ਗ਼ਜ਼ਲ (ਗ਼ਜ਼ਲ )

ਬਲਵਿੰਦਰ ਸਿੰਘ ਮੋਹੀ    

Email: mohiebs@yahoo.co.in
Cell: +91 94638 72724
Address: ,ਸੀ-2/5, ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀ. ਅਤੇ ਟੈਕਨਾਲੋਜੀ
ਫਿਰੋਜ਼ਪੁਰ India
ਬਲਵਿੰਦਰ ਸਿੰਘ ਮੋਹੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗਾਇਕੀ ਦਾ ਇਹ ਹਾਲ ਦਿਖਾਈ ਦਿੰਦਾ ਹੈ,
ਸੱੱਭਿਆਚਾਰ ਬੇ-ਹਾਲ ਦਿਖਾਈ ਦਿੰਦਾ ਹੈ।

ਕੁੜੀ ਚਿੜੀ ਤਾਂ ਅੱਜ ਦੇ ਨਵੇਂ ਗਵੱਈਆਂ ਨੂੰ,
ਇੱਕ ਬਾਜ਼ਾਰੀ ਮਾਲ ਦਿਖਾਈ ਦਿੰਦਾ ਹੈ।

ਬਾਕੀ ਤਾਂ ਜਿਉਂ ਗੁਜ਼ਰ ਬਸਰ ਹੀ ਕਰਦੇ ਨੇ,
ਜੱਟ ਹੀ ਮਾਲਾਮਾਲ ਦਿਖਾਈ ਦਿੰਦਾ ਹੈ।

ਮਾਰਧਾੜ ਤੇ ਲੱਚਰਤਾ ਹੈ ਝਲਕ ਰਹੀ,
ਗੀਤ 'ਚ ਨਾ ਸੁਰਤਾਲ ਦਿਖਾਈ ਦਿੰਦਾ ਹੈ।

ਹੁੰਦਾ ਜਦ ਗੁਣਗਾਨ ਨਸ਼ੇ, ਹਥਿਆਰਾਂ ਦਾ,
ਗੱਭਰੂਆਂ ਲਈ ਜਾਲ ਦਿਖਾਈ ਦਿੰਦਾ ਹੈ।

ਦੇਵੇ ਕਿਵੇਂ ਸਕੂਨ ਗੀਤ ਜਦ ਗਾਇਕ ਦੇ, 
ਪੈਰਾਂ ਵਿੱਚ ਭੂਚਾਲ ਦਿਖਾਈ ਦਿੰਦਾ ਹੈ। 

ਏਸ ਦੌਰ ਵਿੱਚ ਸੱੱਭਿਆਚਾਰਕ ਗੀਤਾਂ ਦਾ,
'ਮੋਹੀ' ਪੈ ਗਿਆ 'ਕਾਲ ਦਿਖਾਈ ਦਿੰਦਾ ਹੈ।