ਕਿਰਨਜੀਤ ਕੌਰ ਦੀ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਤੇ ਗੋਸ਼ਟੀ (ਖ਼ਬਰਸਾਰ)


ਭਾਸ਼ਾ ਵਿਭਾਗ, ਪੰਜਾਬ, ਪਟਿਆਲਾ  ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਉਭਰ ਰਹੀ ਪੰਜਾਬੀ ਕਵਿੱਤਰੀ ਬੀਬੀ ਕਿਰਨਜੀਤ ਕੌਰ ਦੀ ਨਵ-ਪ੍ਰਕਾਸ਼ਿਤ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਤੇ ਗੋਸ਼ਟੀ ਕਰਵਾਈ ਗਈ ਅਤੇ ਉਘੇ ਪੰਜਾਬੀ ਪਰਵਾਸੀ ਗਾਇਕ ਦਲਜੀਤ ਕਲਿਆਣਪੁਰੀ (ਕੈਨੇਡਾ) ਨਾਲ ਰੂਬਰੂ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਉਘੇ ਗੀਤਕਾਰ ਗਿੱਲ ਸੁਰਜੀਤ, ਦਲਜੀਤ ਕਲਿਆਣਪੁਰੀ, ਡਾ. ਗੁਰਕੀਰਤ ਕੌਰ, ਕਵਿੱਤਰੀ ਸਿੰਮੀਪ੍ਰੀਤ ਕੌਰ ਜਲਾਲਾਬਾਦ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਲ ਸਨ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚੋਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਲੇਖਕਾਂ ਦੇ ਸਹਿਯੋਗ ਸਦਕਾ ਪੰਜਾਬੀ ਸਾਹਿਤ ਸਭਾ ਨੇ ਪੰਜਾਬ ਦੀਆਂ ਸਾਹਿਤਕ ਸਭਾਵਾਂ ਵਿਚ ਆਪਣੀ ਪਛਾਣ ਬਣਾਈ ਹੈ ਅਤੇ ਭਵਿੱਖ ਵਿਚ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵੱਖ ਵੱਖ ਪੱਖਾਂ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਜਤਨ ਕੀਤੇ ਜਾਂਦੇ ਰਹਿਣਗੇ। ਡਾ. ਗੁਰਕੀਰਤ ਕੌਰ ਨੇ ਸਾਂਝੇ ਪੰਜਾਬ ਦੀਆਂ ਪੰਜਾਬੀ ਉਪ ਭਾਸ਼ਾਵਾਂ ਬਾਰੇ ਨਿੱਗਰ ਚਰਚਾ ਕੀਤੀ। ਸ੍ਰੀਮਤੀ ਕਿਰਨਜੀਤ ਕੌਰ ਨੇ ਆਪਣੀ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਦੀ ਰਚਨਾ ਦੇ ਪਿਛੋਕੜ ਬਾਰੇ ਆਈਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਉਹ ਭਵਿੱਖ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਯੋਧਿਆਂ ਦੇ ਜੀਵਨ ਅਤੇ ਮਹਾਨ ਇਤਿਹਾਸਕ ਕਾਰਜਾਂ ਨੂੰ ਪੁਰਾਣੇ ਛੰਦਾਂ ਵਿਚ ਢਾਲਣ ਦੀਆਂ ਕੋਸ਼ਿਸ਼ਾਂ ਕਰਦੀ ਰਹੇਗੀ।  ਗੀਤਕਾਰ ਗਿੱਲ ਸੁਰਜੀਤ ਨੇ  ਕਿਹਾ ਕਿ ਸਭਾ ਨਿਰੋਲ ਸਾਹਿਤਕਾਰਾਂ ਦਾ ਸੁੰਦਰ ਗੁਲਦਸਤਾ ਹੈ। ਗਾਇਕ ਦਲਜੀਤ ਕਲਿਆਣਪੁਰੀ ਨੇ ਆਪਣੀ ਗਾਇਕੀ ਦੇ ਸੰਘਰਸ਼, ਸਫ਼ਰ ਅਤੇ ਕੈਨੇਡਾ ਪਰਵਾਸ ਦੌਰਾਨ ਪੰਜਾਬੀ ਗਾਇਕੀ ਦੀ ਤਰੱਕੀ ਲਈ ਕੀਤੇ ਜਤਨਾਂ ਬਾਰੇ ਵਿਸਥਾਰ ਵਿਚ ਰੌਸ਼ਨੀ ਪਾਉਂਦੇ ਹੋਏ ਕਈ ਗੀਤ ਸਾਂਝੇ ਕੀਤੇ। ਕਲਿਆਣਪੁਰੀ ਦੀ ਗਾਇਕੀ  ਅਤੇ ਸੰਬੰਧਤ ਪੁਸਤਕ ਬਾਰੇ ਪ੍ਰੋਫ਼ੈਸਰ ਮੇਵਾ ਸਿੰਘ ਸਿੱਧੂ, ਐਡਵੋਕੇਟ ਦਲੀਪ ਸਿੰਘ ਵਾਸਨ, ਹਰੀ ਸਿੰਘ ਚਮਕ, ਸੁਖਦੇਵ ਸਿੰਘ ਚਹਿਲ, ਕੈਪਟਨ ਮਹਿੰਦਰ ਸਿੰਘ ਆਦਿ ਵਿਦਵਾਨਾਂ ਨੇ ਵੱਖ ਵੱਖ ਪੱਖਾਂ ਤੇ ਰੌਸ਼ਨੀ ਪਾਈ। ਪੰਜਾਬੀ ਲੇਖਕ ਅਤੇ ਪੱਤਰਕਾਰ ਡਾ. ਜਗਮੇਲ ਸਿੰਘ ਭਾਠੂਆਂ, ਗੁਰਚਰਨ ਸਿੰਘ ਪੱਬਾਰਾਲੀ, ਸੁਰਿੰਦਰ ਕੌਰ ਬਾੜਾ ਸਰਹਿੰਦ ਨੇ ਤਰੰਨੁਮ ਵਿਚ ਗੀਤ ਪੇਸ਼ ਕੀਤੇ।


ਸ੍ਰੀਮਤੀ ਕਿਰਨਜੀਤ ਕੌਰ ਦਾ ਸਨਮਾਨ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਦਲਜੀਤ ਕਲਿਆਣਪੁਰੀ, ਗੀਤਕਾਰ ਗਿੱਲ ਸੁਰਜੀਤ, ਡਾ. ਗੁਰਕੀਰਤ ਕੌਰ, ਸਿੰਮੀਪ੍ਰੀਤ ਕੌਰ ਜਲਾਲਾਬਾਦ, ਬਾਬੂ ਸਿੰਘ ਰੈਹਲ ਅਤੇ ਸੁਖਦੇਵ ਸਿੰਘ ਚਹਿਲ।

ਸਮਾਗਮ ਦੇ ਅਗਲੇ ਦੌਰ ਵਿੱਚ ਗ਼ਜ਼ਲਗੋ ਅੰਮ੍ਰਿਤਪਾਲ ਸਿੰਘ ਸ਼ੈਦਾ, ਬਲਦੇਵ ਸਿੰਘ ਬੇਦੀ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਰਾਣਾ, ਡਾ. ਇੰਦਰਪਾਲ ਕੌਰ, ਮਨਜੀਤ ਪੱਟੀ, ਸਰਬਜੀਤ ਕੌਰ ਜੱਸ, ਪ੍ਰੋਫੈਸਰ ਜੇ.ਕੇ.ਮਿਗਲਾਨੀ, ਡਾ. ਸੁਖਮਿੰਦਰ ਸੇਖੋਂ, ਐਮ.ਐਸ.ਜੱਗੀ, ਹਰਿੰਦਰ ਗੋਗਨਾ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਐਮ.ਐਸ.ਜੱਗੀ, ਛਿੱਬਰ ਸਹੇੜੀ, ਇਕਬਾਲ ਗੱਜਣ, ਗੁਰਪ੍ਰੀਤ ਬੋੜਾਵਾਲ, ਅੰਗ੍ਰੇਜ਼ ਸਿੰਘ ਵਿਰਕ, ਬਲਵਿੰਦਰ ਸਿੰਘ ਭੱਟੀ, ਰਘਬੀਰ ਸਿੰਘ ਮਹਿਮੀ, ਭੁਪਿੰਦਰ ਉਪਰਾਮ ਬਿਜੌੜੀ, ਬਲਜਿੰਦਰ ਕੌਰ, ਤੇਜਿੰਦਰਬੀਰ ਸਿੰਘ ਸਾਜਿਦ, ਹਰਜਿੰਦਰ ਜਿੰਦੂ, ਅਸ਼ੋਕ ਗੁਪਤਾ, ਕ੍ਰਿਸ਼ਨ ਧੀਮਾਨ,ਪ੍ਰਦੀਪ ਚੰਦੜ ਜੋਨੀ, ਅਤੇ ਗੁਰਦਰਸ਼ਨ ਗੁਸੀਲ ਆਦਿ ਨੇ ਆਪੋ-ਆਪਣੀਆਂ ਭਾਵਪੂਰਤ ਰਚਨਾਵਾਂ ਪੜ੍ਹੀਆਂ। ਭੁਪਿੰਦਰ ਉਪਰਾਮ ਨੇ ਪੋਤਰੀ ਦੇ ਜਨਮ ਦੀ ਖੁਸ਼ੀ ਸਭਾ ਨਾਲ ਸਾਂਝੀ ਕੀਤੀ।
ਸਮਾਗਮ ਵਿਚ ਡਾ. ਮਨਜੀਤ ਸਿੰਘ ਬੱਲ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਰਾਜਿੰਦਰ ਸਿੰਘ ਲਾਂਬਾ, ਡਾ.ਰਵੀ ਭੂਸ਼ਣ, ਪ੍ਰੋ. ਸਵਰਾਜ ਕੌਰ ਘੁੰਮਣ ਅਤੇ ਫ਼ਿਲਮਸਾਜ਼  ਜਰਨੈਲ ਸਿੰਘ ਆਦਿ ਸਾਹਿਤ ਅਤੇ ਕਲਾ  ਪ੍ਰੇਮੀ ਹਾਜ਼ਰ ਸਨ।  
ਇਸ ਦੌਰਾਨ ਸ੍ਰੀਮਤੀ ਕਿਰਨਜੀਤ  ਕੌਰ ਅਤੇ ਦਲਜੀਤ ਕਲਿਆਣਪੁਰੀ ਨੂੰ  ਸਭਾ ਵੱਲੋਂ ਯਾਦਗਾਰੀ ਚਿੰਨ੍ਹਾਂ ਪ੍ਰਦਾਨ  ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਬਾਖ਼ੂਬੀ ਨਿਭਾਇਆ। 

ਦਵਿੰਦਰ ਪਟਿਆਲਵੀ
ਪ੍ਰਚਾਰ  ਸਕੱਤਰ

------------------------------------------------------------------------------------------------------------