ਸਭ ਰੰਗ

 •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
 •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
 •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
 •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
 •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
 •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
 • ਗ਼ਜ਼ਲ (ਗ਼ਜ਼ਲ )

  ਠਾਕੁਰ ਪ੍ਰੀਤ ਰਾਊਕੇ   

  Email: preetrauke@gmail.com
  Cell: +1519 488 0339
  Address: 329 ਸਕਾਈ ਲਾਈਨ ਐਵੀਨਿਊ
  ਲੰਡਨ Ontario Canada
  ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰੱਖੀਆਂ ਸਨ  ਬਾਰੀਆਂ   ਤਾਜ਼ੀ ਹਵਾ ਦੇ  ਆਉਣ ਨੰੂ।
    ਗੰਢ ਲਈਆਂ ਦੁਸ਼ਮਣਾਂ ਨੇ ਭੇਦ ਘਰ ਦਾ ਪਾਉਣ ਨੰੂ।           
    ਧਰਮ ਦਿੰਦਾ   ਸੇਧ ਹੈ ਜੀਵਨ   ਸੁਚੱਜਾ    ਜੀਣ ਦੀ,
    ਵਰਤਿਆ ਇਹ ਜਾ ਰਿਹਾ ਹੈ ਲੜਨ ਨੰੂ ਲੜਵਾਉਣ ਨੰੂ ।
    ਕਾਤਲਾਂ ਦਾ ਹੁਣ ਦਬਾਅ ਹੈ   ਦੇ ਰਹੇ   ਨੇ ਧਮਕੀਆਂ,
    ਜ਼ੋਰ ਲਾਇਆ ਹੈ ਗਵਾਹ ਨੰੂ ਹੱਕ ਵਿੱਚ ਭੁਗਤਾਉਣ ਨੰੂ।
    ਹੁਣ ਮਨਾ ਵਿੱਚ    ਵਸ ਗਈ ਹੈ ਵਾਸ਼ਨਾ ਹੀ ਵਾਸ਼ਨਾ ,
    ਫਸ ਗਏ ਨੇ ਕਾਮ ਅੰਦਰ   ,ਸੀ ਤੁਰੇ ਰੱਬ ਪਾਉਣ ਨੂੰ।
    ਜੰਡ ਵਾਲੀ  ਥਾਂ ਬਣੀ ਹੈ   ਹੁਣ ਲੜਾਈ   ਦੀ ਵਜਾਹ ,
    ਕੁਝ ਤੁਰੇ ਬਣਵਾਉਣ ਮੰਦਰ ਕੁਝ ਤੁਰੇ ਨੇ ਢਾਹੁਣ ਨੰੂ ।
    ਸੀਸ ਦੇ ਤੈਂ   ਸੀ ਬਚਾਇਆ  ਤਿਲਕ ਜੰਜੂ   ਜੋ ਕਦੀ ,
    ਪਾ ਰਿਹਾ ਹੈ   ਹੱਥ ਉਹ ਹੀ ਅੱਜ ਸਾਡੀ       ਧੌਣ ਨੰੂ ।
    ਸੱਚ ਦੇ  ਬੋਲਾਂ 'ਤੇ  "ਠਾਕਰ"  ਬੰਦਸ਼ਾਂ  ਹੀ  ਬੰਦਸ਼ਾਂ,
    ਹੱਲਾ ਸ਼ੇਰੀ   ਦੇ ਰਹੇ ਨੇ   ਨਫਰਤਾਂ    ਫੈਲਾਉਣ ਨੰੂ ।