ਚਾਨਣ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਨਣ  ਆਉਣ ਵਾਲਾ ਏ
ਕੇ  ਫੇਰਾ ਪਾਉਣ ਵਾਲਾ ਏ

ਲਕੋਏ ਜੁਗਾਂ ਤੋਂ ਮਨ ਵਿਚ
ਰਾਜ ਖੁਲਵਾਉਣ ਵਾਲਾ ਏ

ਸ਼ਮਾ  ਸੁਲਘਾ ਕੇ ਰੱਖੀਂ ਤੂਂੰ
ਪਤੰਗਾ  ਚਾਉਣ ਵਾਲਾ ਏ

ਰੂਪ ਧੁਨ ਰੰਗਲੀ ਛੇੜੇਗਾ
ਰਾਗ ਭਰਮਾਉਣ ਵਾਲਾ ਏ

ਤੂਂੰ ਸਾਹਾਂ ਸੰਗ ਸਮੇਟ ਲਵੀਂ
ਗੀਤ ਜੋ ਗਾਉਣ ਵਾਲਾ ਏ

ਅਜ਼ਲ ਤੀਕ ਰੋਗ ਨਾ ਟੂੱਟੇ
ਵਸਲ ਜੋ ਲਾਉਣ ਵਾਲਾ ਏ

ਰੌਸ਼ਨ  ਹੋ  ਜਾਣਾ ਰੂਹ   ਨੇ
ਹਨੇਰਾ   ਜਾਣ   ਵਾਲ਼ਾ  ਏ

ਬਿੰਦਰਾ ਬਦਲੀ ਇੱਤਰਾਂ ਦੀ
ਯਾਰ  ਵਰਸਾਉਣ ਵਾਲਾ ਏ

ਖੁੰਝ  ਨਾ  ਜਾਵੀਂ  ਹੀਰੇ ਨੀ
ਧਿੱਦੋ ਅਪਣਾਉਣ ਵਾਲਾ ਏ