ਸਭ ਰੰਗ

 •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
 •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
 •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
 •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
 •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
 •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
 •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
 •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
 •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
 •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
 •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 • ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ (ਪੁਸਤਕ ਪੜਚੋਲ )

  ਉਜਾਗਰ ਸਿੰਘ   

  Email: ujagarsingh48@yahoo.com
  Cell: +91 94178 13072
  Address:
  India
  ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਅੱਖਰ ਅੱਖਰ ਦਾ ਅਹਿਸਾਸ ਪੁਸਤਕ ਉਭਰਦੇ ਕਵੀਆਂ ਅਤੇ ਕਵਿਤਰੀਆਂ ਲਈ ਪ੍ਰੇਰਨਾ ਦਾ ਪ੍ਰਤੀਕ ਸਾਬਤ ਹੋਵੇਗੀ ਕਿਉਂਕਿ ਪੁੰਗਰਦੇ ਲੇਖਕਾਂ ਨੂੰ ਇਸ ਪੁਸਤਕ ਵਿਚ ਪ੍ਰਕਾਸ਼ਤ ਹੋਣ ਨਾਲ ਹੋਰ ਬਿਹਤਰ ਭਾਵਨਾ ਨਾਲ ਕਵਿਤਾਵਾਂ ਲਿਖਣ ਦਾ ਹੌਸਲਾ ਮਿਲੇਗਾ। ਆਮ ਤੌਰ ਤੇ ਸਥਾਪਤ ਲੇਖਕ ਉਭਰਦੇ ਸਾਹਿਤਕਾਰਾਂ ਨੂੰ ਉਤਸ਼ਾਹਤ ਕਰਨ ਤੋਂ ਗੁਰੇਜ ਹੀ ਕਰਦੇ ਹਨ, ਜਿਸ ਕਰਕੇ ਨਵੇਂ ਲੇਖਕਾਂ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਹ ਤਾਂ ਦਰੁਸਤ ਹੈ ਕਿ ਨਵੇਂ ਸਾਹਿਤਕਾਰਾਂ ਦੀਆਂ ਰਚਨਾਵਾਂ ਉਤਨੀਆਂ ਨਿਗਰ ਅਤੇ ਪਾਏਦਾਰ ਨਹੀਂ ਹੁੰਦੀਆਂ ਪ੍ਰੰਤੂ ਜੇਕਰ ਉਨ•ਾਂ ਨੂੰ ਯੋਗ ਅਗਵਾਈ ਅਤੇ ਉਤਸ਼ਾਹ ਮਿਲ ਜਾਵੇ ਤਾਂ ਉਹ ਵੀ ਚੰਗੀਆਂ ਰਚਨਾਵਾਂ ਲਿਖ ਸਕਦੇ ਹਨ। ਇਸੇ ਲੜੀ ਵਿਚ ਅਮਰਜੀਤ ਕੌਂਕੇ ਦਾ ਨਵੇਂ ਕਵੀਆਂ ਲਈ ਕੀਤਾ ਗਿਆ ਇਹ ਉਦਮ ਉਨ•ਾਂ ਦੇ ਸਾਹਿਤਕ ਭਵਿਖ ਲਈ ਵਰਦਾਨ ਸਾਬਤ ਹੋਵੇਗਾ। ਆਮ ਤੌਰ ਤੇ ਇਨਸਾਨ ਦੀ ਪ੍ਰਵਿਰਤੀ ਹੈ ਕਿ ਉਹ ਆਪਣੇ ਮੁਕਾਬਲੇ ਵਿਚ ਆਉਣ ਵਾਲਿਆਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪ੍ਰੰਤੂ ਇਸ ਪੁਸਤਕ ਨੂੰ ਪ੍ਰਕਾਸ਼ਤ ਕਰਨ ਦਾ ਉਦਮ ਸਥਾਪਤ ਪ੍ਰਸਥਿਤੀਆਂ ਦੇ ਵਿਰੁਧ ਕੀਤਾ ਗਿਆ ਵਿਲੱਖਣ ਕਾਰਜ ਹੈ। ਅਮਰਜੀਤ ਕੌਂਕੇ ਵਧਾਈ ਦਾ ਪਾਤਰ ਹੈ ਕਿਉਂਕਿ ਉਸਨੇ ਨਵੇਂ ਕਵੀਆਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ। ਜੇਕਰ ਇਨ•ਾਂ ਵਿਚ ਕੋਈ ਦਮ ਖਮ ਹੋਵੇਗਾ ਤਾਂ ਸਾਹਿਤ ਖੇਤਰ ਵਿਚ ਸਥਾਪਤ ਹੋ ਸਕਣਗੇ। ਇਸ ਪੁਸਤਕ ਵਿਚ 21 ਕਵੀਆਂ ਅਤੇ ਕਵਿਤਰੀਆਂ ਦੀਆਂ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ•ਾਂ ਵਿਚੋਂ 12 ਕਵਿਤਰੀਆਂ ਅਤੇ 9 ਕਵੀ ਹਨ, ਜਿਹੜੇ ਫੇਸ ਬੁਕ ਤੇ ਆਪਦੀਆਂ ਕਵਿਤਾਵਾਂ ਪ੍ਰਕਾਸ਼ਤ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਸਨ ਕਿਉਂਕਿ ਸਥਾਪਤ ਸਾਹਿਤਕ ਰਸਾਲੇ ਜਾਂ ਅਖ਼ਬਾਰ ਇਨ•ਾਂ ਨੂੰ ਬਹੁਤ ਘੱਟ ਮੌਕੇ ਪ੍ਰਦਾਨ ਕਰਦੇ ਸਨ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਨ•ਾਂ ਕਵੀਆਂ ਦੀਆਂ ਰਚਨਾਵਾਂ ਦੇ ਵਿਸ਼ੇ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਹ ਸਮਾਜ ਪ੍ਰਤੀ ਚਿੰਤਾਤੁਰ ਵੀ ਲਗਦੇ ਹਨ। ਆਮ ਤੌਰ ਤੇ ਰੁਮਾਂਟਿਕ ਕਵਿਤਾਵਾਂ ਹੀ ਲਿਖੀਆਂ ਜਾਂਦੀਆਂ ਹਨ, ਜਿਨ•ਾਂ ਵਿਚ ਅਸਫਲ ਪਿਆਰ ਦੇ ਹੀ ਰੋਣੇ ਧੋਣੇ ਹੁੰਦੇ ਹਨ। ਕਈ ਕਵੀ ਅਤੇ ਕਵਿਤਰੀਆਂ ਤਾਂ ਸਾਹਿਤਕ ਪੱਧਰ ਤੇ ਖ਼ਰੇ ਉਤਰਦੇ ਨਜ਼ਰ ਆ ਰਹੇ ਹਨ। ਕੁਝ ਨੇ ਸੁਰ, ਤਾਲ, ਸਰੋਦ ਅਤੇ ਲੈਅ ਵਿਚ ਅਤੇ ਕੁਝ ਨੇ ਖੁਲ•ੀਆਂ ਵਿਚਾਰਧਾਰਿਕ ਕਵਿਤਾਵਾਂ ਲਿਖੀਆਂ ਹਨ। ਇਸ ਪੁਸਤਕ ਵਿਚ ਆਸਥਾ ਸਿਰਲੇਖ ਵਾਲੀ ਕਵਿਤਾ ਵਿਅੰਗਾਤਮਿਕ ਹੈ ਕਿਉਂਕਿ ਕੁਝ ਲੋਕ ਕਿਸੇ ਵੀ ਕੰਮ ਵਿਚ ਅੰਧਾ ਧੁੰਦ ਵਿਸ਼ਵਾਸ ਕਰ ਲੈਂਦੇ ਹਨ ਜੋ ਜਾਇਜ ਨਹੀਂ, ਫੋਕੇ ਦਾਅਵਿਆਂ ਦਾ ਵੀ ਪਾਜ ਉਘਾੜਿਆ ਹੈ। ਬੇਰੋਜ਼ਗਾਰੀ, ਦਾਜ ਅਤੇ ਜਾਤ ਬਰਾਦਰੀ ਦਾ ਖੰਡਨ ਕੀਤਾ ਹੈ।
    ਜੀਅ ਕਰਦਾ ਤਾਜ਼-ਮਹੱਲ ਬਣਾਵਾਂਗਾ, ਪਰ ਮਜ਼ਬੂਰੀ ਹੈ, ਬੇਰੋਜ਼ਗਾਰ ਹਾਂ ਮੈਂ।
    ਲਖ ਕੋਸ਼ਿਸ਼ ਕਰਾਂ ਦਿਲ ਹੱਸਦਾ ਨਹੀਂ, ਉਂਝ ਹੱਸਦਾ ਬੇਸ਼ੁਮਾਰ ਹਾਂ ਮੈਂ।
    ਮੁਹੱਬਤ ਚੜ• ਗਈ ਮਜ਼ਹਬ ਦੀ ਭੇਟਾ, ਕੁਝ ਕਰ ਨਹੀਂ ਸਕਿਆ ਸ਼ਰਮਸ਼ਾਰ ਹਾਂ ਮੈਂ।
   ਕਵੀ ਨੇ ਕਿਤਨਾ ਵੱਡਾ ਵਿਅੰਗ ਸਾਡੇ ਸਮਾਜ ਦੀ ਮਾਨਸਿਕਤਾ ਤੇ ਮਾਰਿਆ ਗਿਆ ਹੈ। ਇੱਕ ਪਾਸੇ ਅਸੀਂ ਜਾਤ ਪਾਤ ਦਾ ਖੰਡਨ ਕਰਦੇ ਹਾਂ ਦੂਜੇ ਪਾਸੇ ਜਾਤ ਪਾਤ ਨੂੰ ਪਿਆਰ ਦੇ ਰਸਤੇ ਵਿਚ ਆੜ ਬਣਾ ਕੇ ਵਿਚਰਦੇ ਹਾਂ। ਆਪਣੀ ਜ਼ਿੰਦਗੀ ਦੇ ਤਜ਼ਰਬੇ ਤੇ ਅਧਾਰਿਤ ਬਚਪਨ ਅਤੇ ਪ੍ਰੌੜ• ਉਮਰ ਦੇ ਸਮੇਂ ਦੇ ਕੰਮਾਂ ਦੀ ਤੁਲਨਾ ਕਰਦਾ ਸ਼ਾਇਰ ਦੱਸ ਰਿਹਾ ਹੈ ਕਿ ਬਚਪਨ ਮਾਸੂਮ ਹੁੰਦਾ ਹੈ ਅਤੇ ਜਵਾਨੀ ਵਿਚ ਫ਼ਰੇਬ, ਚੋਚਲਾਪਨ ਅਤੇ ਚਲਾਕੀਆਂ ਪ੍ਰਧਾਨ ਹੋ ਜਾਂਦੀਆਂ ਹਨ। ਸ਼ਾਇਰ ਉਨ•ਾਂ ਦੇ ਕੰਮਾ ਬਾਰੇ ਕਿੰਤੂ ਪ੍ਰੰਤੂ ਕਰਦਾ ਹੈ।
         ਅੰਝਾਣੀ ਸੀ ਪ੍ਰੀਤ ਤਾਂ, ਖੇਡਦੀ ਸੀ ਗੁਡੀਆਂ।
         ਹੋਈ ਸਿਆਣੀ ਜਦ, ਖਿਡਾਇਆ ਵਾਂਗ ਗੁਡੀਆਂ।
  ਸ਼ਾਇਰ ਭਾਵੇਂ ਨੌਜਵਾਨ ਹਨ ਪ੍ਰੰਤੂ ਉਨ•ਾਂ ਦੀਆਂ ਕਵਿਤਾਵਾਂ ਜ਼ਿੰਦਗੀ ਪ੍ਰਤੀ ਸੰਜੀਦਗੀ ਦਾ ਪ੍ਰਗਟਾਵਾ ਕਰਦੀਆਂ ਲਗਦੀਆਂ ਹਨ। ਦਾਜ, ਗ਼ਰੀਬੀ, ਖ਼ੁਦਕਸ਼ੀਆਂ ਅਤੇ ਨਸ਼ਿਆਂ ਦੇ ਕਹਿਰ ਦਾ ਜ਼ਿਕਰ ਕਰਦਿਆਂ ਆਪਣੀ ਕਵਿਤਾ ਵਿਚ ਦ੍ਰਿਸ਼ਟਾਂਤ ਪੈਦਾ ਕਰ ਦਿੱਤਾ ਹੈ। 
             ਜਦੋਂ ਦਾਜ ਦੀ ਬਲੀ 
             ਚੜ•ੀ ਮੁਟਿਆਰ ਦੀ,
             ਚਿਖਾ ਬਲੇ
  Î            ਮਾਂ ਦਾ ਜਵਾਨ ਪੁੱਤ
             ਨਸ਼ਿਆਂ ਦੀ ਭੇਂਟ ਚੜ•ੇ
             ਕੋਈ ਕਿਸਾਨ ਖ਼ੁਦਕਸ਼ੀ ਕਰੇ
             ਕਿਸੇ ਧੀ ਦੀ ਪਤ ਲੁੱਟੇ
             ਜਦੋਂ ਗ਼ਰੀਬ ਦਾ ਬੱਚਾ ਰੋਟੀ ਲਈ ਤਰਸੇ।
  ਕਵਿਤਰੀ ਨੇ ਇੱਕ ਕਵਿਤਾ ਵਿਚ ਕਿੰਨੇ ਸੰਜੀਦਾ ਵਿਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਜੋ ਕਿ ਉਸਦੀ ਸਮਾਜ ਪ੍ਰਤੀ ਚੇਤੰਨਤਾ ਦਾ ਸਬੂਤ ਹੈ। ਇਸੇ ਤਰ•ਾਂ ਸੰਭਲ ਗਿਆ ਹਾਂ ਕਵਿਤਾ ਵਿਚ ਇਨਸਾਨ ਦੀ ਅੰਦਰਲੀ ਭਟਕਣਾ ਅਤੇ ਬੇਈਮਾਨੀ ਦੇ ਕਾਰਨ ਉਸਦੇ ਅੰਦਰ ਉਠ ਰਹੀ ਜਵਾਰਭਾਟਾ ਤੜਪਾ ਰਹੀ ਹੈ। ਚਿੜੀ ਬੋਲ ਰਹੀ ਹੈ ਕਵਿਤਾ ਵਿਚ ਕਵਿਤਰੀ ਨੇ ਇਸਤਰੀ ਜਾਤੀ ਤੇ ਹੋ ਰਹੇ ਜ਼ੁਲਮਾਂ ਦਾ ਚਿੰਨ•ਾਤਮਿਕ ਤੌਰ ਤੇ ਜ਼ਿਕਰ ਕੀਤਾ ਹੈ ਕਿ ਔਰਤ ਦੇ ਜੀਵਨ ਵਿਚ ਅਨੇਕਾਂ ਦੁਸ਼ਾਵਰੀਆਂ ਆਉਂਦੀਆਂ ਹਨ, ਉਹ ਉਨ•ਾਂ ਦਾ ਡੱਟਕੇ ਮੁਕਾਬਲਾ ਕਰਦੀ ਹੋਈ ਆਪਣਾ ਜੀਵਨ ਬਸਰ ਕਰਦੀ ਹੈ। ਇੱਕ ਹੋਰ ਕਵਿਤਰੀ ਸੁਪਨੇ ਨਾਂ ਦੀ ਕਵਿਤਾ ਵਿਚ ਆਦਮੀ ਅਤੇ ਔਰਤ ਨੂੰ ਇੱਕ ਦੂਜੇ ਦੇ ਪੂਰਕ ਹੋ ਕੇ ਮਿਲਵਰਤਨ ਨਾਲ ਚਲਣ ਦੀ ਤਾਕੀਦ ਕਰਦੀ ਹੈ, ਭਾਵੇਂ ਉਸਨੂੰ ਆਦਮੀ ਦੀ ਮਤਲਬੀ ਸੋਚ ਬਾਰੇ ਸੰਪੂਰਨ ਜਾਣਕਾਰੀ ਹੁੰਦੀ ਹੈ। ਰੱਬ ਦੇ ਰੰਗ ਨਾਮੀ ਕਵਿਤਾ ਵਿਚ ਕਵਿਤਰੀ ਅਜਿਹੇ ਦ੍ਰਿਸ਼ਾਂ ਦਾ ਜ਼ਿਕਰ ਕਰਦੀ ਹੈ, ਜਿਨ•ਾਂ ਵਿਚ ਰੱਬ ਇਨਸਾਨ ਦੇ ਲਾਭ ਅਤੇ ਹਾਨੀ ਦੋਵੇਂ ਗੱਲਾਂ ਦਾ ਜ਼ਿੰਮੇਵਾਰ ਹੁੰਦਾ ਹੈ। ਚੰਗਿਆਈ-ਬੁਰਿਆਈ ਅਤੇ ਅਮੀਰੀ-ਗ਼ਰੀਬੀ ਇਕੱਠਿਆਂ ਚਲਦਿਆਂ ਰਹਿੰਦੀਆਂ ਸਮਾਜਕ ਕਾਰ ਵਿਹਾਰ ਜ਼ਾਰੀ ਰਹਿੰਦੇ ਹਨ। ਇਨਸਾਨ ਦੀ ਫਿਤਰਤ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਉਹ ਕਿੰਨਾ ਖ਼ੁਦਗਰਜ ਹੁੰਦਾ ਹੈ, ਆਪਣੀ ਜਾਨ ਨੂੰ ਮਲੇਰੀਏ ਤੋਂ ਬਚਾਉਣ ਲਈ ਦੂਜੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦਾ, ਸਗੋਂ ਉਸਦਾ ਨੁਕਸਾਨ ਕਰ ਦਿੰਦਾ ਹੈ। ਅਜ਼ਾਦ ਕਵਿਤਾ ਵਿਚ ਕਵੀ ਸਿਆਸੀ ਨੇਤਾਵਾਂ ਦੇ ਭਰਿਸ਼ਟਾਚਾਰ ਦੇ ਅਜ਼ਾਦੀ ਤੋਂ ਪਹਿਲਾਂ ਅਤੇ ਹੁਣ ਦੇ ਵਿਵਹਾਰ ਨੂੰ ਬਰਾਬਰ ਸਮਝਦਾ ਹੈ। ਉਹ ਉਦੋਂ ਵੀ ਭਰਿਸ਼ਟ ਸਨ ਤੇ ਹੁਣ ਵੀ ਉਸੇ ਰੰਗ ਵਿਚ ਰੰਗੇ ਹੋਏ ਹਨ। ਕਾਫਰ ਕਵਿਤਾ ਵਿਚ ਵੀ ਗ਼ਰੀਬੀ ਅਤੇ ਬਲਾਤਕਾਰ ਵਰਗੀਆਂ ਸਮਾਜਿਕ ਬੁਰਾਈਆਂ ਦਾ ਜ਼ਿਕਰ ਕੀਤਾ ਗਿਆ ਹੈ। ਧਾਰਮਿਕ ਲੋਕ ਧਰਮ ਦੀ ਆੜ ਵਿਚ ਗ਼ਲਤ ਧੰਧੇ ਕਰਦੇ ਹਨ। ਇਸੇ ਤਰ•ਾਂ ਸ਼ਿਕਵੇ ਕਵਿਤਾ ਵਿਚ ਕਵਿਤਰੀ ਦੁਨੀਆਂ ਨੂੰ ਦੋਮੂੰਹੀਂ ਤਲਵਾਰ ਦਾ ਦਰਜਾ ਦਿੰਦੀ ਹੋਈ ਪਿਆਰਿਆਂ ਦੇ ਰਸਤੇ ਵਿਚ ਰੋੜੇ ਅਟਕਾਉਂਦੀ ਦੱਸਦੀ ਹੈ। ਖੰਭਾਂ ਦੀਆਂ ਡਾਰਾਂ ਬਣਾਉਂਦੀ ਹੈ। ਚਲੋ ਕਵਿਤਾ ਵਿਚ ਆਦਮੀ ਅਤੇ ਔਰਤ ਨੂੰ ਰਿਸ਼ਤਿਆਂ ਨੂੰ ਬਰਕਾਰ ਰੱਖਣ ਲਈ ਕਹਿੰਦੀ ਹੈ ਤਾਂ ਜੋ ਪਰਿਵਾਰਿਕ ਜੀਵਨ ਸਫਲ ਹੋ ਸਕਣ। ਪੰਛੀ ਸਿਰਲੇਖ ਦੀ ਕਵਿਤਾ ਵਿਚ ਸਾਹਿਤਕਾਰਾਂ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼ੱਕ ਨਾਂ ਦੀ ਕਵਿਤਾ ਵਿਚ ਇਸਤਰੀ ਦੀ ਹਰ ਅਦਾ ਤੇ ਸ਼ੱਕ ਕੀਤੀ ਜਾਂਦੀ ਹੈ ਜੇ ਉਹ ਖ਼ੁਸ਼, ਦੁੱਖੀ ਜਾਂ ਚੁੱਪ ਹੋਵੇ ਤਾਂ ਵੀ ਉਸਤੇ ਸ਼ੱਕ ਕੀਤੀ ਜਾਂਦੀ ਹੈ, ਉਸ ਨੂੰ ਕਿਸੇ ਤਰ•ਾਂ ਵੀ ਜੀਣ ਨਹੀਂ ਦਿੱਤਾ ਜਾਂਦਾ।
   ਇਸ ਪੁਸਤਕ ਵਿਚ ਰੁਮਾਂਟਿਕ ਕਵਿਤਾਵਾਂ ਵੀ ਹਨ ਜਿਹੜੀਆਂ ਰੁਮਾਂਸ ਦਾ ਪ੍ਰਗਟਾਵਾ ਕਰਦੀਆਂ ਹਨ।
              ਪਰਖ ਸਿਦਕ ਦਾ ਸੱਚ ਲਵਾਂਗੀ,
              ਆਸ ਕਿਰਨ ਦੀ ਤੱਕ ਲਵਾਂਗੀ।
              ਜੇਕਰ ਖ਼ੁਸ਼ੀ ਨਸੀਬ ਨਾ ਹੋਈ,
              ਜ਼ਹਿਰ ਗ਼ਮਾਂ ਦਾ ਚੱਖ ਲਵਾਂਗੀ।
              ਤਨਹਾਈਆਂ ਦੇ ਚਰਖੇ ਉਤੇ,
              ਤੰਦ ਹਿਜ਼ਰ ਦੇ ਕੱਢ ਲਵਾਂਗੀ।
              ਬਿਰਹਾ ਦੇ ਜੋ ਮੱਘਣ ਅੰਗਾਰੇ,
              ਯਾਦਾਂ ਦੀ ਰਾਖ ਨਾਲ ਢੱਕ ਲਵਾਂਗੀ। 
   ਜ਼ਿੰਦਗੀ ਨਾਂ ਦੀ ਕਵਿਤਾ ਵਿਚ ਪੁਰਾਣੇ ਸਮਿਆਂ ਅਤੇ ਅੱਜ ਦੇ ਆਧੁਨਿਕ ਯੁਗ ਦਾ ਮੁਕਾਬਲਾ ਕਰਕੇ ਸਵਰਗ ਨਰਕ ਦਾ ਫਰਕ ਦੱਸਿਆ ਗਿਆ ਹੈ। ਜਾਇਆ ਵੱਢੀ ਨਾਮ ਦੀ ਕਵਿਤਾ ਵਿਚ ਇਸਤਰੀ ਨੂੰ ਇੱਕ ਪਾਸੇ ਸੰਸਾਰ ਦੀ ਸਿਰਜਣਹਾਰੀ ਕਿਹਾ ਗਿਆ ਹੈ ਪ੍ਰੰਤੂ ਉਸ ਦੀ ਸਿਰਜਣ ਪ੍ਰਕ੍ਰਿਆ ਦੌਰਾਨ ਹੀ ਹੱਤਿਆ ਕਰਨ ਦੀ ਜ਼ਿੰਮੇਵਾਰ ਵੀ ਇਸਤਰੀ ਦੀ ਕੁੱਖ ਹੀ ਬਣਦੀ ਹੈ। ਮੁਲਾਂਕਣ ਕਵਿਤਾ ਵਿਚ ਰਿਸ਼ਵਤਖੋਰ, ਚਮਚਾਗਿਰੀ ਅਤੇ ਝੂਠੇ ਰਿਸ਼ਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬੇਇਨਸਾਫੀ ਨਾਂ ਦੀ ਕਵਿਤਾ ਵਿਚ ਸਬਰ ਸੰਤੋਖ ਨਾਲ ਜ਼ਿੰਦਗੀ ਜਿਓਣ ਦੀ ਤਾਕੀਦ ਇਸ ਆਸ ਤੇ ਕੀਤੀ ਗਈ ਹੈ ਕਿ ਇੱਕ ਨਾ ਇੱਕ ਦਿਨ ਤਾਂ ਇਨਸਾਫ ਮਿਲੇਗਾ ਹੀ। ਇੱਕ ਰੁੱਖ ਲਾਵਾਂਗਾ ਕਵਿਤਾ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਲੜਕੀ ਦੇ ਜੰਮਣ ਨੂੰ ਸਾਡੇ ਸਮਾਜ ਵਿਚ ਭਾਰ ਗਿਣਿਆਂ ਜਾਂਦਾ ਹੈ ਕਿਉਂਕਿ ਦਾਜ ਦਾ ਫਿਕਰ ਉਸਦੇ ਜੰਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਪਛਤਾਵਾ ਕਵਿਤਾ ਚਿੰਨ•ਾਤਮਿਕ ਹੈ ਜਿਸ ਵਿਚ ਆਦਮੀ ਦੀ ਹਓਮੈ, ਬੇਵਫ਼ਾਈ ਅਤੇ ਦੁਰਵਿਵਹਾਰ ਦਾ ਜ਼ਿਕਰ ਹੈ। ਔਰਤ ਤੂੰ...ਨਾਂ ਦੀ ਕਵਿਤਾ ਵਿਚ ਕਵਿਤਰੀ ਔਰਤ ਨੂੰ ਆਗਾਹ ਕਰਦੀ ਹੈ ਕਿ ਤੂੰ ਦੁਨੀਆਂ ਦੀਆਂ ਫਰੇਬੀ ਚਾਲਾਂ ਦਾ ਪਰਦਾ ਫਾਸ਼ ਕਰ ਦੇ, ਤੂੰ ਆਪਣੀ ਪਛਾਣ ਆਪ ਖ਼ੁਦ ਬਣਾਉਣੀ ਹੈ। ਤੂੰ ਕਮਜ਼ੋਰ ਤੇ ਲਾਚਾਰ ਨਹੀਂ। ਤੇਰੇ ਕੋਲ ਅਥਾਹ ਤਾਕਤ ਹੈ, ਇਸ ਦਾ ਸਦਉਪਯੋਗ ਕਰਨਾ ਸਿਖ ਲੈ। ਅੱਡ ਨਾਮ ਦੀ ਕਵਿਤਾ ਵਿਚ ਕਵਿਤਰੀ ਨੇ ਆਦਮੀ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਆਪਾਂ ਦੋਵੇਂ ਇੱਕ ਦੂਜੇ ਦੇ ਦੁੱਖ ਵੰਡਾਉਣ ਵਾਲੇ ਬਣੀਏਂ।
   ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਨੇ ਕਵੀਆਂ ਅਤੇ ਕਵਿਤਰੀਆਂ ਦੀ ਚੋਣ ਬੜੀ ਸਮਝਦਾਰੀ ਨਾਲ ਕੀਤੀ ਹੈ ਕਿਉਂਕਿ ਲਗਪਗ ਸਾਰੇ ਹੀ ਕਵੀਆਂ ਅਤੇ ਕਵਿਤਰੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਰਨ ਕਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਉਮੀਦ ਕਰਦੇ ਹਾਂ ਕਿ ਇਹ ਭਵਿਖ ਵਿਚ ਹੋਰ ਵਧੀਆ ਕਵਿਤਾਵਾਂ ਲਿਖਕੇ ਮਾਤ ਭਾਸ਼ਾ ਦੀ ਝੋਲੀ ਭਰਨਗੇ।