ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • ਤਫ਼ਤੀਸ਼ -7 (ਨਾਵਲ )

  ਮਿੱਤਰ ਸੈਨ ਮੀਤ   

  Email: mittersainmeet@hotmail.com
  Phone: +91 161 2407444
  Cell: +91 98556 31777
  Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
  India
  ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  9

  ਬਾਤ ਦਾ ਬਤੰਗੜ ਬਣਨ ਦਾ ਸਭ ਤੋਂ ਵੱਧ ਨੁਕਸਾਨ ਪਰੀਤਮ ਸਿੰਘ ਐਸ.ਐਚ.ਓ. ਦਾ ਹੋਇਆ । ਇਸ ਖੱਜਲਖੁਆਰੀ ਵਿਚ  ੱਢਣਪਾਉਣ ਨੂੰ ਕੱਖ ਨਹੀਂ ਸੀ ਪਰ ਖ਼ਰਚ ਇ ਹੋ ਰਿਹਾ ਸੀ, ਜਿਵੇਂ ਵਿਆਹ ਧਰਿਆ ਹੋਵੇ । ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਆ ਟਪਕਦੀਆਂ ।
  ਕਦੇ ਸੀ.ਆਰ.ਪੀ. ਅਤੇ ਕਦੇ ਬੀ.ਐਸ.ਐਫ਼. ਦੀ । ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਇਹਨਾਂ ਨਾਲ ਭਰ ਗਏ । ਖ਼ਾਨ ਨੇ ਹੋਰ ਫ਼ੋਰਸ ਮੰਗਵਾ ਲਈ । ਫ਼ੋਰਸ ਨੂੰ ਠਹਿਰਾਉਣ ਦੀ ਹੀ ਦਿੱਕਤ ਨਹੀਂ, ਉਹਨਾਂ ਦੇ ਖਾਣਪੀਣ ਦਾ ਇੰਤਜ਼ਾਮ ਕਰਨਾ ਪੈਂਦਾ  ।
  ਹਰ ਰੋਜ਼ ਕੋਈ ਨਾ ਕੋਈ ਅਫ਼ਸਰ ਆ ਟਪਕਦਾ  । ਅਫ਼ਸਰ ਭਾਵੇਂ ਹੋਮ ਗਾਰਡ ਦਾ ਹੋਵੇ,  ਭਾਵੇ ਮਾਲ ਮਹਿਕਮੇ ਦਾ, ਖਾਣਪੀਣ ਦਾ ਪਰਬੰਧ ਪੁਲਿਸ ਜ਼ਿੰਮੇ ਹੀ ਹੁੰਦੈ ।
  ਵਗਾਰਾਂ ਵਾਲੇ ਵੀ ਕੀ ਕਰਨ ? ਵੇਦ ਸੱਟੇ ਵਾਲੇ ਦੀ ਪੁਲਿਸ ਨੇ ਛਿੱਲ ਲਾਹ ਰੱਖੀ  ।
  ਇਕ ਤਾਂ ਇਸ ਹਫੜਾਦਫੜੀ ਵਿਚ ਵੈਸੇ ਹੀ ਉਸ ਦਾ ਕੰਮ ਬੰਦ  । ਉਪਰੋਂ ਆਟੇ ਕੋਟੇ ਦੀ ਸਾਰੀ ਜ਼ਿੰਮੇਵਾਰੀ ਉਸੇ ਸਿਰ  । ਵੇਦ ਦੀ ਮਜਬੂਰੀ ਪਰੀਤਮ ਤਾਂ ਸਮਝ ਸਕਦਾ , ਹਰਾਮਖ਼ੋਰ ਹੇਠਲੇ ਮੁਲਾਜ਼ਮ ਨਹੀਂ ਸਮਝਦੇ । ਸਿਪਾਹੀ ਬੋਤਲ ਲੈਣ ਦੇ ਬਹਾਨੇ ਸ਼ਾਮ ਢਲਦੇ ਹੀ ਉਹਦੇ ਦਰਾਂ ਅੱਗੇ ਚੱਕਰ ਕੱਟਣ ਲੱਗਦੇ ਹਨ । ਇਹੋ ਵਕਤ ਦੋ ਪੈਸੇ ਕਮਾਉਣ ਦਾ ਹੁੰਦਾ  । ਇਕਦੋ ਵਾਰ ਪਰੀਤਮ
  ਨੇ ਸਿਪਾਹੀਆਂ ਨੂੰ ਝਿੜਕਿਆ ਤਾਂ ਉਸੇ ਨੂੰ ਝਈਆਂ ਲੈਲੈ ਪੈਣ ਲੱਗੇ । ਬੁੜਬੁੜ ਕਰਨ ਲੱਗੇ ।
  ''ਆਪ ਤਾਂ ਮਹੀਨਾ ਪਹਿਲੀ ਤਰੀਖ਼ ਨੂੰ ਫੜ ਲੈਂਦਾ , ਸਾਡੀ ਬੋਤਲ ਨਾਲ ਜਿਵੇਂ ਉਹ ਮਲੰਗ ਹੋ ਜਾਣੈ ।''
  ਚੰਗਾ ਚਾਹੇ ਮਾੜਾ, ਰੋਟੀਟੁੱਕ ਦਾ ਇੰਤਜ਼ਾਮ ਵੇਦ ਸੰਭਾਲ ਰਿਹਾ  । ਅਫ਼ਸਰਾਂ ਲਈ ਦਾਰੂ ਕਿਥੋਂ ਆਵੇ ? ਅਫ਼ਸਰ ਭਾਲਦੇ ਵੀ ਚੰਗਾ ਬਰਾਂਡ ਹਨ । ਰੂੜੀ ਮਾਰਕਾ ਤਾਂ ਜਿੰਨੀ ਮਰਜ਼ੀ ਪੀਂਦੇ ਰਹਿਣ, ਕੋਈ ਘਾਟਾ ਨਹੀਂ । ਪੀਟਰ ਸਕਾਟ, ਮੈਕਡਾਵਲ ਅਤੇ  ਰੈਸਟੋਕਰੇਟ ਲਈ ਤਾਂ ਠੇਕੇਦਾਰ ਥੜ੍ਹੇ 'ਤੇ ਨਹੀਂ ਚੜ੍ਹਨ ਦਿੰਦੇ । ਸਖ਼ਤੀ ਪਰੀਤਮ ਕਰ ਨਹੀਂ ਸਕਦਾ । ਪਹਿਲੀ ਗੱਲ ਇਹ ਕਿ ਕੁਝ ਵਜ਼ੀਰ ਇਹਨਾਂ ਠੇਕਿਆਂ ਵਿਚ ਹਿੱਸੇਦਾਰ ਸੁਣੀਂਦੇ ਹਨ । ਜਦੋਂ ਵੀ ਕੋਈ ਵਜ਼ੀਰ ਇਧਰ ਆਦਾ , ਕਿਸੇ ਨਾ ਕਿਸੇ ਬਹਾਨੇ ਪੁਲਿਸ ਨੂੰ ਅੱਖਾਂ ਦਿਖਾ ਜਾਂਦਾ  । ਦੂਜੀ ਗੱਲ ਇਹ ਬਈ ਠੇਕੇਦਾਰ ਬੱਝਵਾਂ ਮਹੀਨਾ ਦਿੰਦੇ ਹਨ । ਬਦਤਮੀਜ਼ ਇੰਨੇ ਕਿ ਇਸ ਵਾਰ ਦਾ ਖ਼ਰਚਾ ਅਗਲੇ ਮਹੀਨੇ ਵਿਚ ਵੀ ਅਡਜੈਸਟ ਕਰਨ ਨੂੰ ਤਿਆਰ ਨਹੀਂ । ਮੇਜਰ ਨੂੰ ਤਾਂ ਬੋਲਣ ਦੀ ਤਮੀਜ਼ ਨਹੀਂ । ਫ਼ੋਨ 'ਤੇ ਸਿੱਧਾ ਹੀ ਬਕਣ ਲੱਗਾ ।
  ''ਜਿਹੋ ਜਿਹੇ ਹਾਲਾਤ ਇਥੇ ਬਣੇ ਹੋਏ ਹਨ, ਉਸ ਵਿਚ ਪਤਾ ਨਹੀਂ ਕਿਹੜਾ ਥਾਣੇਦਾਰ ਕਦੋਂ ਬਦਲ ਜਾਵੇ । ਫੇਰ ਅਸੀਂ ਕਿਸਕਿਸ ਦੇ ਪਿੱਛੇ ਫਿਰਾਂਗੇ । ਆਉਣ ਵਾਲੇ ਨੇ ਤਾਂ ਇਕ ਪੈਸੇ ਦੀ ਵੀ ਰਿਆਇਤ ਨਹੀਂ ਕਰਨੀ । ਗਿਣਗਿਣ ਪੈਸੇ ਲੈਣੇ ਨੇ ।''
  ਸ਼ਾਮੂ ਦੇ ਬੱਚੇ ਨੂੰ ਆਖਿਆ ਤਾਂ ਹੱਸ ਕੇ ਟਾਲ ਗਿਆ ।
  ''ਬਥੇਰੇ ਪੈਸੇ ਕਮਾਦੇ ਹੋ । ਕਿਸੇ ਮਹੀਨੇ ਘੱਟ ਬਣ ਗਏ ਤਾਂ ਦਿਲ ਛੋਟਾ ਕਿ ਕਰਦੇ ਹੋ । ਸਾਨੂੰ ਵੀ ਚਾਰ ਪੈਸੇ ਕਮਾ ਲੈਣ ਦਿਉ । ਕਦੇ ਬਟੂਏ ਵਿਚੋਂ ਵੀ ਕੱਢ ਲਿਆ ਕਰੋ । ਪਾਦੇ ਹੀ ਰਹਿੰਦੇ ਹੋ ।''
  ਇਹ ਸਿਆਪਾ ਤਾਂ ਮੁੱਕ ਨਹੀਂ ਸੀ ਰਿਹਾ, ਉਪਰੋਂ ਖ਼ਾਨ ਨੇ ਸ਼ਹਿਰ ਦੀ ਤਲਾਸ਼ੀ ਦਾ ਮਸਲਾ ਖੜਾ ਕਰ ਦਿੱਤਾ ਸੀ । ਇਸ ਅਪਰੇਸ਼ਨ ਦਾ ਇੰਚਾਰਜ ਵੀ ਪਰੀਤਮ ਨੂੰ ਹੀ ਬਣਾਇਆ ਗਿਆ । ਕੋਈ ਹੋਰ ਇੰਚਾਰਜ ਹੁੰਦਾ ਤਾਂ ਪਰੀਤਮ ਦੇ ਹੱਡ ਛੁੱਟ ਜਾਂਦੇ । ਫੇਰ  ਹੀਨਾ ਲੈਣ ਵਾਲਿਆਂ ਨੂੰ ਆਖ ਹੀ ਦੇਣਾ ਸੀ ਕਿ ਅਸੀਂ ਸਾਰੇ ਜ਼ਿਲ੍ਹੇ ਦੀ ਪੁਲਿਸ ਦਾ ਠੇਕਾ ਥੋੜ੍ਹਾ ਲਿਐ । ਮਹੀਨਾ ਬੰਨ੍ਹਣ ਦਾ ਮਤਲਬ
  ਹੁੰਦੈ ਕਿ ਨਾ ਐਸ.ਐਚ.ਓ. ਫੜੇਗਾ ਅਤੇ ਨਾ ਥਾਣੇ ਦਾ ਕੋਈ ਹੋਰ ਅਫ਼ਸਰ । ਬਾਹਰਲੀ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ । ਆਪੇ ਮਹੀਨਾ ਬੰਨ੍ਹਿਆ ਹੋਵੇ, ਆਪੇ ਜਾ ਕੇ ਰੇਡ ਕਰ ਲਈਏ ਤਾਂ ਬਚਣ ਨੂੰ ਥਾਂ ਨਹੀਂ ਲੱਭਦੀ ।
  ਪਰੀਤਮ ਕਿਸਕਿਸ ਨੂੰ ਬਚਾਏਗਾ ? ਉਸ ਨੂੰ ਲੱਗ ਰਿਹਾ ਸੀ ਜਿਵੇਂ ਸਾਰਾ ਸ਼ਹਿਰ ਹੀ ਮੁਜਰਮਾਂ ਨਾਲ ਭਰਿਆ ਪਿਆ ਹੋਵੇ । ਜਿਸ ਮਾਡਲ ਟਾਊਨ ਨੂੰ ਅਫ਼ਸਰ ਭਲਾਮਾਣਸ ਗਿਣਦੇ ਹਨ, ਉਥੇ ਸਭ ਤੋਂ ਵੱਧ ਠੱਗੀਆਂ ਹੁੰਦੀਆਂ ਹਨ । ਬਹੁਤਾ ਫ਼ਿਕਰ ਉਸ ਨੂੰ ਵਿਉਪਾਰ ਮੰਡਲ ਦੇ ਪਰਧਾਨ ਤੋਂ ਸੀ । ਉਸ ਨੇ ਗੈਸ ਸਿਲੰਡਰਾਂ ਦੀ ਬਲੈਕ ਦਾ ਕੰਮ ਪੂਰੇ ਜ਼ੋਰ ਨਾਲ ਸ਼ੁਰੂ ਕੀਤਾ ਹੋਇਆ  । ਸੱਠਾਂ ਵਾਲਾ ਸਿਲੰਡਰ ਇਕ ਸੌ ਸੱਠਾਂ ਨੂੰ ਵੇਚਦਾ  । ਕਿਸੇ ਨੇ ਸਿਲੰਡਰ ਰੱਖਣ ਲਈ ਲੈਣਾ ਹੋਵੇ ਤਾਂ ਪੰਜ ਸੌ ਵਾਲਾ ਹਜ਼ਾਰ ਨੂੰ ਦਿੰਦਾ  । ਸ਼ਹਿਰ ਵਿਚ ਨਾ ਕਿਸੇ ਹੋਰ ਨੂੰ ਇਹ ਕੰਮ ਕਰਨ ਦਿੰਦਾ , ਨਾ ਗੈਸ ਦੀ ਏਜੰਸੀ ਖੁੱਲ੍ਹਣ ਦਿੰਦਾ  । ਦੋਚਾਰ ਵਾਰ ਜੈਨੀਆਂ ਨੇ ਏਜੰਸੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਝੱਟ ਸ਼ਿਕਾਇਤਾਂ ਅਤੇ ਪੜਤਾਲਾਂ ਕਰਵਾ ਕੇ ਏਜੰਸੀ ਨਾਮਨਜ਼ੂਰ ਕਰਵਾ ਦਿੱਤੀ । ਆਪ ਸ਼ਰੇਆਮ ਦੁਕਾਨ 'ਤੇ ਰੱਖ ਕੇ ਵੇਚਦਾ  । ਗਲੀਮੁਹੱਲਿਆਂ ਵਿਚ ਛੋਟੇ ਦੁਕਾਨਦਾਰਾਂ ਨੂੰ ਸਪਲਾਈ ਕਰਦਾ  । ਦਸ ਰੁਪਏ ਕਮਿਸ਼ਨ ਦੁਕਾਨਦਾਰ ਨੂੰ ਦਿੰਦਾ  । ਪਰਧਾਨ ਦੀ ਕੋਠੀ ਦਾ ਗੈਰਜ ਸਿਲੰਡਰਾਂ ਨਾਲ ਭਰਿਆ ਪਿਆ ਹੋਏਗਾ । ਉਸ ਕਲੋਨੀ ਦੀ ਤਲਾਸ਼ੀ ਵੀ ਅਮੀ ਚੰਦ ਇੰਸਪੈਕਟਰ ਨੇ ਲੈਣੀ  । ਨਾ ਦੁਆਨੀ ਲਏ ਨਾ ਕਿਸੇ ਦੀ ਰਿਆਇਤ ਕਰੇ । ਪੰਡਤ  । ਵਿਉਪਾਰਾਂ ਦੀਆਂ ਘੁੰਡੀਆਂ ਨੂੰ ਚੰਗੀ ਤਰ੍ਹਾਂ ਜਾਣਦਾ  । ਪਰਧਾਨ ਹੋਰਾਂ ਅੱਗੇ ਤਾਂ ਸੌ ਬੜ੍ਹਕਾਂ ਮਾਰਦਾ ਰਹੇ, ਅਮੀ ਚੰਦ ਅੱਗੇ ਉਸ ਦਾ ਮੂਤ ਨਿਕਲ ਜਾਣਾ  । ਇਕੋ ਦਬਕੇ ਨਾਲ ਸਾਰੇ ਪਾਜ ਖੁੱਲ੍ਹ ਜਾਣਗੇ । ਕਿੰਨੇ ਪੈਸੇ ਪਰੀਤਮ ਨੂੰ ਜਾਂਦੇ ਹਨ ਅਤੇ ਕਿੰਨੇ ਸਿਟੀ ਇੰਚਾਰਜ ਨੂੰ । ਸਭ ਦੱਸ ਦੇਣਾ  ਉਸ ਡਰਪੋਕ ਨੇ । ਹੌਲਦਾਰ ਸਿਪਾਹੀ ਜਿਹੜੇ ਮੁਫ਼ਤ ਵਿਚ ਸਿਲੰਡਰ ਭਰਵਾਦੇ ਹਨ, ਉਸ ਦਾ ਵੀ ਪੂਰਾ ਹਿਸਾਬ ਰੱਖਦਾ  । ਵੈਸੇ ਪਰਧਾਨ ਮੀਟਿੰਗ ਵਿਚ ਹਾਜ਼ਰ ਸੀ ।
  ਕਰਫ਼ਿਊ ਅਤੇ ਤਲਾਸ਼ੀ ਦੀ ਗੱਲ ਚੱਲੀ ਵੀ ਸੀ । ਸਮਝ ਗਿਆ ਹੋਵੇ ਤਾਂ ਚੰਗਾ , ਨਹੀਂ ਤਾਂ ਸੱਤ ਈ.ਸੀ. ਦਾ ਪਰਚਾ ਉਸ ਦੇ ਖ਼ਿਲਾਫ਼ ਤਾਂ ਹੋਏਗਾ ਹੀ, ਪਰੀਤਮ ਦੇ ਖ਼ਿਲਾਫ਼ ਵੀ ਕੁਰੱਪਸ਼ਨ ਦਾ ਪਰਚਾ ਕਰਾਏਗਾ ।
  ਕਿਵੇਂ ਨਾ ਕਿਵੇਂ ਅਗਵਾੜ ਵਿਚ ਮਹਿੰਦਰੂ ਨੂੰ ਵੀ ਖ਼ਬਰ ਪਹੁੰਚਣੀ ਚਾਹੀਦੀ  । ਉਹ ਇੰਨਾ ਦਲੇਰ  ਕਿ ਸੱਥ ਵਿਚ ਹੀ ਪੁੜੀਆਂ ਲੈ ਕੇ ਬਹਿ ਜਾਂਦਾ  । ਘਰ ਜ਼ਨਾਨੀ ਤੱਕੜੀ ਵੱਟੇ ਰੱਖ ਲੈਂਦੀ  । ਅਫ਼ੀਮ ਇ ਵੇਚਦੇ ਹਨ ਜਿਵੇਂ ਖ਼ਰਬੂਜ਼ੇ ਕੱਕੜੀਆਂ ਹੋਣ । ਪਰੀਤਮ ਨੇ ਬਥੇਰਾ ਸਮਝਾਇਆ ਕਿ ਇੰਨੀ ਦਲੇਰੀ ਮਹਿੰਗੀ ਪੈ ਸਕਦੀ  ਪਰ ਕੋਈ ਅਸਰ ਨਹੀਂ । ਆਪਣੀ ਆਂਡਲ ਜਿਹੀ ਪਤਨੀ ਵੱਲ
  ਦੇਖ ਕੇ ਹੱਸ ਪੈਂਦਾ  । ਉਹ ਸਿੱਧੀ ਡਿਪਟੀ ਦੇ ਜਾਂਦੀ  । ਕਿਸੇ ਮਾਤਹਿਤ ਦੀ ਕੀ ਮਜਾਲ  ਕਿ ਉਹ ਡਿਪਟੀ ਨਾਲ ਵਿਗਾੜ ਸਕੇ । ਹੁਣ ਤਾਂ ਉਹ ਥਿੱਬ ਗਈ, ਜਦੋਂ ਜਵਾਨ ਸੀ ਤਾਂ ਉਸ ਸਮੇਂ ਦੇ ਕਪਤਾਨ ਸ਼ਰਮੇ ਨਾਲ ਸ਼ਰੇਆਮ ਰਾਤਾਂ ਕੱਟਣ ਜਾਂਦੀ ਸੀ । ਉਹ ਹੁਣ ਡੀ.ਆਈ.ਜੀ.  । ਬਹੁਤੀ ਭੀੜ ਪੈ ਜਾਏ ਤਾਂ ਉਸ ਕੋਲ ਪਹੁੰਚ ਜਾਂਦੀ  । ਉਹ ਆਸ਼ਕੀ ਪੱਠਾ , ਝੱਟ ਵਾਇਰਲੈੱਸਾਂ ਖੜਕਾ ਦਿੰਦਾ  ।
  ਇਹ ਸਿਫ਼ਾਰਸ਼ਾਂ ਤਾਂ ਮਹਿੰਦਰੂ ਦੀਆਂ ਹਨ ਹੀ, ਵੈਸੇ ਹਿਸਾਬਕਿਤਾਬ ਦਾ ਵੀ ਪੱਕਾ  । ਚੜ੍ਹਦੇ ਮਹੀਨੇ ਹੀ ਦਰਜਾਬਦਰਜਾ ਸਭ ਦਾ ਹਿਸਾਬ ਚੁਕਤਾ ਕਰ ਦਿੰਦਾ  । ਅੱਗੜਪਿੱਛੜ ਦੀ ਵਗਾਰ 'ਤੇ ਖਿੱਝਦਾ  । ਕਦੇ ਕਿਸੇ ਅਫ਼ਸਰ ਦੀ ਵਗਾਰ ਲਈ ਤੋਲਾ ਅਫ਼ੀਮ ਦੀ ਵੀ ਲੋੜ ਪੈ ਜਾਏ ਤਾਂ ਪੈਸੇ ਗਿਣ ਕੇ ਲੈਂਦਾ  । ਜ਼ਿਆਦਾ ਅਫ਼ੀਮ ਦੀ ਲੋੜ ਪੈ ਜਾਵੇ ਤਾਂ ਮੁਖ਼ਬਰੀ ਕਰ ਕੇ ਫੜਾ ਦਿੰਦਾ  । ਆਪ ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦਾ । ਖ਼ਾਨ  ਕਿ ਸਮੱਗਲਰਾਂ ਦਾ ਦੁਸ਼ਮਣ  । ਭੋਰਾ ਅਫ਼ੀਮ ਦਾ ਵੀ ਮਿਲ ਗਿਆ ਤਾਂ ਮਹਿੰਦਰੂ ਦੀਆਂ ਬਹੁੜੀਆਂ ਪਵਾ ਦੇਵੇਗਾ । ਨਾਲ ਹੀ ਪਰੀਤਮ ਨੂੰ ਵੀ ਲਾਈਨ ਹਾਜ਼ਰ ਕਰ ਦੇਵੇਗਾ । ਉਸ ਮਹਿੰਦਰੂ ਦੇ ਬੱਚੇ ਨੂੰ ਇਤਲਾਹ ਕਿਵੇਂ ਦਿੱਤੀ ਜਾਵੇ ? ਉਸ ਨੂੰ ਸਮਝ ਨਹੀਂ ਸੀ ਆ ਰਹੀ ।
  ਸਾਂਸੀਆਂ ਦੀਆਂ ਕੁੱਲੀਆਂ ਵਿਚੋਂ ਉਸ ਨੂੰ ਬਾਬੂ ਅਤੇ ਘੀਲੇ ਤੋਂ ਡਰ ਸੀ । ਚੰਗਾ ਹੋਵੇ ਜੇ ਆਪ ਤਾਂ ਘਰ ਹੋਣ ਪਰ ਚੋਰੀ ਦਾ ਮਾਲ ਘਰ ਨਾ ਹੋਵੇ । ਵੈਸੇ ਤਾਂ ਚੋਰਾਂ ਦਾ ਅਸੂਲ , ਉਹ ਘਰ ਵੜਨ ਤੋਂ ਪਹਿਲਾਂ ਹੀ ਮਾਲ ਵੇਚਵੱਟ ਆਦੇ ਹਨ । ਘੀਲੇ ਅਤੇ ਬਾਬੂ ਨੇ ਤਾਂ ਚੋਰੀ ਦਾ ਨਵਾਂ ਹੀ ਢੰਗ ਕੱਢਿਆ ਹੋਇਆ  । ਉਹ ਸੇਠਾਂ ਦੇ ਪਾੜ ਲਾਦੇ ਹਨ । ਬੀਮੇ ਵਾਲੇ ਜਾਂ ਬੈਂਕ ਮੈਨੇਜਰ ਉਹਨਾਂ ਦਾ ਪਹਿਲਾ ਨਿਸ਼ਾਨਾ ਹੁੰਦੇ ਹਨ । ਪਹਿਲਾਂ ਜਦੋਂ ਸਕੂਲ ਮਾਸਟਰਾਂ ਜਾਂ ਬਾਬੂਆਂ ਦੇ ਘਰ ਚੋਰੀ ਕਰਦੇ ਸਨ ਤਾਂ ਪਿਲਸ ਦਾ ਦਸਦਸ ਦਿਨ ਜਲੂਸ ਨਿਕਲਦਾ ਰਹਿੰਦਾ । ਉਹਨਾਂ ਦੀਆਂ ਯੂਨੀਅਨਾਂ ਜਲਸੇ ਕਰਦੀਆਂ, ਜਲੂਸ ਕੱਢਦੀਆਂ ਅਤੇ ਧਰਨੇ ਦਿੰਦੀਆਂ । ਮਜਬੂਰ ਹੋਈ ਪੁਲਿਸ ਨੂੰ ਚੋਰਾਂ ਨੂੰ ਹੱਥ ਪਾਉਣਾ ਪੈਂਦਾ । ਸੇਠਾਂ ਤੋਂ ਅਜਿਹੀ ਕਿਸੇ ਕਾਰਵਾਈ ਦੀ ਆਸ ਨਹੀਂ ਹੁੰਦੀ । ਉਹ ਸਗੋਂ ਖ਼ੁਸ਼ ਹੁੰਦੇ ਹਨ । ਉਨ੍ਹਾਂ ਨੂੰ ਰਿਪੋਰਟ ਲਿਖਵਾ ਕੇ ਰਿਪੋਰਟ ਦੀ ਨਕਲ ਤਕ ਮਤਲਬ ਹੁੰਦਾ  । ਮਾਲ ਦਾ ਪਹਿਲਾਂ ਹੀ ਬੀਮਾ ਕਰਾਇਆ ਹੁੰਦਾ  । ਚਾਰ ਚੀਜ਼ਾਂ ਵੱਧ ਲਿਖਾ ਕੇ ਸਗੋਂ ਵੱਧ ਕਲੇਮ ਕਰਦੇ ਹਨ । ਕੋਈ ਚੀਜ਼ ਬਰਾਮਦ ਵੀ ਹੋ ਜਾਵੇ ਤਾਂ ਵੀ ਆਖਣਗੇ, ਇਹ ਚੀਜ਼ਾਂ ਪੁਲਿਸ ਹੀ ਰੱਖ ਲਏ । ਉਹਨਾਂ ਨੂੰ ਲਿਆ ਕੇ ਕਲੇਮ ਵਾਪਸ ਕਰਨਾ ਪਏਗਾ । ਨਾਲੇ ਚੋਰਾਂ ਨੂੰ ਮੌਜਾਂ, ਨਾਲੇ ਪੁਲਿਸ ਨੂੰ ਭੱਜਨੱਠ ਦੀ ਲੋੜ ਨਹੀਂ । ਕਿਧਰੇ ਚੋਰਾਂ ਕੋਲ ਸਾੜ੍ਹੀਆਂ ਦੀ ਗੱਠੜੀ, ਰੰਗਦਾਰ ਟੀ.ਵੀ. ਜਾਂ ਵੀ.ਸੀ.ਆਰ. ਪਿਆ ਹੋਇਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ । ਖ਼ਾਨ ਨੇ ਪੁਛਣਾ  ਜਦੋਂ ਇਹ ਦੋਵੇਂ ਬੀ.ਸੀ. ਹਨ, ਇਹਨਾਂ ਦੀ ਹਿਸਟਰੀਸ਼ੀਟ ਖੁੱਲ੍ਹੀ ਹੋਈ  ਤਾਂ ਇਹਨਾਂ ਦੀ ਹਾਜ਼ਰੀ ਕਿ ਨਹੀਂ ਲਾਈ, ਇਹਨਾਂ 'ਤੇ ਵਾਰਵਾਰ ਰੇਡ ਕਿ ਨਹੀਂ ਕੀਤੇ ? ਕਰਫ਼ਿਊ ਵਿਚ ਮਾਲ ਇਧਰਉਧਰ ਵੀ ਨਹੀਂ ਕਰ ਹੋਣਾ । ਮਹਿੰਦਰੂ ਅਤੇ ਪਰਧਾਨ ਤਾਂ ਖਹਿੜਾ ਛੁਡਾ ਹੀ ਲੈਣਗੇ, ਇਹਨਾਂ ਨਿਖੱਟੂਆਂ ਤੋਂ ਕੁਝ ਨਹੀਂ ਸਰਨਾ ।
  ਉਥੇ ਲਾਇਆ ਵੀ ਬੂਝਾ ਸਿੰਘ ਇੰਸਪੈਕਟਰ ਸੀ । ਉਹ ਪਰੀਤਮ ਦਾ ਦੁਸ਼ਮਣ ਨੰਬਰ ਇਕ ਸੀ ।
  ਬੂਝਾ ਸਿੰਘ ਕਈ ਸਾਲਾਂ ਤੋਂ ਸੀ.ਆਈ.ਡੀ. ਵਿਚ ਧੱਕੇ ਖਾ ਰਿਹਾ ਸੀ । ਉਹ ਦੋਵੇਂ ਇਕੱਠੇ ਭਰਤੀ ਹੋਏ ਸਨ । ਇਕੋ ਸਮੇਂ ਸਬਇੰਸਪੈਕਟਰ ਬਣੇ । ਉਸ ਤੋਂ ਬੰਦਾ ਕਾਹਦਾ ਮਰ ਗਿਆ, ਪੁੱਠੇ ਦਿਨ ਹੀ ਆ ਗਏ । ਸਸਪੈਂਡ ਤਾਂ ਹੋਇਆ ਹੀ, ਪਰਮੋਟ ਹੋਣੋਂ ਵੀ ਰਹਿ ਗਿਆ । ਏ ਕਲਾਸ ਥਾਣੇ ਦਾ ਐਸ.ਐਚ.ਓ. ਲੱਗਾ ਪਰੀਤਮ ਉਸ ਨੂੰ ਫੁੱਟੀ ਅੱਖ ਨਹੀਂ ਸੀ ਭਾਦਾ । ਸਾਰਾ ਦਿਨ ਪਰੀਤਮ ਦੇ ਖ਼ਿਲਾਫ਼ ਛੁਰਲੀਆਂ ਛੱਡਦਾ ਰਹਿੰਦਾ  । ਸਿੱਧੀ ਸਾਹਿਬ ਕੋਲ ਮੁਖ਼ਬਰੀ ਕਰਦਾ  । ਪਿੱਛੇ ਜਿਹੇ ਸੀ.ਆਈ.ਏ. ਵਾਲਿਆਂ ਨਾਲ ਮਿਲ ਕੇ ਅਮਲੀਆਂ ਉੱਤੇ ਅਫ਼ੀਮ ਅਤੇ ਡੋਡਿਆਂ ਦੇ ਪਰਚੇ ਦੇ ਦਿੱਤੇ । ਇਕ ਵਾਰ ਤਾਂ ਸੰਗਰੂਰੋਂ ਪੁਲਿਸ ਮੰਗਵਾ ਕੇ ਵੇਦ ਸੱਟੇ ਵਾਲੇ ਦੇ ਰੇਡ ਕਰਵਾ ਦਿੱਤਾ । ਉਹ ਸਾਹਿਬ ਕੋਲ ਇਹ ਸਿੱਧ ਕਰਨਾ ਚਾਹੁੰਦਾ ਸੀ ਕਿ ਪਰੀਤਮ ਸੁੱਤਾ ਹੀ ਪਿਆ  । ਜੇ ਪਰੀਤਮ ਦੀ ਸਾਹਿਬ ਨਾਲ ਸਿੱਧੀ ਗੱਲਬਾਤ ਨਾ ਹੁੰਦੀ ਤਾਂ ਕਦੋਂ ਦਾ ਥਾਣਾ ਖੁੱਸ ਗਿਆ ਹੁੰਦਾ । ਬੂਝਾ ਸਿੰਘ ਦੀ ਅੱਖ ਸਿਟੀ 'ਤੇ ਲੱਗੀ ਹੋਈ  ।
  ਆਥਣਉਗਣ ਸਾਹਿਬ ਕੋਲ ਸਿਫ਼ਾਰਸ਼ਾਂ ਘੱਲਦਾ ਰਹਿੰਦਾ  । ਖ਼ਾਨ ਦੀ ਹਾਜ਼ਰੀ 'ਚ ਮਿਲਿਆ ਮੌਕਾ ਅੰਞਾਈਂ ਨਹੀਂ ਜਾਏਗਾ । ਪਰੀਤਮ ਲਈ ਜ਼ਰੂਰ ਵੰਝ ਗੱਡੇਗਾ । ਵਾਣ ਵੱਟਣਿਆਂ ਦੀ ਬਸਤੀ ਵਿਚ ਵੀ ਇਹੋ ਹਾਲ ਸੀ । ਉਥੇ ਪਰੀਤਮ ਦੇ ਚੇਲੇ ਚਪਟਿਆਂ ਦੀ ਗਿਣਤੀ ਸਭ ਤੋਂ ਵੱਧ ਸੀ ।
  ਭਾਨੇ ਅਤੇ ਸਾਧੂ ਦੇ ਘਰ ਜ਼ਰੂਰ ਕੁਝ ਨਾ ਕੁਝ ਪਿਆ ਹੋਏਗਾ । ਦੋਵੇਂ ਟਰੱਕ ਡਰਾਈਵਰ ਹਨ ਅਤੇ ਨਵੀਂ ਹੀ ਕਿਸਮ ਦੀ ਠੱਗੀ ਮਾਰਦੇ ਹਨ । ਟਰੱਕਾਂ ਵਿਚੋਂ ਮਾਲ ਖਿਸਕਾ ਲੈਂਦੇ ਹਨ । ਕਿਸੇ ਦੀ ਕੱਪੜੇ ਦੀ ਗੰਢ ਲਾਹ ਲਈ, ਕਿਸੇ ਦੀ ਚਾਹ ਦੀ ਪੇਟੀ ਅਤੇ ਕਿਸੇ ਦੀ ਲੌਂਗਾਂ ਦੀ ਬੋਰੀ । ਬੜੇ ਖ਼ਚਰੇ ਹਨ । ਮਾਲ ਬੁੱਕ ਕਰਨ ਸਮੇਂ ਕਾਂ ਵਾਂਗ ਅੱਖ ਰੱਖਦੇ ਹਨ । ਦੋ ਨੰਬਰ ਦਾ ਮਾਲ ਝੱਟ ਤਾੜ ਲੈਂਦੇ ਹਨ ।
  ਡਰਦਾ ਮਾਲਕ ਨਾ ਰਿਪੋਰਟ ਦਰਜ ਕਰਾ ਸਕਦਾ , ਨਾ ਪੁੱਛਪੜਤਾਲ ਕਰ ਸਕਦਾ  । ਮੋਟੇ ਮਾਲ ਦੀ ਚੋਰੀ ਕਰਦੇ ਹਨ । ਕਮਾਈ ਵਧੀਆ ਹੁੰਦੀ  । ਪਿਛਲੀ ਵਾਰ ਪਰੀਤਮ ਨੂੰ ਉਹ ਕਾਜੂਆਂ ਦਾ ਝੋਲਾ ਦੇ ਗਏ ਸਨ । ਇਕ ਵਾਰ ਲੌਂਗਾ ਦਾ ਡੱਬਾ । ਇਸ ਵਾਰ ਕੋਈ ਇਹੋ ਜਿਹੀ ਚੀਜ਼ ਘਰੇ ਪਈ ਹੋਈ ਤਾਂ ਕੀ ਜਵਾਬ ਦੇਣਗੇ ?
  ਸੰਤੂ ਦੇ ਜਦੋਂ ਮਰਜ਼ੀ ਛਾਪਾ ਮਾਰ ਲਓ । ਸਾਰਾ ਘਰ ਨਜਾਇਜ਼ ਸ਼ਰਾਬ ਨਾਲ ਭਰੀਆਂ ਕੇਨੀਆਂ ਅਤੇ ਟਿਊਬਾਂ ਨਾਲ ਭਰਿਆ ਪਿਆ ਹੁੰਦੈ । ਭਾਵੇਂ ਡਰੰਮਾਂ ਦੇ ਡਰੰਮ ਫੜ ਲਓ । ਲਾਹਣ ਫੜਨੀ ਹੋਵੇ ਤਾਂ ਰੂੜੀਆਂ ਫਰੋਲ ਲਓ । ਘਰ ਅੱਗੋਂ ਲੰਘਦਿਆਂ ਹੀ ਸ਼ਰਾਬ ਦੀ ਬੂ ਆਉਣ ਲੱਗਦੀ  । ਥਾਣੇ ਦੇ ਜੀਅਜੀਅ ਨੂੰ ਪਤਾ  । ਅੱਧੇ ਨਾਲੋਂ ਵੱਧ ਥਾਣਾ ਪਰੀਤਮ ਦਾ ਵੈਰੀ  । ਕਿਸੇ ਨੇ ਵੀ ਘਰੋੜ ਕੱਢਣੀ ਹੋਈ ਤਾ ਸੰਤੂ ਦਾ ਘਰ ਹੀ ਬਥੇਰਾ  । ਅੱਧੇ ਨਾਲੋਂ ਵੱਧ ਥਾਣਾ ਇਥੋਂ ਹੀ ਸ਼ਰਾਬੀ ਹੋ ਕੇ ਜਾਂਦਾ  । ਇਕਦੋ ਸੁਡੇ ਵਿਚ ਵੀ ਟੰਗ ਲੈਂਦੇ ਹਨ । ਨਮਕਹਰਾਮ ਕਰਨ ਲੱਗੇ ਵੀ ਮਿੰਟ ਲਾਦੇ ਹਨ । ਇਥੋਂ ਪਰੀਤਮ ਦਾ ਬਚਣਾ ਤਾਂ ਬਹੁਤ ਮੁਸ਼ਕਲ ਸੀ ।
  ਹੋਰ ਤਾਂ ਆਪਣੀ ਬਣੀ ਆਪੇ ਨਬੇੜਨਗੇ ਪਰ ਨਿਹਾਲੋ ਪਰੀਤਮ ਦੇ ਗਲ ਫਾਹਾ ਜ਼ਰੂਰ ਪਵਾਏਗੀ । ਉਸ ਨੇ ਪਹਿਲਾਂ ਵੀ ਅਰਜ਼ੀਆਂ ਪਾਪਾ ਢੇਰ ਲਾ ਦਿੱਤੇ ਸਨ । ਉਨੇ ਪੈਸੇ ਤਾਂ ਪਰੀਤਮ ਨੇ ਸਰਦਾਰਾਂ ਤੋਂ ਲਏ ਵੀ ਨਹੀਂ ਸਨ ਜਿੰਨੇ ਉਪਰ ਲੱਗ ਗਏ । ਜ਼ਿਲ੍ਹਾ  ਸ਼ਕਾਇਤ ਕਮੇਟੀ ਤੋਂ ਲੈ ਕੇ ਪਰਧਾਨ ਮੰਤਰੀ ਤਕ ਉਸ ਨੇ ਸ਼ਿਕਾਇਤਾਂ ਕਰ ਰੱਖੀਆਂ ਹਨ । ਜੇ ਉਸ ਨੂੰ ਭਿਣਕ ਪੈ ਗਈ ਕਿ ਸ਼ਹਿਰ ਵਿਚ ਖ਼ਾਨ ਆਇਆ ਹੋਇਆ  ਤਾਂ ਆਪਣੀ ਲੰਗੜੀ ਟੰਗ ਘੜੀਸਦੀ ਅਤੇ ਟੁੰਡੇਮੁੰਡੇ ਨੂੰ ਗਲ ਲਾਈ ਜ਼ਰੂਰ ਖ਼ਾਨ ਸਾਹਮਣੇ ਪੇਸ਼ ਹੋਏਗੀ । ਰੋਰੋ ਅਸਮਾਨ ਸਿਰ 'ਤੇ ਚੁੱਕ ਲੈਣੈ, ਉਸ ਫਫੇਕੁੱਟਣੀ ਨੇ ।
  ਉਸ ਸਮੇਂ ਪਰੀਤਮ ਛੋਟਾਮੋਟਾ ਪਰਚਾ ਵੀ ਕੱਟ ਦਿੰਦਾ ਤਾਂ ਵੀ ਹੁਣ ਇੰਨਾ ਫ਼ਿਕਰ ਨਾ ਕਰਨਾ ਪੈਂਦਾ । ਉਸ ਸਮੇਂ ਲੱਗਦਾ ਸੀ, ਸਰਦਾਰ ਹਰ ਹਾਲਤ ਵਿਚ ਰਾਜ਼ੀਨਾਮਾ ਕਰ ਲੈਣਗੇ । ਉਹ ਪਰਚਾ ਦੇਣੋਂ ਟਲਦਾ ਰਿਹਾ । ਇਕ ਦਿਨ, ਦੋ ਦਿਨ, ਤਿੰਨ ਦਿਨ, ਗਲਾਂ ਲਾਉਣ ਵਾਲਿਆਂ ਨੇ ਸਰਦਾਰਾਂ ਦਾ ਵੱਸ ਨਾ ਜਾਣ ਦਿੱਤਾ । ਪਿੱਛੋਂ ਕਿਸੇ ਵਕੀਲ ਨੇ ਸਰਦਾਰ ਦੇ ਕੰਨ ਵਿਚ ਫੂਕ ਮਾਰ ਦਿੱਤੀ । ਪਰਚਾ ਚਾਰ ਦਿਨ ਲੇਟ ਹੋ ਗਿਐ । ਇਸ ਵਕਤ ਪਰਚਾ ਦਰਜ ਵੀ ਹੋ ਜਾਵੇ ਤਾਂ ਵੀ ਉਹ ਬਰੀ ਹੋਣਗੇ ।
  ਖਾਹਮਖਾਹ ਬਿੱਲੀਆਂ ਦਾ ਗੂੰਹ ਅਸਮਾਨ ਨੂੰ ਨਾ ਚੜ੍ਹਾਇਆ ਜਾਵੇ ।
  ਸਾਰੀ ਬਲਾਅ ਪਰੀਤਮ ਦੇ ਗਲ ਪੈ ਗਈ । ਸਰਦਾਰਾਂ ਨਾਲ ਬੈਠ ਕੇ ਪਰੀਤਮ ਪੀਂਦਾ ਰਿਹਾ ਸੀ ।
  ਇਹੋ ਝੇਂਪ ਮਾਰ ਗਈ । ਨਹੀਂ ਸਰਦਾਰਾਂ ਦਾ ਕਸੂਰ ਤਾਂ ਪੂਰਾ ਸੀ । ਨਿਹਾਲੋ ਭੱਠੀ ਲਈ ਅੱਗੇ ਵੀ ਤਾਂ ਉਹਨਾਂ ਦੇ ਖੇਤੋਂ ਬਾਲਣ ਚੁੱਕ ਲਿਆਦੀ ਸੀ । ਉਸ ਦਿਨ ਨਾਲ ਉਸ ਦੀ ਕੁੜੀ ਸੀ । ਸਰਦਾਰਾਂ ਦੇ ਮੁੰਡੇ ਕੁੜੀ ਦੇਖ ਕੇ ਮੱਛਰ ਗਏ । ਨਿਹਾਲੋ ਨੇ ਘੂਰੇ ਤਾਂ ਉਸ ਨੂੰ ਪੈ ਗਏ । ਮੁੰਡੇ ਨੇ ਦਖ਼ਲ ਦਿੱਤਾ ਤਾਂ ਰਾਡ ਨਾਲ ਉਸ ਦੀ ਬਾਂਹ ਚਕਨਾਚੂਰ ਕਰ ਦਿੱਤੀ । ਨਿਹਾਲੋ ਮੁੰਡੇ ਨੂੰ ਛੁਡਾਉਣ ਲੱਗੀ ਤਾਂ ਨਿਹਾਲੋ ਦੀਆਂ ਲੱਤਾਂ ਭੰਨ ਦਿੱਤੀਆਂ । ਮਹੀਨੇ ਤੋਂ ਦੋਹਾਂ ਦੀਆਂ ਲੱਤਾਂਬਾਹਾਂ 'ਤੇ ਪਲੱਸਤਰ ਲੱਗੇ ਹੋਏ ਹਨ ।
  ਡਾਕਟਰ ਨਿਹਾਲੋ ਦੀ ਲੱਤ ਕੱਟਣ ਨੂੰ ਫਿਰਦੇ ਹਨ । ਪ੍ਰੀਤਮ ਡਾਕਟਰਾਂ ਨੂੰ ਰੋਕੀ ਬੈਠਾ  । ਉਹ ਚਾਹੁੰਦਾ , ਨਿਹਾਲੋ ਸਮਝੌਤਾ ਕਰ ਲਏ । ਪੰਜਚਾਰ ਹਜ਼ਾਰ ਪਰੀਤਮ ਦੇਣ ਨੂੰ ਤਿਆਰ  । ਬਲਾਅ ਤਾਂ ਗਲੋਂ ਟਲੇ । ਕਿਧਰੇ ਖ਼ਾਨ ਵਰਗੇ ਦੇ ਨੋਟਿਸ ਵਿਚ ਆ ਗਿਆ ਤਾਂ ਉਸ ਨੇ ਡਿਸਮਿਸ ਕਰੇ ਬਿਨਾਂ ਨਹੀਂ ਛੱਡਣਾ ।
  ਇਥੇ ਵੀ ਉਹੋ ਸਿਆਪਾ ਸੀ । ਪਰੀਤਮ ਸਿੰਘ ਨੇ ਤਾਂ ਆਖਿਆ ਸੀ ਕਿ ਵਾਣ ਵੱਟਣਿਆਂ ਦੇ ਵਿਹੜੇ ਦੀ ਤਲਾਸ਼ੀ ਲਈ ਉਸ ਨੂੰ ਇੰਚਾਰਜ ਲਾਇਆ ਜਾਵੇ । ਕਿਸੇ ਨੇ ਨਾ ਸੁਣੀ । ਉਸ ਪਾਰਟੀ ਦਾ ਇੰਚਾਰਜ ਬਣਾਇਆ ਗਿਆ  ਸਰਦੂਲ ਸਿੰਘ ਇੰਸਪੈਕਟਰ ਨੂੰ, ਜਿਹੜਾ ਪੰਜ ਸਾਲਾਂ ਤੋਂ ਸੀ.ਆਈ.ਏ. ਦੇ ਸਟਾਫ਼ ਵਿਚ ਧੱਕੇ ਖਾ ਰਿਹਾ  । ਪਰੀਤਮ ਨੂੰ ਇੰਸਪੈਕਟਰ ਬਣਿਆਂ ਸਾਰਾ ਸਾਲ ਹੋਇਆ , ਜਦੋਂ ਕਿ ਉਹ ਡਿਪਟੀ ਬਣਨ ਵਾਲਾ  । ਉਹ ਇਕ ਵਾਰ ਅਜਿਹਾ ਲੀਹ ਤੋਂ ਲੱਥਾ  ਕਿ ਦੁਬਾਰਾ ਲੀਹ 'ਤੇ ਚੜ੍ਹਨਾ ਮੁਸ਼ਕਲ ਹੋਇਆ ਪਿਆ  । ਐਸ.ਐਚ.ਓ. ਲੱਗਣ ਲਈ ਨੋਟਾਂ ਦਾ ਭਰਿਆ ਬਰੀਫ਼ਕੇਸ ਚਾਹੀਦਾ  । ਇਹ ਉਹੋ ਦੇ ਸਕਦਾ  ਜਿਹੜਾ ਪਹਿਲਾਂ ਹੀ ਕਿਸੇ ਥਾਣੇ ਦਾ ਐਸ.ਐਚ.ਓ. ਹੋਵੇ । ਸੀ.ਆਈ.ਏ. ਵਾਲਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ । ਸਰਦੂਲ ਸਿੰਘ ਦੀ ਵੀ ਪੂਰੀ ਕੋਸ਼ਿਸ਼ ਹੋਏਗੀ ਕਿ ਪੰਜਚਾਰ ਕੇਸ ਫੜ ਕੇ ਉਹ ਖ਼ਾਨ ਸਾਹਮਣੇ ਸੱਚਾ ਹੋ ਜਾਵੇ । ਪਿਛਲੇ ਮਹੀਨੇ ਚੋਰਾਂ ਦਾ ਗੈਂਗ ਫੜਨ ਦਾ ਉਸ ਨੇ ਡਰਾਮਾ ਰਚਿਆ ਸੀ । ਫ਼ੋਟੋਆਂ ਖਿਚਵਾ ਖਿਚਵਾ ਕਈ ਦਿਨ ਅਖ਼ਬਾਰਾਂ ਵਿਚ ਛਪਵਾਈਆਂ । ਪਰੀਤਮ ਨੂੰ ਲੱਗਦਾ ਸੀ, ਉਸ ਦੇ ਸਿਤਾਰੇ ਉਸ ਦੀ ਮਦਦ ਕਰ ਰਹੇ ਸਨ ।
  ਸਰਦੂਲ ਨੂੰ ਵਾਣ ਵੱਟਣਿਆਂ ਦੇ ਵਿਹੜੇ ਦੀ ਤਲਾਸ਼ੀ ਲੈਣ ਵਾਲੀ ਪਾਰਟੀ ਦਾ ਇੰਚਾਰਜ ਬਣਾ ਕੇ ਆਖ਼ਰ ਡਿਪਟੀ ਨੇ ਪਰੀਤਮ ਤੋਂ ਬਦਲਾ ਲੈ ਹੀ ਲਿਆ ਸੀ । ਲੋਕ ਸੱਚ ਆਖਦੇ ਹਨ ਕਿ ਡਿਪਟੀ ਊਠ ਵਾਲਾ ਵੈਰ ਰੱਖਦਾ  । ਕੋਈ ਵਸਾਹ ਨਹੀਂ, ਵੀਹਾਂ ਸਾਲਾਂ ਬਾਅਦ ਹੀ ਮਨ ਵਿਚ ਖੌਰ੍ਹ ਜਾਗ ਪਏ ਅਤੇ ਕੋਈ ਨੁਕਸਾਨ ਕਰ ਦੇਵੇ । ਪਰੀਤਮ ਨੇ ਤਾਂ ਮੁਆਫ਼ੀ ਮੰਗ ਲਈ ਸੀ ਅਤੇ ਗੋਡੇ ਹੱਥ ਲਾ ਕੇ ਗੱਲ ਆਈਗਈ ਹੋ ਗਈ ਸਮਝ ਲਈ ਸੀ ।
  ਗੱਲ ਉਹਨਾਂ ਦਿਨਾਂ ਦੀ ਸੀ, ਜਦੋਂ ਸਰਹੰਦ ਦੇ ਮਹਾਂ ਠੱਗਾਂ ਦੀ ਨਕਲ ਕਰਕਰ ਛੋਟੇ ਠੱਗਾਂ ਨੇ ਪਿੰਡਪਿੰਡ ਦੁਕਾਨਾਂ ਖੋਲ੍ਹ ਲਈਆਂ ਸਨ । ਕੋਈ ਪੰਦਰਾਂ ਦਿਨਾਂ ਬਾਅਦ ਦੁਗਣੇ ਪੈਸੇ ਦਿੰਦਾ ਸੀ ਅਤੇ ਕੋਈ ਅੱਠਾਂ ਦਿਨਾਂ ਬਾਅਦ ਹੀ ਪੰਜ ਸੌ ਬਦਲੇ ਮੋਟਰ ਸਾਈਕਲ ਦੇ ਦਿੰਦਾ ਸੀ । ਇਕਇਕ ਗਲੀ ਵਿਚ ਪੰਜਪੰਜ ਦੁਕਾਨਾਂ ਖੁੱਲ੍ਹ ਗਈਆਂ ਸਨ । ਲੋਕ ਵੀ ਕਮਲੇ ਹੋ ਕੇ ਇਹਨਾਂ ਪਿੱਛੇ ਲੱਗ ਗਏ । ਦੁਕਾਨਾਂ 'ਤੇ ਇੰਨੀ ਭੀੜ ਹੋ ਜਾਂਦੀ ਕਿ ਪੁਲਿਸ ਨੂੰ ਕਈ ਵਾਰ ਲਾਠੀਚਾਰਜ ਕਰਨਾ ਪੈਂਦਾ ।
  ਉਹਨਾਂ ਦੀ ਲੁੱਟ ਵਿਚੋਂ ਅਫ਼ਸਰ ਵੀ ਹਿੱਸਾ ਵੰਡਾਉਣ ਲੱਗੇ ।
  ਇਸ ਸ਼ਹਿਰ ਵਿਚ ਨਾਭੇ ਵਾਲਿਆਂ ਨੇ ਕੰਮ ਸ਼ੁਰੂ ਕੀਤਾ ਸੀ । ਆਦਿਆਂ ਹੀ ਇਕ ਰੰਗਦਾਰ ਟੀ.ਵੀ. ਅਤੇ ਜਪਾਨੀ ਵੀ.ਸੀ.ਆਰ. ਐਸ.ਡੀ.ਐਮ. ਦੀ ਕੋਠੀ ਪਹੁੰਚਾ ਕੇ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਤਫ਼ਤੀ ਲੈ ਲਈ । ਤਹਿਸੀਲਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਫਰਿੱਜ ਮੰਗਵਾ ਲਿਆ । ਰੀਡਰ ਨੇ ਸੌ ਰੁਪਿਆ ਭਰ ਕੇ ਕੂਲਰ ਫਿੱਟ ਕਰਵਾ ਲਿਆ । ਬੀ.ਡੀ.ਓ. ਮੋਟਰਸਾਈਕਲ ਲੈ ਗਿਆ । ਥਾਣੇ ਵਾਲਿਆਂ ਨੂੰ ਤਾਂ ਉਸ ਸਮੇਂ ਹੀ ਪਤਾ ਲੱਗਾ, ਜਦੋਂ ਦੁਕਾਨ ਲੁੱਟੀ ਗਈ । ਜੇ ਸਿਪਾਹੀਆਂ ਨੇ ਟੇਪ ਰਿਕਾਰਡਰ, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਪੱਖਿਆਂ ਨੂੰ ਹੱਥ ਪਾਇਆ ਤਾਂ ਹੌਲਦਾਰਾਂ ਨੇ ਕੱਪੜੇ ਸਿਊਣ ਵਾਲੀਆਂ ਮਸ਼ੀਨਾਂ, ਰੇਡੀਓ ਅਤੇ ਸੋਫ਼ੇ ਚੁੱਕ ਲਿਆਂਦੇ । ਛੋਟੇ ਥਾਣੇਦਾਰਾਂ ਨੇ ਗੋਦਰੇਜ ਦੀਆਂ ਅਲਮਾਰੀਆਂ ਅਤੇ ਡਾਈਨਿੰਗ ਸੈੱਟ ਖਿੱਚ ਲਏ । ਜਦੋਂ ਡਿਪਟੀ ਨੇ ਦੁਕਾਨ ਦਾ ਦੌਰਾ ਕੀਤਾ ਤਾਂ ਉਸ ਦੇ ਚੁੱਕਣ ਵਾਲੀ ਕੋਈ ਵੀ ਚੀਜ਼ ਨਹੀਂ ਸੀ । ਉਸ ਨੇ ਸਿੱਧਾ ਹੀ ਪੰਜਾਹ ਹਜ਼ਾਰ ਲੈ ਲਿਆ । ਕੋਈ ਆਖਦਾ , ਫੀਅਟ ਕਾਰ ਲਈ ਸੀ । ਕੁਝ ਵੀ ਸੀ, ਡਿਪਟੀ ਨੇ ਗੱਫਾ ਵੱਡਾ ਮਾਰਿਆ ਸੀ । ਪਰੀਤਮ ਦੀ ਵਾਰੀ ਆਈ ਤਾਂ ਡਿਪਟੀ ਨੇ ਫ਼ੋਨ ਕਰ ਦਿਤਾ । ਨਾਭੇ ਵਾਲਿਆਂ ਨੂੰ ਤੰਗ ਨਾ ਕੀਤਾ ਜਾਵੇ । ਪਰੀਤਮ ਨੇ ਸਬਰ ਦਾ ਘੁੱਟ ਭਰ ਲਿਆ । ਠੱਗਾਂ ਨੇ ਪੰਜਚਾਰ ਚੀਜ਼ਾਂ ਭੇਜੀਆਂ ਤਾਂ ਸਹੀ ਪਰ ਉਹ ਪਰੀਤਮ ਦੇ ਹਿੱਸੇ ਦੇ ਸੌਵੇਂ ਹਿੱਸੇ ਦੇ ਬਰਾਬਰ ਵੀ ਨਹੀਂ ਸਨ । ਚੁੱਪ ਕੀਤਾ ਪਰੀਤਮ ਮੌਕੇ ਦੀ ਉਡੀਕ ਕਰਦਾ ਰਿਹਾ ।
  ਚੋਰੀਠੱਗੀ ਬਹੁਤੇ ਦਿਨ ਨਹੀਂ ਚੱਲਦੀ । ਦਸਾਂ ਦਿਨਾਂ ਬਾਅਦ ਦੁਕਾਨ ਖ਼ਾਲੀ ਹੋਣ ਲੱਗ ਪਈ ।
  ਲੋਕ ਪੈਸੇ ਮੁੜਾਉਣ ਲਈ ਸਿਫ਼ਾਰਸ਼ਾਂ ਪਵਾਉਣ ਲੱਗੇ । ਥੋੜ੍ਹਾ ਜਿਹਾ ਕਸਾ ਪਿਆ ਤਾਂ ਉਹ ਰਾਤੋਰਾਤ ਭੱਜ ਗਏ । ਤਿੰਨ ਦਿਨ ਯੁਵਾ ਸੰਘ ਵਾਲਿਆਂ ਨੇ ਹੜਤਾਲ ਰੱਖੀ । ਨਾਭੇ ਵਾਲਿਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ । ਨਾਭੇ ਵਾਲਿਆਂ ਨੇ ਫੇਰ ਡਿਪਟੀ ਨਾਲ ਕੋਈ ਗਿਟਮਿਟ ਕੀਤੀ । ਡਿਪਟੀ ਨੇ ਕੋਲ ਖੜ੍ਹ ਕੇ ਰਾਤ ਨੂੰ ਸਾਮਾਨ ਦਾ ਟਰੱਕ ਭਰਾ ਕੇ ਉਹਨਾ ਦੇ ਹਵਾਲੇ ਕਰ ਦਿੱਤਾ । ਸੰਘ ਨੇ ਫੇਰ ਜਲੂਸ ਕੱਢੇ । ਮੁੱਖ ਮੰਤਰੀ ਨੇ ਦਖ਼ਲ ਦੇ ਕੇ ਪਰਚਾ ਦਰਜ ਕਰਵਾ ਦਿੱਤਾ । ਦੁਕਾਨ ਦਾ ਜਿੰਦਾ ਤੋੜ ਕੇ ਰਿਕਾਰਡ ਦੇਖਿਆ ਗਿਆ ਤਾਂ ਪਤਾ ਲੱਗਾ ਉਹਨਾਂ ਸ਼ਹਿਰ ਵਿਚੋਂ ਘੱਟੋਘੱਟ ਪੰਦਰਾਂ ਲੱਖ ਰੁਪਿਆ ਇਕੱਠਾ ਕੀਤਾ ਸੀ । ਪੁਲਿਸ ਨੇ ਥਾਂਥਾਂ ਰੇਡ ਕੀਤੇ । ਨਾਭੇ ਵਾਲੇ ਕਿਧਰੇ ਨਹੀਂ ਸਨ । ਲੋਕਾਂ ਹਿੰਮਤ ਕਰ ਕੇ ਉਹਨਾਂ ਦੀ ਸੂਹ ਲਈ । ਉਹ ਦਿੱਲੀ ਦੇ ਇਕ ਹੋਟਲ ਵਿਚ ਮੌਜਾਂ ਕਰ ਰਹੇ ਸਨ । ਪਰੀਤਮ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਫੜੇ ਤਾਂ ਨਾਭੇ ਵਾਲਿਆਂ ਨੇ ਦਸ ਹਜ਼ਾਰ ਦੇ ਦਿੱਤਾ । ਸਿਰਫ਼ ਇਸ ਗੱਲ ਦਾ ਕਿ ਉਹਨਾਂ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ ।
  ਇਹ ਗੱਲ ਕਾਨੂੰਨੀ ਵੀ ਸੀ । ਕਿਸੇ ਕੇਂਦਰੀ ਮੰਤਰੀ ਰਾਹੀਂ ਉਹਨਾਂ ਜ਼ਮਾਨਤ ਕਰਾ ਲਈ । ਡਿਪਟੀ ਇਸੇ ਗੱਲ 'ਤੇ ਨਰਾਜ਼ ਸੀ ਕਿ ਉਸ ਨੇ ਡਿਪਟੀ ਦੇ ਬੰਦਿਆਂ ਤੋਂ ਦਸ ਹਜ਼ਾਰ ਕਿ ਲਿਆ ? ਹੋਰ ਤਾਂ ਕੋਈ ਵੱਸ ਨਾ ਚੱਲਿਆ, ਹੁਣ ਸਰਦੂਲ ਸਿੰਘ ਨੂੰ ਵਾਣ  ੱਟਣਿਆਂ ਦੇ ਭੇਜ ਕੇ ਉਹ ਪਰੀਤਮ ਦੀ ਬੇੜੀ ਵਿਚ ਵੱਟੇ ਪਾਉਣ 'ਤੇ ਤੁੱਲਿਆ ਹੋਇਆ ਸੀ ।
  ਅਗਾਂਹ ਸਰਦੂਲ ਸਿੰਘ ਨੇ ਹੌਲਦਾਰ ਵੀ ਸਿਰੇ ਦੇ ਲਫੰਡਰ ਲਏ ਸਨ । ਪਹਿਲਾ ਸੀ ਬੰਤ ਸਿੰਘ ।
  ਜਦੋਂ ਬੰਤ ਸਿੰਘ ਨੂੰ ਇਥੇ ਲਾਇਆ ਗਿਆ ਸੀ ਤਾਂ ਪਰੀਤਮ ਨੇ ਸਾਹਿਬ ਕੋਲ ਬਥੇਰੀ ਹਾਲ ਦੁਹਾਈ ਪਾਈ ਸੀ ਕਿ ਇਸ ਬਗ਼ਾਵਤੀ ਬੀਜ ਨੂੰ ਉਸ ਦੇ ਥਾਣੇ ਨਾ ਬੀਜੋ । ਆਪ ਤਾਂ ਪੁੱਠਾ  ਹੀ, ਹੋਰਾਂ ਨੂੰ ਵੀ ਪੁੱਠੇ ਰਾਹ ਪਾਏਗਾ । ਸਾਹਿਬ ਨੇ ਬਹਾਨਾ ਵਧੀਆ ਘੜਿਆ । ਇਸ ਨੂੰ ਕੋਈ ਲੈਣ ਨੂੰ ਤਿਆਰ ਨਹੀਂ । ਪੁਲਿਸ ਲਾਈਨ ਵਿਚ ਬੈਠਾ ਕਪਤਾਨ ਦੇ ਖ਼ਿਲਾਫ਼ ਬੋਲਦਾ ਰਹਿੰਦਾ  । ਆਖ਼ਰ ਇਸ ਨੂੰ ਕਿਧਰੇ ਤਾਂ ਲਾਉਣਾ ਹੀ  । ਬੰਤ ਸਿੰਘ ਜ਼ਿੰਦਗੀ ਤੋਂ ਹੀ ਨਿਰਾਸ਼  । ਪੰਦਰਾਂ ਸਾਲਾਂ ਤੋਂ ਤਰੱਕੀ ਤੋਂ 'ਇਗਨੋਰ' ਹੋ ਰਿਹਾ  । ਪੰਜਚਾਰ ਸਾਲ ਨੌਕਰੀ ਦੇ ਰਹਿੰਦੇ ਹਨ । ਕਿਸੇ ਦੀ ਵੀ ਪਰਵਾਹ ਨਹੀਂ ਕਰਦਾ । ਹਰ ਇਕ 'ਤੇ ਤਵਾ ਲਾਦਾ ਰਹਿੰਦਾ  । ਪੁਲਿਸ ਐਜੀਟੇਸ਼ਨ ਵੇਲੇ ਨੌਕਰੀ ਕੱਢ ਦਿੱਤਾ ਗਿਆ ਸੀ । 
  ਮੁਕੱਦਮੇ ਜਿੱਤ ਕੇ ਫਿਰ ਆ ਗਿਆ । ਅੱਜਕੱਲ੍ਹ ਹਰ ਇਕ ਦੇ ਖ਼ਿਲਾਫ਼ ਪਰਚਾਰ ਕਰਦਾ ਰਹਿੰਦਾ  ।
  ਕੋਈ ਫ਼ਿਕਰ ਨਹੀਂ ਕਿ ਸਾਹਮਣੇ ਬੈਠਾ ਅਫ਼ਸਰ ਕਪਤਾਨ , ਡੀ.ਆਈ.ਜੀ. ਜਾਂ ਡੀ.ਜੀ.ਪੀ., ਵੱਡਾ ਕਾਮਰੇਡ ਬਣਿਆ ਫਿਰਦਾ  । ਸਭ ਨੂੰ ਬੇਹੇ ਕੜਾਹ ਵਾਂਗ ਲੈਂਦਾ  ।
  ਇਕ ਵਾਰ ਐਮ.ਐਲ.ਏ. ਦੇ ਨਾਲ ਪੰਗਾ ਲੈ ਲਿਆ । ਸਾਰੀ ਪੁਲਿਸ ਨੇ ਸ਼ੁਕਰ ਕੀਤਾ ਕਿ ਡਿਸਮਿਸ ਹੋਊ ਜਾਂ ਫਿਰ ਕਿਸੇ ਹੋਰ ਜ਼ਿਲ੍ਹੇ ਦੀ ਬਦਲੀ ਹੋਊ । ਡਰਦੇ ਕਿਸੇ ਅਫ਼ਸਰ ਨੇ ਉਸ ਨਾਲ ਟੇਟਾ ਨਾ ਲਿਆ । ਉਲਟਾ ਸ਼ਰਮ ਦਾ ਮਾਰਾ ਐਮ.ਐਲ.ਏ. ਹੀ ਥਾਣੇ ਆਉਣੋਂ ਹਟ ਗਿਆ । ਵਜ਼ੀਰਾਂ ਕੋਲ ਪਰੀਤਮ ਦੀ ਸ਼ਿਕਾਇਤ ਕਰਦਾ ਰਹਿੰਦਾ  । ਉਸ ਨੂੰ ਸ਼ੱਕ  ਕਿ ਪਰੀਤਮ ਨੇ ਬੰਤ ਨੂੰ ਜਾਣਬੁੱਝ ਕੇ ਉਸ ਦੇ ਗਲ ਪਾਇਆ  । ਬੰਤ ਨੂੰ ਇਕਇਕ ਮੁਜਰਮ ਦਾ ਇਲਮ  । ਜੇ ਉਸ ਨੂੰ ਮੁਕੱਦਮਾ ਬਣਾਉਣ ਦਾ ਮੌਕਾ ਮਿਲ ਗਿਆ ਤਾਂ ਪਹਿਲਾਂ ਮੁਜਰਮ ਦਾ ਬਿਆਨ ਲਿਖੂ । ਕਿਸ ਭੜੂਏ ਨੂੰ ਕਿੰਨੇ ਦਿੰਦਾ ਂ ? ਫੇਰ ਉਹੋ ਬਿਆਨ ਸਿੱਧਾ ਡੀ.ਜੀ.ਪੀ. ਨੂੰ ਭੇਜੂ ।
  ਸਰਦੂਲ ਅਤੇ ਬੰਤਾ ਹੀ ਘੱਟ ਨਹੀਂ, ਨਾਲ ਰਲਿਆ  ਸਾਧਾ ਸਿੰਘ । ਉਹ ਕੱਲ੍ਹ ਦੀ ਭੁਤਨੀ ਸਿਵਿਆਂ 'ਚ ਅੱਧ ਭਾਲਦੀ  । ਪਰੀਤਮ ਨੇ ਉਸ ਦੀ ਫੜੀ ਭੱਠੀ ਕਾਹਦੀ ਛੱਡ ਦਿੱਤੀ, ਸਾਨ੍ਹਾਂ ਵਾਲਾ ਵੈਰ ਹੀ ਬੰਨ੍ਹ ਲਿਆ ਭਲੇਮਾਣਸ ਨੇ । ਆਖ਼ਰ ਪਰੀਤਮ  ੈਸ.ਐਚ.ਓ.  । ਜਿਸ ਨੂੰ ਦਿਲ ਕਰੇ ਫੜੇ, ਜਿਸ ਨੂੰ ਦਿਲ ਕਰੇ ਛੱਡੇ । ਉਹ ਜੇ ਹੌਲਦਾਰ ਤੋਂ ਹੀ ਦਬਕ ਜਾਵੇ ਤਾਂ ਥਾਣੇਦਾਰੀ ਕਾਹਦੀ ? ਪਰੀਤਮ ਨੇ ਤਾਂ ਜੱਟਾਂ ਨੂੰ ਆਖਿਆ ਸੀ ਕਿ ਜਾਂਦੇ ਹੋਏ ਸਾਧਾ ਸਿੰਘ ਨੂੰ ਵੀ ਦੋ ਹਜ਼ਾਰ ਦੇ ਜਾਣਾ, ਪੰਜ ਹਜ਼ਾਰ ਤਾਂ ਪਰੀਤਮ ਦੀ ਆਪਣੀ ਫ਼ੀਸ ਸੀ । ਜੇ ਉਹ ਠੱਗੀ ਮਾਰ ਗਏ ਅਤੇ ਦੋ ਹਜ਼ਾਰ ਦੀ ਥਾਂ ਪੰਜ ਸੌ ਹੀ ਦਿੱਤਾ ਤਾਂ ਇਸ ਵਿਚ ਪਰੀਤਮ ਦਾ ਕੀ ਕਸੂਰ  ? ਉਹ ਪੰਜ ਸੌ ਮੋੜ ਕੇ ਦੋ ਹਜ਼ਾਰ ਲਈ ਅੜ ਜਾਂਦਾ ।
  ਹੌਲਦਾਰਾਂ ਨੂੰ ਕੌਣ ਪੁੱਛਦਾ  । ਥਾਣੇਦਾਰ ਨੇ ਵੀਹ ਵਗਾਰਾਂ ਕਰਨੀਆਂ ਹੁੰਦੀਆਂ ਹਨ । ਕਈ ਵਾਰੀ ਤਾਂ ਵਗਾਰਾਂ ਵੰਡ ਕੇ ਹੋ ਜਾਂਦੀਆਂ ਹਨ । ਕਈ ਗੁਪਤ ਰੱਖਣੀਆਂ ਪੈਂਦੀਆਂ ਹਨ । ਉਹਨੀਂ ਦਿਨੀਂ ਹਾਈਕੋਰਟ ਦੇ ਇਕ ਜੱਜ ਦੀ ਕੁੜੀ ਦਾ ਵਿਆਹ ਸੀ । ਮੈਜਿਸਟਰੇਟ ਨੇ ਪਰੀਤਮ ਨੂੰ ਫਰਿੱਜ ਦੀ ਵਗਾਰ ਪਾਈ ਸੀ । ਪਰੀਤਮ ਚਾਹੁੰਦਾ ਤਾਂ ਸਾਰੇ ਤਫ਼ਤੀਸ਼ੀਆਂ 'ਤੇ ਬੋਝ ਪਾ ਦਿੰਦਾ । ਇੰਝ ਮੈਜਿਸਟਰੇਟ ਦਾ ਜਲੂਸ ਨਿਕਲਣਾ ਸੀ । ਪਰੀਤਮ ਨੇ ਚੁਪਕੇ ਜਿਹੇ ਫਰਿੱਜ ਭੇਜ ਦਿੱਤਾ । ਵਗਾਰ ਪਰੀਤਮ ਨੇ ਤਨਖ਼ਾਹ ਵਿਚੋਂ ਤਾਂ ਨਹੀਂ ਕਰਨੀ । ਇਹਨਾਂ ਬੁੱਧੂਆਂ ਨੂੰ ਇਹ ਤਾਂ ਅਹਿਸਾਸ ਹੀ ਨਹੀਂ ਕਿ ਐਸ.ਐਚ.ਓ. ਦੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਪੰਡ ਹੁੰਦੀ  । ਉਹਨਾਂ ਵਾਂਗ ਥੋੜ੍ਹਾ  ਕਿ ਜਿੰਨੇ ਕਮਾ ਲਏ, ਬੋਝੇ ਵਿਚ ਪਾ ਕੇ ਤੁਰ ਗਏ ।
  ਸਾਧਾ ਸਿੰਘ ਉਸੇ ਦਿਨ ਤੋਂ ਰੌਲਾ ਪਾ ਰਿਹਾ  । ਪਰੀਤਮ ਉਸ ਦਾ ਹੱਕ ਮਾਰ ਗਿਆ । ਉਹ ਸਾਧੇ ਦੀ ਮਾਰ ਸੀ । ਪੰਜ ਹਜ਼ਾਰ ਨਾ ਸਹੀ ਤਾਂ ਤਿੰਨ ਤਾਂ ਸਾਧੇ ਨੂੰ ਮਿਲਣਾ ਹੀ ਚਾਹੀਦਾ ਸੀ । ਭੱਠੀ ਤਾਂ ਮੁਜਰਮ ਸਾਲ ਤੋਂ ਲਾ ਰਿਹਾ ਸੀ, ਸਭ ਨੂੰ ਪਤਾ ਵੀ ਸੀ । ਕਿਸੇ ਦੀ ਹਿੰਮਤ ਨਾ ਪਈ ਉਸ ਨੂੰ ਫੜ ਲੈਣ ਦੀ । ਸਾਧੇ ਨੇ ਦਲੇਰੀ ਦਿਖਾਈ ਸੀ ਤਾਂ ਉਸੇ ਨੂੰ ਫ਼ੀਸ ਮਿਲਣੀ ਚਾਹੀਦੀ ਸੀ । ਬੰਤਾ ਉਸ ਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ । ਉਸ ਨੂੰ ਪਰੀਤਮ ਦੇ ਖ਼ਿਲਾਫ਼ ਭੜਕਾ ਰਿਹਾ ਸੀ ।
  ਬੰਟੀ ਕਾਹਦਾ ਅਗਵਾ ਹੋਇਆ ਸੀ, ਪਰੀਤਮ ਦੇ ਦਿਨ ਮਾੜੇ ਆਏ ਸਨ ।
  ਮਨ ਵਿਚ ਸੁੱਖਾਂ ਸੁੱਖਦਾ ਪਰੀਤਮ ਪੁਲਿਸ ਪਾਰਟੀਆਂ ਬਣਦੀਆਂ ਦੇਖਦਾ ਰਿਹਾ ।
  ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਪੁਲਿਸ ਪਾਰਟੀਆਂ ਬੰਟੀ ਦੀ ਤਲਾਸ਼ ਲਈ ਨਹੀਂ ਸੀ ਬਣ ਰਹੀਆਂ, ਸਗੋਂ ਪਰੀਤਮ ਨੂੰ ਨੌਕਰੀ ਕੱਢਣ ਲਈ ਮਸਾਲਾ ਇਕੱਠਾ ਕਰਨ ਲਈ ਬਣ ਰਹੀਆਂ ਸਨ ।

  10

  ਨਾ ਸ਼ਹਿਰ ਲਈ ਅਮੀ ਚੰਦ ਓਪਰਾ ਸੀ, ਨਾ ਅਮੀ ਚੰਦ ਲਈ ਸ਼ਹਿਰ ।
  ਭਾਵੇਂ ਉਸ ਨੇ ਦਾੜ੍ਹੀ ਕੇਸ ਰੱਖੇ ਹੋਏ ਸਨ ਅਤੇ ਦੇਖਣ ਵਾਲੇ ਨੂੰ ਉਹ ਪੂਰਾ ਗੁਰਸਿੱਖ ਲੱਗਦਾ ਸੀ, ਫੇਰ ਵੀ ਸਭ ਨੂੰ ਪਤਾ ਸੀ ਕਿ ਉਹ ਜਾਤ ਦਾ ਪੰਡਤ  । ਸਾਰਾ ਸ਼ਹਿਰ ਉਸ ਨੂੰ ਸ਼ਰਮਾ ਆਖ ਕੇ ਬੁਲਾਦਾ ਸੀ ।
  ਉਹ ਜਾਤ ਦਾ ਹੀ ਪੰਡਤ ਨਹੀਂ ਸੀ, ਬਲਕਿ ਧਰਮ ਕਰਮ ਦਾ ਵੀ ਸੀ । ਉਹ ਦੋਵੇਂ ਵਕਤ ਪਾਠਪੂਜਾ ਕਰਦਾ । ਸ਼ਰਾਬ, ਆਂਡੇ ਅਤੇ ਪਰਾਈ ਇਸਤਰੀ ਨੂੰ ਤਾਂ ਨਫ਼ਰਤ ਕਰਦਾ ਹੀ ਸੀ, ਹਰਾਮ ਦਾ ਪੈਸਾ ਵੀ ਘਰੇ ਨਹੀਂ ਸੀ ਵੜਨ ਦੇਂਦਾ ।
  ਇਮਾਨਦਾਰੀ ਅਤੇ ਸਖ਼ਤ ਸੁਭਾਅ ਦੇ ਸਿਰ 'ਤੇ ਹੀ ਉਹ ਸ਼ਹਿਰੀਆਂ ਦੇ ਦਿਲਾਂ 'ਤੇ ਰਾਜ ਕਰਦਾ ਸੀ । ਹਰ ਸ਼ਹਿਰ ਦੇ ਸ਼ਰੀਫ਼ ਲੋਕ ਡੈਪੂਟੇਸ਼ਨ ਲੈਲੈ ਸਾਹਿਬ ਨੂੰ ਮਿਲਦੇ ਰਹਿੰਦੇ ਅਤੇ ਅਮੀ ਚੰਦ ਨੂੰ ਆਪਣੇਆਪਣੇ ਸ਼ਹਿਰ ਲਈ ਮੰਗਦੇ ਰਹਿੰਦੇ ।
  ਇਸ ਸ਼ਹਿਰ ਵਿਚ ਉਹ ਕੁਲ ਮਿਲਾ ਕੇ ਗਿਆਰਾਂ ਸਾਲ ਨੌਕਰੀ ਕਰ ਚੁੱਕਾ ਸੀ । ਸ਼ਹਿਰ ਵਿਚ ਉਸ ਦੀ ਜਾਣਪਹਿਚਾਣ ਬਤੌਰ ਹੌਲਦਾਰ ਹੋਈ ਸੀ । ਏ.ਐਸ.ਆਈ. ਬਣਿਆ ਤਾਂ ਸਿਟੀ ਇੰਚਾਰਜ ਜਾ ਲੱਗਾ । ਜਦੋਂ ਤਰੱਕੀ ਕਰ ਕੇ ਉਹ ਸਬਇੰਸਪੈਕਟਰ ਬਣਿਆ ਤਾਂ ਲੋਕ ਧਰਨਾ ਮਾਰ ਕੇ ਬੈਠ ਗਏ । ਸਾਹਿਬ ਨੂੰ ਸਿਟੀ ਇੰਚਾਰਜ ਦਾ ਰੈਂਕ ਵਧਾਉਣਾ ਪਿਆ । ਪਹਿਲਾਂ ਸਿਟੀ ਇੰਚਾਰਜ ਏ.ਐਸ.ਆਈ. ਹੁੰਦਾ ਸੀ । ਉਸ ਸਮੇਂ ਤੋਂ ਇਹ ਅਹੁਦਾ ਸਬਇੰਸਪੈਕਟਰ ਨੂੰ ਜਾਂਦਾ  ।
  ਜਦੋਂ ਮਾਡਲ ਟਾਊਨ ਵਾਲਿਆਂ ਨੂੰ ਪਤਾ ਲੱਗਾ ਕਿ ਅਮੀ ਚੰਦ ਦੀ ਪੁਲਿਸ ਪਾਰਟੀ ਨੇ ਉਹਨਾਂ ਦੀਆਂ ਕੋਠੀਆਂ ਦੀ ਤਲਾਸ਼ੀ ਲੈਣੀ  ਤਾਂ ਉਹਨਾਂ ਸੌ ਵਾਰੀ ਧਰਤੀ ਨਿਮਸਕਾਰੀ । ਕੋਈ ਹੋਰ ਪੁਲਿਸ ਅਫ਼ਸਰ ਹੁੰਦਾ ਤਾਂ ਹਰ ਹਾਲਤ ਵਿਚ ਖੱਜਲਖੁਆਰੀ ਹੁੰਦੀ । ਕਿਸੇ ਨੂੰ ਕੋਈ ਵਗਾਰ ਪੈਂਦੀ, ਕਿਸੇ ਨੂੰ ਕੋਈ । ਮਸਲਾ ਤਾਂ ਬੰਟੀ ਨੂੰ ਲੱਭਣ ਦਾ ਸੀ । ਪੁਲਿਸ ਨੇ ਵਿਉਪਾਰੀਆਂ ਦੀਆਂ ਵਹੀਆਂ ਹੀ ਮੰਗ ਕੇ ਬਹਿ ਜਾਣਾ ਸੀ । ਕੋਈ ਸਟੋਰ ਵਿਚ ਜਾ ਵੜਦਾ, ਕੋਈ ਰਸੋਈ ਵਿਚ । ਪੁਲਿਸ ਵਾਲੇ ਘਰੇ ਵੜ ਜਾਣ ਤਾਂ ਚੋਰਾਂ ਨਾਲੋਂ ਵੱਧ ਲੁੱਟਦੇ ਹਨ । ਚੋਰ ਤਾਂ ਚੋਰੀ ਛੁਪੇ ਚੋਰੀ ਕਰਦਾ ,' ਇਹ ਸਾਹਮਣੇ ਹੀ ਸਾਮਾਨ ਚੁੱਕ ਤੁਰਦੇ ਹਨ । ਜਦੋਂ ਅਮੀ ਚੰਦ ਨਾਲ ਹੋਇਆ ਤਾਂ ਅਜਿਹੀ ਲੁੱਟਖਸੁੱਟ ਨਹੀਂ ਹੋਏਗੀ । ਲੋਕ ਉਹ ਦਿਨ ਭੁੱਲੇ ਨਹੀਂ ਸਨ ਜਦੋਂ ਸ਼ਰਾਬੀ ਹੋਏ ਇਕ ਸਿਪਾਹੀ ਨੂੰ ਉਸ ਨੇ ਚੌਕ ਵਿਚ ਹੀ ਕੁੱਟਿਆ ਸੀ ਅਤੇ ਵਰਦੀ ਲੁਹਾ ਕੇ ਹਵਾਲਾਤ ਵਿਚ ਬੰਦ ਕਰਵਾ ਦਿੱਤਾ ਸੀ ।
  ਮਾਡਲ ਟਾਊਨ ਦੀ ਤਲਾਸ਼ੀ ਲਈ ਅਮੀ ਚੰਦ ਨੇ ਬਹੁਤੀ ਫ਼ੋਰਸ ਦੀ ਜ਼ਰੂਰਤ ਨਹੀਂ ਸੀ ਸਮਝੀ । ਚਾਰ ਸਿਪਾਹੀ ਅਤੇ ਇਕ ਹੌਲਦਾਰ ਹੀ ਕਾਫ਼ੀ ਸਨ । ਉਸ ਨੂੰ ਇਲਮ ਸੀ ਕਿ ਇਹਨਾਂ ਧਨਾਢਾਂ ਨੂੰ ਨਾ ਕਿਸੇ ਧਰਮ ਵਿਚ ਰੁਚੀ , ਨਾ ਸਿਆਸਤ ਵਿਚ । ਇਹਨਾਂ ਦਾ ਇਕੋਇਕ ਧਰਮ , ਵੱਧੋਵੱਧ ਪੈਸਾ ਇਕੱਠਾ ਕਰਨਾ । ਕਿਸ ਦਾ ਸਿਰ ਭਵਿਆਂ  ਕਿ ਉਹ ਮਹਿਲਾਂ ਵਰਗੀਆਂ ਕੋਠੀਆਂ, ਅਪੱਸ਼ਰਾਂ ਵਰਗੀਆਂ ਔਰਤਾਂ ਅਤੇ ਸਵਰਗਾਂ ਵਰਗੇ ਸੁਖ ਛੱਡ ਕੇ ਨਰਕਾਂ ਵਰਗੀਆਂ ਜੇਲ੍ਹਾਂ ਵਿਚ ਬੈਠ ਕੇ ਚੱਕੀ ਪੀਸੇ । ਉਸ ਨੇ ਮੀਟਿੰਗ ਵਿਚ ਵੀ ਇਥੋਂ ਦੀ ਤਲਾਸ਼ੀ ਦਾ ਵਿਰੋਧ ਕੀਤਾ ਸੀ । ਖ਼ਾਨ ਉਸ ਨਾਲ ਸਹਿਮਤ ਤਾਂ ਸੀ ਪਰ ਲੋਕ ਰਾਏ ਅੱਗੇ ਝੁਕ ਗਿਆ ਸੀ ।
  ਅਮੀ ਚੰਦ ਨੂੰ ਤਲਾਸ਼ੀ ਪਾਰਕ ਵਾਲੇ ਪਾਸਿ ਸ਼ੁਰੂ ਕਰਨ ਦਾ ਹੁਕਮ ਹੋਇਆ ਸੀ ।
  ਮਾਡਲ ਟਾਊਨ ਵਿਚ ਤਾਂ ਭਲੇ ਦਿਨਾਂ ਵਿਚ ਮੌਤ ਵਰਗਾ ਸੰਨਾਟਾ ਹੁੰਦਾ  । ਲੋਕ ਘਰੋਘਰੀਂ ਕੈਦ ਹੋਏ ਬੈਠੇ ਰਹਿੰਦੇ ਹਨ । ਸਾਰਾ ਦਿਨ ਸੜਕਾਂ ਸੁੰਨਸਾਨ ਪਈਆਂ ਰਹਿੰਦੀਆਂ ਹਨ । ਕਦੇਕਦਾਈਂ ਹੀ ਕਿਸੇ ਕਾਰ ਜਾਂ ਸਕੂਟਰ ਦਾ ਖੜਕਾ ਸੁਣਾਈ ਦਿੰਦਾ  । ਗੇਟ ਖੁੱਲ੍ਹਣ ਦੀ ਚੀਂਚੀਂ ਹੁੰਦੀ  ।
  ਗੱਡੀ ਦੇ ਕੋਠੀ 'ਚ ਜਾਂਦਿਆਂ ਹੀ ਫੇਰ ਚੁੱਪ ਵਰਤ ਜਾਂਦੀ  । ਕਰਫ਼ਿਊ ਹੋਣ ਕਰਕੇ ਇਹ ਸ਼ੋਰਸ਼ਰਾਬਾ ਵੀ ਬੰਦ ਸੀ । ਦਰੱਖ਼ਤਾਂ ਤੋਂ ਟੁੱਟੇ ਪੱਤਿਆਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ । ਭਾਂਭਾਂ ਕਰਦੀਆਂ ਸੜਕਾਂ 'ਤੇ ਉਹ ਆਜ਼ਾਦੀ ਨਾਲ ਉੱਡ ਰਹੇ ਸਨ । ਕੋਠੀਆਂ ਦੇ ਗੇਟਾਂ 'ਤੇ ਭੌਂਕਦੇ ਕੁੱਤਿਆਂ ਦੀ ਆਵਾਜ਼ ਹੀ ਸੀ, ਜਿਹੜੀ ਪੁਲਿਸ ਦਾ ਸਵਾਗਤ ਕਰ ਰਹੀ ਸੀ ।
  ਪਹਿਲੀ ਕੋਠੀ ਰਾਮ ਚੰਦ ਲੋਟੀਏ ਦੀ ਸੀ । ਬੈੱਲ ਖੜਕਾਈ ਤਾਂ ਰਾਮ ਚੰਦ ਦਾ ਜੇਠਾ ਪੁੱਤਰ ਸੂਰਜ ਭਾਨ ਉਹਨਾਂ ਦੇ ਸਵਾਗਤ ਲਈ ਹਾਜ਼ਰ ਸੀ । ਸੂਰਜ ਭਾਨ ਦੀ ਸੂਰ ਵਰਗੀ ਦੇਹ ਅਤੇ ਰੇਸ਼ਮੀ ਗਾਊਨ ਨੂੰ ਦੇਖ ਦੇ ਅਮੀ ਚੰਦ ਦਾ ਹਾਸਾ ਨਿਕਲ ਗਿਆ । ਕੀ ਇਹ ਉਹੋ ਸੂਰਜ ਭਾਨ ਸੀ, ਜਿਸ ਦਾ ਮੂੰਹ ਕਾਲਾ ਕਰ ਕੇ ਅਮੀ ਚੰਦ ਨੇ ਸਾਰਾ ਦਿਨ ਥਾਣੇ ਬਿਠਾਈ ਰੱਖਿਆ ਸੀ ?
  ਛੇਸੱਤ ਸਾਲਾਂ ਵਿਚ ਉਸ ਨੇ ਜ਼ਮੀਨ ਤੋਂ ਅਸਮਾਨ ਤਕ ਦਾ ਸਫ਼ਰ ਤੈਅ ਕਰ ਲਿਆ ਸੀ । ਉਸ ਸਮੇਂ ਤਾਂ ਉਹ ਕਾਲਜ ਵਿਚ ਪੜ੍ਹਦਾ ਰਿਸ਼ਟਪੁਸ਼ਟ ਨੌਜਵਾਨ ਸੀ । ਪੜ੍ਹਨਪੜ੍ਹਾਉਣ ਦਾ ਉਸ ਨੂੰ ਕੋਈ ਫ਼ਿਕਰ ਨਹੀਂ ਸੀ । ਬਾਪ ਦੀ ਦੁਕਾਨ ਵਧੀਆ ਚੱਲਦੀ ਸੀ । ਲੋਹਾ ਸੋਨੇ ਦੇ ਭਾਅ ਹੁੰਦਾ ਜਾ ਰਿਹਾ ਸੀ । ਲਾਲੇ ਦੇ ਦੋ ਹੀ ਪੁੱਤਰ ਸਨ । ਛੋਟੇ ਨੂੰ ਨਾਨਕੇ ਲੈ ਗਏ । ਵਿਉਪਾਰ ਇਸੇ ਨੇ ਸੰਭਾਲਣਾ ਸੀ । ਖ਼ਰਚਾ ਖੁੱਲ੍ਹਾ ਕਰਦਾ ਸੀ । ਹੇਠ ਮੋਟਰਸਾਈਕਲ ਸੀ । ਮੁੰਡਾ ਸਾਰਾ ਦਿਨ ਕੁੜੀਆਂ ਪਿੱਛੇ ਫਿਰਦਾ ਰਹਿੰਦਾ । ਕਿੱਕ ਮਾਰੀ ਕੁੜੀਆਂ ਦੇ ਕਾਲਜ ਅੱਗੇ । ਦੂਜੀ ਮਾਰੀ ਬੱਸ ਸਟੈਂਡ ਅਤੇ ਤੀਜੀ ਮਾਰੀ ਤਾਂ ਸਿਨੇਮੇ । ਡਰਦੀਆਂ ਕੁੜੀਆਂ ਮੂੰਹ ਨਹੀਂ ਸੀ  ਸੀ ਕਰ ਸਕਦੀ । ਉਲਟਾ ਕੁੜੀਆਂ ਦੀ ਬਦਨਾਮੀ ਹੀ ਹੋਣੀ ਸੀ ।
  ਅਮੀ ਚੰਦ ਸਿਟੀ ਵਿਚ ਆਇਆ ਤਾਂ ਮੁੰਡਿਆਂ ਦੀ ਗੁੰਡਾਗਰਦੀ ਦਾ ਪਤਾ ਲੱਗਾ । ਇਕ ਵਾਰ ਮੁੰਡੇ ਇਕੱਠੇ ਕਰ ਕੇ ਉਸ ਨੇ ਸਮਝਾ ਦਿੱਤੇ । ਜਿਹੜੇ ਅਮੀ ਚੰਦ ਦੇ ਸੁਭਾਅ ਤੋਂ ਜਾਣੂ ਸਨ, ਬੰਦੇ ਬਣ ਗਏ । ਸੂਰਜ ਭਾਨ ਨੂੰ ਇਹ ਟਿੱਚਰ ਹੀ ਲੱਗੀ । ਪਹਿਲੀ ਵਾਰ ਅਮੀ ਚੰਦ ਨੇ ਉਸ ਦੇ ਮੋਟਰ ਸਾਈਕਲ ਦੀ ਫੂਕ ਕੱਢੀ । ਦੂਜੀ ਵਾਰ ਉਸ ਨੇ ਬਜ਼ਾਰ ਵਿਚ ਹੀ ਬੋਕ ਵਾਂਗੂ ਢਾਹ ਲਿਆ । ਲੋਟੀਏ ਨੇ ਬਥੇਰੀਆਂ ਮਿੰਨਤਾਂ ਕੀਤੀਆਂ । ਅਮੀ ਚੰਦ ਨੇ ਮੂੰਹ ਕਾਲਾ ਕਰ ਕੇ ਜਲੂਸ ਕੱਢੇ ਬਿਨਾਂ ਨਾ ਛੱਡਿਆ ।
  ''ਕਿ ਪੁੱਤਰਾ, ਕੀ ਹਾਲ  ?'' ਸੂਰਜ ਨੂੰ ਆਪਣੇ ਪੈਰਾਂ ਵੱਲ ਝੁਕਦਾ ਦੇਖ ਕੇ ਅਮੀ ਚੰਦ ਨੇ ਬਾਹੋਂ ਫੜ ਕੇ ਖੜਾ ਕਰਦਿਆਂ ਪੁੱਛਿਆ ।
  ਮੂੰਹ ਕਾਲਾ ਕਰਾ ਕੇ ਸੂਰਜ ਭਾਨ ਬੰਦਾ ਬਣ ਗਿਆ ਸੀ । ਉਸੇ ਦਿਨ ਉਹ ਸ਼ਰਮ ਦਾ ਮਾਰਿਆ ਸ਼ਹਿਰ ਛੱਡ ਗਿਆ ਸੀ । ਜਿੰਨਾ ਚਿਰ ਵਧੀਆ ਵਿਉਪਾਰੀ ਨਹੀਂ ਬਣ ਗਿਆ, ਸ਼ਹਿਰ ਨਹੀਂ ਵੜਿਆ । ਅੱਜਕੱਲ੍ਹ ਉਹ ਬਾਪ ਨਾਲੋਂ ਵੀ ਵੱਧ ਕਾਮਯਾਬ ਸੀ । ਇਸ ਕਾਮਯਾਬੀ ਦਾ ਸਿਹਰਾ ਉਹ ਅਮੀ ਚੰਦ ਦੇ ਸਿਰ ਬੰਨ੍ਹਦਾ ਸੀ ।
  ਸੂਰਜ ਭਾਨ ਨੇ ਬਹੁਤ ਜ਼ੋਰ ਲਾਇਆ, ਅਮੀ ਚੰਦ ਅੰਦਰ ਆਵੇ ਅਤੇ ਇਕ ਕੱਪ ਚਾਹ ਦਾ ਪੀ ਕੇ ਜਾਵੇ । ਅਮੀ ਚੰਦ ਕੋਲ ਵਕਤ ਨਹੀਂ ਸੀ । ਉਸ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਅਤੇ ਬੰਟੀ ਦੀ ਤਲਾਸ਼ ਵਿਚ ਸੂਰਜ ਦੀ ਮਦਦ ਮੰਗੀ । ਸੂਰਜ ਤਲਾਸ਼ੀ ਦੇਣ ਲਈ ਤਿਆਰ ਸੀ ।
  ਅਮੀ ਚੰਦ ਨੂੰ ਪਤਾ ਸੀ ਇਸ ਕੋਠੀ ਦੀ ਤਲਾਸ਼ੀ ਦੀ ਕੋਈ ਜ਼ਰੂਰਤ ਨਹੀਂ, ਸਰਸਰੀ ਜਿਹੀ ਨਜ਼ਰ ਮਾਰ ਕੇ ਉਹ ਅਗਾਂਹ ਤੁਰ ਪਏ ।
  ਅਗਲੀ ਕੋਠੀ ਨਾਇਬ ਤਹਿਸੀਲਦਾਰ ਗਰੇਵਾਲ ਦੀ ਸੀ । ਰਿਸ਼ਵਤ ਲੈਣੀ ਹੋਵੇ ਤਾਂ ਢੱਗੇ ਜਿੱਡੀ ਬੜ੍ਹਕ ਮਾਰਦਾ  । ਸ਼ਿਕਾਇਤ ਹੋ ਜਾਵੇ ਤਾਂ ਗਊ ਦਾ ਜਾਇਆ ਬਣ ਕੇ ਮੋਕ ਵੀ ਮਾਰ ਦਿੰਦਾ  । ਜਦੋਂ ਅਮੀ ਚੰਦ ਹੌਲਦਾਰ ਸੀ ਤਾਂ ਇਹ ਪਟਵਾਰੀ ਸੀ । ਇਸ ਨੂੰ ਵਿਜੀਲੈਂਸ ਵਾਲਿਆਂ ਨੇ ਪੰਜਾਹ ਰੁਪਏ ਰਿਸ਼ਵਤ ਲੈਂਦਿਆਂ ਫੜ ਲਿਆ ਸੀ । ਥਾਣੇ ਬੈਠੇ ਨੂੰ ਉਸ ਨੂੰ ਸਾਰਾ ਦਿਨ ਗ਼ਸ਼ਾਂ ਪੈਂਦੀਆਂ ਰਹੀਆਂ । ਮਿੰਟਮਿੰਟ ਬਾਅਦ ਟੱਟੀ ਕਰੀ ਜਾਵੇ । ਉਸ ਦੇ ਸਾਲਿਆਂ ਤੋਂ ਬਿਨਾਂ ਕਿਸੇ ਨੇ ਬਾਤ ਨਾ ਪੁੱਛੀ । ਪੈਸੇ ਦੇ ਕੇ ਬਰੀ ਹੋ ਗਿਆ । ਬਹਾਲ ਹੁੰਦਿਆਂ ਹੀ ਤਰੱਕੀ ਮਿਲ ਗਈ । ਇਕ ਹੰਭਲਾ ਹੋਰ ਮਾਰਿਆ ਅਤੇ ਨਾਇਬ ਤਹਿਸੀਲਦਾਰ ਬਣ ਗਿਆ । ਨਾਇਬ ਦੀ ਕੁਰਸੀ 'ਤੇ ਬੈਠਦਿਆਂ ਹੀ ਇ ਪੈਸੇ ਕਮਾਏ ਜਿਵੇਂ ਜਾਦੂ ਦਾ ਡੰਡਾ ਲੱਭਾ ਹੋਵੇ । ਪਿਛਲੇ ਤਜਰਬੇ ਦਾ ਪੂਰਾ ਫ਼ਾਇਦਾ ਉਠਾਇਆ ।
  ਪਿੱਛੋਂ ਅਫ਼ਸਰਾਂ ਨਾਲ ਖ਼ੂਬ ਬਣਾ ਕੇ ਰੱਖੀ । ਹੌਲਦਾਰ ਤੋਂ ਲੈ ਕੇ ਵਿਜੀਲੈਂਸ ਦੇ ਡਿਪਟੀ ਤਕ ਨੂੰ ਮਹੀਨੇ ਵਿਚ ਇਕਦੋ ਵਾਰ ਕੋਠੀ ਬੁਲਾ ਕੇ ਦਾਰੂ ਪਿਆ ਦੇਣੀ । ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ, ਉਸ ਖ਼ਿਲਾਫ਼ ਗਲ ਵੀ ਕਰ ਜਾਵੇ । ਉਸ ਨੂੰ ਪੈਸੇ ਬਣਾਉਣ ਤਕ ਮਤਲਬ ਸੀ । ਉਸ ਨੇ ਬੰਟੀ ਜਾਂ ਉਸਦੇ ਅਗਵਾਕਾਰਾਂ ਤੋਂ ਕੀ ਲੈਣਾ ਸੀ ? ਨੇਮਪਲੇਟ ਪੜ੍ਹ ਕੇ ਹੀ ਅਮੀ ਚੰਦ ਅਗਾਂਹ ਤੁਰ ਗਿਆ ।
  ਉਸ ਤੋਂ ਅਗਲੀ ਕੋਠੀ ਫ਼ਕੀਰ ਚੰਦ ਸ਼ੁਕਲਾ ਦੀ ਸੀ । ਉਹ ਵਕੀਲ ਸੀ । ਕਚਹਿਰੀ ਵਿਚ ਵਕੀਲ ਸਾਇਲਾਂ ਨੂੰ ਲੱਖ ਦਲੇਰ ਰਹਿਣ ਦੀ ਸਿੱਖਿਆ ਦਿੰਦਾ ਰਹੇ, ਆਪ ਉਹ ਛੋਟੀ ਤੋਂ ਛੋਟੀ ਗ਼ਲਤੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦਾ  । ਪਹਿਲਾਂ ਅਮੀ ਚੰਦ ਇਸ ਕੋਠੀ ਅੱਗੋਂ ਵੀ ਲੰਘ ਜਾਣਾ ਚਾਹੁੰਦਾ ਸੀ, ਫੇਰ ਸੋਚਿਆ ਇਹ ਫ਼ੌਜਦਾਰੀ ਵਕੀਲ , ਕੋਈ ਵਸਾਹ ਨਹੀਂ, ਮੁਜਰਮਾਂ ਨੂੰ ਘਰ ਪਨਾਹ ਦੇਈ ਬੈਠਾ ਹੋਵੇ । ਚੋਰਾਂ, ਡਾਕੂਆਂ ਨੂੰ ਗਿਰਫ਼ਤਾਰੀ ਤੋਂ ਬਚਾਉਣ ਲਈ ਆਪਣੇ ਖੋਖਿਆਂ ਵਿਚ ਤਾਂ ਇਹ ਆਮ ਹੀ ਬਿਠਾ ਲੈਂਦੇ ਹਨ । ਕਈ ਵਾਰ ਆਪਣੀਆਂ ਕਾਰਾਂ ਵਿਚ ਬਿਠਾ ਕੇ ਇਧਰਉਧਰ ਵੀ ਛੱਡ ਆਦੇ ਹਨ । ਜਿੰਨਾ ਚਿਰ ਅਗਾਊਂ ਜ਼ਮਾਨਤ ਨਾ ਹੋ ਜਾਵੇ, ਮੁਜਰਮਾਂ ਨੂੰ ਆਪਦੇ ਘਰੇ ਵੀ ਲਕੋਈ ਰੱਖਦੇ ਹਨ ।
  ਇਹ ਵਕੀਲ ਇਹੋ ਜਿਹੇ ਕੰਮਾਂ ਲਈ ਮਸ਼ਹੂਰ  । ਗਵਾਹਾਂ ਨੂੰ ਮੁਕਰਾਉਣਾ, ਮਾਲਮੁਕੱਦਮੇ ਵਿਚ ਰੱਦੋਬਦਲ ਕਰਨਾ ਅਤੇ ਸਰਕਾਰੀ ਵਕੀਲ ਨੂੰ ਆਪਣੇ ਹੱਥ ਵਿਚ ਰੱਖਣਾ, ਇਹ ਵਕਾਲਤ ਦਾ ਇਕ ਅੰਗ ਸਮਝਦਾ  । ਜੱਜਾਂ ਨੂੰ ਵੀ ਮਿਲਮਿਲਾ ਲੈਂਦਾ  ।
  ਇਕ ਵਾਰੀ ਅਮੀ ਚੰਦ ਨੂੰ ਵੀ ਮਿਲਿਆ ਸੀ । ਕਹਿੰਦਾ ਉਸ ਨੇ ਸੈਸ਼ਨ ਜੱਜ ਨੂੰ ਤਾਂ ਫੀਅਟ ਕਾਰ ਦਿਵਾ ਦਿੱਤੀ  । ਉਸ ਨੇ ਮੁਜਰਮਾਂ ਨੂੰ ਬਰੀ ਕਰਨਾ ਹੀ ਕਰਨਾ  । ਅਮੀ ਚੰਦ ਨੂੰ ਵੀ ਉਹ ਤੀਹ ਹਜ਼ਾਰ ਰੁਪਿਆ ਦਿਵਾ ਸਕਦਾ  । ਜੇ ਅੱਧੋਅੱਧ ਕਰ ਲਏ ਤਾਂ ਪੰਜਾਹ ਹਜ਼ਾਰ ਵੀ ਮਿਲ ਸਕਦਾ  । ਅਮੀ ਚੰਦ ਨੇ ਭਰੀ ਕਚਹਿਰੀ ਵਿਚ ਉਸ ਦੀ ਖੁੰਬ ਠੱਪੀ ਸੀ । ਮੁੜ ਕੇ ਇਹ ਅਮੀ ਚੰਦ ਦੇ ਫੜੇ ਮੁਕੱਦਮਿਆਂ ਵਿਚ ਵਕੀਲ ਬਣਨੋਂ ਹੀ ਹਟ ਗਿਆ ।
  ਇਸ ਦੀ ਵਕਾਲਤ ਜ਼ੋਰਾਂ 'ਤੇ ਸੀ । ਹਰ ਕਿਸਮ ਦੇ ਮੁਜਰਮ ਇਸ ਦੇ ਸਾਇਲ ਸਨ । ਲਾਲਚ ਵੱਸ ਇਹ ਕੁਝ ਵੀ ਕਰ ਸਕਦਾ ਸੀ । ਵਕੀਲ ਦੀ ਕੋਠੀ ਦੀ ਤਲਾਸ਼ੀ ਅਮੀ ਚੰਦ ਨੂੰ ਬਹੁਤ ਜ਼ਰੂਰੀ ਲੱਗੀ ।
  ਬੈੱਲ ਖੜਕਾਈ ਤਾਂ ਸ਼ੁਕਲਾ ਜੀ ਘਰ ਨਹੀਂ ਸਨ । ਉਹ ਕਿਸੇ ਕੇਸ ਦੇ ਸੰਬੰਧ ਵਿਚ ਚੰਡੀਗੜ੍ਹ ਗਏ ਹੋਏ ਸਨ । ਅਮੀ ਚੰਦ ਨੂੰ ਯਕੀਨ ਨਾ ਆਇਆ । ਇਹ ਕੋਈ ਚਾਲ ਵੀ ਹੋ ਸਕਦੀ  ।
  ਬਾਹਰੋਂ ਹੀ ਪੁਲਿਸ ਨੂੰ ਮੋੜਨ ਦਾ ਬਹਾਨਾ ਵੀ ਹੋ ਸਕਦੈ ।
  ਵਕੀਲ ਦੀ ਨੂੰਹ ਨੂੰ ਅਮੀ ਚੰਦ ਨੇ ਆਪਣੇ ਆਉਣ ਦਾ ਕਾਰਨ ਦੱਸਿਆ । ਪਹਿਲਾਂ ਉਹ ਝਿਜਕੀ । ਘਰ ਵਿਚ ਕੋਈ ਵੀ ਹਾਜ਼ਰ ਨਹੀਂ ਸੀ । ਕੇਵਲ ਨੌਕਰ ਸਨ । ਜਦੋਂ ਅਮੀ ਚੰਦ ਨੇ ਆਪਣੀ ਜਾਣਪਹਿਚਾਣ ਕਰਾਈ ਤਾਂ ਉਹ ਮੰਨ ਗਈ ।
  ਨੂੰਹ ਰਾਣੀ, ਜਿਹੜੀ ਭਾਰੀ ਸਿਲਕ ਦੀ ਸਾੜ੍ਹੀ ਵਿਚ ਲਿਪਟੀ ਹੋਈ ਸੀ ਨੇ ਉਹਨਾਂ ਨੂੰ ਕੋਠੀ ਦੇ ਬਰਾਡੇ ਤਕ ਅਗਵਾਨੀ ਕੀਤੀ । ਉਥੋਂ ਤਕ ਪੁੱਜਣ ਲਈ ਉਹਨਾਂ ਨੂੰ ਪੰਜਾਹ ਗਜ਼ ਲੰਬਾ ਗਰਾਸੀ ਪਲਾਟ ਲੰਘਣਾ ਪਿਆ ਸੀ । ਲਾਅਨ ਵਿਚ ਖੇਡਣ ਲਈ ਬੈਡਮਿੰਟਨ ਦਾ ਨੈੱਟ ਲੱਗਾ ਹੋਇਆ ਸੀ ।
  ਸਿਪਾਹੀਆਂ ਦੀਆਂ ਨਜ਼ਰਾਂ ਸੋਹਣੀਸੁਨੱਖੀ, ਪਤਲੇ ਅੰਗ ਦੀ ਨੂੰਹ ਨੂੰ ਨਿਹਾਰ ਰਹੀਆਂ ਸਨ । ਅਮੀ ਚੰਦ ਉਸ ਦੇ ਪਏ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਲਾ ਰਿਹਾ ਸੀ । ਬਹੁਤ ਨਹੀਂ ਤਾਂ ਘੱਟੋਘੱਟ ਤੀਹਚਾਲੀ ਹਜ਼ਾਰ ਦੇ ਤਾਂ ਹੋਣਗੇ ਹੀ । ਜਿਹੜੀ ਆਮ ਦਿਨ ਇੰਨੇ ਗਹਿਣੇ ਪਾਈ ਫਿਰਦੀ , ਉਹ ਵਿਆਹਸ਼ਾਦੀ ਵਾਲੇ ਦਿਨ ਕਿੰਨੇ ਗਹਿਣੇ ਪਾਦੀ ਹੋਵੇਗੀ ? ਇਸ ਤੋਂ ਸ਼ੁਕਲੇ ਦੀ ਬੇਅਥਾਹ ਆਮਦਨ ਦਾ ਅੰਦਾਜ਼ਾ ਵੀ ਲੱਗ ਸਕਦਾ ਸੀ ।
  ਵਿਦੇਸ਼ੀ ਸੈਂਟਾਂ ਦੀਆਂ ਖ਼ੁਸ਼ਬੂਆਂ ਖਿਲਾਰਦੀ ਬਹੂ ਰਾਣੀ ਉਹਨਾਂ ਨੂੰ ਬਰਾਂਡੇ ਵਿਚ ਖੜਾ ਕੇ ਅੰਦਰਲੇ ਦਰਵਾਜ਼ੇ ਰਾਹੀਂ ਵਕੀਲ ਸਾਹਿਬ ਦਾ ਦਫ਼ਤਰ ਖੋਲ੍ਹਣ ਚਲੀ ਗਈ । ਜਾਂਦੀਜਾਂਦੀ ਉਹ ਮਿਸਜ਼ ਸ਼ੁਕਲਾ ਨੂੰ ਵੀ ਸੁਚੇਤ ਕਰ ਗਈ । ਮਿਸਜ਼ ਸ਼ੁਕਲਾ ਡਰਾਇੰਗ ਰੂਮ ਵਿਚ ਖਿੱਲਰੀਆਂ ਚੀਜ਼ਾਂ ਥਾਂ ਸਿਰ ਕਰਨ ਲੱਗੀ । ਪੁਲਿਸ ਨੂੰ ਘਰ ਆਈ ਦੇਖ ਕੇ ਉਸ ਨੂੰ ਕੋਈ ਰਾਨੀ ਨਹੀਂ ਸੀ ਹੋਈ । ਸ਼ੁਕਲਾ ਪੁਲਿਸ ਦਾ ਹਮਾਇਤੀ ਵਕੀਲ ਸਮਝਿਆ ਜਾਂਦਾ ਸੀ । ਮੁਕੱਦਮਿਆਂ ਦੇ ਸੰਬੰਧ ਵਿਚ ਪੁਲਿਸ ਉਹਨਾਂ ਦੀ ਕੋਠੀ ਆਮ ਆਦੀ ਜਾਂਦੀ ਸੀ ।
  ਅਮੀ ਚੰਦ ਨੂੰ ਦਫ਼ਤਰ ਵਿਚ ਕੋਈ ਦਿਲਚਸਪੀ ਨਹੀਂ ਸੀ । ਨਾ ਡਰਾਇੰਗ ਰੂਮ ਵਿਚ ।
  ਉਹ ਸਰਵੈਂਟ ਕੁਆਰਟਰ ਅਤੇ ਸਾਇਲਾਂ ਲਈ ਬਣਾਏ ਵਾਧੂਘਾਟੂ ਕਮਰੇ ਦੇਖਣਾ ਚਾਹੁੰਦਾ ਸੀ ।
  ਕਿਤਾਬਾਂ ਅਤੇ ਲਿਫ਼ਾਫ਼ਿਆਂ ਨਾਲ ਭਰੇ ਦਫ਼ਤਰ ਵਿਚ ਅਮੀ ਚੰਦ ਨੇ ਸਰਸਰੀ ਜਿਹੀ ਨਿਗਾਹ ਮਾਰੀ । ਪਤਾ ਨਹੀਂ ਕਿੰਨੇ ਕੁ ਸਾਇਲਾਂ ਦੀ ਕਿਸਮਤ ਸ਼ੁਕਲਾ ਜੀ ਨੇ ਇਹਨਾਂ ਲਿਫ਼ਾਫ਼ਿਆਂ ਵਿਚ ਬੰਦ ਕਰ ਰੱਖੀ ਸੀ ।
  ਦਫ਼ਤਰੋਂ ਉਹਨਾਂ ਨੂੰ ਡਰਾਇੰਗ ਰੂਮ ਲਿਜਾਇਆ ਗਿਆ । ਮਹਿੰਗੇ ਸੋਫ਼ੇ ਉਹਨਾਂ ਨੂੰ ਉਡੀਕ ਰਹੇ ਸਨ । ਨੌਕਰ ਮਿੰਟਾਂ ਵਿਚ ਹੀ ਜੂਸ ਦੀਆਂ ਬੋਤਲਾਂ ਅਤੇ ਡਰਾਈਫਰੂਟ ਵਾਲੀਆਂ ਪਲੇਟਾਂ ਮੇਜ਼ 'ਤੇ ਸਜਾ ਗਿਆ । ਅਮੀ ਚੰਦ ਇਥੇ ਵੀ ਨਾ ਬੈਠਾ । ਕਮਰੇ ਵਿਚ  ਜਾਵਟੀ ਤਸਵੀਰਾਂ ਸਨ, ਬੁੱਤ ਸਨ, ਪੇਟਿੰਗਜ਼ ਸਨ ਅਤੇ ਹੋਰ ਸਜਾਵਟੀ ਸਮਾਨ । ਜੋ ਅਮੀ ਚੰਦ ਨੂੰ ਚਾਹੀਦਾ ਸੀ, ਉਹ ਇਥੇ ਨਹੀਂ ਸੀ ।
  ਕਿਸੇ ਪਾਸਿ ਰੌਲੇਰੱਪੇ ਦੀ ਆਵਾਜ਼ ਆਈ ਤਾਂ ਅਮੀ ਚੰਦ ਦੇ ਕੰਨ ਖੜੇ ਹੋ ਗਏ । ਲੱਗਾ ਜਿਵੇਂ ਕੋਈ ਬੱਚਾ ਚਿੱਲਾ ਰਿਹਾ  ।
  ''ਇਹ ਕੀ ਹੋ ਰਿ ?'' ਅਮੀ ਚੰਦ ਨੇ ਦਿਮਾਗ਼ ਦਾ ਤਵਾਜ਼ਨ ਤਾਂ ਨਹੀਂ ਸੀ ਗਵਾਇਆ ਪਰ ਹੱਥ ਰਿਵਾਲਵਰ 'ਤੇ ਜ਼ਰੂਰ ਪਹੁੰਚ ਗਿਆ ਸੀ । ਅੱਖ ਦੇ ਇਸ਼ਾਰੇ ਨਾਲ ਉਸ ਨੇ ਸਿਪਾਹੀਆਂ ਨੂੰ ਸਾਵਧਾਨ ਕੀਤਾ ।
  ''ਇਹ ਕੁਝ ਨਹੀਂ । ਬੱਚੇ ਵੀ.ਸੀ.ਆਰ. ਲਾਈ ਬੈਠੇ ਹਨ । ਕਰਫ਼ਿਊ ਕਰਕੇ ਟਿਊਸ਼ਨ ਵਾਲੀ ਮੈਡਮ ਨਹੀਂ ਆ ਸਕੀ । ਬੱਚੇ ਸ਼ਰਾਰਤਾਂ ਕਰ ਰਹੇ ਸਨ । ਸੋਚਿਆ ਟਿਕ ਕੇ ਬੈਠੇ ਰਹਿਣਗੇ ।
  ਹਾਲ 'ਚ ਪ੍ਰਵੇਸ਼ ਕਰਦੀ ਮਿਸਜ਼ ਸ਼ੁਕਲਾ ਨੇ ਸਪਸ਼ਟੀਕਰਨ ਦਿੱਤਾ ।
  ਹਾਲ 'ਚ ਵਾਪਸ ਮੁੜਦੀ ਪੁਲਿਸ ਪਾਰਟੀ ਨੂੰ ਅੱਠਾਂ ਕੁ ਸਾਲਾਂ ਦੀ ਮਧੂ ਨੇ ਘੇਰ ਲਿਆ ।
  ''ਅੰਕਲ ਕਰਫ਼ਿਊ ਕਈ ਦਿਨ ਲਗਾਈ ਰੱਖਣਾ । ਹਮ ਨੇ ਢੇਰ ਸਾਰੀ ਫ਼ਿਲਮੇਂ ਦੇਖਣੀ ਂ ।''
  ਮਧੂ ਲਈ ਕਰਫ਼ਿਊ ਵਰਦਾਨ ਸੀ । ਇਸ ਨੂੰ ਲੰਬਾ ਕਰਨ ਲਈ ਉਹ ਅਮੀ ਚੰਦ ਕੋਲ ਸਿਫ਼ਾਰਸ਼ ਕਰ ਰਹੀ ਸੀ ।
  ''ਤੁਮ ਬੰਟੀ ਕੋ ਜਾਨਤੇ ਹੋ ? ਉਸੇ ਕਹੀਂ ਦੇਖਾ  ?'' ਮਧੂ ਵਿਚੋਂ ਅਮੀ ਚੰਦ ਨੂੰ ਵਧੀਆ ਮੁਖ਼ਬਰ ਦਿਖਾਈ ਦਿੱਤਾ । ਗੋਦੀ ਚੁੱਕ ਕੇ ਉਸ ਨੇ ਪਰਸ਼ਨਾਂ ਦੀ ਬੁਛਾੜ ਕਰ ਦਿੱਤੀ ।
  ''ਜਾਨਤੀ ਹੂੰ ਅੰਕਲ, ਪਰ ਕਹੀਂ ਦੇਖਾ ਨਹੀਂ । ਉਸ ਕੋ ਜਲਦੀ ਢੂੰਡੋ । ਉਸ ਦੀ ਮੰਮੀ ਰੋਤੀ ਹੋਗੀ । ਵੋਹ ਭੀ ਰੋਤਾ ਹੋਗਾ ।'' ਬੰਟੀ ਦੀ ਗੱਲ ਸੁਣ ਕੇ ਮਧੂ ਦੇ ਨਾਲਨਾਲ ਉਸ ਤੋਂ ਵੱਡੀ ਅਣੂ ਨੇ ਵੀ ਅੱਖਾਂ ਭਰ ਲਈਆਂ ।
  ਬੱਚਿਆਂ ਦੀ ਪੁੱਛਪੜਤਾਲ ਤੋਂ ਅਮੀ ਚੰਦ ਦਾ ਘਰ ਪੂਰਾ ਹੋ ਗਿਆ । ਹੋਰ ਕਿਸੇ ਕਮਰੇ ਦੀ ਛਾਣਬੀਣ ਦੀ ਕੋਈ ਜ਼ਰੂਰਤ ਨਹੀਂ ਸੀ ।
  ਅਗਲੀ ਕੋਠੀ ਬੀ. ਐਡ ਆਰ. ਦੇ ਓਵਰਸੀਅਰ ਜੱਸਲ ਦੀ ਸੀ । ਉਸ ਨੇ ਵੀ ਲੋਹਾ ਅਤੇ ਸੀਮਿੰਟ ਥੋਕ ਦੇ ਭਾਅ ਹਜ਼ਮ ਕੀਤਾ ਸੀ । ਸਰਕਾਰੀ ਮਾਲ ਸਰਕਾਰੀ ਇਮਾਰਤਾਂ 'ਤੇ ਘੱਟ, ਉਸ ਦੀ ਕੋਠੀ ਵਿਚ ਸੰਗਮਰਮਰ ਅਤੇ ਪੱਥਰ ਇ ਲੱਗਿਆ ਸੀ ਜਿਵੇਂ ਠੁੱਲੀਵਾਲ ਵਾਲਾ ਸੇਠ ਹੋਵੇ ।ਪੋਤੜੇ ਫਰੋਲੇ ਜਾਣ ਤਾਂ ਪਤਾ ਲੱਗੇਗਾ ਕਿ ਓਵਰਸੀਅਰ ਦਾ ਬਾਪ ਪੁਲਿਸ ਦੀ ਵਰਦੀ ਸਿ ਕੇ ਗੁਜ਼ਾਰਾ ਕਰਦਾ ਸੀ । ਰਾਮਗੜ੍ਹੀਆਂ ਦੀ ਦੁਕਾਨ ਅੱਗੇ ਅੱਡਾ ਲਾਦਾ ਸੀ । ਓਵਰਸੀਅਰ ਨੂੰ ਦਾਰੂ ਪੀਣ ਤੋਂ ਵਿਹਲ ਨਹੀਂ ਹੋਣੀ । ਸ਼ਰਾਬੀ ਨਾਲ ਮੱਥਾ ਲਾਉਣ ਦੀ ਅਮੀ ਚੰਦ ਕੋਲ ਵਿਹਲ ਨਹੀਂ ।
  ਅਮੀ ਚੰਦ ਦੀ ਲਾਲਾ ਛੱਜੂ ਰਾਮ ਦੇ ਮਹਿਲ ਵਿਚ ਝਾਤੀ ਮਾਰਨ ਦੀ ਤਮੰਨਾਂ ਸੀ । ਬੰਟੀ ਲਈ ਨਹੀਂ, ਸਗੋਂ ਉਸ ਮੈਖ਼ਾਨੇ ਨੂੰ ਦੇਖਣ ਲਈ ਜਿਸ ਲਈ ਇਹ ਕੋਠੀ ਮਸ਼ਹੂਰ ਸੀ । ਦੱਸਣ ਵਾਲੇ ਦੱਸਦੇ ਸਨ ਕਿ ਕੋਠੀ ਦੀ ਲਾਬੀ ਵਿਚ ਇਕ ਖੂੰਜੇ ਵਿਚ ਆਲੀਸ਼ਾਨ ਬਾਰ ਬਣੀ ਹੋਈ ਸੀ । ਦੇਸੀ ਵਿਦੇਸ਼ੀ ਹਰ ਤਰ੍ਹਾਂ ਦੀ ਵਿਸਕੀ ਸੱਜੀ ਰਹਿੰਦੀ ਸੀ । ਸ਼ਾਮ ਨੂੰ ਫ਼ਿਲਮੀ ਅੰਦਾਜ਼ ਵਿਚ ਇਕ ਰਿਸੈਪਸ਼ਨਿਸਟ ਗਲਾਸ ਸਰਵ ਕਰਦੀ ਸੀ । ਹਫ਼ਤੇ ਵਿਚ ਘੱਟੋਘੱਟ ਦੋ ਵਾਰ ਕਿੱਟੀ ਪਾਰਟੀ ਜ਼ਰੂਰ ਹੁੰਦੀ  । ਡਾਂਸ ਹੁੰਦਾ ਅਤੇ ਮੌਜਮੇਲਾ ਵੀ । ਜਿੰਨੀ ਦੇਰ ਅਮੀ ਚੰਦ ਸ਼ਹਿਰ ਵਿਚ ਲੱਗਾ ਹੋਵੇ, ਉੱਨੀ ਦੇਰ ਇਹ ਬਾਰ ਬੰਦ ਰਹਿੰਦੀ  । ਵਿਸਕੀ ਦੀ ਥਾਂ ਜੂਸ ਸਰਵ ਹੁੰਦਾ  । ਸਭ ਨੂੰ ਪਤਾ , ਅਮੀ ਚੰਦ ਸ਼ਰਾਬ ਨੂੰ ਸਖ਼ਤ ਨਫ਼ਰਤ ਕਰਦਾ  । ਕਿਸੇ ਸ਼ਰਾਬੀ ਦੀ ਕੀ ਮਜਾਲ  ਕਿ ਉਹ ਸ਼ਰਾਬ ਪੀ ਕੇ ਬਜ਼ਾਰ ਵਿਚ ਗੇੜਾ ਦੇ ਦੇਵੇ ਜਾਂ ਫੇਰ ਲਲਕਾਰਾ ਮਾਰ ਜਾਵੇ ।
  ਠੇਕੇਦਾਰਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੀਣ ਵਾਲੇ ਨੂੰ ਗਲਾਸ ਜਾਂ ਪਾਣੀ ਦੇ ਦੇਣ । ਨਹੀਂ ਤਾਂ ਠੇਕੇਦਾਰ ਠੇਕੇ ਨੂੰ ਅਹਾਤਾ ਹੀ ਬਣਾ ਲੈਂਦੇ ਹਨ । ਇਕ ਨੁੱਕਰ ਵਿਚ ਪਾਣੀ ਵਾਲਾ ਘੜਾ ਅਤੇ ਗਲਾਸ ਰੱਖ ਦਿੰਦੇ ਹਨ । ਹੋਰ ਨਹੀਂ ਤਾਂ ਸੁਬ੍ਹਾ ਤਕ ਚਾਲੀਪੰਜਾਹ ਖ਼ਾਲੀ ਬੋਤਲਾਂ ਹੀ ਇਕੱਠੀਆਂ ਹੋ ਜਾਣਗੀਆਂ । ਵੀਹਤੀਹ ਰੁਪਏ ਵੀ ਵੱਟੇ ਗਏ ਤਾਂ ਨੌਕਰ ਦਾ ਖ਼ਰਚ ਨਿਕਲ ਜਾਏਗਾ । ਅਮੀ ਚੰਦ ਦੇ ਸ਼ਹਿਰ ਵਿਚ ਤਾਇਨਾਤ ਹੋਣ ਦੀ ਖ਼ਬਰ ਦੇ ਨਾਲ ਹੀ ਉਹ ਘੜੇ ਤੋੜ ਦਿੰਦੇ ਹਨ । ਦਹੀਂ ਭੱਲੇ, ਪਕੌੜੇ ਅਤੇ ਮੱਛੀ ਦੀ ਰੇਹੜੀ ਲਾਉਣ ਵਾਲੇ ਵੀ ਜੱਗਗਲਾਸ ਨੂੰ ਮੱਥਾ ਟੇਕ ਦਿੰਦੇ ਹਨ ।
  ਦਸਪੰਜ ਰੁਪਏ ਦਾ ਨੁਕਸਾਨ ਹੁੰਦਾ  ਤਾ ਬੇਸ਼ੱਕ ਹੋ ਜਾਵੇ ਪਰ ਕਿਸੇ ਸ਼ਰਾਬੀ ਨੂੰ ਰੇਹੜੀ 'ਤੇ ਨਹੀਂ ਖੜਨ ਦਿੰਦੇ । ਸ਼ਰਾਬੀਆਂ ਨੂੰ ਅਮੀ ਚੰਦ ਚੌਕ ਵਿਚ ਹੀ ਨੰਗੇ ਕਰਕਰ ਕੁੱਟਦਾ ਸੀ । ਧੀਆਂ ਭੈਣਾਂ ਬੁਲਾ ਕੇ ਉਹਨਾਂ ਸਾਹਮਣੇ ਬੇਇਜ਼ਤੀ ਕਰਦਾ ਸੀ । ਇਸੇ ਲਈ ਛੱਜੂ ਮੱਲ ਦੀ ਬਾਰ ਵੀ ਬੰਦ ਹੋ ਜਾਂਦੀ ਸੀ ।
  ਅਮੀ ਚੰਦ ਨੂੰ ਕੋਠੀ ਵੱਲ ਆਦਾ ਦੇਖ ਕੇ ਗੇਟ 'ਤੇ ਖੜਾ ਚੌਂਕੀਦਾਰ ਅੰਦਰ ਵੱਲ ਦੌੜ ਗਿਆ ।
  ਬੈੱਲ ਖੜਕਾਈ ਤਾਂ ਪਿੱਛੇ ਨੂੰ ਮੁੜ ਪਿਆ । ਉਹਦੇ ਚਿਹਰੇ 'ਤੇ ਫ਼ਿਕਰ ਦੇ ਨਿਸ਼ਾਨ ਸਨ ।
  ਉਸ ਦਾ ਦਮ ਚੜ੍ਹ ਗਿਆ ਸੀ ।
  ''ਆਈਏ ਸਾਹਿਬ.....ਆਈਏ ਸਾਹਿਬ.....'' ਆਖਦਾ ਚੌਕੀਦਾਰ ਉਸ ਨੂੰ ਡਰਾਇੰਗ ਰੂਮ ਵੱਲ ਆਉਣ ਦਾ ਇਸ਼ਾਰਾ ਕਰਨ ਲੱਗਾ ।
  ''ਲਾਲਾ ਜੀ ਕਿਥੇ ਨੇ ? ਉਹਨਾਂ ਨੂੰ ਬੁਲਾ । ਮੈਂ ਕੋਠੀ ਦੀ ਤਲਾਸ਼ੀ ਲੈਣੀ  ।'' ਅਮੀ ਚੰਦ ਗਰਜਿਆ ਤਾਂ ਚੌਕੀਦਾਰ ਦੀਆਂ ਲੱਤਾਂ ਕੰਬਣ ਲੱਗੀਆਂ । ਉਹ ਅੰਦਰ ਜਾਵੇ ਜਾਂ ਨਾ, ਚੌਕੀਦਾਰ ਦੁਚਿੱਤੀ ਵਿਚ ਸੀ ।
  ਸੇਠ ਨੂੰ ਉਡੀਕਦਾ ਅਮੀ ਚੰਦ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਾ ਜਦੋਂ ਸੇਠ ਦਾ ਦੀਵਾਲਾ ਨਿਕਲਣ ਵਾਲਾ ਹੋ ਗਿਆ ਸੀ । ਉੇਸ ਸਮੇਂ ਇਹ ਕਪਾਹ ਦਾ ਕਾਰਖ਼ਾਨਾ ਚਲਾਦਾ ਸੀ । ਕਪਾਹ ਦੇ ਵੱਡੇਵੱਡੇ ਭੰਡਾਰ ਖ਼ਰੀਦ ਲਏ । ਆਸ ਹੋਏਗੀ ਕਿ ਪਿਛਲੇ ਸਾਲ ਵਾਂਗ ਕਪਾਹ ਦੇ ਭਾਅ ਵਧਣਗੇ । ਮਾੜੀ ਕਿਸਮਤ ਨੂੰ ਭਾਅ ਹੇਠਾਂ ਹੀ ਹੇਠਾਂ ਜਾਂਦੇ ਰਹੇ । ਛੱਜੂ ਮੱਲ ਕੋਈ ਹੀਲਾ ਨਾ ਕਰਦਾ ਤਾਂ ਧੀਆਂ ਪੁੱਤ ਵੇਚ ਕੇ ਵੀ ਕਰਜ਼ ਨਹੀਂ ਸੀ ਲਹਿਣਾ ।
  ਯਾਰਾਂ ਦੋਸਤਾਂ ਵਿਚ ਬੈਠ ਕੇ ਰਾਏਮਸ਼ਵਰਾ ਕੀਤਾ । ਇਕ ਦਾ ਸੁਝਾਅ ਸੀ ਕਿ ਕਾਰਖ਼ਾਨੇ ਦਾ ਪੰਜਾਹ ਲੱਖ ਦਾ ਬੀਮਾ ਕਰਾਇਆ ਜਾਵੇ । ਫੇਰ ਅੱਗ ਲਾ ਕੇ ਬੀਮੇ ਵਾਲਿਆਂ ਤੋਂ ਕਲੇਮ ਲਿਆ ਜਾਵੇ । ਕਰਜ਼ਾ ਲਾਹੁਣ ਦਾ ਇਹੋ ਇਕੋਇਕ ਰਾਹ ਸੀ ।
  ਅਮੀ ਚੰਦ ਉਸ ਸਮੇਂ ਇਥੇ ਸਿਟੀ ਇੰਚਾਰਜ ਸੀ । ਰਾਤ ਦੇ ਦੋ ਵਜੇ ਸਾਰਾ ਸ਼ਹਿਰ ਜਗਮਗਾ ਉੱਠਿਆ । ਸ਼ਹਿਰ ਵਿਚ ਚੜ੍ਹਦੇ ਪਾਸੇ ਅਗਨੀ ਆਪਣਾ ਭਿਆਨਕ ਰੂਪ ਧਾਰਦੀ ਜਾ ਰਹੀ ਸੀ ।
  ਘਬਰਾਏ ਅਮੀ ਚੰਦ ਨੇ ਐਸ.ਡੀ.ਐਮ. ਅਤੇ ਫ਼ਾਇਰ ਬਿਰਗੇਡ ਨਾਲ ਸੰਪਰਕ ਕੀਤਾ ਤਾਂ ਸਭ ਦੇ ਫ਼ੋਨ ਡੈੱਡ ਸਨ । ਪੁਲਿਸ ਨੂੰ ਵੀ ਕਿਸੇ ਨੇ ਅੱਗ ਲੱਗਣ ਦੀ ਇਤਲਾਹ ਨਹੀਂ ਸੀ ਦਿੱਤੀ । ਅਮੀ ਚੰਦ ਮੌਕੇ 'ਤੇ ਪੁੱਜਾ ਤਾਂ ਪਤਾ ਲੱਗਾ, ਲਾਲੇ ਦਾ ਕਾਰਖ਼ਾਨਾ ਜਲ ਰਿਹਾ ਸੀ । ਦੋਚਾਰ ਮਜ਼ਦੂਰ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਗੁਆਂਢੀ ਜ਼ਰੂਰ ਲਟੋ ਪੀਂਘ ਹੋ ਰਹੇ ਸਨ । ਅੱਗ ਉਹਨਾਂ ਦੇ ਘਰਾਂ ਤਕ ਪਹੁੰਚ ਸਕਦੀ ਸੀ ।
  ਅਮੀ ਚੰਦ ਫ਼ਾਇਰ ਬਿਰਗੇਡ ਵੱਲ ਭੱਜਾ । ਉਹ ਪਹਿਲਾਂ ਹੀ ਖ਼ਰਾਬ ਸੀ । ਜਦੋਂ ਤਕ ਅੱਗ 'ਤੇ ਕਾਬੂ ਪਾਇਆ ਗਿਆ, ਸਾਰਾ ਕੁਝ ਸੁਆਹ ਹੋ ਚੁੱਕਾ ਸੀ ।
  ਸੁਬ੍ਹਾ ਲਾਲਾ ਜੀ ਰਿਪੋਰਟ ਦਰਜ ਕਰਾਉਣ ਆਏ । ਚਾਲੀ ਲੱਖ ਦੇ ਨੁਕਸਾਨ ਵਾਲੀ ਗੱਲ ਅਮੀ ਚੰਦ ਨੂੰ ਜਚੀ ਨਹੀਂ । ਉਹ ਸਾਰੀ ਰਾਤ ਉਥੇ ਹੀ ਰਿਹਾ ਸੀ । ਕਪਾਹ ਤਾਂ ਚਾਲੀ ਹਜ਼ਾਰ ਦੀ ਵੀ ਨਹੀਂ ਜਲੀ ਹੋਣੀ । ਅਮੀ ਚੰਦ ਨੇ ਰਿਪੋਰਟ ਦਰਜ ਕਰਨੋਂ ਨਾਂਹ ਕਰ ਦਿੱਤੀ ।
  ਅਮੀ ਚੰਦ ਨੇ ਨਾਂਹ ਕੀਤੀ ਤਾਂ ਲਾਲੇ ਨੂੰ ਕੰਬਣੀ ਛਿੜ ਗਈ । ਉਸ ਨੇ ਐਸ.ਡੀ.ਐਮ. ਤੋਂ ਫ਼ੋਨ ਕਰਾਇਆ । ਖ਼ਾਲੀ ਚੈੱਕ ਭੇਜਿਆ । ਜਿੰਨੇ ਮਰਜ਼ੀ ਪੈਸੇ ਭਰ ਲਏ ।
  ਅਮੀ ਚੰਦ ਨੇ ਲਾਲੇ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਧਮਕੀ ਦਿੱਤੀ । ਅੱਗਜ਼ਨੀ ਅਤ ਝੂਠੇ ਕਲੇਮ ਦਾ ਕੇਸ ਲਾਲੇ ਖ਼ਿਲਾਫ਼ ਬਣਦਾ ਸੀ ।
  ਇਸ ਤੋਂ ਪਹਿਲਾਂ ਕਿ ਅਮੀ ਚੰਦ ਕੋਈ ਕਾਰਵਾਈ ਕਰਦਾ, ਉਸ ਦੀ ਬਦਲੀ ਦੇ ਆਰਡਰ ਟੀ.ਪੀ.ਐਮ. ਰਾਹੀਂ ਉਸ ਨੂੰ ਨੋਟ ਕਰਾਏ ਗਏ । ਨਾਲ ਹੀ ਘੰਟੇ ਦੇ ਅੰਦਰਅੰਦਰ ਚਾਰਜ ਦੇ ਕੇ ਲਾਈਨ ਹਾਜ਼ਰ ਹੋਣ ਦਾ ਹੁਕਮ ਵੀ ਸੀ । ਅਮੀ ਚੰਦ ਦਾ ਕੀ ਸੀ ? ਬੋਰੀਆ ਬਿਸਤਰ ਗੋਲ ਰੱਖਦਾ ਸੀ । ਚੁੱਕਿਆ ਅਤੇ ਲਾਈਨ ਹਾਜ਼ਰ ਹੋ ਗਿਆ ।
  ਉਸ ਦੀ ਗ਼ੈਰਹਾਜ਼ਰੀ ਵਿਚ ਛੱਜੂ ਮੱਲ ਨੇ ਪੂਰੇ ਤੀਹ ਲੱਖ ਦਾ ਕਲੇਮ ਲਿਆ । ਉਸ ਸਮੇਂ ਦੇ ਲੱਗੇ ਪੈਰ ਮਜ਼ਬੂਤ ਹੁੰਦੇ ਜਾ ਰਹੇ ਹਨ ।
  ਕਈ ਸਾਲਾਂ ਬਾਅਦ ਉਹ ਉਸੇ ਛੱਜੂ ਮੱਲ ਦੇ ਦਰਸ਼ਨ ਕਰਨਾ ਚਾਹੁੰਦਾ ਸੀ ।
  ਛੱਜੂ ਮੱਲ ਮੱਥੇ ਲੱਗਣੋਂ ਡਰ ਰਿਹਾ ਸੀ । ਇਕ ਤਾਂ ਉਸ ਨੇ ਪੀ ਰੱਖੀ ਸੀ, ਦੂਜੇ ਅਮੀ ਚੰਦ ਦੀ ਬਦਲੀ ਕਰਾਉਣ ਕਰਕੇ ਉਹ ਨਮੋਸ਼ੀ ਮੰਨ ਰਿਹਾ ਸੀ । ਉਸ ਨੇ ਇਕੱਲੇ ਨੇ ਹੀ ਨਹੀਂ ਸੀ ਪੀਤੀ, ਸਗੋਂ ਸਾਰੇ ਗੁਆਂਢੀ ਬੁਲਾ ਲਏ ਸਨ । ਕਰਫ਼ਿਊ ਕਰਕੇ ਸਭ ਵਿਹਲੇ ਹੋ ਗਏ ਸਨ । ਉਸ ਨੇ ਸੋਚਿਆ ਵਧੀਆ ਸਮਾਂ ਲੰਘ ਜਾਏਗਾ । ਨਾਲੇ ਗੱਪਸ਼ੱਪ ਕਰਨਗੇ ਨਾਲੇ ਹਵਾ ਪਿਆਜ਼ੀ ਹੋਣਗੇ । ਵਿਉਪਾਰ ਵਿਚ ਅਜਿਹੇ ਵਿਹਲੇ ਦਿਨ ਕਦੇਕਦੇ ਹੀ ਮਿਲਦੇ ਹਨ । ਨਹੀਂ ਤਾਂ ਸਾਰਾ ਦਿਨ ਵਹੀਖਾਤਿਆਂ ਨਾਲ ਮੱਥਾ ਮਾਰਦੇ ਰਹੋ । ਕੀ ਪਤਾ ਸੀ ਪੁਰਾਣੇ ਦੁਸ਼ਮਣ ਨੇ ਇਸੇ ਵਕਤ ਡੰਗ ਮਾਰਨਾ ਸੀ ।
  ਛੱਜੂ ਮੱਲ ਨੇ ਦੋਸਤਾਂ ਦੇ ਪੈਰ ਫੜੇ । ਉਹੋ ਅਮੀ ਚੰਦ ਦੀ ਮਿੰਨਤ ਕਰਨ । ਦੋਸਤ ਪਹਿਲਾਂ ਹੀ ਡੌਰਭੌਰ ਹੋਏ ਬੈਠੇ ਸਨ । ਸਭ ਨੂੰ ਇੱਜ਼ਤ ਪਿਆਰੀ ਸੀ । ਸਭ ਦੜ ਵੱਟ ਕੇ ਬੈਠ ਗਏ । ਜੋ ਹੋਏਗਾ ਦੇਖੀ ਜਾਏਗੀ ।
  ਚੌਕੀਦਾਰ ਰਾਹੀਂ ਉਸ ਨੇ ਔਰਤਾਂ ਨੂੰ ਸੁਨੇਹਾ ਭੇਜਿਆ । ਉਹੋ ਅੱਗੇ ਹੋ ਕੇ ਤਲਾਸ਼ੀ ਕਰਵਾ ਦੇਣ । ਛੱਜੂ ਮੱਲ ਨੂੰ ਅਮੀ ਚੰਦ ਦੇ ਸਾਹਮਣੇ ਜਾਣਾ ਪਿਆ ਤਾਂ ਮੁੜ ਉਹ ਧੀਆਂਭੈਣਾਂ ਅੱਗੇ ਖੜੋਨ ਜੋਗਾ ਨਹੀਂ ਰਹਿਣਾ । ਉਹ ਕਿਸੇ ਭੜੂਏ ਦੀ ਪਰਵਾਹ ਨਹੀਂ ਸੀ ਕਰਦਾ । ਇਕ ਵਾਰ ਐਮ.ਐਲ.ਏ. ਨੇ ਕਿਸੇ ਚੋਰ ਦੀ ਸਿਫ਼ਾਰਸ਼ ਕੀਤੀ ਤਾਂ ਉਸ ਨੂੰ ਪੈ ਨਿਕਲਿਆ । ਐਮ.ਐਲ.ਏ. ਉਸ ਨੂੰ ਕੋਠੀ ਬੁਲਾਉਣ ਦੀ ਗ਼ਲਤੀ ਕਰ ਬੈਠਾ ਸੀ । ਅਮੀ ਚੰਦ ਆਖਣ ਲੱਗਾ ।
  ''ਜੇ ਮੈਨੂੰ ਕੋਠੀ ਕੰਮ ਹੋਇਆ, ਮੈਂ ਆ ਜਾਵਾਂਗਾ । ਜੇ ਤੈਨੂੰ ਕੰਮ  ਤੂੰ ਆ ਜਾ । ਐਮ.ਐਲ.ਏ. ਹੋ ਕੇ ਚੋਰਾਂ ਦੀ ਮਦਦ ਕਰਦੇ ਨੂੰ ਸ਼ਰਮ ਨਹੀਂ ਆਦੀ ?'' ਉਸ ਨੇ ਰੋਜ਼ਨਾਮਚੇ ਵਿਚ ਰਿਪੋਰਟ ਵੀ ਦਰਜ ਕਰ ਦਿੱਤੀ । ਐਮ.ਐਲ.ਏ. ਨੇ ਮੁੜ ਕੇ ਥਾਣੇ ਵੱਲ ਮੂੰਹ ਨਾ ਕੀਤਾ । ਲਾਲਾ ਕਿਸ ਦਾ ਵਿਚਾਰਾ ਸੀ ।
  ਅਮੀ ਚੰਦ ਸ਼ਰਾਬੀਆਂ ਦੀ ਪੜਤਾਲ ਕਰਨ ਨਹੀਂ ਸੀ ਆਇਆ । ਉਸ ਦਾ ਇਕੋਇਕ ਮਕਸਦ ਬੰਟੀ ਸੀ । ਉਹ ਨਹੀਂ ਸੀ ਤਾਂ ਅਮੀ ਚੰਦ ਦਾ ਕੋਠੀ 'ਚ ਰੁਕੇ ਰਹਿਣ ਦਾ ਵੀ ਮਤਲਬ ਨਹੀਂ ਸੀ ।
  ਕਬੂਤਰ ਆਖ਼ਰ ਕਿੰਨਾ ਕੁ ਚਿਰ ਅੱਖਾਂ ਮੀਚ ਕੇ ਬਿੱਲੀ ਤੋਂ ਬਚ ਸਕਦਾ  । ਛੱਜੂ ਮੱਲ ਨੂੰ ਬਾਹਰ ਆਉਣਾ ਹੀ ਪਿਆ ।
  ''ਬੰਟੀ ਦਾ ਕੋਈ ਥਹੁ ਪਤਾ ? ਕਿਤੇ ਉਸ ਦਾ ਵੀ ਬੀਮਾ ਤਾਂ ਨਹੀਂ ਕਰਾ ਦਿੱਤਾ ?'' ਛੱਜੂ ਮੱਲ ਨੂੰ ਚਿੜਾਉਣ ਲਈ ਅਮੀ ਚੰਦ ਨੇ ਉਸ ਦੇ ਮੂੰਹ ਨੂੰ ਸੁੰਘਦਿਆਂ ਵਿਅੰਗ ਕੀਤਾ । ਛੱਜੂ ਮੱਲ ਦੀਆਂ ਅੱਖਾਂ ਛਲਕ ਪਈਆਂ । ਉਸ ਦੀ ਗੋਗੜ ਇੰਨੀ ਵਧ ਗਈ ਸੀ ਕਿ ਯਤਨ ਕਰਨ 'ਤੇ ਵੀ ਉਹ ਅਮੀ ਚੰਦ ਦੇ ਗੋਡਿਆਂ ਵੱਲ ਨਾ ਝੁਕ ਸਕਿਆ ।
  ਅਮੀ ਚੰਦ ਨੇ ਗਹੁ ਨਾਲ ਤੱਕਿਆ । ਉਸ ਦੀ ਗੋਗੜ ਪਹਿਲਾਂ ਨਾਲੋਂ ਚਾਰਪੰਜ ਇੰਚ ਹੋਰ ਬਾਹਰ ਨੂੰ ਆ ਗਈ ਸੀ । ਗਰਦਨ ਦੁਆਲੇ ਵੀ ਚਰਬੀ ਚੜ੍ਹ ਗਈ ਅਤੇ ਗੱਲ੍ਹਾਂ ਇੰਨੀਆਂ ਫੁੱਲ ਗਈਆਂ ਸਨ ਕਿ ਅੱਖਾਂ ਅੰਦਰ ਧਸ ਗਈਆਂ ਸਨ ।
  ਛੱਜੂ ਮੱਲ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾ ਕੇ ਅਮੀ ਚੰਦ ਨੇ ਵਾਪਸੀ ਲਈ ਪਿੱਠ ਭੁਆਈ । ਖਾਣਪੀਣ ਜਾਂ ਐਸ਼ ਲਈ ਅਮੀ ਚੰਦ ਕੋਲ ਵਕਤ ਨਹੀਂ ਸੀ । ਤੇਜ਼ ਕਦਮੀਂ ਉਹ ਕੋਠੀ ਬਾਹਰ ਹੋ ਗਿਆ ।
  ਹਵਾਲਦਾਰ ਦੀ ਕੋਠੀ ਓਵਰਸੀਅਰ ਦੀ ਕੋਠੀ ਨਾਲੋਂ ਘੱਟ ਨਹੀਂ ਸੀ । ਪਹਾੜ ਜਿੱਡੀ ਕੋਠੀ ਦੇਖ ਕੇ ਅਮੀ ਚੰਦ ਦੇ ਕਾਲਜੇ 'ਚ ਰੁੱਗ ਭਰਿਆ ਗਿਆ । ਜੇ ਕਿਧਰੇ ਆਦਰਸ਼ਵਾਦੀ ਬਣ ਕੇ ਉਸ ਨੇ ਸੰਤਾਂ ਅੱਗੇ ਪਰਣ ਨਾ ਲਿਆ ਹੁੰਦਾ ਕਿ ਉਹ ਉਮਰ ਭਰ ਰਿਸ਼ਵਤ ਨਹੀਂ ਲਏਗਾ ਤਾਂ ਅੱਜ ਅਮੀ ਚੰਦ ਵੀ ਲੱਖਾਂ ਦਾ ਮਾਲਕ ਹੁੰਦਾ । ਪੁਲਿਸ ਦਾ ਤਾਂ ਸਿਪਾਹੀ ਮਾਨ ਨਹੀਂ, ਉਹ ਤਾਂ ਇੰਸਪੈਕਟਰ  । ਕਈ ਵਾਰ ਅਮੀ ਚੰਦ ਨੇ ਇਸ ਨੂੰ ਵਹਿਮ ਭਰਮ ਸਮਝ ਕੇ ਪੈਸੇ ਲੈਣ ਦੀ ਕੋਸ਼ਿਸ਼ ਵੀ ਕੀਤੀ । ਪਹਿਲੀ ਵਾਰ ਪੈਸੇ ਲੈ ਕੇ ਘਰ ਗਿਆ ਤਾਂ ਮੁੰਡਾ ਬੀਮਾਰੀ ਕਾਰਨ ਹੱਥਾਂ ਵਿਚ ਆਇਆ ਹੋਇਆ ਸੀ । ਕਿਸੇ ਦਵਾਈ ਦਾਰੂ ਨੇ ਅਸਰ ਨਾ ਕੀਤਾ । ਰਿਸ਼ਵਤ ਵਾਲੇ ਸਾਰੇ ਪੈਸੇ ਖ਼ਰਚ ਹੋਏ ਤਾਂ ਜਾ ਕੇ ਠੀਕ ਹੋਇਆ । ਅਮੀ ਚੰਦ ਨੇ ਫੇਰ ਕੰਨਾਂ ਨੂੰ ਹੱਥ ਲਾਏ । ਭੁੱਲ ਬਖ਼ਸ਼ਾਈ । ਦੁਬਾਰਾ ਹਿੰਮਤ ਕੀਤੀ ਤਾਂ ਉਹਦਾ ਆਪਣਾ ਐਕਸੀਡੈਂਟ ਹੋ ਗਿਆ । ਸਾਰਾ ਪੈਸਾ ਫੇਰ ਨਿਕਲ ਗਿਆ । ਹੱਡਪੈਰ ਮੁਫ਼ਤ 'ਚ ਟੁੱਟੇ । ਮੁੜ ਪਰਣ ਤੋੜਨ ਦੀ ਹਿੰਮਤ ਨਹੀਂ ਪਈ । ਪਛਤਾਵਾ ਉਸ ਨੂੰ ਜ਼ਰੂਰ ਰਹਿੰਦਾ ਸੀ ।
  ਹਵਾਲਦਾਰ ਦੀ ਕੋਠੀ ਅੱਗੇ ਖੜੋਨ ਦੀ ਉਸ ਦੀ ਹਿੰਮਤ ਨਾ ਪਈ । ਭੁੱਜੇ ਕਾਲਜੇ ਨਾਲ ਉਹ ਅਗਾਂਹ ਵਧਿਆ ।
  ਅੱਗੇ ਸੁਖਦੇਵ ਸਿੰਘ ਡਾਕਟਰ ਦੀ ਨੇਮ ਪਲੇਟ ਚਮਕ ਰਹੀ ਸੀ । ਪਹਿਲਾਂ ਉਹ ਸਰਕਾਰੀ ਡਾਕਟਰ ਸੀ । ਦਵਾਈਆਂ ਵਿਚ ਤਾਂ ਹੇਰਾਫੇਰੀ ਕਰਦਾ ਹੀ ਸੀ, ਪੁਲਿਸ ਦੇ ਕੰਮਾਂ ਵਿਚ ਵੀ ਟੰਗ ਅੜਾ ਦਿੰਦਾ । ਜਦੋਂ ਮਰਜ਼ੀ ਚੌਵੀ ਦੀ ਛੱਬੀ ਅਤੇ ਛੱਬੀ ਦੀ ਤਿੰਨ ਸੌ ਸੱਤ ਬਣਵਾ ਲਓ । ਇਕ ਵਾਰ ਮਰਨ ਵਾਲੇ ਦਾ ਵਿਸਰਾ ਹੀ ਬਦਲ ਦਿੱਤਾ । ਬੁੱਢਾ ਲੜਾਈ ਵਿਚ ਲੱਗੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਚੱਲ ਵੱਸਿਆ ਸੀ । ਪੁਲਿਸ ਨੇ ਕੇਸ ਇਸੇ ਤਰ੍ਹਾਂ ਬਣਾਇਆ । ਪਰ ਇਸ ਮਾਂ ਦੇ ਸ਼ੇਰ ਨੇ ਵਿਸਰੇ ਨੂੰ ਟੈਸਟ ਲਈ ਭੇਜਣ ਤੋਂ ਪਹਿਲਾਂ ਉਸ ਵਿਚ ਜ਼ਹਿਰ ਮਿਲਾ ਦਿੱਤੀ । ਰਿਪੋਰਟ ਆਈ ਤਾਂ ਮੁਕੱਦਮੇ ਦੀ ਰੂਪਰੇਖਾ ਹੀ ਬਦਲ ਗਈ । ਰਿਪੋਰਟ ਮੁਤਾਬਕ ਬੁੱਢਾ ਜ਼ਹਿਰ ਖਾਣ ਕਰਕੇ ਮਰਿਆ ਸੀ । ਅਮੀ ਚੰਦ ਨੂੰ ਭਾਜੜਾਂ ਪੈ ਗਈਆਂ । ਉਸ ਨੂੰ ਮਹਿਕਮੇ ਨੇ ਨਹੀਂ ਸੀ ਛੱਡਣਾ ।
  ਅਮੀ ਚੰਦ ਨੇ ਡਾਕਟਰ ਦੀ ਖਿਚਾਈ ਕੀਤੀ ਤਾਂ ਉਹ ਮੁਆਫ਼ੀਆਂ ਮੰਗਣ ਲੱਗਾ । ਮੁੜ ਕੇ ਨਵੀਂ ਰਿਪੋਰਟ ਬਣਾਈ । ਥੋੜ੍ਹੇ ਦਿਨਾਂ ਬਾਅਦ ਦਵਾਈਆਂ ਗ਼ਬਨ ਕਰਨ ਦੇ ਕੇਸ ਵਿਚ ਫਸ ਗਿਆ । ਮੁਅੱਤਲ ਹੋ ਕੇ ਪਰਾਈਵੇਟ ਪਰੈਕਟਿਸ ਸ਼ੁਰੂ ਕਰ ਲਈ । ਅਜਿਹਾ ਕੰਮ ਚੱਲਿਆ ਕਿ ਤਿੰਨ ਮੰਜ਼ਲਾ ਹਸਪਤਾਲ ਬਣਾ ਗਿਆ । ਪੰਜ ਸੌ ਰੁਪਿਆ ਹਫ਼ਤਾ ਇਕ ਬੈੱਡ ਦਾ ਕਿਰਾਇਆ ਲੈਂਦਾ  ।
  ਬੈੱਲ ਖੜਕਾਈ ਤਾਂ ਘਰ ਕੋਈ ਨਹੀਂ ਸੀ । ਸਾਰਾ ਟੱਬਰ ਮਨਾਲੀ ਸੈਰ ਲਈ ਗਿਆ ਹੋਇਆ ਸੀ ।
  ਅਗਲੀ ਕੋਠੀ ਸੱਤਪਾਲ ਦੀ ਸੀ । ਉਹੋ ਸੱਤਪਾਲ ਜਿਹੜਾ ਸ਼ੈਲਰਾਂ ਵਿਚ ਮੁਨੀਮੀ ਕਰਦਾ ਕਰਦਾ ਸ਼ੈਲਰ ਮਾਲਕ ਬਣ ਗਿਆ । ਚੰਗੇ ਪੈਸੇ ਬਣੇ ਤਾਂ ਪੈਸੇ ਹਜ਼ਮ ਕਰਨੇ ਔਖੇ ਹੋ ਗਏ । ਫੁਡ ਸਪਲਾਈ ਅਤੇ ਐਫ਼.ਸੀ.ਆਈ. ਦੇ ਇੰਸਪੈਕਟਰਾਂ ਨਾਲ ਮਿਲ ਕੇ ਲੁਧਿਆਣੇ ਜਾਣ ਲੱਗਾ । ਹੋਟਲਾਂ ਵਿਚ ਕਾਲਗਰਲਜ਼ ਨਾਲ ਰੰਗਰਲੀਆਂ ਮਨਾਉਣ ਲੱਗਾ । ਨਖ਼ਰੇ ਵਾਲੀਆਂ ਔਰਤਾਂ ਸਾਹਮਣੇ ਉਸ ਨੂੰ ਆਪਣੀ ਪਤਨੀ ਮੋਟੀ, ਕਾਲੀ ਅਤੇ ਉਜੱਡ ਨਜ਼ਰ ਆਉਣ ਲੱਗੀ । ਆਏ ਦਿਨ ਉਸ ਤੋਂ ਛੁਟਕਾਰਾ ਪਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ । ਆਖ਼ਰ ਉਹੋ ਤਰਕੀਬ ਸੁੱਝੀ, ਜਿਹੜੀ ਇਹੋ ਜਿਹੇ ਬੰਦੇ ਨੂੰ ਸੁੱਝ ਸਕਦੀ  । ਸਟੋਵ ਦੇਵਤੇ ਦੀ ਕਿਰਪਾ ।
  ਸਟੋਵ ਦੇਵਤੇ ਦੀ ਕਿਰਪਾ ਤਾਂ ਹੋਈ ਪਰ ਪੰਡਤ ਅਮੀ ਚੰਦ ਦੀ ਨਹੀਂ । ਸਟੋਵ ਨੇ ਤਾਂ ਸੱਤਪਾਲ ਦੀ ਪਤਨੀ ਸ਼ੀਲਾ ਨੂੰ ਜਲਾ ਕੇ ਮਾਰ ਦਿੱਤਾ, ਪਰ ਅਮੀ ਚੰਦ ਇਸ ਨੂੰ ਮਹਿਜ਼ ਇਕ ਹਾਦਸਾ ਮੰਨਣ ਲਈ ਤਿਆਰ ਨਹੀਂ ਸੀ । ਸੱਤਪਾਲ ਨੇ ਆਪਣੇ ਹੱਥ ਦਿਖਾਵੇ ਲਈ ਜਲਾਏ ਸਨ ।
  ਰਸੋਈ ਜਿਥੇ ਉਸ ਦੀ ਪਤਨੀ ਸੜੀ ਸੀ, ਸਾਰੀ ਕਹਾਣੀ ਸੱਚਸੱਚ ਆਖ ਰਹੀ ਸੀ । ਰਸੋਈ ਦੀਆਂ ਚਾਰ ਕੰਧਾਂ ਤਾਂ ਧੂਏ ਨਾਲ ਕਾਲੀਆਂ ਹੋ ਗਈਆਂ ਪਰ ਜਿਥੇ ਸ਼ੀਲਾ ਮਰੀ ਸੀ ਉਥੇ ਧੂੰਆਂ ਨਹੀਂ ਸੀ ਪਹੁੰਚ ਸਕਿਆ । ਸ਼ੀਲਾ ਨੂੰ ਅਚਾਨਕ ਅੱਗ ਲੱਗੀ ਹੁੰਦੀ ਤਾਂ ਉਹ ਤੜਫਦੀ, ਰੋਂਦੀ ਕੁਰਲਾਂਦੀ ਅਤੇ ਇਧਰਉਧਰ ਦੌੜਨ ਦੀ ਕੋਸ਼ਿਸ਼ ਕਰਦੀ । ਉਹ ਮੱਚ ਜਾਣ ਲਈ ਚੁੱਪ ਕਰ ਕੇ ਕੰਧ ਨਾਲ ਨਾ ਬੈਠ ਜਾਂਦੀ । ਕੰਧ 'ਤੇ ਬੜੀ ਸ਼ੀਲਾ ਦੀ ਤਸਵੀਰ ਦੱਸਦੀ ਸੀ, ਅੱਗ ਲਾਉਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ । ਉਸ ਦੀ ਮਿਰਤਕ ਦੇਹ ਨੂੰ ਕੰਧ ਨਾਲ ਟਿਕਾ ਕੇ ਪਿੱਛੋਂ ਅੱਗ ਲਾਈ ਗਈ ਸੀ । ਸੱਤਪਾਲ ਨੂੰ ਗਿਰਫ਼ਤਾਰ ਕਰਨ ਲਈ ਪੁਲਿਸ ਲਈ ਇੰਨਾ ਸਬੂਤ ਹੀ ਕਾਫ਼ੀ ਸੀ । ਦੋ ਥੱਪੜ ਪਏ ਤਾਂ ਸੱਤਪਾਲ ਨੇ ਸਭ ਕੁਝ ਦੱਸ ਦਿੱਤਾ । ਨਵੀਂ ਬਹੂ ਦੇ ਚਾਅ ਵਿਚ ਉਹ ਪਹਿਲੀ ਨੂੰ ਅੱਗ ਲਾ ਬੈਠਾ ਸੀ ।
  ਅਮੀ ਚੰਦ ਨੇ ਪੂਰੀ ਮਿਹਨਤ ਨਾਲ ਸਬੂਤ ਇਕੱਠੇ ਕੀਤੇ ਸਨ । ਅਦਾਲਤ ਜੇ ਚਸ਼ਮਦੀਦ ਗਵਾਹਾਂ ਬਿਨਾਂ ਕਿਸੇ ਨੂੰ ਸਜ਼ਾ ਨਹੀਂ ਕਰ ਸਕਦੀ ਤਾਂ ਅਮੀ ਚੰਦ ਕੀ ਕਰੇ ? ਕੁੜੀ ਦੇ ਗ਼ਰੀਬ ਮਾਪਿਆਂ ਤੋਂ ਪੂਰੀ ਪੈਰਵਾਈ ਨਾ ਹੋ ਸਕੀ । ਉਹ ਬਾਇੱਜ਼ਤ ਬਰੀ ਹੋ ਕੇ ਘਰ ਨੂੰ ਆ ਗਿਆ ।
  ਸੱਤਪਾਲ ਦੀ ਇੱਛਾ ਪੂਰੀ ਹੋ ਗਈ । ਉਸ ਨੇ ਸੱਚਮੁੱਚ ਹੀ ਪਰੀ ਵਰਗੀ ਕੁੜੀ ਵਿਆਹ ਕੇ ਲਿਆਂਦੀ ।
  ਅਮੀ ਚੰਦ ਦੀ ਤਮੰਨਾ ਸੀ ਕਿ ਉਸ ਪਰੀ ਵਰਗੀ ਕੁੜੀ ਦਾ ਦੀਦਾਰ ਕਰੇ । ਪਰ ਅਮੀ ਚੰਦ ਸੱਤਪਾਲ ਅੱਗੇ ਹਾਰਿਆਹਾਰਿਆ ਮਹਿਸੂਸ ਕਰ ਰਿਹਾ ਸੀ । ਪੂਰੇ ਯਤਨਾਂ ਦੇ ਬਾਵਜੂਦ ਵੀ ਉਹ ਸੱਤਪਾਲ ਨੂੰ ਸਜ਼ਾ ਨਹੀਂ ਸੀ ਕਰਾ ਸਕਿਆ । ਸੱਤਪਾਲ ਦਾ ਦਰਵਾਜ਼ਾ ਖੜਕਾਉਣ ਨੂੰ ਉਸ ਦਾ ਦਿਲ ਨਾ ਹੀ ਮੰਨਿਆ ।
  ਸੂਰਜ ਦੇਵਤਾ ਆਪਣੇ ਆਖ਼ਰੀ ਬਾਣ ਵਰਸਾ ਰਿਹਾ ਸੀ ।
  ਅਮੀ ਚੰਦ ਕੋਠੀਆਂ ਦੇ ਗੇਟਾਂ 'ਤੇ ਲਟਕਦੀਆਂ ਨੇਮ ਪਲੇਟਾਂ ਘੋਖਦਾ ਰਿਹਾ ਅਤੇ ਕਿਸੇਕਿਸੇ ਕੋਠੀ ਵਿਚੋਂ ਥੋੜ੍ਹੀਬਹੁਤ ਪੁੱਛਪੜਤਾਲ ਕਰ ਕੇ ਅੱਗੇ ਵਧਦਾ ਰਿਹਾ । ਮੌਜਮਸਤੀ ਕਰ ਰਹੀ ਇਸ ਕਲੋਨੀ ਨੂੰ ਕੀ ਜ਼ਰੂਰਤ ਸੀ, ਉਹ ਬੰਟੀ ਵਰਗੇ ਝੰਜਟਾਂ ਵਿਚ ਪਏ ।
  ਆਖ਼ਰੀ ਕੋਠੀ ਬਾਬੂ ਕਾਂਸ਼ੀ ਰਾਮ ਦੀ ਸੀ । ਉਹ ਇਕ ਅਜਿਹਾ ਸਿਆਸਤਦਾਨ ਸੀ ਜਿਸ ਦੀ ਕਦੇ ਮੁੱਖ ਮੰਤਰੀ ਜਿੰਨੀ ਚੜ੍ਹਤ ਰਹੀ ਸੀ । ਸਮੇਂ ਨੇ ਉਸ ਦਾ ਸਾਥ ਨਾ ਦਿੱਤਾ । ਸਿਆਸੀ ਉਥਲਪੁਥਲ ਵਿਚ ਉਹ ਘਬਰਾ ਗਿਆ । ਧੜਾਧੜ ਪਾਰਟੀਆਂ ਬਦਲਦਾ ਰਿਹਾ । ਨਤੀਜੇ ਵਜੋਂ ਨਾ ਘਰ ਦਾ ਰਿਹਾ, ਨਾ ਘਾਟ ਦਾ ।
  ਮਜਬੂਰ ਹੋਇਆ ਹੁਣ ਚੁੱਪ ਧਾਰੀ ਬੈਠਾ  । ਕਦੇਕਦੇ ਦੌਰਾ ਪੈਣ ਵਾਲਿਆਂ ਵਾਂਗ ਲੋਕਾਂ ਵਿਚ ਮੁੜ ਆਉਣ ਦੀ ਕੋਸ਼ਿਸ਼ ਕਰਦਾ  । ਥੋੜ੍ਹੀ ਜਿਹੀ ਥਾਂ ਬਣਦੀ  ਤਾਂ ਮੁੜ ਗ਼ਲਤੀ ਕਰ ਬੈਠਦਾ  । ਮੁੜ ਰਾਜਕੁਮਾਰੀ ਤੋਂ ਚੂਹੀ ਬਣਨ ਵਾਲੀ ਕਹਾਣੀ ਸੱਚੀ ਹੋ ਜਾਂਦੀ  ।
  ਈਰਖਾ 'ਚ ਜਲਦੇ ਕਾਂਸ਼ੀ ਰਾਮ ਨੇ ਬੰਟੀ ਵਾਲੀ ਗ਼ਲਤੀ ਕਰ ਲਈ ਹੋਵੇ ਤਾਂ ਇਹ ਵੱਡੀ ਗੱਲ ਨਹੀਂ ਸੀ । ਉਹ ਰਾਮ ਲੀਲ੍ਹਾ ਕਮੇਟੀ ਤੋਂ ਲੈ ਕੇ ਗੀਤਾ ਭਵਨ ਤਕ ਹਰ ਸੰਸਥਾ ਵਿਚ ਟੰਗ ਅੜਾਉਣ ਦੀ ਤਾਕ ਵਿਚ ਸੀ, ਕਿਧਰੇ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਹੋਵੇ ਅਤੇ ਉਸ ਨੇ ਆਪਣੀ ਮੋਟੀ ਬੁੱਧੀ ਨਾਲ ਕੋਈ ਗ਼ਲਤ ਫ਼ੈਸਲਾ ਲੈ ਲਿਆ ਹੋਵੇ ।
  ਚਾਰਾਂ ਸਿਪਾਹੀਆਂ ਨੂੰ ਕੋਠੀ ਦੇ ਚਾਰਾਂ ਖੂੰਜਿਆਂ ਵਿਚ ਪੋਜ਼ੀਸ਼ਨਾਂ ਲੈਣ ਦਾ ਹੁਕਮ ਹੋਇਆ ।ਆਪਣੇ ਰਿਵਾਲਵਰ ਨੂੰ ਹੱਥ ਵਿਚ ਫੜ ਕੇ ਅਤੇ ਹੌਲਦਾਰ ਦੀ ਬੰਦੂਕ ਲੋਡ ਕਰਾ ਕੇ ਉਸ ਨੇ ਬੈੱਲ ਖੜਕਾਈ ।
  ਕਾਂਸ਼ੀ ਰਾਮ ਲਾਅਨ ਵਿਚ ਟਹਿਲ ਰਿਹਾ ਸੀ । ਮੇਜ਼ 'ਤੇ ਪਏ ਟੇਪਰਿਕਾਰਡਰ 'ਤੇ ਵੱਜ ਰਹੀ ਕੋਈ ਵਿਦੇਸ਼ੀ ਧੁਨ ਮਾਹੌਲ ਨੂੰ ਸੁਖਾਵਾਂ ਬਣਾ ਰਹੀ ਸੀ ।
  ਕੋਈ ਗੰਦਾ ਗੀਤਾ ਹੁੰਦਾ ਤਾਂ ਅਮੀ ਚੰਦ ਨੇ ਟੇਪਰਿਕਾਰਡਰ ਦੇ ਟੁਕੜੇਟੁਕੜੇ ਕਰ ਦੇਣੇ ਸਨ । ਅਸ਼ਲੀਲ ਗੀਤਾਂ ਨਾਲ ਅਮੀ ਚੰਦ ਨੂੰ ਪਾਗ਼ਲਪਨ ਦੀ ਹੱਦ ਤਕ ਨਫ਼ਰਤ ਸੀ । ਜਿਥੇ ਵੀ ਜਾਂਦਾ, ਪਹਿਲਾਂ ਟੇਪਾਂ ਤੇ ਟਰੱਕਾਂ ਵਾਲਿਆਂ ਨੂੰ ਗੰਦੀਆਂ ਟੇਪਾਂ ਖੂਹ ਵਿਚ ਸੁੱਟਣ ਦਾ ਹੁਕਮ ਦਿੰਦਾ ।
  ਹੁਕਮ ਅਦੂਲੀ ਅਕਸਰ ਟਰੱਕਾਂ ਵਾਲੇ ਕਰਦੇ । ਕੋਈ ਹੋਰ ਬਹਾਨਾ ਲੱਭ ਕੇ ਹੜਤਾਲਾਂ ਕਰਦੇ, ਟਰੈਫ਼ਿਕ ਜਾਮ ਕਰਦੇ ਪਰ ਅਮੀ ਚੰਦ ਨੂੰ ਡਰਾ ਨਾ ਸਕਦੇ ।
  ਇਸ ਸੰਗੀਤ ਨਾਲ ਨਾ ਅਮੀ ਚੰਦ ਨੂੰ ਪਿਆਰ ਸੀ ਅਤੇ ਨਾ ਹੀ ਨਫ਼ਰਤ ।
  ਪੁਲਿਸ ਨੂੰ ਕੋਠੀ ਵੱਲ ਵਧਦੀ ਦੇਖ ਕੇ ਕਾਂਸ਼ੀ ਰਾਮ ਖ਼ੁਦ ਗੇਟ ਖੋਲ੍ਹਣ ਆਇਆ ।
  ਇਕ ਉਹ ਵੀ ਜ਼ਮਾਨਾ ਸੀ, ਜਦੋਂ ਕਾਂਸ਼ੀ ਰਾਮ ਦੀ ਕੋਠੀ ਅੱਗੇ ਅਫ਼ਸਰਾਂ ਦੀ ਭੀੜ ਲੱਗੀ ਰਹਿੰਦੀ ਸੀ । ਆਈ.ਜੀ. ਤਕ ਨੂੰ ਘੰਟਾਘੰਟਾ ਉਡੀਕਣਾ ਪੈਂਦਾ ਸੀ । ਉਸ ਸਮੇਂ ਗਿਆਨੀ ਜੀ ਮੁੱਖ ਮੰਤਰੀ ਸਨ । ਉਹ ਕਾਂਸ਼ੀ ਰਾਮ ਦੇ ਲੰਗੋਟੀਏ ਯਾਰ ਸਨ । ਗਿਆਨੀ ਜੀ ਵੀ ਆਸ਼ਕ ਮਿਜਾਜ਼ ਸਨ ਅਤੇ ਕਾਂਸ਼ੀ ਰਾਮ ਵੀ । ਮੁੱਖ ਮੰਤਰੀ ਬਣੇ ਤਾਂ ਗਿਆਨੀ ਜੀ ਨੇ ਕਾਂਸ਼ੀ ਰਾਮ ਦੇ ਰੱਜ ਕੇ ਕੰਮ ਕੀਤੇ । ਬਦਲੀਆਂ, ਭਰਤੀਆਂ, ਕੋਟੇ ਅਤੇ ਲਾਇਸੈਂਸ ਸਭ ਇਸ਼ਾਰੇ ਨਾਲ ਹੋ ਜਾਂਦੇ ।
  ਦਿਨਾਂ ਵਿਚ ਸ਼ਹਿਰ ਦੇ ਲਹਿੰਦੇ ਪਾਸੇ ਇਕ ਬਹੁਤ ਵੱਡਾ ਪੋਲਟਰੀ ਫ਼ਾਰਮ ਉਸਰ ਗਿਆ । ਐਗਰੋ ਇੰਡਸਟਰੀ ਲਈ ਉਹਨਾਂ ਨੂੰ ਜ਼ਮੀਨ ਸਰਕਾਰ ਨੇ ਖ਼ਰੀਦ ਕੇ ਦਿੱਤੀ । ਧਾਗਾ ਮਿੱਲ ਲੱਗ ਗਈ । ਕੀੜੇ ਮਾਰ ਦਵਾਈਆਂ ਦੇ ਕਾਰਖ਼ਾਨੇ ਦੇ ਲਾਇਸੈਂਸ ਮਿਲ ਗਏ । ਪਿੰਡ ਦੇ ਮੁੰਡੇ ਪੁਲਿਸ 'ਚ ਭਰਤੀ ਹੋਣ ਲੱਗੇ ਅਤੇ ਸ਼ਹਿਰਾਂ ਦੇ ਫੂਡ ਸਪਲਾਈ ਵਿਚ । ਕਿਸੇ ਨੂੰ ਸੋਹਣੇ ਘਿਓ ਦੀ ਏਜੰਸੀ ਲੈ ਦਿੱਤੀ, ਕਿਸੇ ਨੂੰ ਮਾਰਕਫੈੱਡ ਖਾਦ ਦੀ । ਸਭ ਵਿਚ ਕਾਂਸ਼ੀ ਰਾਮ ਦਾ ਲੁਕਵਾਂ ਹਿੱਸਾ ਹੁੰਦਾ ਸੀ ।
  ਕਾਂਸ਼ੀ ਰਾਮ ਨੇ ਕਈਆਂ ਨੂੰ ਸਿਆਸਤ ਵਿਚ ਲਿਆਂਦਾ । ਕਿਸੇ ਨੂੰ ਬਲਾਕ ਦਾ ਪਰਧਾਨ ਬਣਾਇਆ, ਕਿਸੇ ਨੂੰ ਜ਼ਿਲ੍ਹੇ ਦੇ ਯੂਥ ਵਿੰਗ ਦਾ । ਕੋਈ ਆਖਦਾ ਸ਼ਰਮੇ ਦੀ ਪਤਨੀ 'ਤੇ ਉਸ ਦੀ ਅੱਖ  । ਕੋਈ ਆਖਦਾ ਵਕੀਲਨੀ ਉਹਦੇ ਨਾਲ ਰਹਿੰਦੀ  । ਕੁਝ ਵੀ ਸੀ, ਉਸ ਨੇ ਕਈ ਅੋਰਤਾਂ ਨੂੰ ਵੀ ਸਿਆਸਤ ਵਿਚ ਲਿਆਂਦਾ ਸੀ । ਉਸ ਵਿਚ ਕੁਝ ਗਿਆਨੀ ਜੀ ਦੇ ਵੀ ਨੇੜੇ ਹੋ ਗਈਆਂ ਸਨ । ਉਹ ਸਿਧੀਆਂ ਕੰਮ ਕਰਾ ਲਿਆਦੀਆਂ ਸਨ ।
  ਭੈੜੇ ਦਿਨ ਕਿਹੜਾ ਪੁੱਛ ਕੇ ਆਦੇ ਹਨ । ਐਮਰਜੈਂਸੀ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਕਾਂਗਰਸ ਦਾ ਮਹਿਲ ਢੇਰੀ ਹੋ ਗਿਆ ।
  ਕਾਂਸ਼ੀ ਰਾਮ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਕਦੇ ਉਸ ਦਾ ਪੁਰਾਣਾ ਰਿਕਾਰਡ ਵੀ ਫਰੋਲਿਆ ਜਾਏਗਾ ।
  ਜਵਾਨੀ ਸਮੇਂ ਉਹ ਇਕ ਪੇਂਡੂ ਹਟਵਾਣੀਆ ਸੀ । ਪਹਿਲੀ ਪਤਨੀ ਬੀਮਾਰ ਰਹਿੰਦੀ ਸੀ ।
  ਇਲਾਜ ਲਈ ਪੈਸਾ ਨਹੀਂ ਸੀ । ਕਾਂਸ਼ੀ ਰਾਮ ਨੇ ਸਰਕਾਰ ਪਾਸੋਂ ਸਹਾਇਤਾ ਲੈਣ ਲਈ ਕਦੇ ਅਰਜ਼ੀ ਦਿੱਤੀ ਸੀ । ਕਿਸੇ ਕਲਰਕ ਨੇ ਕਾਂਸ਼ੀ ਰਾਮ ਨਾਲ ਅਜਿਹੀ ਖੁੰਦਕ ਖਾਧੀ ਕਿ ਉਸ ਅਰਜ਼ੀ ਦੀਆਂ ਫ਼ੋਟੋਆਂ ਕਰਵਾ ਕੇ ਜਨਤਾ ਪਾਰਟੀ ਵਾਲਿਆਂ ਨੂੰ ਦੇ ਦਿੱਤੀਆਂ । ਜਨਤਾ ਪਾਰਟੀ ਨੇ ਰਾਈ ਦਾ ਪਹਾੜ ਬਣਾ ਦਿੱਤਾ ।ਥਾਂਥਾਂ ਪੋਸਟਰ ਲੱਗ ਪਏ । ਉਸ ਦੀ ਦੌਲਤ ਦੀ ਪੜਤਾਲ ਦੀ ਮੰਗ ਹੋਣ ਲੱਗੀ ।
  ਉਹ ਭੁੱਖਾ ਮਰਦਾ ਕਾਂਗਰਸ ਪਾਰਟੀ ਦੇ ਦਫ਼ਤਰ ਵਿਚ ਕਲਰਕੀ ਕਰਨ ਚੰਡੀਗੜ੍ਹ ਗਿਆ ਸੀ । ਕਦੇ ਕਿਸੇ ਵੱਡੇ ਅਹੁਦੇ 'ਤੇ ਨਹੀਂ ਰਿਹਾ । ਇਹ ਸਾਰੀ ਜਾਇਦਾਦ ਕਿਥੋਂ ਬਣੀ ?
  ਪਰਚਾ ਦਰਜ ਹੋਇਆ । ਗਿਰਫ਼ਤਾਰ ਹੋਇਆ । ਧੂਹਘੜੀਸ ਹੋਈ । ਡਰਦੇ ਨੇ ਸਾਰੇ ਪੈਸੇ ਦੇ ਦਿੱਤੇ । ਗਿਆਨੀ ਜੀ ਦੇ ਖ਼ਿਲਾਫ਼ ਹਲਫ਼ੀਆਂ ਬਿਆਨ ਵੀ ਦੇ ਬੈਠਾ ਅਤੇ ਕਮਿਸ਼ਨ ਅੱਗੇ ਗਵਾਹੀ ਵੀ । ਉਸ ਸਮੇਂ ਕਿਸ ਨੂੰ ਪਤਾ ਸੀ ਕਿ ਗਿਆਨੀ ਜੀ ਮੁੜ ਇਥੋਂ ਤਕ ਪਹੁੰਚ ਜਾਣਗੇ ।
  ਗਿਆਨੀ ਜੀ ਖਿਝ ਗਏ । ਕਈ ਵਾਰ ਕਾਂਸ਼ੀ ਰਾਮ ਨੇ ਮਿੰਨਤਤਰਲਾ ਕੀਤਾ । ਉਹਨਾਂ ਕਾਂਸ਼ੀ ਰਾਮ ਨੂੰ ਮੁਆਫ਼ ਨਹੀਂ ਕੀਤਾ । ਜਿਹੜਾ ਭੀੜ ਪੈਣ 'ਤੇ ਸਾਥ ਨਹੀਂ ਦਿੰਦਾ, ਉਹ ਕਾਹਦਾ ਮਿੱਤਰ ਹੋਇਆ ? ਹੋਰ ਪਾਰਟੀਆਂ ਵਿਚ ਵੀ ਹੱਥਪੈਰ ਮਾਰੇ । ਕਿਧਰੇ ਦਾਲ ਨਾ ਗਲੀ । ਹੰਭ ਕੇ ਬੈਠ ਗਿਆ । ਮੁੜ ਉਹ ਲੋਕਲ ਸਿਆਸਤ ਵਿਚ ਸਰਗਰਮ ਹੋਣ ਦੇ ਯਤਨਾਂ ਵਿਚ ਸੀ । ਛੱਜੂ ਰਾਮ ਤੋਂ ਵੀਹ ਹਜ਼ਾਰ ਰੁਪਏ ਲੈ ਕੇ ਇਕ ਘੰਟੇ ਵਿਚ ਅਮੀ ਚੰਦ ਦੀ ਬਦਲੀ ਕਰਾਉਣ ਵਾਲੇ ਕਾਂਸ਼ੀ ਰਾਮ ਦੀ ਕੋਠੀ ਦਾ ਕੋਨਾਕੋਨਾ ਉਸ ਨੇ ਛਾਣ ਸੁੱਟਿਆ । ਸਾਰੀ ਕੋਠੀ ਵਿਦੇਸ਼ੀ ਚੀਜ਼ਾਂ ਨਾਲ ਭਰੀ ਪਈ ਸੀ । ਅੰਡਰਵੀਅਰ ਤੋਂ ਲੈ ਕੇ ਸਾੜ੍ਹੀਆਂ ਤਕ । ਲਾਈਟਰ ਤੋਂ ਲੈ ਕੇ ਗੀਜ਼ਰ ਤਕ, ਸਭ ਵਿਦੇਸ਼ੀ । ਪਤਾ ਨਹੀਂ ਉਸ ਨੇ ਕਿੰਨਾ ਕੁ ਪੈਸਾ ਕਮਾਇਆ ਸੀ ਕਿ ਇੰਨੇ ਸਾਲਾਂ ਬਾਅਦ ਵੀ ਖ਼ਤਮ ਹੋਣ ਵਿਚ ਨਹੀਂ ਸੀ ਆ ਰਿਹਾ । ਅਮੀ ਚੰਦ ਚਾਹੁੰਦਾ ਤਾਂ ਵਿਦੇਸ਼ੀ ਚੀਜ਼ਾਂ ਦੀਆਂ ਰਸੀਦਾਂ ਮੰਗ ਕੇ ਆਪਣੀ ਬਦਲੀ ਦਾ ਬਦਲਾ ਲੈ ਸਕਦਾ ਸੀ, ਪਰ ਉਸ ਨੇ ਇੰਝ ਨਾ ਕੀਤਾ ।
  ਕਾਂਸ਼ੀ ਰਾਮ ਵਾਂਗ ਉਸ ਨੂੰ ਤਾਕਤ ਦਾ ਨਸ਼ਾ ਨਹੀਂ ਸੀ ਚੜ੍ਹਿਆ ਹੋਇਆ । ਕਾਂਸ਼ੀ ਰਾਮ ਦੀ ਕੋਠੀ 'ਚ ਉਥਲਪੁੱਥਲ ਕਰ ਕੇ ਬਾਹਰ ਨਿਕਲਦਾ ਅਮੀ ਚੰਦ ਪੂਰੀ ਤਰ੍ਹਾਂ ਖਿਝ ਚੁੱਕਾ ਸੀ । ਮਾਡਲ ਟਾਊਨ ਦੀਆਂ ਸਾਰੀਆਂ ਕੋਠੀਆਂ ਦੇ ਮਾਲਕ ਚੋਰ, ਠੱਗ ਅਤੇ ਲੁਟੇਰੇ ਸਨ । ਕੋਈ ਰਿਸ਼ਵਤਖ਼ੋਰ ਸੀ, ਕੋਈ ਟੈਕਸ ਚੋਰ ਅਤੇ ਕੋਈ ਬਲੈਕੀਆ । ਰਾਨੀ ਦੀ ਗੱਲ ਇਹ ਸੀ ਕਿ ਨਾ ਸਮਾਜ ਇਹਨਾਂ ਨੂੰ ਮੁਜਰਮ ਸਮਝਦਾ ਸੀ, ਨਾ ਕਾਨੂੰਨ । ਉਲਟਾ ਦੋਵੇਂ ਇਹਨਾਂ ਨੂੰ ਇੱਜ਼ਤ ਨਾਲ ਦੇਖਦੇ ਸਨ ।
  ਇਹਨਾਂ ਆਧੁਨਿਕ ਚੋਰਾਂ ਸਾਹਮਣੇ ਨਿਹੱਥਾ ਅਤੇ ਹਾਰਿਆਹਾਰਿਆ ਮਹਿਸੂਸ ਕਰਦਾ ਅਮੀ ਚੰਦ ਅੱਗੇ ਤੁਰਨ ਵਿਚ ਔਖਿਆਈ ਮਹਿਸੂਸ ਕਰਨ ਲੱਗਾ ।
  ਉਦਾਸਉਦਾਸ ਕਦਮ ਪੁੱਟਦਾ ਉਹ ਥਾਣੇ ਨੂੰ ਪਰਤ ਆਇਆ ।

   

  ....ਚਲਦਾ....