ਗ਼ਜ਼ਲ (ਗ਼ਜ਼ਲ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ਼ਕ  ਹਕੀਕੀ  ਕਰਕੇ  ਵੇਖੀਂ,
ਸੀਸ  ਤਲੀ  ਤੇ  ਧਰ ਕੇ   ਵੇਖੀਂ ।

ਅਪਣੇ ਲਈ ਹਰ  ਕੋਈ ਮਰਦਾ,
ਹੋਰ  ਕਿਸੇ  ਲਈ  ਮਰਕੇ  ਵੇਖੀਂ ।

ਫਿਰਦਾ ਹੈ ਦੁਨੀਆਂ ਜਿੱਤਣ ਲਈ ,
ਜਿੱਤ  ਤੋਂ  ਪਹਿਲਾ ਹਰਕੇ  ਵੇਖੀਂ ।

ਛਲਕ ਹੀ ਜਾਵੇ ਸਬਰ-ਪਿਆਲਾ ,
ਨੱਕੋ - ਨੱਕ   ਤੂੰ   ਭਰਕੇ   ਵੇਖੀਂ ।

ਦੁੱਖ  ਹਢਾ  ਕੇ, ਮਾਣੀ  ਸੁੱਖ  ਨੂੰ,
ਜੀਊਣ  ਲਈ  ਤੂੰ  ਮਰਕੇ ਵੇਖੀਂ ।

ਕੱਚੇ - ਪੱਕੇ   ਦੀ   ਗੱਲ    ਕਰੇ,
ਪੱਕੇ   'ਤੇ    ਹੀ   ਤਰਕੇ   ਵੇਖੀਂ।

ਇਸ਼ਕ ਤੋਂ ਬਿਨ ਹੋਰ ਵੀ ਨੇ ਮਸਲੇ,
ਬਹਿਰਾਂ  ਚੋਂ  ਕਦੇ  ਭਰਕੇ  ਵੇਖੀਂ ।

ਐ  ਗਿੱਲ ਰਹੇ ਗ਼ਜ਼ਲਾਂ ਲਿਖਦਾ,
ਡਾਇਰੀ  ਦੇ  ਭਰੇ  ਵਰਕੇ  ਵੇਖੀਂ ।