ਸਭ ਰੰਗ

  •    ਕੰਡਿਆਲੇ ਰਾਹਾਂ ਦਾ ਸਫ਼ਰ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਤਾਈ ਨਿਹਾਲੀ ਦੇ ਸ਼ੱਕਰਪਾਰੇ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
  •    ਸੁਰੀਲਾ ਅਲਗੋਜ਼ਾ ਵਾਦਕ ਤਾਰਾ ਚੰਦ / ਗੁਰਭਜਨ ਗਿੱਲ (ਲੇਖ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਸੰਗ੍ਰਹਿ -- ਦਿਨ ਢਲੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
  •    ਵਿਰਸੇ ਦੀਅਾਂ ਬਾਤਾਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇਹ ਹੈ ਸਮੇਂ ਦਾ ਹੇਰ ਫੇਰ / ਵਿਵੇਕ (ਲੇਖ )
  •    ਇਟਲੀ ਵਿੱਚ ਸਿੱਖ ਫੌਜੀ / ਪੰਜਾਬੀਮਾਂ ਬਿਓਰੋ (ਪੁਸਤਕ ਪੜਚੋਲ )
  •    ਘਿਓ ਬਣਾਵੇ ਤੋਰੀਆਂ / ਰਮੇਸ਼ ਸੇਠੀ ਬਾਦਲ (ਲੇਖ )
  •    ਕਰਮਾਂਵਾਲੀਆਂ / ਨਿਸ਼ਾਨ ਸਿੰਘ ਰਾਠੌਰ (ਲੇਖ )
  • ਨਿਉਦਰੇ ਤੇ ਭਾਰੀ ਪੈ ਰਿਹਾ ਲਿਫਾਫਾ ਕਲਚਰ (ਲੇਖ )

    ਰਮੇਸ਼ ਸੇਠੀ ਬਾਦਲ   

    Email: rameshsethibadal@gmail.com
    Cell: +9198766 27233
    Address: Opp. Santoshi Mata Mandir, Shah Satnam Ji Street
    Mandi Dabwali, Sirsa Haryana India 125104
    ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਵਿਆਹ ਇਕ ਸਮਾਜਿਕ ਰੀਤੀ ਹੈ। ਕਿਸੇ ਮੁੰਡੇ ਅਤੇ ਕੁੜੀ  ਦੇ ਸੁਮੇਲ ਨੂੰ ਸਮਾਜਿਕ ਮਾਨਤਾ ਦੇਣਾ ਹੀ ਵਿਆਹ ਅਖਵਾਉਂਦਾ ਹੈ। ਇਹ ਮਾਨਤਾ ਧਾਰਮਿਕ ਰਸਮਾਂ ਜਾ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਨ ਨਾਲ ਹੀ ਪੂਰੀ ਹੁੰਦੀ ਹੈ। ਅਲੱਗ ਅਲੱਗ ਧਰਮਾਂ ਵਿੱਚ ਵਿਆਹ ਦੇ ਅਲੱਗ ਅਲੱਗ ਢੰਗ ਹਨ। ਜੇ ਇਹ ਹਿੰਦੂ ਧਰਮ ਵਿੱਚ ਅਗਣੀ ਦੁਆਲੇ ਫੇਰੇ ਹੁੰਦੇ ਹਨ ਤਾਂ ਸਿੱਖ ਧਰਮ ਵਿੱਚ ਆਨੰਦ ਕਾਰਜ ਜਾਂ ਲਾਂਵਾਂ ਦੀ ਰਸਮ ਹੁੰਦੀ ਹੈ। ਮੁਸਲਿਮ ਸਮਾਜ ਵਿੱਚ ਨਿਕਾਹ ਅਤੇ ਇਸਾਈਆਂ ਵਿੱਚ ਚਰਚ ਵਿੱਚ ਜਾਕੇ ਸ਼ਾਦੀ ਦੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ।ਹੋਰ ਵੀ ਕਈ ਧਾਰਮਿਕ ਤਰੀਕੇ ਅਪਨਾਏ ਜਾਂਦੇ ਹਨ। ਕਈ ਵਾਰੀ ਵਰਮਾਲਾ ਜਾ ਦਿਲ ਜ਼ੋੜ ਮਾਲਾ ਪਾਕੇ ਸੰਗਤ ਦੀ ਹਜੂਰੀ ਵਿੱਚ ਇਹ ਰਸਮ ਪੂਰੀ ਕੀਤੀ ਜਾਂਦੀ ਹੈ।ਪਹਿਲੋ ਪਹਿਲ ਤਾਂ ਸਵੰਬਰ ਦਾ ਸਿਸਟਮ ਵੀ ਚਲਦਾ ਸੀ। ਧਰਮ ਚਾਹੇ ਕੋਈ ਵੀ ਹੋਵੇ ਸਮਾਜ ਦੀ ਹਾਜਰੀ ਜਰੂਰੀ ਹੁੰਦੀ ਹੈ।
    ਵਿਆਹ ਵਿੱਚ ਲੜਕਾ ਲੜਕੀ ਦੇ ਰਿਸ਼ਤੇਦਾਰਾਂ ਤੋ ਇਲਾਵਾਂ ਮਿੱਤਰ ਮੰਡਲੀ, ਨਜਦੀਕੀ ਅਤੇ ਸਹਿਕਰਮੀ ਵੀ ਹਿੱਸਾ ਲੈੰਦੇ ਹਨ। ਆਮ ਕਰਕੇ ਸਮੂਹਿਕ ਭੋਜ਼ ਹੁੰਦਾ ਹੈ ਜਿਸਨੂੰ ਅਲੱਗ ਅਲੱਗ ਨਾਮ ਦਿੱਤਾ ਜਾਂਦਾ ਹੈ। ਵਿਆਹ ਇਕਕ ਖੁਸ਼ੀ ਵਾਲਾ ਪ੍ਰੋਗਰਾਮ ਹੁੰਦਾ ਹੈ। ਇਸ ਵਿੱਚ ਹਰ ਕੋਈ ਆਪਣੀ ਹੈਸੀਅਤ ਅਨੁਸਾਰ ਆਰਥਿਕ ਮੱਦਦ ਵੀ ਕਰਦਾ ਹੈ  ਅਤੇ ਵਿਆਹ ਤੇ ਤੋਹਫੇ ਅਤੇ ਸੋਗਾਤਾਂ ਦਾ ਲੈਣ ਦੇਣ ਵੀ ਚਲਦਾ ਹੈ। ਕੁਲ ਮਿਲਾਕੇ ਵਿਆਹ ਵਾਲਾ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਸਮਾਜ ਨਾਲ ਮਾਲੀ ਲੈਣ ਦੇਣ ਕਰਦਾ ਹੈ।
    ਜਦੋ ਆਮ ਲੋਕਾਂ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀ ਸੀ ਹੁੰਦੀ ਤਾਂ ਰਿਸ਼ਤੇਦਾਰ ਅਤੇ ਸਕੇ ਸਬੰਧੀ ਵਿਆਹ ਵਾਲੇ ਪਰਿਵਾਰ ਨਾਲ ਮਿਲ ਕੇ ਉਸਦੀ ਮਾਲੀ ਇਮਦਾਦ ਕਰਿਆ ਕਰਦੇ ਸਨ। ਨਾਨਕਿਆਂ ਦੁਆਰਾ ਕੀਤੀ ਇਮਦਾਦ ਨੂੰ ਨਾਨਕਾ ਛੱਕ ਦਾ ਨਾਮ ਦਿੱਤਾ ਗਿਆ ਸੀ  ਅਤੇ ਲੋਕਾਂ ਵਲੋ ਦਿੱਤੀ ਜਾਂਦੀ ਮਾਲੀ ਸਹਾਇਤਾ ਨੂੰ ਨਿਉੰਦਾ ਜਾ ਨਿaੁਂਦਰਾ ਕਿਹਾ ਜਾਂਦਾ ਸੀ। ਇਹ ਨਿਉਦਰਾ ਵਿਆਹ ਤੋ ਕੁਝ ਕੁ ਦਿਨ ਪਹਿਲਾਂ ਇਕੱਠਾ ਕੀਤਾ ਜਾਂਦਾ ਸੀ। ਇਸ ਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਅਤੇ ਇਹ ਪੁਰਾਣੇ ਲੈਣ ਦੇਣ ਤੇ ਅਧਾਰਿਤ ਹੁੰਦਾ ਸੀ।ਇਹ ਪ੍ਰਥਾ ਗਰੀਬਾਂ ਲਈ ਵਰਦਾਨ ਹੁੰਦੀ ਸੀ। ਇਸ ਨਿਉLਦੇ ਦੀ ਰਕਮ ਨਾਲ ਵਿਆਹ ਦਾ ਕਾਰਜ ਸੁਖਾਲਾ ਨਿਬਟ ਜਾਂਦਾ ਸੀ।ਪਰ ਹੋਲੀ ਹੋਲੀ ਇਹ ਸਿਸਟਮ ਬੰਦ ਹੋ ਗਿਆ ਨਿਉਦਰੇ ਦੀ ਥਾਂ ਸ਼ਗਨ ਦਾ ਰਿਵਾਜ ਆ ਗਿਆ। ਵਿਆਹ ਸ਼ਾਦੀਆਂ ਤੇ ਲੋਕ ਗਿਆਰਾਂ ਇੱਕੀ  ਇਕੱਤੀ ਦਾ ਸ਼ਗਨ ਦੇਣ ਲੱਗੇ। ਥੋੜੀ ਬਹੁਤ ਨਾਂ ਨਾ ਕਰਕੇ ਅਗਲਾ ਸਗਨ ਲੈ ਲੈਦਾ ਸੀ। 
    ਫਿਰ ਹੋਲੀ ਹੋਲੀ ਲੋਕ ਸ਼ਗਨ ਲਿਫਾਫੇ ਵਿੱਚ ਪਾਕੇ ਦੇਣ ਲੱਗੇ। ਆਸ਼ੀਰਵਾਦ ਨਾਲੋ ਲਿਫਾਫਾ ਕਲਚਰ ਭਾਰੀ ਹੋ ਗਿਆ। ਲੋਕਾਂ ਦੀ ਸੋਚ ਬੱਸ ਖਾਣ ਪੀਣ ਅਤੇ ਲਿਫਾਫਾ ਦੇਣ ਤੱਕ ਹੀ ਸਿਮਟ ਗਈ। ਕਰੀਬੀ ਲੋਕ  ਆਪਣੀ ਪਾਹੁੰਚ, ਹੈਸੀਅਤ ਅਤੇ ਆਪਸੀ ਸਬੰਧਾ ਦੇ ਅਨੁਸਾਰ ਲਿਫਾਫਾ ਦੇਣ ਲੱਗੇ ਪਏ ਹਨ। ਇਸ ਵਿੱਚ ਆਸੀਰਵਾਦ ਦਾ ਕਿਧਰੇ ਵੀ ਜਿਕਰ ਨਹੀ ਹੁੰਦਾ। ਹੁਣ ਇਹ ਲਿਫਾਫਾ ਕਲਚਰ ਵਾਲਾ ਸ਼ਗਨ ਮਾਲੀ ਇਮਦਾਦ ਵੀ ਨਹੀ ਰਿਹਾ। ਬੱਸ ਇਕਕ ਰਸਮ ਬਣਕੇ ਰਹਿ ਗਿਆ ਹੈ। ਵਿਆਹ ਵਾਲੀ ਜ਼ੋੜੀ ਨੂੰ ਅਸ਼ੀਸ਼ਾ ਦੇਣ ਦੀ ਬਜਾਇ ਅਗਲਾ ਕਾਰਡ ਦੇਣ ਵਾਲੇ ਨੂੰ ਹੀ ਲਿਫਾਫਾ ਪਕੜਾਕੇ ਆਪਣਾ ਫਰਜ ਪੂਰਾ ਕਰ ਦਿੰਦਾ ਹੈ। ਇਕਕ ਸਿੱਖ ਪਰਿਵਾਰ ਦੀ ਸ਼ਾਦੀ ਸਮੇ ਮੈਨੂੰ ਇਹ ਵੇਖਕੇ ਬਹੁਤ ਖੁਸ਼ੀ ਹੋਈ ਕਿ ਲੋਕ ਜ਼ੋੜੀ ਨੂੰ ਹੀ ਆਨੰਦ ਕਾਰਜ ਸਮੇ ਸ਼ਗਨ ਅਤੇ ਅਸੀਰਵਾਦ ਦੇ ਰਹੇ ਸਨ। ਬਸ ਸੋ ਸੋ ਦੇ ਨੋਟ ਲਾੜਾ ਅਤੇ ਲਾੜੀ ਦੀ ਝੋਲੀ ਵਿੱਚ ਪਾ ਰਹੇ ਸਨ।ਕਈ ਬਿਰਾਦਰੀਆਂ ਵਿੱਚ ਵੇਖਿਆ ਗਿਆ ਹੈ ਕਿ ਉਹ ਮੁੰਡੇ ਦੇ ਵਿਆਹ ਵੇਲੇ ਕੋਈ ਸ਼ਗਨ ਨਹੀ ਲੈLਦੇ ਪਰ ਲੜਕੀ ਦੇ ਵਿਆਹ ਵੇਲੇ ਲੋਕ ਆਪਣੀ ਸਮਰਥਾ ਅਨੁਸਾਰ ਦਾਨ ਜਾ ਸ਼ਗਨ ਦਿੰਦੇ ਹਨ। ਇਹ ਪ੍ਰਥਾ ਬਹੁਤ ਵਧੀਆ ਲੱਗੀ।ਚਾਹੇ ਇਹ ਰਿਵਾਜ  ਲੜਕਾ ਲੜਕੀ ਵਿੱਚ ਫਰਕ ਜਾਹਿਰ ਕਰਦਾ ਹੈ। ਜਦੋ ਕਿ ਹੁਣ ਲੜਕਾ ਲੜਕੀ ਵਿੱਚ ਭੇਦ ਖਤਮ ਕਰਨ ਦਾ ਯੁੱਗ ਚਲ ਰਿਹਾ ਹੈ।ਜਰੂਰਤ ਹੈ ਵਿਆਹ ਵਿੱਚ ਇਸ ਲਿਫਾਫਾ ਕਲਚਰ ਨੂੰ ਖਤਮ ਕੀਤਾ ਜਾਵੇ । ਸ਼ਗਨ ਸਿਰਫ ਲੋੜਵੰਦ ਨੂੰ ਅਤੇ ਉਸ  ਪਰਿਵਾਰ ਨੂੰ ਹੀ ਦਿੱਤਾ ਜਾਵੇ। ਜ਼ੋ ਪਰਿਵਾਰ ਆਪਣੇ ਲੜਕੇ ਜਾ ਲੜਕੀ ਦਾ ਕਾਰਜ ਕਰਨ ਵਿੱਚ ਅਸਮਰਥ ਹੋਵੇ। ਅਜਿਹੇ ਪਰਿਵਾਰ ਦੀ ਸਹਾਇਤਾ ਕਰਨਾ ਹਰ ਇੱਕ ਦਾ ਫਰਜ ਹੈ। ਅੱਜ ਦੇ ਦੋਰ ਦੇ ਲੋਕ ਸ਼ਗਨ ਵੀ   ਆਪਣੇ ਨਾਮ ਛਪੇ ਵਾਲੇ  ਲਿਫਾਫੇ ਵਿੱਚ ਪਾਕੇ ਦਿੰਦੇ ਹਨ। ਤੇ ਕਈ ਲੋਕ ਬਜਾਰੀ ਲਿਫਾਫੇ ਤੇ ਆਪਣਾ ਨਾਮ ਲਿੱਖਕੇ ਹੀ ਬੁੱਤਾ ਸਾਰ ਲੈਂਦੇ ਹਨ। ਕਿਉਕਿ ਸਮਾਜ ਵਿੱਚ ਹਰ ਕਿਸਮ ਦੇ ਲੋਕ ਹਨ। ਕਈ ਗੂੜੇ ਰੰਗ ਦੇ ਲਿਫਾਫੇ ਉਪਰ ਆਪਣਾ ਨਾਮ ਇਸ ਤਰਾਂ ਲਿਖਦੇ ਹਨ ਕਿ ਉਸ ਨੂੰ ਕੋਈ ਮਾਈ ਦਾ ਲਾਲ ਪੜ੍ਹ ਹੀ ਨਹੀ ਸਕਦਾ।ਬਿਨਾਂ ਨਾਮ ਲਿਖੇ ਯਾਨਿ ਗੁਪਤ ਸ਼ਗਨ ਦੇਣ ਵਾਲਿਆਂ ਦੀ ਵੀ ਸਾਡੇ ਸਮਾਜ ਵਿੱਚ ਕਮੀ ਨਹੀ ਹੈ। ਬਿਨਾ ਨਾਮ ਲਿਖੇ ਸਗਨ ਵਾਲੇ ਲਿਫਾਫੇ ਤੇ ਮਗਜ ਪੱਚੀ ਕਰਨਾ ਵੀ ਸੁਗਲ ਬਣ ਜਾਂਦਾ ਹੈ। ਇਕਕ ਸੁਨੀਤਾ ਰਾਣੀ ਦਾ ਨਾਮ ਲਿਖੇ ਵਾਲਾ ਲਿਫਾਫੇ ਨੇ ਤਾਂ ਸਾਡੇ ਪੂਰੇ ਪਰਿਵਾਰ ਦੀ ਜਾਣਕਾਰੀ ਦਾ ਜਨਾਜਾ ਕੱਢ ਦਿੱਤਾ ਹੇ। ਸਾਡੀਆਂ ਸਾਰੀਆਂ ਕਿਆਸਆਈਆਂ ਫੇਲ ਹੋ ਗਈਆਂ ਹਨ। ਕਈ ਸੱਜਣ ਖਾਲੀ ਲਿਫਾਫਾ ਦੇਣਾ ਵੀ ਆਪਣੀ ਸ਼ਾਨ ਸਮਝਦੇ ਹਨ। ਕੁਝ ਵੀ ਹੋਵੇ ਇਸ ਲਿਫਾਫਾ ਕਲਚਰ ਨੇ ਸਾਡੇ ਪੁਰਾਣੇ ਰੀਤੀ ਰਿਵਾਜਾਂ ਅਤੇ ਰਸ੍ਰਮਾਂ ਨੂੰ ਖੋਰਾ ਲਾਇਆ ਹੈ। ਪਹਿਲਾਂ ਵਾਲੀਆ ਸੁਧ ਅਤੇ ਸਾਫ ਰਸਮਾਂ ਸਾਡੇ ਸੱਚੇ ਦਿਲਾਂ ਦੀ ਰਹਿਨੁਮਾਈ ਕਰਦੀਆਂ ਸਨ।ਪਰ ਹੁਣ ਲੋਕਾਂ ਦੀ ਨੀਅਤ ਅਨੁਸਾਰ ਰਿਵਾਜ ਵੀ ਬਦਲ ਗਏ ਹਨ।