ਜਾਦੂਗਰ (ਕਵਿਤਾ)

ਗੁਰਮੀਤ ਰਾਣਾ    

Email: gurmeetranabudhlada@gmail.com
Phone: +91 98767 52255
Address: ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
ਮਾਨਸਾ India 151502
ਗੁਰਮੀਤ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਨਵੇਂ ਨਵੇਲੇ ਕਰਤੱਵ ਕਰਕੇ, ਜਾਏ ਕਮਾਲਾਂ ਕਰਦਾ।
ਅੱਜ-ਕੱਲ ਸਾਡੇ ਸ਼ਹਿਰ 'ਚ ਚਰਚਾ, ਹੈ ਇੱਕ ਜਾਦੂਗਰ ਦਾ।।
ਅੱਜ-ਕੱਲ................................................।

ਅੱਖਾਂ ਉੱਤਂੇ ਪੱਟੀ ਬੰਨ੍ਹ ਕੇ, ਮੋਟਰ ਸਾਇਕਲ ਚੱਲੇ,
ਘੰਮਿਆਂ ਵਿੱਚ ਬਜਾਰ ਦੇ ਸਾਰੇ, ਹੋਵੇ ਉੱਪਰ ਥੱਲੇ,
ਟੇਡੇ-ਮੇਢੇ ਰਸਤੇ ਭਾਂਵੇ, ਪਰ ਭੋਰਾਨਾ ਡਰਦਾ।
ਅੱਜ-ਕੱਲ................................................।

ਹੱਥ ਵਿੱਚ ਛੜੀ ਲੋਹੇ ਦੀ ਲੈ ਕੇ, ਘੁੰਮਦਾ-ਘੁੰਮਦਾ ਆਵੇ।
ਗੁਲਦਸਤੇ ਤੇ ਗੁਲਦਾਨਾਂ ਦਾ, ਵੱਡਾ ਢੇਰ ਲਗਾਵੇ।
ਪਵੇ ਭੁੱਲੇਖਾਂ ਹਰ ਕੋਈ ਜਿਦਾਂ,ਸੈਰ ਬਜਾਰੀ ਕਰਦਾ।
ਅੱਜ-ਕੱਲ................................................।

ਫੇਰ ਉਸ ਨੇ ਇੱਕ ਬੱਚੇ ਨੂੰ, ਹਵਾ ਦੇ ਵਿੱਚ ਲਟਕਾਇਆ।
ਪਿੰਜਰੇ ਵਿੱਚ ਬੰਦ ਲੜਕੀ ਕਰਕੇ, ਝੱਟ ਗੁਰੀਲਾ ਬਣਾਇਆ।
ਇੱਕ ਲੜਕੀ ਦਾ ਬਦਨ ਸਾਹਮਣੇ, ਵਿੱਚ ਹਵਾ ਦੇ ਤਰਦਾ,
ਅੱਜ-ਕੱਲ................................................।

ਪੱਲ ਦੇ ਵਿੱਚ ਜਾਦੂਗਰ ਨੇ, ਮੀਂਹ ਬਰਸਤਾ ਨੋਟਾ ਦਾ,
ਨਾ ਇਹ ਕੋਈ ਕੰਜਰ ਕਿਤਾ, ਨਾ ਇਹ ਮਸਲਾ ਵੋਟਾ ਦਾ,
ਕਹਿੰਦਾ ਸਿਰਫ ਸਫਾਈ ਹੱਥਾਂ ਹੱਥਾਂ ਦੀ, ਹੈ ਥੋੜਾ ਜਿਹਾ ਪਰਦਾ,
ਅੱਜ-ਕੱਲ................................................।

ਭਾਰਤ ਮਾਤਾ ਦੀ ਝਾਕੀ ਸਭ ਨੂੰ, ਲੱਗੀ ਬੜੀ ਪਿਆਰੀ।
ਮੇਹਨਤ ਦੇ ਨਾਲ ਜਾਦੂਗਰ ਨੇ, ਹਰ ਇੱਕ ਖੇਡ ਸ਼ਿਗਾਰੀ।
'ਗੁਰਮੀਤ' ਚਲਾਕੀ ਨਾਲ, ਮਾਸੂਮਾ ਦੇ ਓਹ ਚੇਹਰੇ ਪੜ੍ਹਦਾ।
ਅੱਜ-ਕੱਲ................................................।