ਗ਼ਜ਼ਲ (ਗ਼ਜ਼ਲ )

ਭੁਪਿੰਦਰ ਸਿੰਘ ਬੋਪਾਰਾਏ    

Email: bhupinderboparai28.bb@gmail.com
Cell: +91 98550 91442
Address:
ਸੰਗਰੂਰ India
ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਰਤੀ  ਦੇ  ਹਨ  ਕੱਚੇ  ਢਾਰੇ  ਮੇਰੇ  ਵਤਨ 'ਚ
ਪਰ ਵਿਹਲੜ ਦੇ ਮਹਿਲ ਮੁਨਾਰੇ ਮੇਰੇ ਵਤਨ 'ਚ

ਹੂਨਰ ਦਾ  ਮੁੱਲ  ਕੌਡੀ ਪਿਆਰੇ ਮੇਰੇ ਵਤਨ 'ਚ
ਫੁੱਟਪਾਥਾਂ  'ਤੇ  ਹੋਣ  ਗੁਜ਼ਾਰੇ  ਮੇਰੇ  ਵਤਨ  'ਚ

ਪੜ੍ਹੇ  ਲਿਖੇ ਨੇ ਬੇ- ਰੁਜਗਾਰੇ  ਮੇਰੇ   ਵਤਨ  'ਚ
ਗੈਂਗਸਟਰ ਤਾਂ ਬਣਨ ਵਿਚਾਰੇ  ਮੇਰੇ ਵਤਨ 'ਚ

ਲਾਲਚ  ਵਾਲੀ  ਬੂਰਕੀ  ਪਉਣੀ ਜਿਹੜਾ ਜਾਣੇ
ਉਸਦੇ  ਹੀ ਨੇ  ਵਾਰੇ ਨਿਆਰੇ  ਮੇਰੇ  ਵਤਨ 'ਚ

ਉਸਦੀ   ਜੈ   ਜੈਕਾਰ   ਹਮੇਸ਼ਾ   ਹੁੰਦੀ   ਵੇਖੀ
ਲੋਕਾਂ  ਦੇ  ਜੋ  ਹੱਕ  ਡਕਾਰੇ  ਮੇਰੇ  ਵਤਨ  'ਚ

ਹੱਥਾਂ  ਦੇ  ਵਿਚ  ਧਰਮਾਂ  ਵਾਲੇ  ਫੱੜ  ਕੇ  ਝੰਡੇ
ਲਉਂਦੇ   ਫ਼ਾਸ਼ੀ- ਵਾਦੀ  ਨਾਰ੍ਹੇ  ਮੇਰੇ  ਵਤਨ 'ਚ

'ਬੋਪਾਰਾਏ ' ਘਟ  ਗਿਣਤੀ  'ਤੇ  ਜੁਲਮੀਂ ਡੰਡਾ
ਕਰਦਾ ਰਹਿੰਦਾ ਵਾਰ ਕਰਾਰੇ ਮੇਰੇ ਵਤਨ  'ਚ