ਪੰਜਾਬੀ ਸਾਹਿਤ ਸਭਾ ਸੰਦੌੜ ਦੀ ਇਕੱਤਰਤਾ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ ਸੰਦੋੜ ਦੀ ਇਕੱਤਰਤਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਸ. ਜਸਵੀਰ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਹੋਈ। ਇਹ ਇਕੱਤਰਤਾ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਾਹਦਤ ਨੂੰ ਸਮਰਪਤ ਸੀ। ਇਸ ਵਿੱਚ ਵਿਚਾਰ ਚਰਚਾ ਅਤੇ ਰਚਨਾਵਾਂ ਛੋਟੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੇਸ਼ ਕੀਤੀਆ ਗਈਆਂ। ਸਭਾ ਦਾ ਆਰੰਬ ਕਰਦੇ ਹੋਏ ਜਸਵੀਰ ਸਿੰਘ ਕਲਿਆਣ ਨੇ ਸਾਰੇ ਲੇਖਕਾਂ ਨੂੰ ਆਪਣੇ ਗ੍ਰਹਿ ਵਿਖੇ  ਆਉਣ ਤੇ ਦਿਲ ਦੀਆਂ ਗਹਿਰਾਈਆਂ ਿਵੱਚ ਜੀਓ ਆਇਆ ਨੂੰ ਕਿਹਾ।ਰਚਨਾਵਾਂ ਦਾ ਆਰੰਭ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਬੇਈਏਵਾਲ ਨੇ ਕਲਗੀਧਰ ਦੇ ਵਾਰਿਸ਼ ਕਵਿਤਾ ਸੁਣਾ ਕੇ ਸਭਾ ਨੂੰ ਸੋਚਣ ਲਾ ਦਿੱਤਾ ਕੇ ਅੱਜ ਕਲਗੀਧਰ ਦੇ ਵਾਰਿਸ਼ ਕਿੱਧਰ ਨੂੰ ਜਾ ਰਹੇ ਹਨ।ਰਣਜੀਤ ਸਿੰਘ ਫਰਵਾਲੀ ਨੇ ਤੇਰੇ ਬਿਨ ਦਾਤਾ ਕਵਿਤਾ ਪੇਸ਼ ਕੀਤੀ।ਨਿਰਮਲ ਸਿੰਘ ਸੰਦੌੜ ਨੇ ਸੂਬੇ ਦੇ ਦਰਬਾਰ'ਚ ਜਾ ਕੇ ਗੀਤ ਪੇਸ਼ ਕੀਤਾ। ਜਸਵੀਰ ਸਿੰਘ ਕਲਿਆਣ ਨੇ ਜੇ ਚੱਲਿਓ ਸਰਹੰਦ ਦਰਦ ਭਰੀ ਅਵਾਜ਼ ਵਿੱਚ ਪੇਸ਼ ਕੀਤਾ।ਦਰਸਨ ਸਿੰਘ ਦਰਦੀ ਨੇ ਆਪਣੀ ਕਵਿਤਾ ਕਲਗੀਆਂ ਵਾਲਾ ਦਸਮ ਪਿਤਾ, ਨੌਜਵਾਨ ਲੇਖਕ ਬੱਬੂ ਸੰਦੌੜ ਨੇ ਰਾਸ਼ਟਰੀ ਏਕਤ ਕਵਿਤਾ ਪੇਸ਼ ਕੀਤੀ ਅਤੇ ਪ੍ਰੋ: ਗੁਰਦੇਵ ਸਿੰਘ ਚੁੰਬਰ ਨੇ ਵੱਲ ਖੰਡਰਾਂ ਦੇ ਜਾਹ ਕੁੜੀਏ, ਜਸਬੀਰ ਸਿੰਘ ਕੰਗਣਵਾਲ ਨੇ ਸਿੱਖ ਇਤਿਹਾਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸੁਰਜੀਤ ਸਿੰਘ ਦਸੌਦਾ ਸਿੰਘ ਵਾਲਾ ਨੇ ਕਵਿਤਾ ਹੌਸ਼ਲੇ ਬੁਲੰਦ ਭਾਵੇਂ ਜ਼ਿੰਦਾਂ ਸੀ ਨਿਆਣੀਆਂ ਅਤੇ ਧਰਮਿੰਦਰ ਸਿੰਘ ਜਿੱਤਵਾਲ ਨੇ ਇਤਿਹਾਸਿਕ ਦਿਨ ਦੇ ਇਤਿਹਾਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਅੰਤ ਵਿੱਚ ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਕਵਿਤਾ ਕੰਧੇ ਸਰਹੰਦ ਦੀਏ ਪੇਸ਼ ਕੀਤੀ ਅਤੇ ਸਾਰੇ ਲੇਖਕਾਂ ਅਤੇ ਮੈਬਰਜ਼ ਦਾ ਧੰਨਵਾਦ ਕੀਤਾ।ਇਸ ਸਭਾ ਵਿੱਚ ਜਸਪ੍ਰੀਤ ਸਿੰਘ ਦਸ਼ੌਧਾ ਿਸੰਘ ਵਾਲਾ, ਗੋਬਿੰਦ ਸਿੰਘ ਸੰਦੌੜ, ਜਗਸੀਰ ਸਿੰਘ ਕਲਿਆਣ, ਜਸਵਿੰਦਰ ਸਿੰਘ ਰਾਏਕੋਟ, ਹਰਪ੍ਰੀਤ ਕੌਰ ਜਿੱਤਵਾਲ ਅਤੇ ਪਰਮਜੀਤ ਕੌਰ ਕਲਿਆਣ ਵੀ ਸ਼ਾਮਿਲ ਹੋਏ