ਨਵਾਂ ਸਾਲ (ਗੀਤ )

ਗੁਰਦਰਸ਼ਨ ਸਿੰਘ ਮਾਵੀ   

Email: gurdarshansinghmavi@gmail.com
Cell: +91 98148 51298
Address: 1571 ਸੈਕਟਰ 51ਬੀ
ਚੰਡੀਗੜ੍ਹ India
ਗੁਰਦਰਸ਼ਨ ਸਿੰਘ ਮਾਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਸਾਲ ‘ਚ ਮੰਗੀਏ, ਰਲ ਏਹੋ ਦੁਆ
ਕਰਨ ਤਰੱਕੀਆਂ ਸਾਰੇ ਹੀ,ਚੜ੍ਹ ਜਾਵਣ ਚਾਅ
          ਏਸ ਸਾਲ ਵਿਚ ਹੋ ਜਾਏ, ਹਰ ਪਾਸੇ ਖੁਸ਼ਹਾਲੀ 
          ਬੇ- ਰੁਜਗਾਰੀ ਨਾ ਦਿਸੇ, ਨਾ ਢਿੱਡ ਹੀ ਖਾਲੀ 
          ਪਿਆਰ ਸਭ ਨਾਲ ਪਾ ਦੇਹ,ਗੀਤ ਅਮਨਾ ਦੇ ਗਾ
           ਨਵੇਂ ਸਾਲ ‘ਚ ,,,,,,,,,,,,,,,,,,,,,,,,,,,,,

ਚੰਗੇ ਸਾਰੇ ਬਣ ਜਾਣ, ਏਹ ਨੇਤਾ ਜਿਹੜੇ
ਜਾਤਾਂ ਧਰਮਾਂ ਦੇ ਰਹਿਣ ਨਾ, ਫਿਰ ਕੋਈ ਬਖੇੜੇ
ਏਹ ਵੋਟਾਂ ਲਈ ਨੇ ਵੰਡਦੇ , ਰਹੇ ਨਫਰਤ ਫੈਲਾਅ
           ਨਵੇਂ ਸਾਲ ‘ਚ,,,,,,,,,,,,,,,,,,,,,,,,,,,,,,,,,,,,
       
ਦੇਸ਼ਾਂ ਦੇ ਝਗੜੇ ਖਤਮ ਹੋਣ, ਕੋਈ ਨਾ ਧੌਂਸ ਜਮਾਵੇ
          ਹੱਕ ਮਿਲਣ ਜੇ ਸਭ ਨੂੰ, ਸੁਖ ਸ਼ਾਂਤੀ ਆਵੇ
           ਬੰਬ ਬਦੂਕਾਂ ਬਣਾ ਰਹੇ, ਠਲ ਇਹਨੂੰ  ਪਾ
ਨਵੇਂ ਸਾਲ ‘ਚ ਮੰਗੀਏ,,,,,,,,,,,,,,,,,,,,,,,,,,
     
       ਮੰਜਲਾਂ ਅਜੇ ਤਾਂ ਪਾਉਣੀਆਂ, ਖੁਆਬ ਕਰਨੇ ਪੂਰੇ
            ਚੇਹਰੇ ਦਿਸਣ ਹੱਸਦੇ, ਨਾ ਕੋਈ ਝੂਰੇ
“ਮਾਵੀ “ਸੁੱਖ ਹੈ ਮੰਗਦਾ,ਤੂੰ  ਆਸ ਪੁਗਾਅ
ਨਵੇਂ ਸਾਲ ‘ਚ, ਮੰਗੀਏ,,,,,,,,,,,,