ਸਭ ਰੰਗ

 •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
 •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
 •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
 •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
 •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
 •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
 •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
 • ਧ੍ਰਿਤਰਾਸ਼ਟਰ - 7 (ਸਵੈ ਜੀਵਨੀ )

  ਐਸ ਤਰਸੇਮ (ਡਾ)   

  Email: starsemnazria@gmail.com
  Phone: +91 1675 258879
  Cell: +91 95015 36644
  Address: ਸੰਤ ਕਾਲੋਨੀ, ਸਟੇਡੀਅਮ ਰੋਡ
  ਮਾਲੇਰਕੋਟਲਾ India 148023
  ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  prednisolone side effects

  buy prednisolone go buy prednisolone for dogs

  ਆਰੀਆ ਪ੍ਰਾਈਵੇਟ ਸਕੂਲ/ਬਠਿੰਡਾ

  ਆਰੀਆ ਹਾਈ ਸਕੂਲ, ਰਾਮਪੁਰਾ ਫੂਲ ਤੋਂ ਫਾਰਗ ਹੋ ਕੇ ਮੈਂ ਅਗਲੇ ਹੀ ਦਿਨ ਐਸ.ਡੀ.ਹਾਇਰ ਸੈਕੰਡਰੀ ਐਂਡ ਜੇ.ਬੀ.ਟੀ.ਸਕੂਲ, ਬਠਿੰਡਾ ਵਿਚ ਹਾਜ਼ਰ ਹੋ ਗਿਆ। ਏਥੇ ਮੈਂ ਸੀ ਤਾਂ ਪੰਜਾਬੀ ਟੀਚਰ ਪਰ ਜੇ.ਬੀ.ਟੀ. ਦਾ ਇੰਚਾਰਜ ਤੇ ਹੋਸਟਲ ਸੁਪਰਡੈਂਟ ਹੋਣ ਕਾਰਨ ਮੇਰੀ ਵੁੱਕਤ ਆਮ ਸੀਨੀਅਰ ਸਟਾਫ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਇਸ ਸਕੂਲ ਵਿਚ ਹਾਜ਼ਰ ਹੋਣ ਦੇ ਕਈ ਫਾਇਦੇ ਹੋਏ। ਇਕ ਤਾਂ ਇਹ ਕਿ ਭਰਾ ਦੀ ਨਰਾਜ਼ਗੀ ਤੇ ਮਾਂ ਦੀ ਉਦਾਸੀ ਤੇ ਭਾਬੀ ਦੀ ਟੈਂ-ਟੈਂ ਤੋਂ ਬਚ ਗਿਆ। ਦੂਜੇ ਇਹ ਕਿ ਮੌੜ ਮੰਡੀ ਵਾਂਗ ਹੀ ਮੈਨੂੰ ਸਕੂਲ ਵਿਚ ਹੀ ਰਹਿਣ ਲਈ ਕਮਰਾ ਮਿਲ ਗਿਆ। ਤੀਜੇ ਇਹ ਕਿ ਮੈਂ ਰਿਸ਼ਤੇਦਾਰੀ ਵਿਚ ਕਿਸੇ ਫਿੱਕ ਪੈਣ ਤੋਂ ਬਚ ਗਿਆ, ਕਿਉਂਕਿ ਰਾਮਪੁਰਾ ਫੂਲ ਭੈਣ ਦੇ ਘਰ ਰਹਿ ਕੇ ਕਿਸੇ ਵੇਲੇ ਵੀ ਕੋਈ ਅਜਿਹੀ ਘਟਨਾ ਵਾਪਰ ਸਕਦੀ ਸੀ ਜੋ ਮੇਰੀ ਭੈਣ ਦੇ ਸਹੁਰਿਆਂ ਤੇ ਮੇਰੇ ਵਿਚਕਾਰ ਤਰੇੜ ਦਾ ਕਾਰਨ ਬਣ ਸਕਦੀ ਸੀ। ਸਾਡੇ ਮਹਾਜਨੀ ਰਿਸ਼ਤੇ-ਨਾਤੇ ਕੱਚ ਦੀ ਵੰਗ ਨਾਲੋਂ ਵੀ ਨਾਜ਼ੁਕ ਸਮਝੇ ਜਾਂਦੇ ਹਨ। ਹੁਣ ਤਾਂ ਫਰਕ ਪੈ ਗਿਆ, ਉਦੋਂ ਭੈਣ ਜਾਂ ਸਹੁਰਿਆਂ ਦੇ ਘਰ ਰਹਿਣਾ ਆਦਮੀ ਲਈ ਬਹੁਤਾ ਸਾਜ਼ਗਾਰ ਨਹੀਂ ਸੀ ਰਹਿੰਦਾ।
  ਜੇ.ਬੀ.ਟੀ.ਕਲਾਸ ਵਿਚ ਕੁੱਲ ੪ਂ ਵਿਦਿਆਰਥੀ ਸਨ। ਤਿੰਨ ਵਿਦਿਆਰਥੀ ਅਜਿਹੇ ਸਨ ਜਿਹੜੇ ਉਥੇ ਹੀ ਪਹਿਲਾਂ ਪ੍ਰਾਇਮਰੀ ਅਧਿਆਪਕ ਸਨ---ਹਰਬੰਸ ਸਿੰਘ ਮੌਂਗਾ, ਸੁਖਦੇਵ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਵਰਮਾ। ਹਰਬੰਸ ਸਿੰਘ ਮੌਂਗਾ ਤਾਂ ਉਮਰ ਵਿਚ ਵੀ ਮੈਥੋਂ ਵੱਡਾ ਸੀ। ਦਾੜ੍ਹੀ ਕੇਸਾਂ ਨਾਲ ਉਹ ਮੁੰਡਾ ਨਹੀਂ, ਆਦਮੀ ਲਗਦਾ ਸੀ। ਇਕ ਹੋਰ ਵਿਦਿਆਰਥੀ ਵੀ ਸੀ ਜੋ ਹਰਬੰਸ ਸਿੰਘ ਵਾਂਗ ਕਾਫੀ ਵੱਡੀ ਉਮਰ ਦਾ ਜਾਪਦਾ ਸੀ। ਉਹ ਬੜਾ ਨਰਮ ਤੇ ਸਾਊ ਤਬੀਅਤ ਦਾ ਵਿਦਿਆਰਥੀ ਸੀ ਪਰ ਇਕ ਵਿਦਿਆਰਥੀ ਸੀ ਸੁਖਦੇਵ ਸਿੰਘ ਧਾਲੀਵਾਲ। ਉਹਦੀ ਹਰਬੰਸ ਸਿੰਘ, ਸੁਖਦੇਵ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਵਰਮਾ ਨਾਲ ਨਹੀਂ ਸੀ ਬਣਦੀ। ਅਜਿਹੇ ਹੋਸਟਲ ਵਿਚ ਕਿਸੇ ਸੁਪਰਡੈਂਟ ਦਾ ਕੰਟਰੋਲ ਸਕੂਲ ਲਈ ਇਕ ਚੈਲੰਜ ਸੀ। ਸਕੂਲ ਦਾ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਐ=ੱਸ.ਪੀ.ਗੁਪਤਾ ਅਤੇ ਸੀਨੀਅਰ ਸਾਇੰਸ ਮਾਸਟਰ ਕਪੂਰ ਸਭ ਮੌਂਗੇ, ਸਿੱਧੂ ਤੇ ਵਰਮਾ ਪ੍ਰਤਿ ਨਰਮ ਗੋਸ਼ਾ ਰਖਦੇ ਸਨ, ਕਿਉਂਕਿ ਉਹ ਉਹਨਾਂ ਦੇ ਕੁਲੀਗ ਰਹਿ ਚੁੱਕੇ ਸਨ ਅਤੇ ਜੇ.ਬੀ.ਟੀ. ਪਾਸ ਕਰਨ ਪਿੱਛੋਂ ਉਹਨਾਂ ਨੇ ਉਸੇ ਸਕੂਲ ਵਿਚ ਮੁੜ ਹਾਜ਼ਰ ਹੋ ਜਾਣਾ ਸੀ। ਸੁਖਦੇਵ ਧਾਲੀਵਾਲ ਚਿੱਤੋਂ ਅਧਿਆਪਕਾਂ ਦੇ ਇਸ ਰਵੱਈਏ 'ਤੇ ਔਖਾ ਸੀ। ਇਸ ਕਾਰਨ ਹੀ ਤਾਂ ਪਹਿਲੇ ਸੁਪਰਡੈਂਟ ਨੂੰ ਹਟਾ ਕੇ ਮੈਨੂੰ ਸੁਪਰਡੈਂਟ ਨਿਯੁਕਤ ਕੀਤਾ ਗਿਆ ਸੀ।
  ਇਕ ਤਾਂ ਮੈਨੂੰ ਪੜ੍ਹਾਉਣ ਦੇ ਮਾਮਲੇ ਵਿਚ ਪੂਰਾ ਆਤਮ ਵਿਸ਼ਵਾਸ ਸੀ। ਦੂਜੇ ਇਹ ਕਿ ਮੈਂ ਹੋਸਟਲ ਦਾ ਚਾਰਜ ਸੰਭਾਲਣ ਸਾਰ ਵਿਦਿਆਰਥੀਆਂ ਵਿਚ ਕੁਝ ਨਿਯਮਾਂ ਦਾ ਐਲਾਨ ਕਰ ਦਿੱਤਾ। ਤੀਜੇ ਇਹ ਕਿ ਵਿਦਿਆਰਥੀਆਂ ਦੀਆਂ ਹਾਜ਼ਰੀਆਂ ਦਾ ਸਾਰਾ ਕੰਮ ਮੇਰੇ ਹੱਥ ਵਿਚ ਸੀ। ਮੈਂ ਜੇ.ਬੀ.ਟੀ. ਨੂੰ ਸਭ ਤੋਂ ਵੱਧ ਪੀਰਡ ਪੜ੍ਹਾਉਂਦਾ ਵੀ ਸੀ। ਇਸ ਲਈ ਵਿਦਿਆਰਥੀਆਂ ਉਤੇ ਆਪਣਾ ਪ੍ਰਭਾਵ ਬਣਾਉਣ ਵਿਚ ਛੇਤੀ ਹੀ ਸਫਲ ਹੋ ਗਿਆ ਸੀ। ਪਹਿਲੇ ਹਫਤੇ ਤਾਂ ਮੈਨੂੰ ਗਰਾਊਂਡ ਫਲੋਰ 'ਤੇ ਇਕ ਛੋਟਾ ਜਿਹਾ ਕਮਰਾ ਦਿੱਤਾ ਗਿਆ ਜੋ ਪੌੜੀਆਂ ਦੇ ਨੇੜੇ ਸੀ ਪਰ ਅਗਲੇ ਹਫਤੇ ਹੀ ਮੈਨੂੰ ਫਸਟ ਫਲੋਰ 'ਤੇ ਇਕ ਕਮਰਾ ਦੇ ਦਿੱਤਾ ਗਿਆ। ਇਸ ਵਿਚ ਦੋ ਮੰਜੇ ਵੀ ਲੱਗ ਸਕਦੇ ਸਨ, ਮੇਜ਼ ਵੀ ਤੇ ਦੋ ਕੁਰਸੀਆਂ ਵੀ। ਉਂਜ ਵੀ ਕਮਰਾ ਜਚਦਾ ਬੜਾ ਸੀ ਤੇ ਸੀ ਵੀ ਸਿਰੇ ਵਾਲਾ ਕਮਰਾ ਪਰ ਇਸ ਕਮਰੇ ਦੇ ਮਿਲਣ ਨਾਲ ਮੈਨੂੰ ਓਮ ਪ੍ਰਕਾਸ਼ ਵਰਮਾ ਨੂੰ ਨਾਲ ਰੱਖਣਾ ਪਿਆ। ਕਾਰਨ ਇਹ ਸੀ ਕਿ ਕਮਰੇ ਘੱਟ ਸਨ। ਇਸ ਸਕੂਲ ਵਿਚ ਮੈਂ ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਹਾਜ਼ਰ ਹੋ ਗਿਆ ਸੀ, ਜਿਸ ਕਾਰਨ ਛੁੱਟੀਆਂ ਦੀ ਤਨਖਾਹ ਸਬੰਧੀ ਪ੍ਰਿੰਸੀਪਲ ਦੀ ਮਾੜੀ ਮੋਟੀ ਨਾਂਹ-ਨੁੱਕਰ ਪਿੱਛੋਂ ਇਹ ਅਦਾਇਗੀ ਹੋ ਗਈ ਸੀ। ਅਸੂਲਨ ਵੀ ਇਹਨਾਂ ਛੁੱਟੀਆਂ ਨੂੰ ਗਰਮੀ ਦੀਆਂ ਛੁੱਟੀਆਂ ਵਾਂਗ ਐਜੂਕੇਸ਼ਨ ਕੋਡ ਵਿਚ ਤਨਖਾਹ ਨਾ ਦੇਣ ਦੇ ਨਿਯਮਾਂ ਵਿਚ ਨਹੀਂ ਸੀ ਗਿਣਿਆ ਜਾਂਦਾ। ਉਂਜ ਵੀ ਜੇ. ਬੀ.ਟੀ. ਕਲਾਸ ਦੀ ਪੜ੍ਹਾਈ ਤੇ ਹੋਸਟਲ ਦਾ ਕੰਮ ਸਾਵਾਂ ਤੋਰਨ ਕਾਰਨ ਪ੍ਰਿੰਸੀਪਲ ਮੈਨੂੰ ਕਿਸੇ ਗੱਲੋਂ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਭਾਵੇਂ ਮੈਂ ਮੌੜ ਮੰਡੀ ਇਕ ਸੌ ਚਾਲੀ ਰੁਪਏ ਲੈਂਦਾ ਸੀ ਅਤੇ ਉਥੇ ਮੇਰੀ ਪੋਸਟ, ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕਿਆ ਹਾਂ, ਸੀਨੀਅਰ ਇੰਗਲਿਸ਼ ਮਾਸਟਰ ਦੀ ਸੀ ਅਤੇ ਉਸ ਤੋਂ ਪਹਿਲਾਂ ਜੀ.ਏ. ਵੀ. ਹਾਇਰ ਸੈਕੰਡਰੀ ਸਕੂਲ, ਕਾਂਗੜਾ ਵਿਚ ਮੈਂ ਡੇਢ ਸੌ ਰੁਪਏ ਲੈਂਦਾ ਸੀ ਤੇ ਪੜ੍ਹਾਉਂਦਾ ਵੀ ਉਥੇ ਪੰਜਾਬੀ ਸੀ। ਪਰ ਇਥੇ ਮੌਜ ਇਹ ਸੀ ਕਿ ਹੋਸਟਲ ਵਿਚ ਮੁਫਤ ਕਮਰਾ ਮਿਲ ਗਿਆ ਸੀ। ਰੋਟੀ ਦਾ ਕੋਈ ਫਿਕਰ ਨਹੀਂ ਸੀ ਤੇ ਚੌਧਰ ਵਾਧੇ ਦੀ। ਜਿਹੋ ਜਿਹੀ ਸਬਜ਼ੀ ਭਾਜੀ ਮੈਂ ਚਾਹੁੰਦਾ ਸੀ, ਉਹੋ ਜਿਹੀ ਹੀ ਬਣਦੀ ਸੀ। ਉਂਜ ਮੈਂ ਵਿਦਿਆਰਥੀਆਂ ਦੀ ਇਕ *ਮੈ=ੱਸ ਕਮੇਟੀ' ਬਣਾ ਦਿੱਤੀ ਸੀ। ਇਹ ਕੋਆਪ੍ਰੇਟਿਵ ਮੈ=ੱਸ ਸੀ। ਇਕ ਰਸੋਈਆ ਸੀ। ਉਸ ਦਾ ਨਾਂ ਸੀ ਦੁਰਗਾ। ਦੁਰਗਾ ਬੜਾ ਮਿੱਠ-ਬੋਲਾ ਮਨੁੱਖ ਸੀ।
  ਹੋਸਟਲ ਦਾ ਪ੍ਰਬੰਧ ਵਧੀਆ ਵੇਖ ਕੇ ਪ੍ਰਿੰਸੀਪਲ ਮੈਥੋਂ ਬਹੁਤ ਪ੍ਰਭਾਵਤ ਸੀ ਤੇ ਪ੍ਰਬੰਧਕ ਕਮੇਟੀ ਵੀ। ਉਂਜ ਮੇਰੇ ਪ੍ਰਭਾਵ ਬਣਾਉਣ ਵਿਚ ਅਸਲੀ ਭੂਮਿਕਾ ਐਸ.ਪੀ.ਗੁਪਤਾ ਦੀ ਸੀ। ਥੋੜ੍ਹੇ ਦਿਨਾਂ ਵਿਚ ਹੀ ਓ.ਪੀ.ਸੇਠ ਤੇ ਗੁਪਤਾ ਮੇਰੇ ਨਾਲ ਘਿਉ-ਖਿਚੜੀ ਹੋ ਗਏ ਸਨ। ਪ੍ਰਿੰ.ਪੀ.ਸੀ.ਗੁਪਤਾ ਵਿਚਾਰਾ ਕਾਹਦਾ ਪ੍ਰਿੰਸੀਪਲ ਸੀ, ਉਹ ਬੀ.ਏ., ਬੀ.ਟੀ. ਸੀ। ਇਸ ਲਈ ਪ੍ਰਿੰਸੀਪਲ ਵਜੋਂ ਉਹਦੀ ਨਿਯੁਕਤੀ ਇਕ ਕਿਸਮ ਦੀ ਆਰਜ਼ੀ ਹੀ ਸਮਝੋ। ਸਕੂਲ 'ਚ ਅਸਲ ਓ.ਪੀ.ਸੇਠ ਅਤੇ ਐਸ.ਪੀ.ਗੁਪਤਾ ਦੀ ਚਲਦੀ ਸੀ। ਸੱਤਰ ਤੋਂ ਵੱਧ ਅਧਿਆਪਕਾਂ ਦੇ ਸਟਾਫ ਵਿਚ ਮੇਰਾ ਤੇਰ੍ਹਵਾਂ ਨੰਬਰ ਹੋਣ ਦੇ ਬਾਵਜੂਦ ਮੇਰੀ ਪੁਜ਼ੀਸ਼ਨ ਪਹਿਲੇ ਤਿੰਨ-ਚਾਰ ਅਧਿਆਪਕਾਂ ਵਿਚ ਗਿਣੀ ਜਾਣ ਲੱਗ ਪਈ ਸੀ।
  ਸਕੂਲ ਦਾ ਪ੍ਰਧਾਨ ਪੰਡਤ ਪੁਸ਼ਪਤੀ ਨਾਥ ਸੀ ਅਤੇ ਉਪ-ਪ੍ਰਧਾਨ ਕੁਲਵੰਤ ਰਾਏ ਅੱਗਰਵਾਲ। ਅੱਗਰਵਾਲ ਸਾਹਿਬ ਮੇਰੇ ਬੀ.ਐ=ੱਡ. ਦੇ ਜਮਾਤੀ ਬਰਨਾਲਾ ਨਿਵਾਸੀ ਸਤਿ ਭੂਸ਼ਨ ਗੋਇਲ ਦੇ ਚਾਚਾ ਜੀ ਸਨ। ਇਸ ਲਈ ਮੈਂ ਉਹਨਾਂ ਨੂੰ *ਚਾਚਾ ਜੀ' ਕਹਿ ਕੇ ਹੀ ਬੁਲਾਉਂਦਾ ਸੀ ਤੇ ਉਹ ਮੇਰਾ ਸਤਿ ਭੂਸ਼ਨ ਦਾ ਦੋਸਤ ਹੋਣ ਕਾਰਨ ਬੜਾ ਤਿਉਹ ਕਰਦੇ ਸਨ। ਸਨਾਤਨ ਧਰਮ ਸਕੂਲ ਸਨਾਤਨ ਧਰਮ ਸਭਾ ਬਠਿੰਡਾ ਦੀ ਸਰਪ੍ਰਸਤੀ ਵਿਚ ਕੰਮ ਕਰਦਾ ਸੀ। ਉਸ ਸਮੇਂ ਸਨਾਤਨ ਧਰਮ ਸਭਾ ਦਾ ਪ੍ਰਧਾਨ ਡਾ.ਰਾਮ ਸਰੂਪ ਬਾਂਸਲ ਸੀ ਜੋ ਮੈਨੂੰ ੧੯੫੯ ਤੋਂ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ ਉਹ ਮੇਰੀ ਮਾਲੇਰਕੋਟਲਾ ਵਾਲੀ ਭੈਣ ਚੰਦਰ ਕਾਂਤਾ ਦੀ ਜਠਾਣੀ ਦਾ ਸਕਾ ਭਰਾ ਸੀ।
  ਸਕੂਲ ਵਿਚ ਪੰਡਤ ਪੁਸ਼ਪਤੀ ਨਾਥ ਅਤੇ ਕੁਲਵੰਤ ਰਾਏ ਅੱਗਰਵਾਲ ਤੋਂ ਇਲਾਵਾ ਪ੍ਰਬੰਧਕ ਕਮੇਟੀ ਦਾਖਜ਼ਾਨਚੀ ਵੀ ਆਉਂਦਾ ਹੁੰਦਾ ਸੀ। ਪੰਡਤ ਜੀ ਨੂੰ ਤਾਂ ਸਭ ਮਾਸਟਰ ਦੁਆ ਸਲਾਮ ਕਰਦੇ। ਕਈ ਮਾਸਟਰ ਤਾਂ ਦੁਆ ਸਲਾਮ ਕਰਨ ਲਈ ਦਫਤਰ ਵਿਚ ਜਾਂ ਦਫਤਰ ਦੇ ਨੇੜੇ ਆਉਂਦੇ ਪਰ ਕੁਝ ਅਧਿਆਪਕ ਇਸ ਤਰ੍ਹਾਂ ਦੀ ਸਾਬ੍ਹ ਸਲਾਮ ਦੀ ਕੋਈ ਪ੍ਰਵਾਹ ਨਹੀਂ ਸਨ ਕਰਦੇ।ਖਜ਼ਾਨਚੀ ਵੀ ਆਸ ਰਖਦਾ ਕਿ ਮਾਸਟਰ ਉਸ ਨੂੰ ਦੁਆ ਸਲਾਮ ਕਰਨ ਪਰ ਪ੍ਰਿੰਸੀਪਲ ਤੇ ਦੋ-ਚਾਰ ਮਾਸਟਰਾਂ ਤੋਂ ਬਿਨਾਂ ਉਸ ਨੂੰ ਕੋਈ ਨਮਸਤੇ ਬੁਲਾਉਂਦਾ ਨਹੀਂ ਸੀ ਵੇਖਿਆ। ਉਹ ਐਵੇਂ ਹੀ ਜਮਾਤਾਂ ਵਿਚ ਵੀ ਜਾ ਵੜਦਾ। ਇਕ ਵਾਰ ਉਹ ਜੇ.ਬੀ.ਟੀ. ਕਲਾਸ ਵਿਚ ਵੀ ਆ ਗਿਆ। ਮੈਂ ਹਿਸਾਬ ਦੀ ਘੰਟੀ ਲੈ ਰਿਹਾ ਸੀ। ਉਸ ਨੇ ਮੈਥੋਂ ਚਾਕ ਫੜ ਕੇ ਜੋੜ ਕਰਨ ਦਾ ਹੇਠਾਂ ਤੋਂ ਉਤੇ ਅਤੇ ਉਤੋਂ ਤੋਂ ਹੇਠਾਂ ਵੱਲ ਦਾ ਤਰੀਕਾ ਸਮਝਾਉਣਾ ਸ਼ੁਰੂ ਕਰ ਦਿੱਤਾ। ਮੈਂ ਕੁਝ ਚਿਰ ਤਾਂ ਵੇਖਿਆ ਪਰ ਫੇਰ ਮੈਨੂੰ ਤਾਅ ਜਿਹਾ ਆ ਗਿਆ। ਇਸ ਤਰ੍ਹਾਂ ਤਾਂ ਕਦੇ ਕੋਈ ਸਿਖਿਆ ਅਫਸਰ ਵੀ ਕਰਦਾ ਨਹੀਂ ਸੀ ਵੇਖਿਆ। ਮੈਂ ਕਲਾਸ ਛੱਡ ਕੇ ਪ੍ਰਿੰਸੀਪਲ ਦੇ ਦਫਤਰ ਵਿਚ ਚਲਾ ਗਿਆ। ਪੰਜ-ਚਾਰ ਮਿੰਟ ਪਿੱਛੋਂਖਜ਼ਾਨਚੀ ਸਾਹਿਬ ਵੀ ਦਫਤਰ ਵਿਚ ਪਹੁੰਚ ਗਿਆ। ਉਸ ਨੇ ਪ੍ਰਿੰਸੀਪਲ ਅੱਗੇ ਮੇਰੀ ਸ਼ਿਕਾਇਤ ਲਾਈ ਕਿ ਮੈਂ ਉਸ ਦੀ ਹਾਜ਼ਰੀ ਵਿਚ ਜਮਾਤ ਛੱਡ ਕੇ ਆ ਗਿਆ। ਆਖਰ ਸੋਚ ਸੋਚ ਕੇ ਪ੍ਰਿੰਸੀਪਲ ਕਹਿਣ ਲੱਗਿਆ, **ਮਾਸਟਰ ਜੀ, ਇਹ ਸਾਡੇਖਜ਼ਾਨਚੀ ਹਨ, ਹਿਸਾਬ ਵਿਚ ਬੜੇ ਮਾਹਰ ਹਨ, ਥੋਨੂੰ ਇਹਨਾਂ ਤੋਂ ਕੋਈ ਨਵੀਂ ਗੱਲ ਹੀ ਪਤਾ ਲੱਗਣੀ ਸੀ।'' **ਪਰ ਇਸ ਤਰ੍ਹਾਂ ਵਿਦਿਆਰਥੀਆਂ ਵਿਚ ਅਧਿਆਪਕ ਦੀ ਕੀ ਇੱਜ਼ਤ ਰਹੇਗੀ...ਜੇ ਜਣਾ ਖਣਾ ਆ ਕੇ ਜਮਾਤ ਵਿਚ ਟੀਚਰ ਨੂੰ ਪੜ੍ਹਾਉਣ ਦੇ ਤਰੀਕੇ ਸਿਖਾਉਣ ਲੱਗ ਪਵੇ।'' ਮੈਂ ਜ਼ਰਾ ਤਲੀਂੀ ਨਾਲ ਬੋਲਿਆ। **ਲਓ ਦੇਖੋ ਗੁਪਤਾ ਜੀ, ਮੈਨੂੰ ਇਹ ਮਾਸਟਰ ਜਣਾ-ਖਣਾ ਦੱਸਦੈ। ਮੈਂ ਕੋਈ ਜਣਾ-ਖਣਾ ਆਂ। ਮੈਂ ਸਕੂਲ ਦਾ ਮਾਲਕ ਹਾਂ ਮਾਲਕ।'' ਉਹ ਗੁੱਸਾ ਉਗਲ ਰਿਹਾ ਸੀ ਤੇ ਉਸ ਦੇ ਮੂੰਹ 'ਚੋਂ ਥੁੱਕ ਡਿਗ ਰਿਹਾ ਸੀ। **ਮਾਲਕ ਨੂੰ ਮਾਸਟਰ ਬਣਨ ਦੀ ਕੀ ਲੋੜ ਹੈ,ਖਜ਼ਾਨਚੀ ਸਾਹਿਬ ਤੁਸੀਂ ਆਪਣੇ ਆਪ ਹੀ ਆਪਣਾ ਰੁਤਬਾ ਘਟਾਇਆ ਹੈ।'' ਹੁਣ ਮੈਂ ਗੁੱਸੇ ਦੀ ਥਾਂ ਮਸ਼ਕਰੀ ਦੇ ਰੌਂਅ ਵਿਚ ਆ ਗਿਆ ਸੀ। **ਲਓ ਜੀ ਕਿਵੇਂ ਬੋਲਦੈ ਮਾਸਟਰ।''ਖਜ਼ਾਨਚੀ ਦਾ ਪਾਰਾ ਹੋਰ ਚੜ੍ਹ ਗਿਆ ਸੀ। **ਦੇਖੋ ਗੁਪਤਾ ਜੀ ਮੈਂ ਕੋਈ ਮੁਨੀਮੀ ਨਹੀਂ ਸਿਖਾਉਣੀ। ਜੇ.ਬੀ.ਟੀ. ਦੇ ਵਿਦਿਆਰਥੀਆਂ ਨੂੰ ਮੈਂ ਸਿਖਾਉਣਾ ਹੈ ਕਿ ਅਧਿਆਪਕ ਬਣਨ ਉਪਰੰਤ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਉਣਾ ਹੈ ਤੇਖਜ਼ਾਨਚੀ ਸਾਹਿਬ ਵਾਲਾ ਤਰੀਕਾ ਨਿਰੋਲ ਮੁਨੀਮਾਂ ਵਾਲਾ ਤਰੀਕਾ ਹੈ। ਵੈਸੇ ਵੀ ਕਿਸੇ ਕਮੇਟੀ ਮੈਂਬਰ ਨੂੰ ਜਮਾਤ ਵਿਚ ਆ ਕੇ ਅਧਿਆਪਕਾਂ ਦੇ ਪੜ੍ਹਾਉਣ ਦੇ ਕੰਮ ਵਿਚ ਦਖਲ ਨਹੀਂ ਦੇਣਾ ਚਾਹੀਦਾ। ਜੇ ਕੋਈ ਕਮੀ ਬੇਸ਼ੀ ਹੈ ਤਾਂ ਉਹ ਤੁਹਾਡੇ ਕੋਲ ਆ ਕੇ ਦੱਸੇ।'' ਮੇਰੀ ਗੱਲ ਵਿਚ ਦਲੀਲ ਵੀ ਸੀ ਤੇ ਮਸ਼ਕਰੀ ਵੀ। ਪ੍ਰਿੰਸੀਪਲ ਦੇ ਸਿਰ ਉਪਰ ਜਿਵੇਂ ਸੌ ਘੜਾ ਪਾਣੀ ਦਾ ਮੁਧ ਗਿਆ ਹੋਵੇ। ਉਸ ਨੇ ਗੱਲ ਨੂੰ ਟਿਕਾਉਣ ਲਈ ਸ਼ਾਇਦ ਇਹੋ ਜੁਗਤ ਕਾਫੀ ਸਮਝੀ ਹੋਵੇ ਕਿ ਉਹ ਲਾਲਾ ਜੀ ਨੂੰ ਸਨਮਾਨ ਨਾਲ ਵਿਦਾ ਕਰਨ ਅਤੇ ਕਿਸੇ ਤਰ੍ਹਾਂ ਮੈਥੋਂ ਸੌਰੀ ਫੀਲ ਕਰਵਾ ਦੇਣ। ਪ੍ਰਿੰਸੀਪਲ ਦੇ ਇਸ਼ਾਰੇ ਨੂੰ ਮੈਂ ਸਮਝ ਤਾਂ ਗਿਆ ਸੀ ਪਰ ਸੌਰੀ ਸ਼ਬਦ ਮੇਰੀ ਡਿਕਸ਼ਨਰੀ ਵਿਚ ਅਜੇ ਤੱਕ ਤਾਂ ਕਿਤੇ ਲਿਖਿਆ ਹੀ ਨਹੀਂ ਸੀ। ਲਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਜ਼ਿੰਦਗੀ ਵਿਚ ਨਾ ਪਹਿਲਾਂ ਤੇ ਨਾ ਹੁਣ ਤੱਕ ਕਦੀ ਸੌਰੀ ਫੀਲ ਕੀਤੀ ਹੈ। ਤਲੀਂੀ ਸਮੇਂ ਤਾਂ ਇਹ ਸ਼ੁਭ ਕੰਮ ਮੈਂ ਕਦੇ ਵੀ ਨਹੀਂ ਕੀਤਾ।ਖਜ਼ਾਨਚੀ ਭੂੰ-ਭੂੰ ਕਰਦਾ ਸਕੂਲ 'ਚੋਂ ਚਲਾ ਗਿਆ। ਪ੍ਰਿੰਸੀਪਲ ਨੇ ਸੇਠ ਸਾਹਿਬ ਤੇ ਗੁਪਤਾ ਜੀ ਨੂੰ ਸੱਦ ਲਿਆ। ਉਹ ਚਾਹੁੰਦਾ ਸੀ ਕਿ ਮੈਂ ਕਿਵੇਂ ਨਾ ਕਿਵੇਂਖਜ਼ਾਨਚੀ ਦੇ ਘਰ ਜਾ ਕੇ ਮਾਫੀ ਮੰਗ ਆਵਾਂ। ਜਦੋਂ ਇਹ ਗੱਲ ਉਸ ਨੇ ਸੇਠ ਤੇ ਗੁਪਤਾ ਅੱਗੇ ਕੀਤੀ ਤਾਂ ਸੇਠ ਦਾ ਰੋਲ ਦੋਗਲਾ ਸੀ, ਜਿਵੇਂ ਉਸ ਦਾ ਅਕਸਰ ਹੋਇਆ ਹੀ ਕਰਦਾ ਸੀ, ਪਰ ਗੁਪਤਾ ਬਿਲਕੁਲ ਸਪੱਸ਼ਟ ਸੀ, **ਲੈ ਸੁਣ ਪੀ.ਸੀ. ਗੁਪਤਾ, ਤਰਸੇਮ ਮੁਆਫੀ ਨਹੀਂ ਮੰਗੂਗਾ, ਉਹ ਟੁੱਟਿਆ ਜਿਹਾ ਬਾਣੀਆ ਆ ਕੇ ਐਵੇਂ ਰੋਅਬ ਪਾਉਂਦਾ ਫਿਰਦਾ ਰਹਿੰਦੈ। ਮੈਂ ਤਾਂ ਕਹਿਨਾਂ ਵਧੀਆ ਕੀਤਾ ਇਹਨੇ। ਹੁਣ ਸਾਲਾ ਕਿਸੇ ਦੀ ਜਮਾਤ 'ਚ ਨ੍ਹੀ ਜਾਊ ਅੱਗੇ ਤੋਂ।'' ਮੈਂ ਗੁਪਤਾ ਦੀ ਸਪੋਟ ਨਾਲ ਸਮਝੋ ਲੋਹੇ ਦਾ ਥਣ ਬਣ ਗਿਆ।
  ਦੁਪਹਿਰ ਪਿੱਛੋਂ ਪੰਡਤ ਪੁਸ਼ਪਤੀ ਨਾਥ ਸਕੂਲ ਵਿਚ ਪਹੁੰਚ ਗਿਆ। ਚਪੜਾਸੀ ਹੱਥ ਮੈਨੂੰ ਵੀ ਬੁਲਾਵਾ ਆ ਗਿਆ। ਉਹਨੇ ਮੈਨੂੰ ਦੱਸ ਦਿੱਤਾ ਸੀ ਕਿ ਪੰਡਤ ਜੀ ਬਹੁਤ ਘਬਰਾਏ ਹੋਏ ਹਨ। ਮੈਂ ਪੂਰੀ ਘੰਟੀ ਪੜ੍ਹਾਉਣ ਪਿੱਛੋਂ ਦਫਤਰ ਵਿਚ ਪਹੁੰਚਿਆ। ਪ੍ਰਿੰਸੀਪਲ ਇਸ ਗੱਲ 'ਤੇ ਔਖਾ ਲੱਗਿਆ ਕਿ ਮੈਂ ਉਦੋਂ ਹੀ ਕਿਉਂ ਨਾ ਆਇਆ। ਮੈਂ ਪੂਰਾ ਪੀਰਡ ਪੜ੍ਹਾਉਣ ਦੀ ਦਲੀਲ ਦੇ ਕੇ ਕੁਰਸੀ 'ਤੇ ਬਹਿ ਗਿਆ।
  **ਇਹ ਤਾਂ ਅੱਛੀ ਬਾਤ ਐ।'' ਪੰਡਤ ਜੀ ਨੇ ਮੇਰੇ ਪੂਰਾ ਪੀਰੀਅਡ ਪੜ੍ਹਾਉਣ ਦੀ ਪ੍ਰਸ਼ੰਸਾ ਕੀਤੀ। ਸ਼ਾਇਦ ਹੁਣ ਪੰਡਤ ਜੀ ਦਾ ਪਾਰਾ ਕੁਝ ਲਹਿ ਵੀ ਗਿਆ ਸੀ। ਮਸਲਾਖਜ਼ਾਨਚੀ ਦੀ ਇੱਜ਼ਤ ਜਾਂ ਬੇਇੱਜ਼ਤੀ ਦਾ ਸੀ। ਇਹ ਕਮੇਟੀ ਦਾ ਪੱਖ ਹੋ ਸਕਦਾ ਹੈ ਪਰ ਇਹ ਮਸਲਾ ਮੇਰੇ ਲਈ ਅਧਿਆਪਕ ਦੀ ਇੱਜ਼ਤ ਤੇ ਬੇ-ਇੱਜ਼ਤੀ ਦਾ ਵੀ ਸੀ। ਪੰਡਤ ਜੀ ਦੇ ਪੁੱਛਣ 'ਤੇ ਮੈਂ ਗੱਲ ਸਪੱਸ਼ਟ ਕਰ ਦਿੱਤੀ ਕਿ ਕੋਈ ਵੀ ਕਮੇਟੀ ਮੈਂਬਰ ਜੇ ਜਮਾਤ ਵਿਚ ਜਾ ਕੇ ਅਧਿਆਪਕ ਨੂੰ ਪੜ੍ਹਾਉਣਾ ਸਿਖਾਉਣ ਲੱਗ ਪਵੇ ਤਾਂ ਇਸ ਦਾ ਵਿਦਿਆਰਥੀਆਂ ਉਪਰ ਮਾੜਾ ਅਸਰ ਪੈਂਦਾ ਹੈ। ਇਸ ਤਰ੍ਹਾਂ ਤਾਂ ਸਿਆਣਾ ਡੀ.ਆਈ. (ਉਦੋਂ ਜ਼ਿਲ੍ਹਾ ਸਿਖਿਆ ਅਫਸਰ ਨੂੰ ਡੀ.ਆਈ. ਅਰਥਾਤ ਡਿਸਟ੍ਰਿਕਟ ਇੰਸਪੈਕਟਰ ਆਫ ਸਕੂਲਜ਼ ਕਹਿੰਦੇ ਸਨ) ਵੀ ਜਮਾਤ ਵਿਚ ਆ ਕੇ ਨਹੀਂ ਕਰਦਾ। ਪ੍ਰਧਾਨ ਨੂੰ ਮੇਰੀ ਗੱਲ ਜਚ ਗਈ ਸੀ ਪਰ ਫੇਰ ਵੀ ਉਹ ਚਾਹੁੰਦਾ ਸੀ ਕਿ ਮੈਂ ਗੱਲ ਨੂੰ ਟਿਕਾਉਣ ਲਈ ਲਾਲਾ ਜੀ ਦੇ ਘਰ ਜਾ ਆਵਾਂ। ਸਾਰੇ ਅਧਿਆਪਕ ਮੇਰੇ ਇਸ ਕਿਰਦਾਰ ਤੋਂ ੁਂਸ਼ ਸਨ, ਕਿਉਂਕਿਖਜ਼ਾਨਚੀ ਪਹਿਲਾਂ ਵੀ ਕਈ ਅਧਿਆਪਕਾਂ ਨਾਲ ਕਲਾਸ ਵਿਚ ਇਸ ਤਰ੍ਹਾਂ ਕਰਦਾ ਰਿਹਾ ਸੀ।

  ੨੬ ਜਨਵਰੀ ਨੂੰ ਸਕੂਲ ਵਿਚ ਗਣਤੰਤਰ ਦਿਵਸ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਉਦੋਂ ਸਕੂਲ ਵਿਚ ਮਹਿੰਦਰ ਸਿੰਘ ਬਾਵਰਾ ਕਰਾਫਟ ਟੀਚਰ ਸੀ। ਤਰਖਾਣ ਹੋਣ ਕਾਰਨ ਉਸ ਨੂੰ ਕਰਾਫਟ ਦੀ ਅਸਾਮੀ 'ਤੇ ਰੱਖਿਆ ਹੋਇਆ ਸੀ। ਉਂਜ ਸ਼ਾਇਦ ਉਹ ਮੈਟ੍ਰਿਕ ਪਾਸ ਵੀ ਨਹੀਂ ਸੀ। ਪਰ ਉਸ ਦੀ ਸਕੂਲ ਵਿਚ ਕਦਰ ਇਸ ਕਾਰਨ ਵੀ ਸੀ ਕਿ ਉਹ ਸ਼ਹਿਰ ਦੀ ਰਾਮ ਲੀਲ੍ਹਾ ਵਿਚ ਹਨੂੰਮਾਨ ਬਣਦਾ ਹੁੰਦਾ ਸੀ। ਸਨਾਤਨ ਧਰਮ ਸਭਾ ਲਈ ਹਨੂੰਮਾਨ ਦੇ ਰੋਲ ਕਰਨ ਵਾਲੇ ਦੀ ਅਹਿਮੀਅਤ ਹੁੰਦੀ ਹੀ ਹੈ ਤੇ ਉਹਦੀ ਸੀ ਵੀ। ਸਕੂਲ ਵਿਚ ਉਹ ਬੱਚਿਆਂ ਨੂੰ ਨਾਟਕ ਤਿਆਰ ਕਰਵਾਉਂਦਾ, ਗੀਤ ਤਿਆਰ ਕਰਵਾਉਂਦਾ, ਗਣਤੰਤਰ ਦਿਵਸ ਦਾ ਸਾਰਾ ਪ੍ਰੋਗਰਾਮ ਉਸ ਨੇ ਹੀ ਤਿਆਰ ਕਰਵਾਇਆ ਸੀ ਪਰ ਨਿਗਰਾਨੀ ਸਾਰੀ ਮੇਰੀ ਸੀ। ਉਸ ਦਾ ਇਕ ਕਾਰਨ ਤਾਂ ਇਹ ਸੀ ਕਿ ਮੈਂ ਸਭਿਆਚਾਰਕ ਸਰਗਰਮੀਆਂ ਵਿਚ ਦਿਲਚਸਪੀ ਰੱਖਣ ਵਾਲਾ ਸਭ ਤੋਂ ਸੀਨੀਅਰ ਮਾਸਟਰ ਸੀ। ਦੂਜਾ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੂੰ ਮੇਰੇ ਲੇਖਕ ਹੋਣ ਸਬੰਧੀ ਪਤਾ ਲੱਗ ਗਿਆ ਸੀ। ਸੋ, ਵਿਦਿਆਰਥੀਆਂ ਨੂੰ ਜੋ ਪ੍ਰੋਗਰਾਮ ਤਿਆਰ ਕਰਵਾਇਆ ਗਿਆ, ਉਸ ਵਿਚ ਮੇਰੀ ਭੂਮਿਕਾ ਸੀ ਹੀ, ਮੈਂ ਆਪ ਵੀ ਇਕ ਕਵਿਤਾ ਸਟੇਜ 'ਤੇ ਬੋਲੀ ਸੀ। ਉਸ ਸਮੇਂ ਮੈਂ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਕਵਿਤਾ ਲਿਖਦਾ ਹੁੰਦਾ ਸੀ। ਇਸ ਮੌਕੇ ਅਨੁਸਾਰ ਜਿਹੜੀ ਢੁਕਵੀਂ ਕਵਿਤਾ ਮੈਨੂੰ ਯਾਦ ਸੀ, ਉਹ ਹਿੰਦੀ ਵਿਚ ਸੀ। ਕਵਿਤਾ ਪੜ੍ਹਨ ਦਾ ਮੇਰਾ ਆਪਣਾ ਖਾਸ ਅੰਦਾਜ਼ ਸੀ। ਜਿਸ ਜੋਸ਼ ਤੇ ਆਤਮ ਵਿਸ਼ਵਾਸ ਨਾਲ ਮੈਂ ਕਵਿਤਾ ਪੜ੍ਹੀ, ਮੈਂ ਸਾਰੇ ਸਮਾਗਮ ਦਾ ਕੇਂਦਰ ਬਿੰਦੂ ਬਣ ਗਿਆ।

  ਜੇ.ਬੀ.ਟੀ. ਕਲਾਸ ਦੀ ਹੁਣ ਕੋਈ ਸਮੱਸਿਆ ਨਹੀਂ ਸੀ, ਨਾ ਪੜ੍ਹਾਈ ਦੀ ਤੇ ਨਾ ਹੋਸਟਲ ਦੀ। ਦੋਵੇਂ ਸਕੂਲ ਛੱਡਣ ਕਾਰਨ ਜਿਹੜੀ ਹੀਣਭਾਵਨਾ ਮੇਰੇ ਅੰਦਰ ਪੈਦਾ ਹੋਈ ਸੀ, ਉਹ ਵੀ ਇਥੇ ਆ ਕੇ ਉਡ-ਪੁਡ ਗਈ ਸੀ। ਸਮਝੋ ਕੁੱਬੇ ਦੇ ਵੱਜੀ ਲੱਤ ਸੂਤ ਆ ਗਈ ਸੀ। ਹੋਸਟਲ ਸੁਪਰਡੈਂਟ ਹੋਣ ਕਾਰਨ ਮੇਰੀ ਆਪਣੀ ਰੋਟੀ ਦਾ ਮਸਲਾ ਤਾਂ ਹੱਲ ਹੋ ਹੀ ਗਿਆ ਸੀ, ਸ਼ਾਮ ਨੂੰ ਪ੍ਰਿੰਸੀਪਲ, ਸੇਠ ਤੇ ਗੁਪਤਾ ਵੀ ਆਉਂਦੇ ਅਤੇ ਹੋਸਟਲ ਵਿਚ ਸ਼ਾਮ ਦੀ ਰੋਟੀ ਖਾ ਕੇ ਜਾਂਦੇ। ਮੈਨੂੰ ਇਸ ਨਾਲ ਕੀ ਫਰਕ ਪੈਣਾ ਸੀ। ਮੁੰਡੇ ਵੀ ਬਾਗੋ-ਬਾਗ ਸਨ, ਉਹ ਮਹਿਸੂਸ ਕਰਦੇ ਸਨ ਕਿ ਉਹ ਸਕੂਲ ਦੇ ਸੀਨੀਅਰ ਸਟਾਫ ਦੇ ਬਹੁਤ ਨੇੜੇ ਹੋ ਗਏ ਹਨ।
  ਮੈਨੂੰ ਘਰ ਜਾਣ ਦਾ ਬਹੁਤ ਘੱਟ ਮੌਕਾ ਮਿਲਦਾ ਸੀ। ਕੁਝ ਵਿਦਿਆਰਥੀ ਐਤਵਾਰ ਨੂੰ ਵੀ ਘਰ ਨਹੀਂ ਸਨ ਜਾਂਦੇ। ਇਸ ਲਈ ਮੈਨੂੰ ਹੋਸਟਲ ਛੱਡਣਾ ਮੁਸ਼ਕਲ ਸੀ। ਉਂਜ ਵੀ ਮਾਂ ਤੇ ਭਰਾ ਤੋਂ ਬਿਨਾਂ ਹੋਰ ਉਥੇ ਮੇਰਾ ਹੈ ਵੀ ਕੀ ਸੀ। ਭਾਵੇਂ ਭਤੀਜੀਆਂ ਤੇ ਭਤੀਜੇ ਵੀ ਮੈਨੂੰ ਬਹੁਤ ਮੋਹ ਕਰਦੇ ਸਨ ਪਰ ਭਾਬੀ ਵੱਲੋਂ ਮੇਰੇ ਪ੍ਰਤਿ ਰਵੱਈਆ ਅਕਸਰ ਕਠੋਰ ਹੀ ਰਹਿੰਦਾ। ਇਸ ਲਈ ਮੈਨੂੰ ਘਰ ਪ੍ਰਤਿ ਉਹ ਖਿੱਚ ਨਹੀਂ ਸੀ, ਜਿਹੜੀ ਅਕਸਰ ਹੁੰਦੀ ਹੈ।
  ਇਥੋਂ ਦੇ ਹੋਸਟਲ ਵਿਚ ਰਹਿਣ ਦਾ ਮੌੜ ਮੰਡੀ ਦੇ ਹੋਸਟਲ ਨਾਲੋਂ ਇਕ ਫਾਇਦਾ ਇਹ ਸੀ ਕਿ ਇਥੇ ਸਵੇਰ ਜਾਂ ਹਾਜਤ ਸਮੇਂ ਬਾਹਰ ਜਾਣ ਦੀ ਲੋੜ ਨਹੀਂ ਸੀ। ਲੈਟਰਿਨ ਵਿਚ ਹੀ ਬਣੀ ਹੋਈ ਸੀ। ਮੌੜ ਮੰਡੀ ਦੇ ਹੋਸਟਲ ਵਿਚ ਰਹਾਇਸ਼ ਸਮੇਂ ਮੈਂ ਰਾਤ ਦੀ ਰੋਟੀ ਪੂਰੀ ਨਹੀਂ ਸੀ ਖਾਂਦਾ। ਪੰਜ ਸਾਢੇ-ਪੰਜ ਵਜੇ ਗਰਮੀਆਂ ਵਿਚ ਪਹੁ-ਫੁਟਾਲੇ ਦੀ ਰੌਸ਼ਨੀ ਮੇਰੇ ਬਾਹਰ ਜਾਣ ਲਈ ਕਾਫੀ ਸੀ। ਸਿਆਲ ਵਿਚ ਸਾਢੇ-ਪੰਜ ਵਜੇ ਤੋਂ ਪਿੱਛੋਂ ਹੀ ਮੈਂ ਬਾਹਰ ਜਾ ਸਕਦਾ ਸੀ। ਮੈਂ ਰਾਤ ਨੂੰ ਰੋਟੀ ਪਿੱਛੋਂ ਇਥੇ ਦੁੱਧ ਵੀ ਪੀਣਾ ਸ਼ੁਰੂ ਕਰ ਦਿੱਤਾ ਸੀ।
  ਹੋਸਟਲ ਦਾ ਕਰਤਾ-ਧਰਤਾ ਹੋਣ ਕਾਰਨ ਫਸਟ ਫਲੋਰ ਦੀਆਂ ਸਾਰੀਆਂ ਬੱਤੀਆਂ ਅਤੇ ਗਰਾਊਂਡ ਫਲੋਰ ਦੇ ਕਿਚਨ ਤੱਕ ਦੇ ਬੱਲਬ ਤੇ ਟਿਊਬਾਂ ਮੈਂ ਜਗਵਾ ਕੇ ਰਖਦਾ। ਇਸ ਤਰ੍ਹਾਂ ਮੈਨੂੰ ਰਾਤ ਸਮੇਂ ਹੋਸਟਲ ਵਿਚ ਘੁੰਮਣ ਵਿਚ ਕੋਈ ਔਖ ਨਾ ਆਉਂਦੀ। ਉਂਜ ਵੀ ਮੈਂ ਚੰਗੀ ਵਧੀਆ ਟਾਰਚ ਆਪਣੇ ਕੋਲ ਰਖਦਾ ਸੀ। ਸ਼ਾਇਦ ਬਠਿੰਡੇ ਵਿਚ ਕਦੇ ਟਾਰਚ ਦੀ ਲੋੜ ਨਹੀਂ ਸੀ ਪਈ। ਮੈਨੂੰ ਕੋਈ ਇਕ ਵੀ ਮੌਕਾ ਅਜਿਹਾ ਯਾਦ ਨਹੀਂ ਜਦੋਂ ਰਾਤ ਵੇਲੇ ਬਿਜਲੀ ਗਈ ਹੋਵੇ। ਇਸ ਸਭ ਕੁਝ ਦੇ ਬਾਵਜੂਦ ਨਜ਼ਰ ਦੀ ਕਮਜ਼ੋਰੀ ਤਾਂ ਕਮਜ਼ੋਰੀ ਹੀ ਸੀ।
  ਇਕ ਦਿਨ ਮੈਂ ਕਿਚਨ ਵਿਚੋਂ ਨਿਕਲ ਕੇ ਆਪਣੇ ਕਮਰੇ ਵੱਲ ਜਾ ਰਿਹਾ ਸੀ ਕਿ ਮੇਰਾ ਪੈਰ ਠੀਕ ਥਾਂ 'ਤੇ ਨਾ ਰੱਖਿਆ ਗਿਆ। ਮੈਂ ਡਿਗਦਾ ਡਿਗਦਾ ਮਸਾਂ ਬਚਿਆ। ਉਸ ਸਮੇਂ ਮੇਰੇ ਨਾਲ ਮਹਿੰਦਰ ਸਿੰਘ ਬਾਵਰਾ ਵੀ ਸੀ। ਉਸ ਨੇ ਮੇਰੇ ਜ਼ੀਂਮ ਉਤੇ ਐਸਾ ਲੂਣ ਛਿੜਕਿਆ ਕਿ ਮੈਨੂੰ ਉਸ ਦੀ ਖਿਚਾਈ ਕਰਨੀ ਪਈ। ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਬਾਵਰਾ ਨੇ ਮੈਨੂੰ ਧ੍ਰਿਤਰਾਸ਼ਟਰ ਕਹਿ ਕੇ ਸੰਬੋਧਨ ਕੀਤਾ। ਇਹ ਪਹਿਲੀ ਵਾਰ ਸੀ ਕਿ ਕਿਸੇ ਨੇ ਮੈਨੂੰ *ਧ੍ਰਿਤਰਾਸ਼ਟਰ' ਕਿਹਾ ਸੀ। ਭਾਵੇਂ ਉਸ ਨੇ ਜੋ ਕੁਝ ਕਿਹਾ ਸੀ, ਉਸ ਵਿਚ ਅੱਧਾ ਸੱਚ ਤਾਂ ਹੈ ਹੀ ਸੀ ਪਰ ਸੱਚ ਬਰਦਾਸ਼ਤ ਕਰਨਾ ਕਿਹੜਾ ਸੌਖਾ ਹੈ। ਉਸ ਸਮੇਂ ਮੇਰੇ ਜਿਹੜੀ ਐਨਕ ਲੱਗੀ ਹੋਈ ਸੀ, ਉਸ ਦੇ ਸ਼ੀਸ਼ੇ ਦਾ ਨੰਬਰ ਸਾਢੇ ਪੰਜ ਤੇ ਸਾਢੇ ਚਾਰ ਮਾਈਨਸ ਸੀ ਅਤੇ ਦੋਵੇਂ ਪਾਸੇ ਡੇਢ ਤੋਂ ਦੋ ਦੇ ਸਲੈਂਡਰੀਕਲ ਨੰਬਰ ਵੀ ਸਨ। ਇਹ ਮੇਰੀ ਦੂਰ ਦੀ ਐਨਕ ਸੀ। ਨੇੜੇ ਦੀ ਐਨਕ ਮੇਰੇ ਨਹੀਂ ਸੀ ਲੱਗੀ। ਉਂਜ ਨੇੜੇ ਦੀ ਨਿਗਾਹ ਵੀ ਮੇਰੀ ਪੂਰੀ ਨਹੀਂ ਸੀ। ਮੈਂ ਆਪ ਬਹੁਤਾ ਪੜ੍ਹਦਾ ਨਹੀਂ ਸੀ। ਪੜ੍ਹਨ ਦਾ ਕੰਮ ਦੂਜਿਆਂ ਤੋਂ ਲੈਂਦਾ ਸੀ। ਜਮਾਤ ਵਿਚ ਵਿਦਿਆਰਥੀਆਂ ਤੋਂ ਅਤੇ ਆਪਣੇ ਕਮਰੇ ਵਿਚ ਓਮ ਪ੍ਰਕਾਸ਼ ਵਰਮਾ ਤੋਂ। ਵਰਮਾ ਨੂੰ ਆਪਣੇ ਨਾਲ ਰੱਖਣ ਦੇ ਮੈਨੂੰ ਦੋ ਫਾਇਦੇ ਸਨ। ਪਹਿਲਾ ਫਾਇਦਾ ਇਹ ਸੀ ਕਿ ਜੇ.ਬੀ.ਟੀ. ਦਾ ਉਹ ਸਿਲੇਬਸ ਜੋ ਮੈਂ ਪੜ੍ਹਾਉਣਾ ਹੁੰਦਾ, ਉਹ ਕਮਰੇ ਵਿਚ ਵਰਮਾ ਤੋਂ ਪਹਿਲਾਂ ਹੀ ਪੜ੍ਹਵਾ ਲੈਂਦਾ। ਥੋੜ੍ਹਾ ਜਿਹਾ ਪੜ੍ਹਨ ਨਾਲ ਹੀ ਮੇਰਾ ਕੰਮ ਚੱਲ ਜਾਂਦਾ ਸੀ, ਕਿਉਂਕਿ ਇਸ ਸਿਲੇਬਸ ਦਾ ਦੋ-ਤਿਹਾਈ ਤੋਂ ਵੱਧ ਗਿਆਨ ਤਾਂ ਮੈਨੂੰ ਪਹਿਲਾਂ ਹੀ ਸੀ। ਸਾਹਿਤਕ ਪਰਚੇ ਅਤੇ ਅੀਂਬਾਰ ਪੜ੍ਹਨ ਲਈ ਵੀ ਅਕਸਰ ਕੋਈ ਨਾ ਕੋਈ ਮੇਰੇ ਕਮਰੇ 'ਚ ਆ ਹੀ ਜਾਂਦਾ। ਅੀਂਬਾਰ ਦੀਆਂ ਸੁਰਖੀਆਂ ਤਾਂ ਮੈਂ ਆਪ ਪੜ੍ਹ ਲੈਂਦਾ। ਰੇਡੀਓ ਤੋਂਖਬਰਾਂ ਸੁਣੀਆਂ ਹੋਣ ਕਾਰਨ ਬਹੁਤੀਆਂਖਬਰਾਂ ਅੀਂਬਾਰ ਵਿਚੋਂ ਪੜ੍ਹਨ ਦੀ ਲੋੜ ਨਹੀਂ ਸੀ ਪੈਂਦੀ। ਕਾਂਗੜੇ ਨੌਕਰੀ ਸਮੇਂ ਤੋਂ ਹੀ ਪੜ੍ਹਨ ਲਿਖਣ ਦਾ ਕੰਮ ਮੈਂ ਇਸੇ ਤਰ੍ਹਾਂ ਚਲਾਉਂਦਾ ਹੁੰਦਾ ਸੀ। ਮੇਰੀ ਨਜ਼ਰ ਲਗਾਤਾਰ ਘਟਦੀ ਜਾ ਰਹੀ ਸੀ। ਐਨਕ ਦਾ ਨੰਬਰ ਵਧਣੋਂ ਬੰਦ ਹੋ ਗਿਆ ਸੀ। ਡੇਢ-ਦੋ ਤੋਂ ਸ਼ੁਰੂ ਹੋ ਕੇ ਚਾਰ ਤੇ ਸਾਢੇ-ਪੰਜ 'ਤੇ ਆ ਕੇ ਰੁਕ ਗਿਆ ਸੀ। ਇਥੇ ਰਹਿ ਕੇ ਸਦਾ ਇਹ ਝੋਰਾ ਲੱਗਿਆ ਰਹਿੰਦਾ ਕਿ ਹੁਣ ਨਜ਼ਰ ਦਾ ਕੀ ਬਣੇਗਾ, ਮੇਰੀ ਘਟਦੀ ਨਿਗਾਹ ਬਾਰੇ ਮੇਰੀ ਮਾਂ ਬੜੀ ਚਿੰਤਤ ਸੀ ਤੇ ਭਰਾ ਵੀ। ਪਰ ਮੇਰੇ ਅੱਖਾਂ ਦੇ ਇਲਾਜ ਲਈ ਘਰ ਦਾ ਕੋਈ ਵੀ ਜੀਅ ਉਪਰਾਲਾ ਨਹੀਂ ਸੀ ਕਰ ਰਿਹਾ।

  ਮਾਰਚ ਵਿਚ ਦਸਵੀਂ-ਗਿਆਰ੍ਹਵੀਂ ਦੇ ਇਮਤਿਹਾਨ ਵੀ ਸ਼ੁਰੂ ਹੋ ਗਏ ਸਨ ਤੇ ਘਰੇਲੂ ਪ੍ਰੀਖਿਆਵਾਂ ਵੀ। ਜੇ.ਬੀ.ਟੀ. ਨੂੰ ਪੜ੍ਹਾਉਣ ਵਾਲੇ ਸਭ ਅਧਿਆਪਕਾਂ ਨੇ ਇਹਨਾਂ ਪ੍ਰੀਖਿਆਵਾਂ ਵਿਚ ਰੁੱਝ ਜਾਣਾ ਸੀ। ਇਸ ਲਈ ਪ੍ਰਿੰਸੀਪਲ ਨੇ ਜੇ.ਬੀ.ਟੀ. ਲਈ ਘਰੇਲੂ ਪ੍ਰੀਖਿਆਵਾਂ ਦਾ ਪ੍ਰੋਗਰਾਮ ਉਲੀਕ ਦਿੱਤਾ। ਸਿਖਿਆਰਥੀ ਇਹ ਪ੍ਰੀਖਿਆ ਨਹੀਂ ਸਨ ਦੇਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਪ੍ਰੀਖਿਆ ਜ਼ਰੂਰੀ ਨਹੀਂ ਹੈ। ਇਸ ਲਈ ਪ੍ਰਿੰਸੀਪਲ ਤੇ ਸਿਖਿਆਰਥੀਆਂ ਵਿਚਕਾਰ ਜਾਂ ਇਸ ਤਰ੍ਹਾਂ ਕਹਿ ਲਓ ਕਿ ਦਫਤਰ ਤੇ ਜੇ.ਬੀ.ਟੀ. ਸਿਖਿਆਰਥੀਆਂ ਵਿਚਕਾਰ ਤਣਾਓ ਦੀ ਸਥਿਤੀ ਪੈਦਾ ਹੋ ਗਈ। ਸੇਠ ਅਤੇ ਗੁਪਤਾ ਜਿਹੜੇ ਸਦਾ ਮੇਰੀ ਪਿੱਠ 'ਤੇ ਰਹੇ, ਉਹ ਸਮਝਦੇ ਸਨ ਕਿ ਮੈਂ ਹੀ ਇਸ ਸਮੱਸਿਆ ਦਾ ਕੋਈ ਹੱਲ ਲੱਭ ਸਕਦਾ ਹਾਂ। ਪ੍ਰਿੰਸੀਪਲ ਗੁਪਤਾ ਨਾਲ ਉਹਨਾਂ ਦੇ ਸਬੰਧ ਅਫਸਰ ਮਤਹਿਤਾਂ ਵਾਲੇ ਨਹੀਂ ਸਨ, ਸਗੋਂ ਜੁੰਡੀ ਦੇ ਯਾਰਾਂ ਵਾਲੇ ਸਨ। ਉਹ ਆਪਣੇ ਯਾਰ ਨੂੰ ਹਰ ਹਾਲਤ ਵਿਚ ਇਸ ਉਲਝਣ 'ਚੋਂ ਕੱਢਣਾ ਚਾਹੁੰਦੇ ਸਨ। ਪ੍ਰਿੰਸੀਪਲ ਨੇ ਮੈਨੂੰ ਬੁਲਾਇਆ, ਸੇਠ ਤੇ ਗੁਪਤਾ ਨੂੰ ਵੀ। ਮੇਰੀ ਸਮਝ ਇਹ ਸੀ ਕਿ ਦਬਕੇ ਨਾਲ ਸਥਿਤੀ ਵਿਗੜ ਸਕਦੀ ਹੈ। ਮੇਰੀ ਇਸ ਗੱਲ ਨਾਲ ਸਭ ਸਹਿਮਤ ਸਨ। ਕੱਲ੍ਹ ਤੱਕ ਦਾ ਸਮਾਂ ਲੈ ਕੇ ਮੈਂ ਸਮੱਸਿਆ ਦੇ ਹੱਲ ਲੱਭਣ ਲਈ ਆਪਣੇ ਦਿਮਾਗ ਨੂੰ ਪੂਰੀ ਤਰ੍ਹਾਂ ਇਸ ਪਾਸੇ ਲਾ ਦਿੱਤਾ।
  ਉਹਨਾਂ ਦਿਨਾਂ ਵਿਚ ਸਕੂਲ ਨੇ ਇਕ ਬਾਗ ਖਰੀਦਿਆ ਸੀ, ਉਜੜਿਆ ਹੋਇਆ ਬਾਗ। ਇਸ ਬਾਗ ਨੂੰ ਗਰਾਊਂਡ ਦੇ ਤੌਰ 'ਤੇ ਵਰਤਣਾ ਸੀ। ਪਰ ਸਮੱਸਿਆ ਇਹ ਸੀ ਕਿ ਇਸ ਲੰਬੇ-ਚੌੜੇ ਬਾਗ ਵਿਚ ਚੌਪੜ ਦੀ ਕੱਚੀ ਸੜਕ ਬਣੀ ਹੋਈ ਸੀ। ਇਹ ਸੜਕ ਦਸ ਕੁ ਫੁੱਟ ਚੌੜੀ ਤੇ ਗਰਾਊਂਡ ਤੋਂ ਤਿੰਨ ਫੁੱਟ ਉ=ੱਚੀ ਸੀ। ਕਮੇਟੀ ਇਸ ਸੜਕ ਨੂੰਖਤਮ ਕਰਕੇ ਪੱਧਰੇ ਗਰਾਊਂਡ ਦੀ ਸ਼ਕਲ ਵਿਚ ਤਬਦੀਲ ਕਰਨਾ ਚਾਹੁੰਦੀ ਸੀ। ਇਸ ਕੰਮ ਉਤੇ ਮਜ਼ਦੂਰ ਲਾ ਕੇ ਘੱਟੋ ਘੱਟ ਦਸ ਹਜ਼ਾਰ ਰੁਪਏ ਖਰਚ ਆਉਣ ਦਾ ਅਨੁਮਾਨ ਸੀ। ਉਦੋਂ ਮਜ਼ਦੂਰ ਦੀ ਦਿਹਾੜੀ ਤਿੰਨ ਚਾਰ ਰੁਪਏ ਸੀ। ਇੰਨੀ ਵੱਡੀ ਰਕਮ ਨਾਲ ਤਾਂ ਸਕੂਲ ਮਾਸਟਰਾਂ ਨੂੰ ਦੋ ਢਾਈ ਮਹੀਨਿਆਂ ਦੀ ਤਨਖਾਹ ਦਿੰਦਾ ਹੁੰਦਾ ਸੀ। ਮੈਂ ਜੇ.ਬੀ.ਟੀ. ਦੇ ਹੋਸਟਲ ਵਿਚ ਰਹਿਣ ਵਾਲੇ ਸਿਖਿਆਰਥੀਆਂ ਦੀ ਮੀਟਿੰਗ ਸੱਦੀ। ਤਜਵੀਜ਼ ਰੱਖੀ ਕਿ ਦਸ ਦਿਨ ਦਾ ਸੋਸ਼ਲ ਸਰਵਿਸ ਕੈਂਪ ਲਗਾ ਦਿੱਤਾ ਜਾਵੇ ਤਾਂ ਪ੍ਰੀਖਿਆ ਤੋਂ ਛੁਟਕਾਰਾ ਮਿਲਣ ਦੀ ਆਸ ਹੈ। ਕੈਂਪ ਦੀ ਰੂਪ-ਰੇਖਾ ਪੁੱਛਣ 'ਤੇ ਮੈਂ ਚੌਪੜ ਦੀ ਸੜਕ ਨੂੰ ਪੱਧਰੇ ਗਰਾਊਂਡ ਦੇ ਰੂਪ ਵਿਚ ਬਦਲਣ ਦੀ ਤਜਵੀਜ਼ ਰੱਖ ਦਿੱਤੀ। ਸਿਖਿਆਰਥੀ ਲੰਬੀ-ਚੌੜੀ ਬਹਿਸ ਪਿੱਛੋਂ ਤਿਆਰ ਹੋ ਗਏ,  ਕਿਉਂਕਿ ਉਹਨਾਂ ਨੂੰ ਸੋਸ਼ਲ ਸਰਵਿਸ ਸਰਟੀਫਿਕੇਟ ਅਤੇ ਚੰਗੇਰੀ ਕਾਰ-ਕਰਦਗੀ ਲਈ ਇਨਾਮਾਂ ਦਾ ਵੀ ਲਾਲਚ ਦਿੱਤਾ। ਉਂਜ ਵੀ ਮੋਹਰੀ ਵਿਦਿਆਰਥੀਆਂ ਵਿਚ ਤਾਂ ਮੌਂਗਾ, ਸਿੱਧੂ ਤੇ ਵਰਮਾ ਹੀ ਸਨ ਤੇ ਜਾਂ ਸੀ ਧਾਲੀਵਾਲ। ਸ਼ਾਇਦ ਇਕ ਹੋਰ ਵਡੇਰੀ ਉਮਰ ਦਾ ਸਿਖਿਆਰਥੀ ਸੀ ਹਰਨੇਕ ਸਿੰਘ। ਉਹ ਜਿੰਨਾ ਸਾਊ ਸੀ, ਓਨਾ ਤਕੜਾ ਵੀ ਸੀ। ਮੌਂਗੇ ਤੇ ਇਸ ਸਾਊ ਸਿਖਿਆਰਥੀ ਕਾਰਨ ਮੇਰੀ ਯੋਜਨਾ ਸਿਰੇ ਚੜ੍ਹ ਗਈ।
  ਦਸ ਕੁੜੀਆਂ ਵੀ ਕੈਂਪ ਲਾਉਣ ਲਈ ਸਹਿਮਤ ਹੋ ਗਈਆਂ। ਅਗਲੇ ਦਿਨ ਸਾਡੇ ਚਾਰਾਂ ਦੀ ਮੀਟਿੰਗ ਵਿਚ ਮੇਰੀ ਯੋਜਨਾ ਸਿਰੇ ਚੜ੍ਹਨ ਵਿਚ ਔਖ ਤਾਂ ਕੀ ਆਉਣੀ ਸੀ, ਪ੍ਰਿੰਸੀਪਲ ਤਾਂ ਬਾਗੋ-ਬਾਗ ਹੋ ਗਿਆ। ਕਮੇਟੀ ਕੋਲ ਨੰਬਰ ਬਣਾਉਣ ਦਾ ਉਸ ਲਈ ਇਹ ਸੁਨਹਿਰੀ ਮੌਕਾ ਸੀ। ਸੇਠ ਕਹੀ ਜਾਵੇ ਬਈ ਹਮਾਨੂੰ ਤਾਂ ਇਹ ਗੱਲਾਂ ਨਹੀਂ ਸੁੱਝਦੀਆਂ (ਸੇਠ ਦਾ ਪਿੱਛਾ ਹਰਿਆਣੇ ਦਾ ਸੀ, ਸ਼ਾਇਦ ਕੈਥਲ ਦਾ, ਜਿਸ ਕਾਰਨ ਉਹ ਅਕਸਰ ਹਮਾਨੂੰ ਤਮਾਨੂੰ ਬੋਲ ਕੇ ਗੱਲਬਾਤ ਵਿਚ ਬਾਂਗਰੂ ਰੰਗ ਚੜ੍ਹਾ ਜਾਂਦਾ ਸੀ) ਗੁਪਤੇ ਦੀ ਹਿੱਕ ਪਹਿਲਾਂ ਨਾਲੋਂ ਕਿਤੇ ਚੌੜੀ ਲਗਦੀ ਸੀ, ਕਿਉਂਕਿ ਮੈਂ ਇਸ ਸਕੂਲ ਵਿਚ ਗੁਪਤੇ ਦੀ ਹੀ ਦੇਣ ਸੀ। **ਉਏ ਥੋਨੂੰ ਹੀਰਾ ਲੈ ਕੇ ਦਿੱਤੈ ੧੩ਂ ਰੁਪਈਆਂ 'ਚ। ਪੀ.ਸੀ.ਗੁਪਤਾ ਤੇ ਤੂੰ ਦੋਵੇਂ ਰਲ ਕੇ ਇਕ ਤਰਸੇਮ ਵੀ ਨਹੀਂ ਬਣ ਸਕਦੇ।'' ਇਹ ਮੇਜ਼ 'ਤੇ ਮੁੱਠੀ ਮਾਰ-ਮਾਰ ਐਸ.ਪੀ.ਗੁਪਤਾ ਕਹਿ ਰਿਹਾ ਸੀ।
  ਤਿੰਨ ਵੇਲੇ ਦੀ ਰੋਟੀ ਤਾਂ ਹੋਸਟਲ ਵਿਚ ਵੀ ਪੱਕਣੀ ਸੀ ਤੇ ਕੈਂਪ ਵਿਚ ਵੀ। ਹੋਰ ਚਾਹ-ਪਾਣੀ ਦਾ ਪ੍ਰਬੰਧ ਸਕੂਲ ਵੱਲੋਂ ਕਰਵਾ ਦਿੱਤਾ। ਮੈਨੂੰ ਕੈਂਪ ਕਮਾਂਡੈਂਟ ਥਾਪ ਦਿੱਤਾ ਗਿਆ। ੧੯੬੫ ਦੀ ੨ ਮਾਰਚ ਨੂੰ ਬੜੀ ਸਜ-ਧਜ ਨਾਲ ਕਮੇਟੀ ਦੇ ਪ੍ਰਧਾਨ ਪੰਡਤ ਪੁਸ਼ਪਤੀ ਨਾਥ ਨੇ ਕੈਂਪ ਦਾ ਉਦਘਾਟਨ ਕੀਤਾ। ਮੁੰਡੇ ਨੌਂ ਵਜੇ ਤੋਂ ਦੋ ਵਜੇ ਤੱਕ ਗਰਾਊਂਡ ਪੱਧਰ ਕਰਨ ਦਾ ਕੰਮ ਕਰਦੇ। ਕੰਮ ਵੰਡ ਦਿੱਤਾ ਗਿਆ ਸੀ। ਕੁਝ ਜਥੇ ਬਣਾ ਦਿੱਤੇ ਗਏ ਸਨ। ਦੇਸ਼ ਭਗਤਾਂ ਦੇ ਨਾਂ ਉਤੇ ਜਥਿਆਂ ਦਾ ਨਾਮਕਰਨ ਕਰ ਦਿੱਤਾ ਗਿਆ ਸੀ। ਇਕ ਜਥਾ ਕੁੜੀਆਂ ਦਾ ਸੀ। ਦੁਪਹਿਰ ਤੋਂ ਬਾਅਦ ਰੋਜ਼ ਸਭਿਆਚਾਰਕ ਪ੍ਰੋਗਰਾਮ ਹੁੰਦਾ, ੂਂਬ ਮੌਜਾਂ ਲਗਦੀਆਂ। ਮੁੰਡਿਆਂ ਨੂੰ ਕੁੜੀਆਂ ਤੇ ਕੁੜੀਆਂ ਨੂੰ ਮੁੰਡਿਆਂ ਦੇ ਹੋਰ ਨੇੜੇ ਹੋਣ ਦਾ ਮੌਕਾ ਮਿਲਿਆ। ਜਵਾਨੀ ਮਸਤਾਨੀ ਹੋਰ ਕੀ ਚਾਹੁੰਦੀ ਹੁੰਦੀ ਹੈ। ਸਾਰੇ ਸੀਨੀਅਰ ਅਧਿਆਪਕ ਵੀ ਕੈਂਪ ਵਿਚ ਗੇੜਾ ਮਾਰਨ ਆਉਂਦੇ ਅਤੇ ਕੰਮ ਕਰਦੇ ਵਿਦਿਆਰਥੀਆਂ ਨੂੰ ਵੇਖ ਕੇ ਅਸ਼-ਅਸ਼ ਕਰ ਉਠਦੇ। ਜਿਸ ਸਜ-ਧਜ ਨਾਲ ਕੈਂਪ ਦਾ ਉਦਘਾਟਨ ਹੋਇਆ ਸੀ, ਉਸ ਤੋਂ ਵੱਧ ਸੁਹਜ ਤੇ ਸਿਆਣਪ ਨਾਲ ੧੨ ਮਾਰਚ ਨੂੰ ਕੈਂਪ ਦਾ ਸਮਾਪਤੀ ਸਮਾਗਮ ਹੋਇਆ। ਕੁਝ ਇਨਾਮ ਵੰਡੇ ਗਏ। ਸੋਸ਼ਲ ਸਰਵਿਸ ਸਰਟੀਫਿਕੇਟ ਤਾਂ ਸਭ ਨੂੰ ਹੀ ਦਿੱਤੇ ਗਏ। ਕਰਨੈਲ ਸਿੰਘ ਐਨ.ਡੀ.ਐਸ.ਆਈ. ਜੋ ਸਕੂਲ ਵਿਚ ਸਰੀਰਕ ਸਿਖਿਆ ਅਧਿਆਪਕ ਸੀ, ਉਸ ਨੇ ਮੇਰੀ ਸੱਜੀ ਬਾਂਹ ਬਣ ਕੇ ਕੰਮ ਕੀਤਾ।
  ਡਾ.ਰਾਮ ਸਰੂਪ ਬਾਂਸਲ, ਪੰਡਤ ਪੁਸ਼ਪਤੀ ਨਾਥ, ਕੁਲਵੰਤ ਰਾਏ ਅੱਗਰਵਾਲ ਤੇ ਕਮੇਟੀ ਦੇ ਕੁਝ ਹੋਰ ਮੋਹਤਬਰ ਮੈਂਬਰ ਵੀ ਸਮਾਗਮ ਵਿਚ ਸ਼ਾਮਲ ਹੋਏ। ਸਾਰਿਆਂ ਦੇ ਭਾਸ਼ਣ ਦਾ ਕੇਂਦਰ ਬਿੰਦੂ ਮੈਂ ਹੀ ਸੀ। ਮੈਂ ਆਪਣੇ ਭਾਸ਼ਨ ਵਿਚ ਸਾਰਾ ਸਿਹਰਾ ਸਿਖਿਆਰਥੀਆਂ ਸਿਰ ਬੰਨ੍ਹਿਆ। ਇਹ ਸੀ ਵੀ ਸੱਚ। ਅੱਜ ਵੀ ਮੈਂ ਸੋਚਦਾ ਹਾਂ ਕਿ ਜੇ ਜੁਆਨੀ ਨੂੰ ਸਹੀ ਰਾਹ ਪਾਇਆ ਜਾਵੇ ਤਾਂ ਕੋਈ ਵਜ੍ਹਾ ਨਹੀਂ ਕਿ ਦੇਸ਼ ਤਰੱਕੀ ਦੀਆਂ ਉਹ ਚੋਟੀਆਂ ਸਰ ਨਾ ਕਰ ਸਕੇ, ਜਿਨ੍ਹਾਂ ਨੂੰ ਸਰ ਕਰਨ ਦਾ ਦਾਅਵਾ ਕਈ ਪੱਛਮੀ ਦੇਸ਼ ਕਰਦੇ ਹਨ। ਅੱਜ ਜਦੋਂ ਮੇਰੀਆਂ ਅੱਖਾਂ ਦੀ ਜੋਤ ਪਿਛਲੇ ਪੈਂਤੀ ਸਾਲ ਤੋਂ ਪੂਰੀ ਤਰ੍ਹਾਂ ਜਵਾਬ ਦੇ ਚੁੱਕੀ ਹੈ, ਮੇਰੇ ਸਾਹਮਣੇ ਮੇਰੇ ਵਿਦਿਆਰਥੀਆਂ ਦਾ ਪੱਧਰਾ ਕੀਤਾ ਗਰਾਊਂਡ ਦਿਸ ਰਿਹਾ ਹੈ ਅਤੇ ਅਜਿਹਾ ਸੋਚ ਕੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ।

  ਕਦੇ ਉਹ ਦਿਨ ਵੀ ਸਨ ਜਦੋਂ ਮੈਂ ਸਰਕਾਰੀ ਨੌਕਰੀ ਉ=ੱਕਾ ਨਹੀਂ ਸੀ ਕਰਨਾ ਚਾਹੁੰਦਾ। ਸਰਕਾਰੀ ਨੌਕਰੀ ਨੂੰ ਮੈਂ ਆਪਣੀ ਅਗਾਂਹਵਧੂ ਵਿਚਾਰਧਾਰਾ ਦੇ ਰਾਹ ਵਿਚ ਰੋੜਾ ਸਮਝਦਾ ਸੀ। ਇਸ ਲਈ ਅਕਸਰ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦੇ ਬਾਵਜੂਦ ਇੰਟਰਵਿਊ 'ਤੇ ਜਾਣ ਤੋਂ ਜਾਂ ਤਾਂ ਟਲ ਜਾਂਦਾ ਜਾਂ ਫੇਰ ਕੋਈ ਹੋਰ ਢੰਗ ਵਰਤ ਕੇ ਨੌਕਰੀ 'ਤੇ ਹਾਜ਼ਰ ਨਾ ਹੋਣ ਲਈ ਕੋਈ ਬਹਾਨਾ ਘੜ ਲੈਂਦਾ। ਉਂਜ ਚੱਜ ਦੀ ਨੌਕਰੀ ਕਦੇ ਮਿਲੀ ਵੀ ਨਹੀਂ ਸੀ। ੧੯੬੩ ਪਿੱਛੋਂ ਮੈਂ ਸਕੂਲ ਮਾਸਟਰ ਤੋਂ ਲੈ ਕੇ ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰ, ਇਨਕਮ ਟੈਕਸ ਇੰਸਪੈਕਟਰ ਤੇ ਹੋਰ ਕਈ ਪੋਸਟਾਂ ਲਈ ਅਪਲਾਈ ਕੀਤਾ। ੧੯੬੪ ਵਿਚ ਟੈਲੀਫੋਨ ਓਪਰੇਟਰ ਦੀ ਪੋਸਟ ਲਈ ਇਹ ਸੋਚ ਕੇ ਅਪਲਾਈ ਕਰ ਦਿੱਤਾ ਸੀ ਕਿ ਉਥੇ ਅੱਖਾਂ ਦੀ ਤੇਜ਼ ਰੌਸ਼ਨੀ ਦੀ ਬਹੁਤੀ ਲੋੜ ਨਹੀਂ। ੧੯੬੫ ਦੇ ਸ਼ੁਰੂ ਵਿਚ ਪਰਿਵਾਰ ਨਿਯੋਜਨ ਦੇ ਪ੍ਰਚਾਰ ਲਈ ਸਿਹਤ ਵਿਭਾਗ ਨੇ ਅਧੀਨ ਸੇਵਾਵਾਂ ਚੋਣ ਬੋਰਡ ਅਰਥਾਤ ਐਸ.ਐਸ.ਐਸ.ਬੋਰਡ ਰਾਹੀਂ ਬਲਾਕ ਐਕਸਟੈਨਸ਼ਨ ਐਜੂਕੇਟਰ ਦੀਆਂ ੪੪ ਪੋਸਟਾਂ ਦਾ ਇਸ਼ਤਿਹਾਰ ਟ੍ਰਿਬਿਊਨ ਵਿਚ ਦਿੱਤਾ। ਵਿਦਿਅਕ ਯੋਗਤਾ ਸੀ ਬੀ.ਏ. ਤੇ ਗਰੇਡ ਸੀ ੧੫ਂ-੧ਂ-੨੫ਂ ਦਾ। ਉਦੋਂ ਬੀ.ਐ=ੱਡ. ਮਾਸਟਰ ਦਾ ਗਰੇਡ ੧੧ਂ-੨੫ਂ ਦਾ ਸੀ। ਗਰੇਡ ਵੀ ਚੰਗਾ ਸੀ ਤੇ ਪੋਸਟ ਵੀ ਮੇਰੇ ਮਨਪਸੰਦ ਦੀ, ਸਿਹਤ ਸੇਵਾਵਾਂ ਦਾ ਪ੍ਰਚਾਰ ਜਿਸ ਕਾਰਨ ਲੋਕਾਂ ਨਾਲ ਸਿੱਧਾ ਵਾਸਤਾ ਪੈਣਾ ਸੀ ਪਰ ਚੋਣ ਹੋਣੀ ਕੋਈ ਸੌਖੀ ਨਹੀਂ ਸੀ। ਫੇਰ ਵੀ ਭਰਾ ਦੀ ਸਲਾਹ ਨਾਲ ਅਪਲਾਈ ਕਰ ਦਿੱਤਾ। ਪਹਿਲਾਂ ਟੈਸਟ ਹੋਇਆ। ਪੋਸਟਾਂ ਤਾਂ ਕੁੱਲ ੪੪ ਸਨ ਤੇ ਸੁਣਿਆ ਸੀ ਅਰਜ਼ੀਆਂ ੮ਂਂ ਪਹੁੰਚੀਆਂ। ਇਸੇ ਕਾਰਨ ਬੋਰਡ ਨੇ ਟੈਸਟ ਰੱਖਿਆ ਸੀ। ਟੈਸਟ ਪਿੱਛੋਂ ੮੮ ਉਮੀਦਵਾਰਾਂ ਨੂੰ ਇੰਟਰਵਿਊ 'ਤੇ ਬੁਲਾਇਆ ਗਿਆ। ਉਹਨਾਂ ਦਿਨਾਂ ਵਿਚ ਪੋਸਟਾਂ ਭਰਨ ਲਈ ਰਿਸ਼ਵਤ ਨਹੀਂ ਸੀ ਚਲਦੀ ਸਿਫਾਰਿਸ਼ ਜ਼ਰੂਰ ਮੰਨੀ ਜਾਂਦੀ ਸੀ। ਕੁਝ ਪੋਸਟਾਂ ਮੈਰਿਟ ਦੇ ਆਧਾਰ 'ਤੇ ਵੀ ਭਰੀਆਂ ਜਾਂਦੀਆਂ ਸਨ। ਸ.ਪ੍ਰਤਾਪ ਸਿੰਘ ਕੈਰੋਂ ਦਾ ਜ਼ਮਾਨਾ ਸੀ ਅਤੇ ਬੋਰਡ ਦਾ ਚੇਅਰਮੈਨ ਸੀ ਸਾਬਕਾ ਡੀ.ਐਸ.ਪੀ. ਉਜਾਗਰ ਸਿੰਘ। ਉਹ ਮੋਗੇ ਦਾ ਰਹਿਣ ਵਾਲਾ ਸੀ ਅਤੇ ਸੀ ਵੀ ਮੇਰੇ ਵੱਡੇ ਤਾਇਆ ਚਮਨ ਲਾਲ ਦੇ ਜਵਾਈ ਲਾਲਾ ਸਾਧੂ ਰਾਮ ਸਿੰਗਲਾ ਦਾ ਗੂੜ੍ਹਾ ਯਾਰ। ਸਾਨੂੰ ਪਤਾ ਸੀ ਕਿ ਕਿਸੇ ਵੇਲੇ ਸਾਧੂ ਰਾਮ ਨੇ ਉਜਾਗਰ ਸਿੰਘ ਦਾ ਇਕ ਵੱਡਾ ਕੰਮ ਕੀਤਾ ਸੀ। ਇੰਟਰਵਿਊ ਆਈ ਤਾਂ ਮੈਂ ਮੋਗੇ ਪਹੁੰਚ ਗਿਆ। ਅਪ੍ਰੈਲ ਦੇ ਦੂਜੇ ਹਫਤੇ ਇੰਟਰਵਿਊ ਸੀ। ਉਜਾਗਰ ਸਿੰਘ ਨੇ ੧੩ ਅਪ੍ਰੈਲ ਵਿਸਾਖੀ ਵਾਲੇ ਦਿਨ ਮੋਗੇ ਆਉਣਾ ਸੀ। ਲਾਲਾ ਸਾਧੂ ਰਾਮ ਨੇ ਮੈਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਬੇਫਿਕਰ ਹੋ ਕੇ ਚਲਿਆ ਜਾਹ, ਮੈਂ ਆਪੇ ਕਹਿ ਦੇਵਾਂਗਾ। ਮੇਰਾ ਨਾਂ ਲੈ ਕੇ ਉਹਨੂੰ ਚੰਡੀਗੜ੍ਹ ਮਿਲ ਵੀ ਲਿਓ। ਮੈਂ ਤੇ ਮੇਰਾ ਭਰਾ ਮਿਲੇ ਤਾਂ ਉਹ ਵੀ ਆਪਣਿਆਂ ਵਾਂਗ ਮਿਲਿਆ। ਸਾਡੇ ਕੋਲ ਇਕ ਚਿੱਠੀ ਇਕ ਹੋਰ ਡੀ.ਐਸ.ਪੀ. ਦੀ ਵੀ ਸੀ ਜੋ ਡਰਦੇ ਡਰਦੇ ਅਸੀਂ ਉਜਾਗਰ ਸਿੰਘ ਨੂੰ ਫੜਾ ਦਿੱਤੀ। ਉਹਨੇ ਇੰਟਰਵਿਊ ਤੋਂ ਬਾਅਦ ਸ਼ਾਮ ਨੂੰ ਫੇਰ ਮਿਲਣ ਲਈ ਕਿਹਾ। ਅਗਲੇ ਦਿਨ ਮੈਂ ਇਕੱਲਾ ਮਿਲਿਆ। ਉਹਨੇ ਦੱਸਿਆ ਬਈ ਮੇਰਾ ਟੈਸਟ ਵਿਚ ਤੀਜਾ ਨੰਬਰ ਹੈ ਤੇ ਸਿਲੈਕਟ ਤਾਂ ਮੈਂ ਹੋ ਹੀ ਜਾਣਾ ਸੀ ਪਰ ਹਸਦਾ ਹੋਇਆ ਕਹਿਣ ਲੱਗਾ, **ਲਾਲਾ ਸਾਧੂ ਰਾਮ ਨੂੰ ਇਹ ਗੱਲ ਕਹਿ ਨਾ ਦਈਂ, ਮੈਂ ਵੀ ਲਾਲੇ ਤੋਂ ਕੰਮ ਲੈਣੇ ਐ, ਜਾਹ ਭੱਜ ਜਾਹ ਹੁਣ।'' ਮੇਰਾ ਧਰਤੀ 'ਤੇ ਪੈਰ ਨਹੀਂ ਸੀ ਲਗਦਾ। ਮੈਨੂੰ ਪ੍ਰਾਈਵੇਟ ਸਕੂਲ ਦੇ ੧੩ਂ ਰੁਪਏ ਦੀ ਥਾਂ ਸਰਕਾਰੀ ਨੌਕਰੀ ਵਿਚ ੨੧੫ ਰੁਪਏ ਮਿਲਣੇ ਸੀ ਅਤੇ ਡਾਕਟਰ ਦੀ ਤਨਖਾਹ ਉਦੋਂ ਸ਼ਾਇਦ ੨੭੫ ਰੁਪਏ ਸੀ।

  ਮਾਰਚ ੩ਂ ਸੀ ਜਾਂ ੩੧, ਇਹ ਯਾਦ ਨਹੀਂ ਜਦ ਮੈਂ ਸ਼ਾਮ ਨੂੰ ਦਫਤਰ ਕੋਲ ਦੀ ਲੰਘ ਰਿਹਾ ਸੀ ਤਾਂ ਸਕੂਲ ਦਾ ਮਾਲੀ ਬੈਠਾ ਰੋ ਰਿਹਾ ਸੀ। ਉਹ ਵਿਚਾਰਾ ਕੋਈ ਪੂਰਬੀਆ ਸੀ। ਉਹਦੀ ਪਤਨੀ ਤੇ ਬੱਚੇ ਸਕੂਲ ਵਿਚ ਹੀ ਕਿਤੇ ਰਹਿੰਦੇ ਸਨ। ਉਹ ਸਕੂਲ ਦਾ ਚਪੜਾਸੀ ਵੀ ਸੀ ਤੇ ਚੌਕੀਦਾਰ ਵੀ। ਉਂਜ ਸਾਰੇ ਉਸ ਨੂੰ ਮਾਲੀ ਕਹਿ ਕੇ ਬੁਲਾਉਂਦੇ ਸਨ। ਜਦੋਂ ਮੈਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ, ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਮੈਂ ਉਸ ਦਾ ਦਿਲ ਧਰਾਇਆ। ਉਹ ਰੋਂਦਾ ਰੋਂਦਾ ਦੱਸੀ ਜਾ ਰਿਹਾ ਸੀ ਕਿ ਉਸ ਦਾ ਮੋਤੀਏ ਦਾ ਓਪਰੇਸ਼ਨ ਠੀਕ ਨਾ ਹੋਣ ਕਾਰਨ ਨਜ਼ਰ ਨਾ-ਮਾਤਰ ਰਹਿ ਗਈ ਹੈ ਤੇ ਸਕੂਲ ਵਾਲਿਆਂ ਨੇ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਮੈਂ ਉਸ ਦੇ ਕੰਮ ਤੋਂ ਪੂਰੀ ਤਰ੍ਹਾਂ ਵਾਕਫ ਸੀ। ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਸਕੂਲ ਦੇ ਸਾਰੇ ਕਮਰੇ ਬੰਦ ਕਰਦਾ, ਦਫਤਰ, ਸਟਾਫ ਰੂਮ ਤੇ ਹੋਰ ਜ਼ਰੂਰੀ ਕਮਰਿਆਂ ਨੂੰ ਜੰਦਰੇ ਲਾਉਂਦਾ। ਸਵੇਰੇ ਖੋਲ੍ਹਣ ਦਾ ਕੰਮ ਵੀ ਉਹੀ ਕਰਦਾ ਸੀ। ਸਟਾਫ ਰੂਮ ਦੇ ਮੇਜ਼ ਤੇ ਕੁਰਸੀਆਂ ਦੀ ਸਫਾਈ ਵੀ ਉਸ ਦੀ ਜ਼ਿੰਮੇਵਾਰੀ ਸੀ। ਮੈਂ ਪ੍ਰਿੰਸੀਪਲ ਦੇ ਮੂੰਹੋਂ ਉਸ ਦੇ ਕੰਮ ਸਬੰਧੀ ਕੋਈ ਕਮੀ-ਬੇਸ਼ੀ ਨਹੀਂ ਸੀ ਸੁਣੀ। ਮਾਲੀ ਨੂੰ ਮੈਂ ਧੀਰਜ ਦਿੱਤਾ, ਉਸ ਦਾ ਮਨ ਟਿਕਾਇਆ ਤੇ ਉਸ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ। ਮੈਂ ਸੋਚ ਰਿਹਾ ਸੀ ਕਿ ਇਹ ਮੰਦਭਾਗੀ ਗੱਲ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਹੈ। ਕਿਸੇ ਨਾਲ ਕੀ, ਮੇਰੇ ਨਾਲ ਤਾਂ ਹਰ ਹਾਲਤ ਵਿਚ ਵਾਪਰ ਸਕਦੀ ਹੈ, ਕਿਉਂਕਿ ਮੇਰੀ ਨਿਗਾਹ ਘਟਦੀ ਘਟਦੀ ਬਹੁਤ ਘਟ ਗਈ ਸੀ ਅਤੇ ਜਦੋਂ ਮੈਂ ਤਾਇਆ ਮਥਰਾ ਦਾਸ ਦੀ ਵੱਡੀ ਧੀ ਅਤੇ ਤੀਜੇ ਨੰਬਰ 'ਤੇ ਆਉਂਦੇ ਪੁੱਤਰ ਸੋਮ ਨਾਥ ਬਾਰੇ ਸੋਚਿਆ ਤਾਂ ਮੈਂ ਕੰਬ ਜਿਹਾ ਗਿਆ। ਉਹਨੀਂ ਪੈਰੀਂ ਮੈਂ ਪ੍ਰਿੰ.ਪੀ.ਸੀ.ਗੁਪਤਾ ਜੀ ਦੇ ਘਰ ਗਿਆ। ਉਹਨੇ ਮੈਨੂੰ ਸਮਝਾਇਆ ਕਿ ਮੈਂ ਇਸ ਕੰਮ ਵਿਚ ਦਖਲ ਨਾ ਦੇਵਾਂ, ਇਹ ਕਮੇਟੀ ਦਾ ਫੈਸਲਾ ਹੈ।
  ਮੈਂ ਨਵਾਂ ਨਵਾਂ ਸੋਸ਼ਲ ਸਰਵਿਸ ਕੈਂਪ ਲਾ ਕੇ ਹਟਿਆ ਸੀ ਤੇ ਪੰਡਤ ਪੁਸ਼ਪਤੀ ਨਾਥ ਦੀ ਵਾਹ ਵਾਹ ਖੱਟ ਚੁੱਕਿਆ ਸੀ। ਇਸ ਲਈ ਮੈਂ ਪੰਡਤ ਜੀ ਪਾਸ ਵੀ ਜਾ ਹਾਜ਼ਰ ਹੋਇਆ। ਮੇਰੇ ਕੰਮ ਕਾਰਨ ਹੀ ਉਹ ਮੈਨੂੰ ਰੱਖੀ ਬੈਠੇ ਸਨ। ਉਂਜ ਮੇਰੇ ਕਮਿਊਨਿਸਟ ਪਿਛੋਕੜ ਦੀ ਸਾਰੀ ਕਹਾਣੀ ਉਸ ਨੂੰ ਵੀ ਪਤਾ ਸੀ ਤੇ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਵੀ। **ਮਾਸਟਰ ਜੀ, ਜੇ ਤੁਸੀਂ ਟਿਕ ਕੇ ਨੌਕਰੀ ਕਰਨੀ ਹੈ ਤਾਂ ਕਰੋ, ਅਸੀਂ ਕਿਸੇ ਦੀ ਕਾਮਰੇਡੀ ਨਹੀਂ ਝੱਲਦੇ, ਥੋਨੂੰ ਵੀ ਤੁਰਦਾ ਕਰ ਦੇਵਾਂਗੇ।'' ਪੰਡਤ ਜੀ ਦੇ ਅੱਗ ਵਰਗੇ ਬੋਲ ਸੁਣ ਕੇ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਮੈਂ ਭਰਿਆ ਪੀਤਾ ਵਾਪਸ ਆ ਗਿਆ। ਅਗਲੇ ਦਿਨ ਪ੍ਰਿੰਸੀਪਲ ਗੁਪਤਾ ਨੂੰ ਸਪੱਸ਼ਟ ਕਹਿ ਦਿੱਤਾ ਕਿ ਮੈਂ ਇਸ ਸਕੂਲ ਵਿਚ ਨੌਕਰੀ ਨਹੀਂ ਕਰਾਂਗਾ। ਮੇਰੀ ਦਲੇਰੀ ਦੇ ਦੋ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਕਿ ਬਲਾਕ ਐਕਸਟੈਂਨਸ਼ਨ ਐਜੂਕੇਟਰ ਦੀ ਨੌਕਰੀ ਲਈ ਮੈਨੂੰ ਇੰਟਰਵਿਊ ਲੈਟਰ ਮਿਲ ਚੁੱਕਿਆ ਸੀ ਤੇ ਦੂਜੇ ਇਹ ਕਿ ਨਵਾਂ ਸੈਸ਼ਨ ਸ਼ੁਰੂ ਹੋਣ ਕਾਰਨ ਇੰਨੀ ਕੁ ਤਨਖਾਹ 'ਤੇ ਤਾਂ ਮੈਨੂੰ ਕਿਤੇ ਵੀ ਨੌਕਰੀ ਮਿਲ ਸਕਦੀ ਸੀ।
  ਚਾਰ ਜਾਂ ਪੰਜ ਅਪ੍ਰੈਲ ਦੀ ਗੱਲ ਹੈ ਪ੍ਰਿੰਸੀਪਲ ਨੇ ਮੈਨੂੰ ਕਹਿ ਦਿੱਤਾ ਕਿ ਕਮੇਟੀ ਮੈਨੂੰ ਚਿੱਤੋਂ ਰੱਖਣਾ ਨਹੀਂ ਚਾਹੁੰਦੀ। **ਗੁਪਤਾ ਜੀ, ਜੇ ਕਮੇਟੀ ਮੈਨੂੰ ਰੱਖਣਾ ਨਹੀਂ ਚਾਹੁੰਦੀ ਤਾਂ ਮੈਂ ਵੀ ਇਥੇ ਰਹਿਣਾ ਨਹੀਂ ਚਾਹੁੰਦਾ।'' ਮੈਂ ਪਤਾ ਨਹੀਂ ਕਿਉਂ ਇਹ ਗੱਲ ਆਖ ਦਿੱਤੀ ਸੀ। ਭਰਾ ਤੇ ਮਾਂ ਬਾਰੇ ਸੋਚ ਕੇ ਅੰਦਰੋ-ਅੰਦਰੀ ਮੈਂ ਬਹੁਤ ਹੀ ਘਬਰਾ ਗਿਆ ਸੀ। ਇਕ ਸਾਲ ਵਿਚ ਇਹ ਮੇਰਾ ਤੀਜਾ ਸਕੂਲ ਸੀ। ਸਾਰੇ ਸਕੂਲਾਂ ਦੀਆਂ ਕਮੇਟੀਆਂ ਇਕੋ ਜਿਹੀਆਂ ਹਨ, ਸਭ ਹੈਡ ਮਾਸਟਰ ਤੇ ਪ੍ਰਿੰਸੀਪਲ ਇਕੋ ਜਿਹੇ ਹਨ---ਇਹ ਸੋਚ ਕੇ ਮੈਂ ਆਪਣੇ ਕੀਤੇ 'ਤੇ ਪਛਤਾ ਰਿਹਾ ਸੀ। ਪਰ ਸਿਰ ਸੁੱਟ ਕੇ ਜਿਉਣਾ ਵੀ ਮੇਰੇ ਅੰਦਰਲੇ ਨੂੰ ਜਿਵੇਂ ਪ੍ਰਵਾਨ ਨਾ ਹੋਵੇ। ਉਦੋਂ ਵੀ ਤੇ ਹੁਣ ਵੀ ਮੈਂ ਕਦੇ ਵੀ ਆਪਣੀ ਕਮਜ਼ੋਰੀ ਦੇ ਬਾਵਜੂਦ ਹੇਠਾਂ ਲੱਗ ਕੇ ਕੰਮ ਨਹੀਂ ਕਰ ਸਕਿਆ।
  ਐਸ.ਪੀ.ਗੁਪਤਾ, ਜਿਵੇਂ ਮੈਂ ਪਹਿਲਾਂ ਵਾਰ ਵਾਰ ਉਸ ਦਾ ਜ਼ਿਕਰ ਕਰ ਚੁੱਕਾ ਹਾਂ, ਇਸ ਸਕੂਲ ਵਿਚ ਮੇਰਾ ਸਭ ਤੋਂ ਕਰੀਬੀ ਦੋਸਤ ਬਣ ਚੁੱਕਾ ਸੀ। ਮੈਂ ਉਸ ਨਾਲ ਆਪਣਾ ਦਿਲ ਫੋਲਿਆ। ਉਹਨੇ ਚਾਰ-ਪੰਜ ਤੱਤੀਆਂ ਤੱਤੀਆਂ ਗਾਲ੍ਹਾਂ ਪਹਿਲਾਂ ਪੁਸ਼ਪਤੀ ਨਾਥ ਨੂੰ ਕੱਢੀਆਂ ਤੇ ਫੇਰ ਸੱਤ-ਅੱਠ ਪ੍ਰਿੰਸੀਪਲ ਪ੍ਰਕਾਸ਼ ਚੰਦ ਗੁਪਤੇ ਨੂੰ। **ਤੂੰ ਪਰਵਾਹ ਨਾ ਕਰ। ਜੇ ਤੂੰ ਇਥੇ ਰਹਿਣਾ ਚਾਹੁਣੈਂ ਤਾਂ ਕੋਈ ਕੰਜਰ ਤੇਰੀ 'ਵਾ ਬੰਨੀਂ ਝਾਕ ਨੀ ਸਕਦਾ। ਮੈਂ ਵੀ ਇਥੇ ਐਵੇਂ ਈ ਡਾਂਗ 'ਤੇ ਡੇਰੇ ਨਾਲ ਨੌਕਰੀ ਕਰਦਾਂ। ਤੂੰ ਵੇਖਿਆ ਨਈਂ ਲਾਲੇ ਦੀ ਕਿਵੇਂ ਰਗੜਾਈ ਕਰਦਾ ਹੁੰਨਾਂ।'' ਗੁਪਤੇ ਕੋਲ ਆ ਕੇ ਜਿਵੇਂ ਮੇਰਾ ਸੇਰ ੂਂਨ ਵਧ ਗਿਆ ਹੋਵੇ। ਲਾਲਾ ਉਹ ਅਕਸਰ ਪ੍ਰਿੰਸੀਪਲ ਗੁਪਤੇ ਨੂੰ ਉਦੋਂ ਕਹਿੰਦਾ ਹੁੰਦਾ ਸੀ ਜਦੋਂ ਕਦੇ ਉਹਨੇ ਪ੍ਰਿੰਸੀਪਲ ਦੇ ਖਲਾਫ ਗੱਲ ਕਰਨੀ ਹੁੰਦੀ ਸੀ। ਉਦੋਂ ਯਾਰੀ ਦੋਸਤੀ ਦੇ ਉਹ ਸਭ ਰਿਸ਼ਤੇ ਤੋੜ ਦਿੰਦਾ ਹੁੰਦਾ ਸੀ। ਮੈਂ ਅਜੇ ਕੁਝ ਵੀ ਨਹੀਂ ਸੀ ਬੋਲਿਆ ਕਿ ਗੁਪਤਾ ਫੇਰ ਬੋਲ ਪਿਆ, **ਇਹ ਜਿਹੜਾ ਬਾਹਮਣ ਐ ਨਾ ਪੁੜਪੁੜੀ ਨਾਥ, ਇਹ ਬਘਿਆੜ ਐ ਭੈਣ...ਚੋ...ਤੇ ਲਾਲਾ ਗਿੱਦੜ ਐ...ਸਾਲੇ ਦੇ ਪਰਲ ਪਰਲ ਮੋਕ ਪੈਂਦੀ ਨ੍ਹੀ ਵੇਖੀ ਕਦੇ।'' ਗੁਪਤੇ ਦੀਆਂ ਕੱਢੀਆਂ ਗਾਲ੍ਹਾਂ ਤੇ ਸੁਣਾਏ ਸਲੋਕਾਂ ਨਾਲ ਮੇਰੀ ਘਬਰਾਹਟ ਤਾਂਖਤਮ ਹੋਣੀ ਹੀ ਸੀ, ਮੇਰਾ ਹਾਸਾ ਹੀ ਬੰਦ ਨਾ ਹੋਵੇ। ਮੈਂ ਗੁਪਤੇ ਨੂੰ ਸਾਰੀ ਅੰਦਰਲੀ ਗੱਲ ਦੱਸ ਦਿੱਤੀ ਅਤੇ ਅਗਲੇ ਦਿਨ ਗੁਪਤੇ ਨੇ ਪ੍ਰਿੰਸੀਪਲ ਨਾਲ ਗੱਲ ਕਰ ਲਈ। ਫੈਸਲਾ ਇਹ ਹੋਇਆ ਕਿ ਜੇ ਤਰਸੇਮ ਗੋਇਲ ਜਾਣਾ ਚਾਹੁੰਦਾ ਹੋਵੇ ਤਾਂ ਕਿਸੇ ਵੇਲੇ ਵੀ ੨੪ ਘੰਟੇ ਦਾ ਨੋਟਿਸ ਦੇ ਕੇ ਜਾ ਸਕਦਾ ਹੈ। ਉਂਜ ਮੇਰੇ ਨਿਯੁਕਤੀ ਪੱਤਰ ਵਿਚ ਇਕ ਮਹੀਨਾ ਨੋਟਿਸ ਦੀ ਸ਼ਰਤ ਲਿਖੀ ਹੋਈ ਸੀ। ਵਧੀਆ ਇੰਟਰਵਿਊ ਤੋਂ ਪਿੱਛੋਂ ਮੇਰਾ ਹੌਸਲਾ ਹੋਰ ਵਧ ਗਿਆ ਸੀ। ਮਈ ਦੇ ਪਹਿਲੇ ਹਫਤੇ ਨਿਯੁਕਤੀ ਪੱਤਰ ਆ ਗਿਆ। ਮੈਂ ਗੁਪਤਾ ਜੀ ਨੂੰ ਨਿਯੁਕਤੀ ਪੱਤਰ ਦਿਖਾਇਆ। ਉਹਨੇ ਫੇਰ ਪ੍ਰਿੰਸੀਪਲ ਨੂੰ ਗਾਲ੍ਹ ਕੱਢੀ ਤੇ ਕਿਹਾ, **ਦਈਏ ਇਹਨਾਂ ਦੀ ਮਾਂ ਦੀ...'' ਮੈਂ ਗੁਪਤਾ ਜੀ ਨੂੰ ਇਹ ਕਿਹਾ, **ਹੁਣ ਆਪਾਂ ਨੂੰ ਡਰ ਤਾਂ ਕੋਈ ਨਹੀਂ ਰਿਹਾ ਪਰ ਪ੍ਰਿੰਸੀਪਲ ਨਾਲ ਵਿਗਾੜ ਕੇ ਜਾਣ ਦੀ ਵੀ ਕੋਈ ਲੋੜ ਨਹੀਂ।'' ਇਸ ਲਈ ਅਸੀਂ ਦੋਵਾਂ ਨੇ ਦਫਤਰ ਵਿਚ ਜਾ ਕੇ ਆਪਣਾ ਫੈਸਲਾ ਸੁਣਾ ਦਿੱਤਾ। ਜਦੋਂ ਮੇਰੇ ਇਸ ਫੈਸਲੇ ਦੀ ਭਿਣਕ ਕੁਲਵੰਤ ਰਾਏ ਅੱਗਰਵਾਲ ਨੂੰ ਪਈ ਤਾਂ ਉਹ ਆਪ ਸਕੂਲ ਵਿਚ ਆਇਆ ਤੇ ਪ੍ਰਿੰਸੀਪਲ ਨੂੰ ਕਹਿਣ ਲੱਗਾ, **ਅਸੀਂ ਇਸ ਲਾਇਕ ਮੁੰਡੇ ਨੂੰ ਕਿਸੇ ਕੀਮਤ 'ਤੇ ਨਹੀਂ ਛੱਡਣਾ...ਤੂੰ ਤਾਂ ਐਵੇਂ ਪੰਡਤ ਦਾ ਜੀ ਹਜ਼ੂਰੀਆ ਹੈਂ ਈ... ਚੌਥੇ ਦਰਜੇ ਦਾ ਬਾਣੀਆ, ਅਸੀਂ ਬਰਨਾਲੇ ਵਾਲੇ ਤੇਰੇ ਵਰਗੇ ਗੀਦੀ ਨਈਂ।'' ਜਦੋਂ ਮੈਨੂੰ ਦਫਤਰ ਵਿਚ ਬੁਲਾਇਆ ਗਿਆ, ਮੈਂ ਸਪੱਸ਼ਟ ਕਰ ਦਿੱਤਾ, **ਚਾਚਾ ਜੀ, ਮੈਨੂੰ ਇਸ ਤੋਂ ਦੁੱਗਣੀ ਤਨਖਾਹ ਦੀ ਸਰਕਾਰੀ ਨੌਕਰੀ ਮਿਲ ਗਈ ਐ ਅਤੇ ਚੁਤਾਲੀ ਬੰਦਿਆਂ ਵਿਚੋਂ ਮੇਰਾ ਤੇਰ੍ਹਵਾਂ ਨੰਬਰ ਐ।'' **ਫੇਰ ਠੀਕ ਐ, ਮੈਂ ਤਾਂ ਸਮਝਿਆ ਸੀ ਕਿ ਬਾਹਮਣ ਤੇ ਇਸ ਬਾਣੀਏ ਨੇ ਮਿਲ ਕੇ ਇਕ ਹੋਰ ਗਊ 'ਤੇ ਕੁਹਾੜਾ ਨਾ ਚਲਾ ਦਿੱਤਾ ਹੋਵੇ।'' ਅੱਗਰਵਾਲ ਸਾਹਿਬ ਦਾ ਇਸ਼ਾਰਾ ਉਸ ਮਾਲੀ ਵੱਲ ਸੀ, ਜਿਸ ਨੂੰ ਮਾਰਚ ਦੇ ਆੀਂਰੀ ਦਿਨ ਓਪਰੇਸ਼ਨ ਪਿੱਛੋਂ ਉਸ ਦੀ ਨਿਗਾਹ ਨਾ ਬਣਨ ਕਾਰਨ ਹਟਾ ਦਿੱਤਾ ਸੀ।

  ੧੭ ਮਈ ਦੀ ਰਾਤ ਮੇਰੇ ਲਈ ਬੜੀ ਹੁਸੀਨ ਰਾਤ ਸੀ। ਜੇ.ਬੀ.ਟੀ. ਦੇ ਸਿਖਿਆਰਥੀਆਂ ਨੇ ਮੇਰੀ ਵਿਦਾਇਗੀ 'ਚ ਸ਼ਾਨਦਾਰ ਡਿਨਰ ਦਾ ਇੰਤਜ਼ਾਮ ਕੀਤਾ। ਪ੍ਰਿੰਸੀਪਲ ਚਿੱਤੋਂ ਮੇਰੇ ਇਸ ਵਿਦਾਇਗੀ ਸਮਾਰੋਹ ਦੇ ਹੱਕ ਵਿਚ ਨਹੀਂ ਸੀ ਪਰ ਉਹ ਐਸ.ਪੀ. ਗੁਪਤੇ ਤੋਂ ਬਹੁਤ ਡਰਦਾ ਸੀ ਤੇ ਮੈਥੋਂ ਵੀ ਉਹਨੂੰ  ਡਰ ਸੀ ਕਿ ਦਫਤਰ ਵੱਲੋਂ ਇਨਕਾਰ ਕਰਨ 'ਤੇ ਵਿਦਿਆਰਥੀ ਬਗਾਵਤ ਹੀ ਨਾ ਕਰ ਦੇਣ। ਉਹਨੂੰ ਮੇਰੇ ਵਿਦਿਆਰਥੀਆਂ ਨਾਲ ਸਬੰਧਾਂ ਦਾ ਚੰਗੀ ਤਰ੍ਹਾਂ ਪਤਾ ਸੀ। ਇਸ ਲਈ ਉਹ ਵਿਦਾਇਗੀ ਸਮਾਗਮ ਵਿਚ ਸ਼ਾਮਲ ਹੋਇਆ। ਉਸ ਨੂੰ ਮੇਰੀ ਤਾਰੀਫ ਵੀ ਕਰਨੀ ਪਈ। ਵਾਇਸ ਪ੍ਰਿੰਸੀਪਲ ਸੇਠ ਨੇ ਮੇਰੀ ਤਾਰੀਫ ਦੇ ਪੁਲ ਬੰਨ੍ਹ ਦਿੱਤੇ। ਐਸ.ਪੀ.ਗੁਪਤੇ ਨੂੰ ਸਟੇਜ 'ਤੇ ਬੋਲਣ ਦਾ ਅਭਿਆਸ ਨਹੀਂ ਸੀ, ਇਸ ਲਈ ਉਹ ਕੁਝ ਨਹੀਂ ਸੀ ਬੋਲਿਆ। ਪਰ ਉਸ ਦੇ ਪਿਆਰ ਦੀ ਪਵਿੱਤਰਤਾ ਦਾ ਮੈਂ ਸਦਾ ਰਿਣੀ ਰਹਾਂਗਾ। ਬਾਵਰੇ ਨੇ ਮੇਰੀ ਤਾਰੀਫ ਵਿਚ ਕਸੀਦਾ ਨੁਮਾ ਗੀਤ ਗਾਇਆ। ਹੋਰ ਜੋ ਵੀ ਪ੍ਰੋਗਰਾਮ ਪੇਸ਼ ਹੋਇਆ, ਹਰ ਆਇਟਮ ਵਿਚ ਮੇਰਾ ਗੁਣ-ਗਾਇਨ ਕੀਤਾ ਗਿਆ ਸੀ। ਆਪਣੀ ਏਨੀ ਵੱਡੀ ਕਮਜ਼ੋਰੀ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਮੇਰਾ ਇਹ ਸਨਮਾਨ ਮੇਰੀ ਜ਼ਿੰਦਗੀ ਦਾ ਵਡਮੁੱਲਾਖਜ਼ਾਨਾ ਹੈ।


  ਅਲੀਗੜ੍ਹ ਤੋਂ ਵੀ ਚਾਨਣ ਨਾ ਮਿਲ ਸਕਿਆ

  ਭਾਵੇਂ ਕਾਂਗੜੇ ਤੋਂ ਨੌਕਰੀ ਛੱਡ ਆਇਆ ਸੀ ਪਰ ਜੀ.ਏ.ਵੀ.ਹਾਇਰ ਸੈਕੰਡਰੀ ਸਕੂਲ ਦੇ ਆਪਣੇ ਸਾਥੀ ਹਰੀਸ਼ ਚੰਦਰ ਦੀ ਬੰਨ੍ਹਾਈ ਆਸ ਕਾਰਨ ਮੈਂ ਬੜੇ ਹੁਲਾਰੇ ਵਿਚ ਸੀ। ਪਰੰਤੂ ਅਲੀਗੜ੍ਹ ਜਾਣ ਦਾ ਪ੍ਰੋਗਰਾਮ ਤਾਂ ਉਦੋਂ ਹੀ ਬਣ ਸਕਦਾ ਸੀ ਜਦ ਹਰੀਸ਼ ੁਂਦ ਅਲੀਗੜ੍ਹ ਹੋਵੇ। ਹਰੀਸ਼ ਅਲੀਗੜ੍ਹ ਗਰਮੀ ਦੀਆਂ ਛੁੱਟੀਆਂ ਤੋਂ ਬਿਨਾਂ ਨਹੀਂ ਸੀ ਮਿਲ ਸਕਣਾ। ਉਦੋਂ ਕਾਂਗੜਾ ਪੰਜਾਬ ਦਾ ਹਿੱਸਾ ਹੋਣ ਕਾਰਨ ਗਰਮੀ ਦੀਆਂ ਛੁੱਟੀਆਂ ਉਥੇ ਵੀ ਪੰਜਾਬ ਦੇ ਮੈਦਾਨੀ ਸਕੂਲਾਂ ਅਨੁਸਾਰ ਹੀ ਹੁੰਦੀਆਂ। ਮੈਂ ਉਹਨਾਂ ਦਿਨਾਂ ਵਿਚ ਐਸ.ਡੀ.ਹਾਈ ਸਕੂਲ, ਮੌੜ ਮੰਡੀ ਵਿਚ ਨੌਕਰੀ ਕਰ ਲੈਣ ਕਾਰਨ ਗਰਮੀ ਦੀਆਂ ਛੁੱਟੀਆਂ ਦੀ ਬੜੀ ਤੀਬਰਤਾ ਨਾਲ ਉਡੀਕ ਕਰ ਰਿਹਾ ਸੀ। ਭਾਵੇਂ ਮੈਨੂੰ ਪਤਾ ਸੀ ਕਿ ਗਰਮੀ ਦੀਆਂ ਛੁੱਟੀਆਂ ਦੀ ਤਨਖਾਹ ਨਹੀਂ ਮਿਲਣੀ, ਕਿਉਂਕਿ ਛੁੱਟੀਆਂ ਤੋਂ ਦੋ ਕੁ ਮਹੀਨੇ ਪਹਿਲਾਂ ਹੀ ਹਾਜ਼ਰ ਹੋਇਆ ਸੀ ਤੇ ਮੇਰੀ ਇਹ ਛੁੱਟੀਆਂ ਦੀ ਤਨਖਾਹ ਮੇਰੇ ਇਸ ਸਕੂਲ ਵਿਚ ਦਸ ਮਹੀਨੇ ਪੂਰੇ ਹੋਣ 'ਤੇ ਹੀ ਮਿਲਣੀ ਸੀ। ਪਰ ਅੱਖਾਂ ਦੀ ਜੋਤ ਸਾਹਮਣੇ ਤਨਖਾਹ ਵਾਲਾ ਮਸਲਾ ਬੜਾ ਛੋਟਾ ਸੀ, ਨਾਲੇ ਅਲੀਗੜ੍ਹ ਦੇ ਕਿਰਾਏ-ਭਾੜੇ ਤੇ ਹਸਪਤਾਲ ਦਾ ਖਰਚ ਜਿੰਨਾ ਕੁ ਹੋਣਾ ਸੀ, ਓਨੇ ਕੁ ਪੈਸੇ ਮੈਂ ਆਪਣੀ ਤਨਖਾਹ ਵਿਚੋਂ ਬਚਾ ਲਏ ਸਨ। ਹਸਪਤਾਲ ਦੇ ਖਰਚ ਬਾਰੇ ਮੈਨੂੰ ਹਰੀਸ਼ ਨੇ ਦੱਸਿਆ ਹੋਇਆ ਸੀ ਕਿ ਉਥੇ ਮਰੀਜ਼ ਦਾ ਕੋਈ ਖਾਸ ਖਰਚ ਨਹੀਂ ਹੁੰਦਾ। ਰਹਿਣ ਲਈ ਠਿਕਾਣਾ ਹਰੀਸ਼ ਦਾ ਘਰ ਹੋਣਾ ਸੀ, ਇਸ ਲਈ ਪੈਸੇ-ਟਕੇ ਦੀ ਲੋੜ ਮੇਰੇ ਅਲੀਗੜ੍ਹ ਜਾਣ ਵਿਚ ਕੋਈ ਅੜਿੱਕਾ ਨਹੀਂ ਸੀ।
  ਛੁੱਟੀਆਂ ਹੋਣ ਤੋਂ ਕੁਝ ਦਿਨਾਂ ਪਿੱਛੋਂ ਹੀ ਮੈਂ ਰੇਲ ਰਾਹੀਂ ਅਲੀਗੜ੍ਹ ਪਹੁੰਚ ਗਿਆ। ਅਲੀਗੜ੍ਹ ਜਿਸ ਘਰ ਵਿਚ ਮੈਂ ਪਹੁੰਚਿਆ, ਉਹ ਬਹੁਤ ਵਧੀਆ ਦੋ ਮੰਜ਼ਲੀ ਹਵੇਲੀ ਸੀ। ਇਹ ਹਵੇਲੀ ਹਰੀਸ਼ ਦੇ ਪਿਤਾ ਨੂੰ ਪਾਕਿਸਤਾਨ ਵਿਚ ਖੁੱਸੀ ਜਾਇਦਾਦ ਬਦਲੇ ਅਲਾਟ ਹੋਈ ਸੀ। ਉਸ ਦੇ ਪਿਤਾ ਤੇ ਮਾਂ ਦਾ ਸਲੂਕ ਦੇਖ ਕੇ ਤਾਂ ਮੈਂ ਹੋਰ ਵੀ ਹੌਸਲੇ ਵਿਚ ਆ ਗਿਆ ਸੀ।
  ਇਸ ਪਹਿਲੀ ਫੇਰੀ ਸਮੇਂ ਅਲੀਗੜ੍ਹ ਵਿਚ ਮੇਰਾ ਇਕ ਹਫਤਾ ਲੱਗ ਗਿਆ। ਹਰੀਸ਼ ਹੀ ਮੇਰੇ ਨਾਲ ਰੋਜ਼ *ਗਾਂਧੀ ਆਈ ਹੌਸਪਿਟਲ' ਜਾਂਦਾ ਤੇ ਨਾਲ ਹੀ ਮੈਨੂੰ ਲੈ ਕੇ ਆਉਂਦਾ। ਹੁਣ ਇਥੇ ਇਸ ਹਸਪਤਾਲ ਦੇ ਬਾਨੀ ਡਾ.ਮੋਹਨ ਲਾਲ ਦੀ ਥਾਂ ਉਸ ਦਾ ਭਰਾ ਡਾ.ਮਹੇਸ਼ ਗੁਪਤਾ ਹਸਪਤਾਲ ਦਾ ਮੁਖੀ ਸੀ। ਹਰੀਸ਼ ਦੇ ਕਹਿਣ ਸੁਣਨ ਨਾਲ ਹੀ ਮੈਨੂੰ ਡਾ.ਮਹੇਸ਼ ਗੁਪਤਾ ਦੇ ਇਲਾਜ ਦੀ ਸਹੂਲਤ ਮਿਲ ਗਈ ਸੀ। ਜਦੋਂ ਛੇ ਦਿਨ ਪਿੱਛੋਂ ਮੈਨੂੰ ਐਨਕਾਂ ਦਾ ਨਵਾਂ ਨੰਬਰ ਦਿੱਤਾ ਗਿਆ ਤੇ ਡਾਕਟਰ ਨੇ ਇਹ ਵੀ ਹਦਾਇਤ ਕੀਤੀ ਕਿ ਮੈਂ ਐਨਕ ਏਥੋਂ ਹੀ ਬਣਵਾ ਕੇ ਲੈ ਕੇ ਜਾਵਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਜੀਵਨ ਦਾ ਰਾਹ ਹੀ ਬਦਲ ਗਿਆ ਹੋਵੇ। ਇਸ ਐਨਕ ਦੇ ਸ਼ੀਸ਼ੇ ਬਿਲਕੁਲ ਚਿੱਟੇ ਨਹੀਂ ਸਨ, ਸਗੋਂ ਹਲਕੇ ਅਸਮਾਨੀ ਰੰਗ ਦੇ ਸਨ। ਇਸ ਐਨਕ ਨਾਲ ਧੁੱਪ ਵਿਚ ਵੀ ਦੇਖਣ ਵਿਚ ਅੱਖਾਂ 'ਤੇ ਕੋਈ ਬੋਝ ਨਹੀਂ ਸੀ ਪੈਂਦਾ। ਉਂਜ ਵੀ ਮੇਰੀ ਪਹਿਲੀ ਐਨਕ ਦੇ ਸਫੀਰੀਕਲ ਮਾਈਨਸ ਸਾਢੇ ਚਾਰ ਤੇ ਮਾਈਨਸ ਪੰਜ ਨਾਲ ਕੁਝ ਸੈਲੰਡਰੀਕਲ ਨੰਬਰ ਵੀ ਪੈ ਗਿਆ ਸੀ, ਜਿਸ ਨਾਲ ਦੂਰ ਦੀ ਨਜ਼ਰ ਟੈਸਟ ਕਰਨ ਵਾਲੇ ਚਾਰਟ ਦੀਆਂ ਹੇਠਲੀਆਂ ਦੋ ਸਤਰਾਂ ਨੂੰ ਛੱਡ ਕੇ ਸਾਰਾ ਚਾਰਟ ਠੀਕ ਪੜ੍ਹਿਆ ਜਾਂਦਾ ਸੀ। ਇਸ ਦੇ ਨਾਲ ਹੀ ਪੀਣ ਲਈ ਇਕ ਦਵਾਈ ਅਤੇ ਦੋ ਗੋਲੀਆਂ ਵਿਟਾਮਿਨ ਏ ਅਤੇ ਵਿਟਾਮਿਨ ਏ ਈ ਦੀਆਂ ਖਾਣ ਦੀ ਪਰਚੀ ਉਤੇ ਹਦਾਇਤ ਸੀ। ਵਾਪਸ ਆਉਣ ਵੇਲੇ ਮੈਂ ਬਹੁਤ ਹੌਸਲੇ ਵਿਚ ਸੀ। ਇਕ ਤਾਂ ਹਰੀਸ਼ ਦੇ ਪਰਿਵਾਰ ਦੇ ਸੁਭਾ ਕਾਰਨ ਅਤੇ ਦੂਜਾ ਨਵੀਆਂ ਐਨਕਾਂ ਅਤੇ ਖਾਣ ਤੇ ਪੀਣ ਵਾਲੀ ਦਵਾਈ ਵਿਚਲੀ ਆਸ ਕਾਰਨ।
  ਦਸੰਬਰ ਦੀਆਂ ਛੁੱਟੀਆਂ ਵਿਚ ਮੈਂ ਮੁੜ ਇਕੱਲਾ ਹੀ ਅਲੀਗੜ੍ਹ ਚਲਾ ਗਿਆ ਸੀ। ਹਰੀਸ਼ ਦੇ ਚਿੱਠੀ-ਪੱਤਰ ਵਾਲੇ ਲਹਿਜੇ ਅਤੇ ਉਸ ਦੀ ਮੇਰੀ ਪਿਛਲੀ ਫੇਰੀ ਵੇਲੇ ਕੀਤੀ ਸਹਾਇਤਾ ਕਾਰਨ ਮੈਂ ਇਕੱਲੇ ਜਾਣ ਵਿਚ ਕੋਈ ਔਖ ਨਾ ਸਮਝੀ। ਪਰ ਮੈਨੂੰ ਚਾਹ ਪਿਆਉਣ ਤੋਂ ਪਿੱਛੋਂ ਬਾਜ਼ਾਰ ਜਾਣ ਦੇ ਬਹਾਨੇ ਜਦੋਂ ਮੈਨੂੰ ਨਾਲ ਹੀ ਮੇਰੇ ਬੈਗ ਚੁੱਕਣ ਸਬੰਧੀ ਵੀ ਹਰੀਸ਼ ਨੇ ਇਸ਼ਾਰਾ ਕਰ ਦਿੱਤਾ ਤਾਂ ਮੈਨੂੰ ਲੱਗਿਆ ਕਿ ਮੇਰੀ ਕਿਸੇ ਪਿਛਲੀ ਗੁਸਤਾਖੀ ਕਾਰਨ ਉਸ ਦਾ ਵਿਹਾਰ ਪਹਿਲਾਂ ਨਾਲੋਂ ਕਾਫੀ ਬਦਲਿਆ ਹੋਇਆ ਹੈ। ਇਕ ਘਟੀਆ ਜੇਹੀ ਧਰਮਸ਼ਾਲਾ ਵਿਚ ਕਮਰਾ ਦਿਵਾ ਕੇ ਉਸ ਨੇ ਮੈਨੂੰ ਸਵੇਰੇ ਸਿੱਧਾ ਨੌਂ ਵਜੇ ਹਸਪਤਾਲ ਪਹੁੰਚਣ ਲਈ ਕਹਿ ਦਿੱਤਾ। ਮੈਂ ਸਾਰੀ ਰਾਤ ਸੌਂ ਨਾ ਸਕਿਆ। ਧਰਮਸ਼ਾਲਾ ਤੋਂ ਮਿਲਿਆ ਬਿਸਤਰਾ ਮੈਂ ਸਰਾਹਣੇ ਧਰ ਲਿਆ ਤੇ ਰਾਤ ਆਪਣੇ ਵਾਲੇ ਕੰਬਲ ਵਿਚ ਹੀ ਕੱਟੀ। ਭਾਵੇਂ ਰਾਤ ਨੂੰ ਤੁਰਨ ਫਿਰਨ ਵਾਲੀ ਮੁਸ਼ਕਲ ਤਾਂ ਮੇਰੀ ਜਿਉਂ ਦੀ ਤਿਉਂ ਸੀ ਤੇ ਦਿਨ ਸਮੇਂ ਦੀ ਨਜ਼ਰ ਵਿਚ ਵੀ ਨਵੀਂ ਐਨਕ ਕਾਰਨ ਮੈਨੂੰ ਕਾਫੀ ਫਾਇਦਾ ਜਾਪਦਾ ਸੀ। ਪਰ ਡਾ.ਮਹੇਸ਼ ਗੁਪਤਾ ਦੀ ਥਾਂ ਹੁਣ ਮੇਰਾ ਜਿਸ ਡਾਕਟਰ ਨਾਲ ਵਾਹ ਪਿਆ, ਉਸ ਦਾ ਵਿਹਾਰ ਉ=ੱਕਾ ਹੀ ਹਮਦਰਦੀ ਵਾਲਾ ਨਹੀਂ ਸੀ। ਪਹਿਲਾਂ ਵਾਂਗ ਭਾਵੇਂ ਸੱਤ ਦਿਨ ਦੀ ਥਾਂ ਮੇਰਾ ਚਾਰ ਦਿਨ ਵਿਚ ਹੀ ਕੰਮ ਨਿੱਬੜ ਗਿਆ ਪਰ ਪਹਿਲਾਂ ਵਾਲਾ ਹੌਸਲਾ ਇਸ ਫੇਰੀ ਤੋਂ ਮੈਨੂੰ ਨਹੀਂ ਸੀ ਮਿਲਿਆ। ਹਰੀਸ਼ ਦੋ ਵਾਰ ਰਸਮੀ ਤੌਰ 'ਤੇ ਆ ਕੇ ਪਤਾ ਲੈ ਗਿਆ ਸੀ, ਪਰ ਮੈਂ ਸਮਝ ਲਿਆ ਸੀ ਕਿ ਅੱਗੋਂ ਆਉਣ ਲਈ ਮੈਨੂੰ ਉਸ ਦੇ ਘਰ ਜਾਣ ਦੀ ਲੋੜ ਨਹੀਂ। ਰਾਤ ਦੀ ਠਹਿਰ ਅਤੇ ਦੋ-ਤਿੰਨ ਵੇਲੇ ਦੀ ਰੋਟੀ ਦਾ ਪ੍ਰਬੰਧ ਜਿਵੇਂ-ਕਿਵੇਂ ਵੀ ਹੋਇਆ, ਕਰ ਲਿਆ ਸੀ। ਇਸ ਫੇਰੀ ਨਾਲ ਪਿਛਲੇ ਉਤਸ਼ਾਹ ਵਿਚ ਵੀ ਕਮੀ ਆ ਗਈ ਸੀ, ਕਿਉਂਕਿ ਐਨਕ ਦਾ ਨੰਬਰ ਓਹੀ ਸੀ ਤੇ ਦਵਾਈ ਵੀ ਓਹੀ ਖਾਣੀ ਸੀ। ਪਰ ਇਸ ਦਵਾਈ ਖਾਣ ਨਾਲ ਅੰਧਰਾਤੇ ਦੇ ਇਲਾਜ ਵਿਚ ਕੋਈ ਫਰਕ ਨਹੀਂ ਸੀ ਪਿਆ।
  ਤੀਜੀ ਵਾਰ ਮੈਂ ਆਪਣੇ ਭਾਣਜੇ ਵਿਜੇ ਕੁਮਾਰ ਨੂੰ ਨਾਲ ਲੈ ਕੇ ਗਿਆ। ਇਸ ਸਮੇਂ ਤੱਕ ਮੈਂ ਐਸ.ਡੀ.ਹਾਈ ਸਕੂਲ, ਮੌੜ ਮੰਡੀ ਤੋਂ ਐਸ.ਡੀ. ਹਾਇਰ ਸੈਕੰਡਰੀ ਤੇ ਜੇ.ਬੀ.ਟੀ.ਸਕੂਲ, ਬਠਿੰਡੇ ਪਹੁੰਚ ਚੁੱਕਾ ਸੀ ਤੇ ਅਪ੍ਰੈਲ ਦੀਆਂ ਦਸ ਛੁੱਟੀਆਂ ਕਾਰਨ ਵਿਜੇ ਕੁਮਾਰ ਵੀ ਵਿਹਲਾ ਸੀ। ਉਸ ਦੇ ਨਾਲ ਹੋਣ ਕਾਰਨ ਮੇਰੇ ਅੰਦਰ ਰਾਤ ਨੂੰ ਤੁਰਨ ਫਿਰਨ ਦਾ ਕੋਈ ਡਰ ਨਹੀਂ ਸੀ। ਰਹਿਣ ਲਈ ਅਲੀਗੜ੍ਹ ਦੇ ਆਰੀਆ ਸਮਾਜ ਮੰਦਰ ਵਿਚ ਇਕ ਕਮਰਾ ਮਿਲ ਗਿਆ ਸੀ ਅਤੇ ਸੌਣ ਲਈ ਅਸੀਂ ਘਰੋਂ ਦੋ ਚਾਦਰਾਂ ਤੇ ਦੋ ਚਾਦਰੇ ਲੈ ਗਏ ਸਾਂ। ਵਿਜੇ ਨੂੰ ਨਾਲ ਲਿਜਾਣ ਦਾ ਇਕ ਫਾਇਦਾ ਇਹ ਵੀ ਹੋਇਆ ਕਿ ਉਹ ਪਰਚੀ 'ਤੇ ਲਿਖੀ ਹੋਈ ਹਰ ਗੱਲ ਮੈਨੂੰ ਪੜ੍ਹ ਕੇ ਦੱਸ ਦਿੰਦਾ। ਦੂਜਾ ਫਾਇਦਾ ਇਹ ਹੋਇਆ ਕਿ ਇਸ ਵਾਰ ਜਿਸ ਡਾ.ਰਾਜਿੰਦਰ ਗੋਗੀ ਨੇ ਮੇਰਾ ਇਲਾਜ ਕੀਤਾ, ਉਸ ਨੇ ਮੈਨੂੰ ਦੋ ਮਹੀਨੇ ਲਈ ਜਿਹੜੇ ਕੈਪਸੂਲ ਦਿੱਤੇ, ਉਹ ਅਮਰੀਕਾ ਦੀ ਕਿਸੇ ਕੰਪਨੀ ਦੇ ਬਣਾਏ ਹੋਏ ਸਨ। ਨਵੇਂ ਇਲਾਜ ਕਾਰਨ ਮੈਨੂੰ ਆਸ ਦੀ ਨਵੀਂ ਕਿਰਨ ਨਜ਼ਰ ਆਈ। ਡਾ.ਗੋਗੀ ਦਾ ਵਰਤਾਓ ਵੀ ਬਹੁਤ ਚੰਗਾ ਸੀ। ਪਰ ਆਉਣ ਵੇਲੇ ਜਿਹੜੀ ਨਿਰਾਸ਼ਾ ਪੱਲੇ ਪਈ, ਉਹ ਇਹ ਸੀ ਕਿ ਨਵੀਂ ਐਨਕ ਬਣਾਉਣੀ ਪੈ ਗਈ ਤੇ ਉਸ ਨਵੀਂ ਐਨਕ ਨਾਲ ਵੀ ਕੋਈ ਫਾਇਦਾ ਨਜ਼ਰ ਨਹੀਂ ਸੀ ਆਇਆ।
  ਵਾਪਸ ਆਉਣ ਪਿੱਛੋਂ ਜਦੋਂ ਉਹ ਕੈਪਸੂਲਖਤਮ ਹੋ ਗਏ ਅਤੇ ਡਾ.ਗੋਗੀ ਦੇ ਭਰੋਸੇ ਕਾਰਨ ਕਿ ਨਵੀਂ ਸਪਲਾਈ ਆਉਣ 'ਤੇ ਉਹ ਕੈਪਸੂਲ ਹੋਰ ਮਿਲ ਜਾਣਗੇ। ਮੈਂ ਲਗਾਤਾਰ ਡਾਕਟਰ ਸਾਹਿਬ ਨੂੰ ਤਿੰਨ ਰਜਿਸਟਰਡ ਪੱਤਰ ਲਿਖੇ ਪਰ ਕੋਈ ਜਵਾਬ ਨਾ ਆਇਆ। ਇਸ ਲਈ ਮੁੜ ਅਲੀਗੜ੍ਹ ਜਾਣ ਦਾ ਖਆਿਲ ਤਿਆਗ ਦਿੱਤਾ।
  ਆਖਰ ਮਿੱਤਰ-ਪਿਆਰਿਆਂ ਦੇ ਕਹਿਣ ਉਤੇ ਮੈਂ ਡਾ.ਧਨਵੰਤ ਸਿੰਘ ਨੂੰ ਅੱਖਾਂ ਚੈ=ੱਕ ਕਰਾਉਣ ਦਾ ਫੈਸਲਾ ਕੀਤਾ। ਅੱਖਾਂ ਦੇ ਇਲਾਜ ਦੇ ਖੇਤਰ ਵਿਚ ਉਦੋਂ ਪੰਜਾਬ ਵਿਚ ਡਾ.ਧਨਵੰਤ ਸਿੰਘ ਤੋਂ ਵੱਡਾ ਕੋਈ ਹੋਰ ਅੱਖਾਂ ਦਾ ਡਾਕਟਰ ਨਹੀਂ ਸੀ ਮੰਨਿਆ ਜਾਂਦਾ। ਮੇਰੇ ਲਈ ਪਟਿਆਲੇ ਜਾਣਾ ਹੋਰ ਵੀ ਸੌਖਾ ਸੀ। ਸੋਚਿਆ ਬਈ ਨਾਲ ਆਪਣੀ ਭੈਣ ਤਾਰਾ ਨੂੰ ਵੀ ਲੈ ਜਾਵਾਂ, ਕਿਉਂਕਿ ਉਸ ਦੀ ਨਜ਼ਰ ਵੀ ਲਗਾਤਾਰ ਘਟ ਰਹੀ ਸੀ। ਰਾਤ ਨੂੰ ਤੁਰਨ-ਫਿਰਨ ਵਿਚ ਉਸ ਨੂੰ ਵੀ ਕੁਝ ਮੁਸ਼ਕਲ ਆਉਂਦੀ ਸੀ। ਇਕ ਔਰਤ ਹੋਣ ਕਾਰਨ ਅਕਸਰ ਰਾਤ ਨੂੰ ਉਸ ਨੇ ਬਾਹਰ ਬਹੁਤ ਘੱਟ ਜਾਣਾ ਹੁੰਦਾ ਸੀ, ਜਿਸ ਕਾਰਨ ਉਸ ਨੂੰ ਰਾਤ ਸਮੇਂ ਆਪਣੀਆਂ ਅੱਖਾਂ ਕਾਰਨ ਹੋਣ ਵਾਲੀ ਮੁਸ਼ਕਲ ਦਾ ਬਹੁਤਾ ਅਹਿਸਾਸ ਨਹੀਂ ਸੀ। ਡਾ.ਧਨਵੰਤ ਸਿੰਘ ਤੋਂ ਪਹਿਲੀ ਵਾਰ ਇਹ ਪਤਾ ਲੱਗਿਆ ਕਿ ਸਾਨੂੰ ਦੋਵਾਂ ਭੈਣ-ਭਰਾ ਨੂੰ ਇਕੋ ਹੀ ਬੀਮਾਰੀ ਹੈ। ਇਸ ਬੀਮਾਰੀ ਦਾ ਨਾਂ ਜੋ ਡਾਕਟਰ ਸਾਹਿਬ ਨੇ ਪਰਚੀਆਂ ਉਤੇ ਲਿਖਿਆ, ਉਹ ਸੀ---ਰੈਟੇਨਾਈਟਸ ਪਿਗਮੈਨਟੋਜ਼ਾ। ਉਸ ਨੇ ਇਹ ਵੀ ਦੱਸਿਆ ਕਿ ਇਹ ਵੰਸ਼ਿਜ  ਬੀਮਾਰੀ ਹੈ। ਕੇਸ ਹਿਸਟਰੀ ਨੋਟ ਕਰਦਿਆਂ ਡਾਕਟਰ ਸਾਹਿਬ ਨੇ ਸਾਡੇ ਦਾਦਕਿਆਂ ਤੇ ਨਾਨਕਿਆਂ ਵਿਚ ਇਸ ਬੀਮਾਰੀ ਬਾਰੇ ਪੁੱਛਿਆ ਸੀ। ਮੈਨੂੰ ਤਾਏ ਮਥਰਾ ਦਾਸ ਦੀ ਵੱਡੀ ਧੀ ਦੀ ਘੱਟ ਨਜ਼ਰ ਅਤੇ ਇਕ ਪੁੱਤਰ ਦੀ ਨੇਤਰਹੀਣਤਾ ਦਾ ਪਤਾ ਸੀ। ਮੈਂ ਇਹ ਜਾਣਕਾਰੀ ਡਾਕਟਰ ਸਾਹਿਬ ਨੂੰ ਦੇ ਦਿੱਤੀ। ਡਾਕਟਰ ਸਾਹਿਬ ਦੀ ਤਸ਼ੀਂੀਸ ਬਿਲਕੁਲ ਠੀਕ ਸੀ। ਉਹਨਾਂ ਜਿਹੜੀ ਦਵਾਈ ਲਿਖ ਕੇ ਦਿੱਤੀ, ਉਸ ਨਾਲ ਵੀ ਉਹਨਾਂ ਦੱਸਿਆ ਸੀ ਕਿ ਇਸ ਨਾਲ ਨਜ਼ਰ ਘਟਣ ਦੀ ਜਾਂ ਤਾਂ ਰਫਤਾਰ ਘਟ ਸਕਦੀ ਹੈ ਤੇ ਜਾਂ ਅੱਗੋਂ ਤੋਂ ਨਜ਼ਰ ਦੇ ਘਟਣ ਦੀ ਪ੍ਰਕਿਰਿਆ ਰੁਕ ਸਕਦੀ ਹੈ। ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਸੀ ਕਿ ਉਂਜ ਇਸ ਬੀਮਾਰੀ ਦਾ ਦੁਨੀਆਂ ਵਿਚ ਕੋਈ ਇਲਾਜ ਨਹੀਂ।
  ਪਿੱਛੋਂ ਤਾਇਆ ਮਥਰਾ ਦਾਸ ਦੀ ਔਲਾਦ ਵਿਚੋਂ ਤਿੰਨ ਧੀਆਂ ਤੇ ਦੋ ਪੁੱਤਰਾਂ ਦੀ ਨੇਤਰਹੀਣਤਾ ਅਤੇ ਸਾਡੇ ਦੋਵਾਂ ਭੈਣ-ਭਰਾ ਦੀ ਨੇਤਰਹੀਣਤਾ ਦੇ ਨਾਲ ਨਾਲ ਸਾਡੇ ਬਾਬਾ ਨਰੈਣਾ ਮੱਲ ਦੇ ਭਤੀਜੇ ਲਾਲ ਚੰਦ ਦੀ ਇਕ ਕੁੜੀ ਦੀ ਨਜ਼ਰ ਚਲੀ ਜਾਣ ਦੀਖਬਰ ਮਿਲੀ। ਉਹਨਾਂ ਦਿਨਾਂ ਵਿਚ ਹੀ ਰਿਸ਼ਤੇ ਵਿਚੋਂ ਇਕ ਚਾਚੇ ਦੇ ਪੁੱਤ ਦੀ ਨਜ਼ਰ ਘਟਣ ਦਾ ਪਤਾ ਲੱਗਾ।
  ਡਾ.ਧਨਵੰਤ ਸਿੰਘ ਦੀ ਦਵਾਈ ਨਾਲ ਨਜ਼ਰ ਘਟਣ ਦੀ ਰਫਤਾਰ ਕੁਝ ਮੱਧਮ ਪਈ ਜਾਂ ਨਹੀਂ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਸਾਡੇ ਦੋਹਾਂ ਦੀ ਨਜ਼ਰ ਘਟਦੀ ਘਟਦੀ ਏਨੀ ਘਟ ਗਈ ਕਿ ਤੀਹ ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਮੇਰੀ ਨਜ਼ਰ ਧੁੱਪ ਛਾਂ ਤੋਂ ਕੁਝ ਚੰਗੀ ਸੀ ਪਰ ਪੜ੍ਹਨ-ਲਿਖਣ ਜੋਗੀ ਉਕਾ ਹੀ ਨਹੀਂ ਸੀ। ਰਾਤ ਨੂੰ ਇਕੱਲੇ ਬਾਹਰ-ਅੰਦਰ ਜਾਣ ਦਾ ਸਿਲਸਿਲਾ ਉਕਾ ਹੀ ਰੁਕ ਗਿਆ ਸੀ ਤੇ ਹੁਣ ਤਾਂ ਮੈਨੂੰ ਡਾ.ਧਨਵੰਤ ਸਿੰਘ ਦੀ ਮੱਧਮ ਸੁਰ ਵਿਚ ਕਹੀ ਇਹ ਗੱਲ ਯਾਦ ਆਉਂਦੀ ਰਹਿੰਦੀ ਹੈ ਕਿ ਇਹ ਅੱਖਾਂ ਦਾ ਇਕ ਐਸਾ ਨਾ-ਮੁਰਾਦ ਰੋਗ ਹੈ, ਜਿਸ ਨਾਲ ਆਖਰ ਰੋਗੀ ਨੇਤਰਹੀਣ  ਹੋ ਜਾਂਦਾ ਹੈ।
  ਡਾ.ਧਨਵੰਤ ਸਿੰਘ ਕੋਲ ਜਾਣ ਸਮੇਂ ਮੇਰੀ ਭੈਣ ਸਰਦੀ ਕਾਰਨ ਜਿਹੜਾ ਸ਼ਾਲ ਮੇਰੀ ਭਾਬੀ ਦਾ ਲੈ ਗਈ ਸੀ, ਉਹ ਅਸੀਂ ਦੋਵੇਂ ਦੁਖੀ ਭੈਣ-ਭਰਾ ਵਾਪਸੀ 'ਤੇ ਬਸ ਵਿਚ ਹੀ ਭੁੱਲ ਆਏ ਸੀ। ਕਿਸੇ ਹਮਦਰਦੀ ਦੀ ਥਾਂ ਵਾਪਸੀ ਉਤੇ ਸ਼ਾਲ ਦੇ ਬਸ ਵਿਚ ਭੁੱਲ ਆਉਣ ਕਾਰਨ ਸਾਡੀ ਜਿਸ ਤਰ੍ਹਾਂ ਘਰ ਆਉਣ 'ਤੇ ਦੁਰਗਤ ਹੋਈ ਸੀ, ਉਹ ਵਰਤਾਓ ਤਾਂ ਕਿਸੇ ਖੇਤ ਪਏ ਗਧੇ ਨਾਲ ਵੀ ਨਾ ਹੋਵੇ। ਭੈਣ ਤਾਰਾ ਸਾਰੀ ਰਾਤ ਰੋਂਦੀ ਰਹੀ ਸੀ ਤੇ ਮੈਨੂੰ ਵੀ ਰਾਤ ਸਮੇਂ ਅੱਚਵੀ ਲੱਗੀ ਰਹੀ। ਸੋਚਦਾ ਸੀ---ਮਾਪੇ ਤੇ ਭੈਣ-ਭਰਾ ਇਸ ਤਰ੍ਹਾਂ ਦੀ ਹਾਲਤ ਵਿਚ ਤਾਂ ਦਿਲਾਸਾ ਦਿਆ ਕਰਦੇ ਹਨ ਤੇ ਇਲਾਜ ਲਈ ਆਪ ਮੂਹਰੇ ਲਗਦੇ ਹਨ ਪਰ ਏਥੇ ਨਾਲ ਜਾਣਾ ਤਾਂ ਇਕ ਪਾਸੇ ਰਿਹਾ, ਫੋਕੀ ਹਮਦਰਦੀ ਵੀ ਨਸੀਬ ਨਹੀਂ ਹੋ ਰਹੀ। ਇਸ ਮਾਮਲੇ ਵਿਚ ਭਰਾ ਦੀ ਚੁੱਪ ਸਭ ਤੋਂ ਵੱਧ ਚੁਭੀ। ਪਰ ਕੁਝ ਵੀ ਅਜਿਹਾ ਹੋਣਾ ਸੰਭਵ ਨਹੀਂ ਸੀ, ਜਿਸ ਨਾਲ ੂਂਨ ਦਾ ਰਿਸ਼ਤਾ ਪਿਘਲਦਾ। ਇਕ ਬੇਵਸ ਮਾਂ ਸੀ, ਜਿਸ ਦਾ ਢਿੱਡ ਦੋਹਾਂ ਨੂੰ ਦੇਖ ਕੇ ਮਚਦਾ ਸੀ ਪਰ ਉਹ ਕੁਝ ਵੀ ਕਰਨ ਜੋਗੀ ਨਹੀਂ ਸੀ, ਬੇਸਹਾਰਾ ਵਿਧਵਾ ਔਰਤ ਜਾਂ ਤਾਂ ਹਉਕਾ ਭਰ ਸਕਦੀ ਸੀ ਤੇ ਜਾਂ ਬੱਸ ਫਿਰ ਸਾਨੂੰ ਉਦਾਸ ਦੇਖ ਕੇ ਹੰਝੂ ਵਹਾ ਸਕਦੀ ਸੀ। ਡਾ.ਧਨਵੰਤ ਸਿੰਘ ਨੂੰ ਦਿਖਾਉਣ ਪਿੱਛੋਂ ਮੈਂ ਤਾਂ ਫਿਰੋਜ਼ਪੁਰ ਦੇ ਇਕ ਡਾ.ਗਰੋਵਰ ਨੂੰ ਵੀ ਵਿਖਾਉਣ ਗਿਆ। ਦਿੱਲੀ ਵਿਚ ਇਕ ਡਾਕਟਰ ਸਬੰਧੀ ਸੁਣ ਕੇ ਵੀ ਉਥੇ ਗਿਆ। ਮਲੋਟ ਵੀ ਇਕ ਆਯੁਰਵੈਦਿਕ ਇਲਾਜ ਕਰਾਉਣ ਲਈ ਤਿੰਨ-ਚਾਰ ਚੱਕਰ ਤੇ ਬਹੁਤ ਮਹਿੰਗੀ ਦਵਾਈ ਖਾਧੀ। ਚੰਡੀਗੜ੍ਹ ਦੇ ਇਕ ਹੋਮੀਓਪੈਥੀ ਡਾਕਟਰ ਕੋਲ ਵੀ ਕਈ ਚੱਕਰ ਲਾਏ ਪਰ ਮੈਂ ਆਪਣੀ ਭੈਣ ਨੂੰ ਕਿਤੇ ਵੀ ਨਾਲ ਲੈ ਕੇ ਨਹੀਂ ਸੀ ਗਿਆ। ਸੋਚਦਾ ਸੀ ਕਿ ਜੇ ਮੈਨੂੰ ਕੁਝ ਫਾਇਦਾ ਹੋਵੇਗਾ ਤਦ ਹੀ ਭੈਣ ਨੂੰ ਉਸ ਡਾਕਟਰ ਕੋਲ ਲੈ ਕੇ ਜਾਵਾਂਗਾ। ਹਾਂ, ਕਪੂਰਥਲੇ ਇਕ ਭਲਾ ਲੋਕ ਅੱਖਾਂ ਵਿਚ ਦਵਾਈ ਪਾਇਆ ਕਰਦਾ ਸੀ। ਹਰ ਸੱਤਵੇਂ ਦਿਨ ਉਸ ਕੋਲ ਜਾਣਾ ਪੈਂਦਾ ਸੀ। ਘਰੋਂ ਚੰਗਾ ਹੋਣ ਕਾਰਨ ਕਿਸੇ ਸੰਨਿਆਸੀ ਦਾ ਦਿੱਤਾ ਇਹ ਨੁਸਖਾ ਉਹ ਬਿਨਾਂ ਅੱਖਾਂ ਵੇਖ ਕੇ ਸਭ ਉਤੇ ਵਰਤਦਾ ਸੀ। ਪਹਿਲੀ ਵਾਰ ਅੱਖਾਂ ਵਿਚ ਦਵਾਈ ਪਾਉਣ ਵਿਚ ਮੈਨੂੰ ਕਾਫੀ ਫਰਕ ਲੱਗਿਆ। ਮੈਂ ਆਪਣੀ ਭੈਣ ਨੂੰ ਵੀ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਪਰ ਪਹਿਲੇ ਮਹੀਨੇ ਜਿਹੜੀ ਆਸ ਬੱਝੀ ਸੀ, ਉਹ ਟੁੱਟਦੇ ਟੁੱਟਦੇ ਆਖਰ ਤੀਜੇ ਮਹੀਨੇ ਟੁੱਟ ਹੀ ਗਈ। ੨੯-੩ਂ ਸਾਲ ਤੱਕ ਇਲਾਜ ਲਈ ਜੋ ਧੱਕੇ ਖਾਧੇ ਸੋ ਖਾਧੇ, ਹੁਣ ਕੋਈ ਕੁਝ ਕਹੀ ਜਾਵੇ, ਮੈਂ ਉਸ ਦੀ ਗੱਲ ਸੁਣ ਤਾਂ ਲੈਂਦਾ ਹਾਂ ਪਰ ਅਮਲ ਨਹੀਂ ਕਰਦਾ।

  .......ਚਲਦਾ......


  samsun escort canakkale escort erzurum escort Isparta escort cesme escort duzce escort kusadasi escort osmaniye escort