ਸਭ ਰੰਗ

 •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
 •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
 •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
 •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
 •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
 •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 • ਆਉ! ਖ਼ੁਸ਼ੀਆਂ ਲੱਭੀਏ (ਲੇਖ )

  ਇਕਵਾਕ ਸਿੰਘ ਪੱਟੀ    

  Email: ispatti@gmail.com
  Address: ਸੁਲਤਾਨਵਿੰਡ ਰੋਡ
  ਅੰਮ੍ਰਿਤਸਰ India
  ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy antidepressants visa

  buy amitriptyline
  ਕੋਈ ਅਜਿਹਾ ਵਿਅਕਤੀ ਨਹੀਂ, ਜੋ ਨਹੀਂ ਚਾਹੁੰਦਾ ਕਿ ਖੁਸ਼ੀਆਂ ਉਸਦੀ ਜ਼ਿੰਦਗੀ ਦਾ ਹਿੱਸਾ ਬਣੀਆਂ ਰਹਿਣ। ਭਾਵੇਂ ਕਿ ਸੁੱਖ ਅਤੇ ਦੁੱਖ ਸਾਡੀ ਜਿੰਦਗੀ ਦਾ ਇੱਕ ਅਟੁੱਟ ਹਿੱਸਾ ਹਨ ਅਤੇ ਇਹ ਵੀ ਸੱਚ ਹੈ ਕਿ ਇਹਨਾਂ ਤੋਂ ਬਿਨ੍ਹਾਂ ਜਿੰਦਗੀ ਦਾ ਅਸਲ ਸੁਹਜ ਸੁਆਦ ਵੀ ਮਾਣਿਆ ਨਹੀਂ ਜਾ ਸਕਦਾ। ਇਸ ਲਈ ਜੀਵਣ ਦੇ ਵਿੱਚ ਇਹਨਾਂ ਦੋਹਾਂ ਦਾ ਹੋਣਾ ਜਿੱਥੇ ਜ਼ਰੂਰੀ ਹੈ, ਉੱਥੇ ਅਜਿਹੇ ਦੋਹਾਂ ਸਮਿਆਂ ਉੱਤੇ ਆਪਣੇ ਮਨ ਨੂੰ ਆਪਣੇ ਕਾਬੂ ਵਿੱਚ ਰੱਖਣਾ ਵੀ ਜ਼ਰੂਰੀ ਹੈ। ਕਈ ਵਾਰ ਅਕਸਰ ਦੇਖਿਆ ਜਾਂਦਾ ਹੈ ਕਿ ਖੁਸ਼ੀਆਂ ਵੇਲੇ ਮਨੁੱਖ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣ ਦੀ ਥਾਂ ਅਹੰਕਾਰੀ ਹੋ ਜਾਂਦਾ ਹੈ ਪਰ ਇਸਦੇ ਉਲਟ ਦੁੱਖ ਵੇਲੇ ਆਪਣੀਆਂ ਕਮੀਆਂ/ਖਾਮੀਆਂ ਦਾ ਸਹੀ ਅੰਦਾਜ਼ਾ ਲਗਾ ਕੇ ਕੀਤੀਆਂ ਗਈਆਂ ਗਲਤੀਆਂ ਤੋਂ ਉਤਪੰਨ ਹੋਣ ਵਾਲੇ ਦੁੱਖ ਦੇ ਕਾਰਨਾਂ ਦਾ ਪਤਾ ਕਰਨ ਦੀ ਥਾਂ ਪ੍ਰਮਾਤਮਾ ਨੂੰ ਉਲਾਮਾ ਦਿੰਦੇ ਹੋਏ ਉਸਨੂੰ ਗੁਨਾਹਗਾਰ ਜ਼ਰੂਰ ਬਣਾ ਦਿੰਦਾ ਹੈ।
  ਖੈਰ! ਵਿਸ਼ੇ ਵੱਲ ਆਈਏ ਤਾਂ ਖੁਸ਼ ਰਹਿਣ ਨੂੰ ਇੱਕ ਕਲਾ ਮੰਨਿਆ ਗਿਆ, ਪਰ ਇਹ ਵੀ ਸੱਚ ਹੈ ਕਿ ਅਜੋਕੇ ਦੌਰ ਵਿੱਚ ਇਹ ਕਲਾ ਕਿਸੇ ਵਿਰਲੇ ਦੇ ਹੀ ਵੱਸ ਵਿੱਚ ਹੈ। ਜਿਸਦਾ ਮੁੱਖ ਕਾਰਨ ਪਦਾਰਥਵਾਦ ਵਿੱਚ ਮਨੁੱਖਤਾ ਦਾ ਖਚਿੱਤ ਹੋ ਜਾਣਾ, ਪੈਸੇ ਦੀ ਦੌੜ, ਚਮਕ-ਦਮਕ ਵਾਲੀ ਜਿੰਦਗੀ ਦੇ ਪਿੱਛੇ ਭੱਜਣਾ, ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਜਾਣਾ, ਤਕਨਾਲੌਜੀ ਵਿੱਚ ਵਿਅਸਤ ਹੋ ਜਾਣਾ, ਦਿੱਸਣ ਵਾਲੀਆਂ ਮਹਿੰਗੀਆਂ ਸ਼ੈਆਂ ਨੂੰ ਖ੍ਰੀਦਣ ਜਾਂ ਅਪਨਾਉਣ ਬਾਰੇ ਸੋਚਦੇ ਰਹਿਣਾ, ਦੌਲਤ-ਸ਼ੌਹਰਤ ਨੂੰ ਹੀ ਜਿੰਦਗੀ ਦਾ ਮਕਸਦ ਮੰਨ ਬੈਠਣਾ ਆਦਿ। ਪਾਵਣ ਗੁਰੂ-ਬਾਣੀ ਸਮਝਾਉਂਦੀ ਹੈ, 'ਦ੍ਰਿਸਟਿਮਾਨ ਸਭੁ ਬਿਨਸੀਐ' ਭਾਵ ਜੋ ਕੁੱਝ ਵੀ ਤੂੰ ਇਸ ਸੰਸਾਰ ਵਿੱਚ ਦੇਖ ਰਿਹਾ ਹਾਂ, ਇਹ ਸੱਭ ਕੁੱਝ ਬਿਨਸਣਹਾਰ ਭਾਵ ਨਾਸ਼ਮਾਨ ਹੈ ਅਤੇ ਰਹੀ ਗੱਲ ਇੱਕ ਵਾਰ ਇਹਨਾਂ ਚੀਜ਼ਾਂ/ਪਦਾਰਥਾਂ ਨੂੰ ਆਪਣਾ ਬਣਾਉਣ ਦੀ ਤਾਂ ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬੜੇ ਕਮਾਲ ਦੇ ਹਨ, 'ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ' ਕਿ ਤ੍ਰਿਸ਼ਨਾ ਤਾਂ ਸਾਰੇ ਭਵਣਾਂ ਦੇ ਖਜ਼ਾਨੇ ਇੱਕਠੇ ਕਰਨ ਤੋਂ ਬਆਦ ਵੀ ਖਤਮ ਨਹੀਂ ਹੋਣੀ ਤਾਂ ਫਿਰ ਕਿਉੇਂ ਇਹਨਾਂ ਪਿੱਛੇ ਲੱਗ ਕੇ ਆਪ ਦੁਖੀ ਹੋਣਾ ਅਤੇ ਹੋਰਨਾਂ ਨੂੰ ਦੁਖੀ ਕਰਨਾ। ਇਸ ਬਾਬਤ ਗੁਰੂਬਾਣੀ ਵਿੱਚ ਬਹੁਤ ਸੁਹਣਾ ਦ੍ਰਿਸ਼ਟਾਂਤ ਮਿਲਦਾ ਹੈ, 'ਵਿਣੁ ਤੁਧੁ ਹੋਰੁ ਜੇ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ' ਕਿ ਸੰਸਾਰ ਵਿੱਚ ਜਨਮ ਲੈਣ ਤੋਂ ਬਾਅਦ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਲੈਣੀ ਹੀ ਅਸਲ ਸੁੱਖ ਹੈ ਅਤੇ ਇਹੋ ਇੱਕ ਢੰਗ ਹੈ ਜਿਸ ਨਾਲ ਅਸੀਂ ਪ੍ਰਮਾਤਮਾ ਨਾਲ ਸਾਂਝ ਪਾ ਕੇ ਐਸਾ ਰੱਜ, ਸਬਰ, ਸੰਤੋਖ ਅਤੇ ਸਹਿਨਸ਼ੀਲਤਾ ਆਪਣੇ ਮਨ ਅੰਦਰ ਪੈਦਾ ਕਰ ਸਕਦੇ ਹਾਂ ਜੋ ਦੁਨਿਆਵੀ ਤੌਰ ਤੇ ਨਾ ਤਾਂ ਖ੍ਰੀਦਿਆ ਜਾ ਸਕਦਾ ਹੈ ਨਾ ਹੀ ਹੱਟਾਂ ਤੇ ਵਿਕਦਾ ਹੈ।
  ਇਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਖੁਸ਼ੀਆਂ ਬਾਹਰੋਂ ਲੱਭਣ ਦੀ ਥਾਂ ਸਾਨੂੰ ਆਪਣੇ ਅੰਦਰੋਂ ਵੀ ਲੱਭਣੀਆਂ ਪੈਣਗੀਆਂ, ਅੰਦਰ ਲੱਭਣ ਲਈ ਅੰਦਰ ਨੂੰ ਖੋਜਣਾ ਪਾਵੇਗਾ, ਖੋਜਣ ਤੇ ਇਹ ਪਤਾ ਲੱਗੇਗਾ ਕਿ ਜੋ ਅਸੀਂ ਸਾਰਾ ਦਿਨ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ ਇਹ ਸੱਭ ਤਾਂ ਕੁੱਝ ਵੀ ਨਹੀਂ ਹੈ। ਸਗੋਂ ਸੱਭ ਤੋਂ ਵੱਡੀ ਖੁਸ਼ੀ ਤਾਂ ਇਸ ਗੱਲ ਵਿੱਚ ਹੋਣੀ ਚਾਹੀਦੀ ਹੈ ਕਿ ਮੈਂ ਅੱਜ ਨੂੰ ਜੀਅ ਰਿਹਾ ਹਾਂ। ਸਵੇਰੇ ਤੋਂ ਹੀ ਸਾਡੀ ਜਿੰਦਗੀ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਅਸੀਂ ਉੱਠਦੇ ਹਾਂ। ਦੇਖੋ! ਇਸਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਸਾਨੂੰ ਅੱਜ ਇੱਕ ਹੋਰ ਦਿਨ ਜਿਊਣ ਲਈ ਮਿਲਿਆ, ਕਿਉਂਕਿ ਦੁਨੀਆਂ ਵਿੱਚ ਬਹੁਤ ਸਾਰੇ ਸਨ ਜੋ ਸਾਡੇ ਨਾਲ ਹੀ ਸੁੱਤੇ ਸਨ, ਪਰ ਅੱਜ ਸਵੇਰੇ ਉਹ ਉੱਠ ਨਹੀਂ ਪਾਏ ਅਤੇ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਦੂਜੀ ਖੁਸ਼ੀ ਇਸ ਗੱਲ ਵਿੱਚੋਂ ਉੱਭਰਦੀ ਹੈ ਕਿ ਜਦ ਉੱਠੇ ਤਾਂ ਅਸੀਂ ਅਰੋਗ ਸੀ, ਕਈ ਰਾਤ ਨੂੰ ਬਹੁਤ ਵਧੀਆ ਆਰਾਮ ਦੀ ਨੀਂਦਰ ਸੁੱਤੇ ਸਨ, ਪਰ ਜਦ ਉੱਠੇ ਤਾਂ ਉਹਨਾਂ ਵਿੱਚ ਹਿੰਮਤ ਨਹੀਂ ਸੀ ਅਤੇ ਉਹਨਾਂ ਨੂੰ ਸਿਹਤ ਅਚਾਨਾਕ ਵਿਗੜ ਜਾਣ ਕਰਕੇ ਆਪਣੇ ਕੰਮ ਤੋਂ ਵੀ ਛੁੱਟੀ ਲੈਣੀ ਪਈ। ਆਪਣੇ ਦਿਨ ਦਾ ਮੁਕਮੰਲ ਹਿਸਾਬ ਕਿਤਾਬ ਲਗਾ ਕੇ ਦੇਖੋ, ਕਿੱਥੇ ਕਿੱਥੇ ਕਿੰਨੀਆਂ ਖੁਸ਼ੀਆਂ ਨੇ ਥਾਂ ਮੱਲੀ ਪਈ ਸੀ, ਪਰ ਅਸੀਂ ਕਦੇ ਉਹਨਾਂ ਵੱਲ ਨਿਗਾਹ ਹੀ ਨਹੀਂ ਕੀਤੀ।
  ਇਸੇ ਤਰ੍ਹਾਂ ਜੇਕਰ ਅਸੀਂ ਸਮੇਂ ਦੀ ਮਹੱਤਤਾ ਦੀ ਪਹਿਚਾਣ ਕਰਕੇ ਆਪਣੇ ਪਰਿਵਾਰ ਲਈ, ਆਪਣੇ ਆਪ ਲਈ, ਆਪਣੇ ਰੱਬ ਲਈ ਸੋਚਣਾ ਅਤੇ ਉਹਨਾਂ ਲਈ ਥੋੜਾ ਸਮਾਂ ਕੱਢਣਾ ਸ਼ੁਰੂ ਕਰ ਦੇਈਏ ਤਾਂ ਸੱਚਮੁੱਚ ਸਾਨੂੰ ਨਿੱਕੀਆਂ ਨਿੱਕੀਆਂ ਪਰ ਬੇਹੱਦ ਕੀਮਤੀ ਖੁਸ਼ੀਆਂ ਆਪਣੇ ਜੀਵਣ ਵਿੱਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਮਨੁੱਖਤਾ ਦੇ ਨਾਲ ਪਿਆਰ, ਖੁਸ਼ਮਿਜਾਜ਼ ਚਿਹਰਾ, ਮਨ ਦੀ ਸਹਿਣਸ਼ੀਲਤਾ, ਛੋਟਿਆਂ-ਵੱਡਿਆਂ ਲਈ ਆਦਰ, ਸਾਡੀ ਮਿੱਠੀ ਬੋਲਬਾਣੀ ਸਾਡੀ ਜਿੰਦਗੀ ਵਿੱਚ ਖੁਸ਼ੀਆਂ ਭਰ ਦੇਵੇਗੀ ਅਤੇ ਮਨ ਨੂੰ ਇਸ ਤਰ੍ਹਾਂ ਦੀ ਮਜ਼ਬੂਤੀ ਦੇਵੇਗੀ ਕਿ ਦੁੱਖ ਵੇਲੇ ਵੀ ਅਸੀਂ ਸੱਭ ਕੁੱਝ ਹੱਸਦੇ ਹੱਸਦੇ ਸਹਿ ਲਵਾਂਗੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਹੈ ਸਹਿਜੇ ਹੀ ਸਿੱਖ ਲਵਾਂਗੇ। ਸਾਡੇ ਮਨ ਦੀ ਅਵਸਥਾ ਗੁਰਬਾਣੀ ਵਾਕ, 'ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥' (ਭਾਵ: ਜੋ ਜੀਵ ਪ੍ਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ, ਉਸਦੇ ਅਮਦਰ ਹਮੇਸ਼ਾਂ ਅਨੰਦ ਹੀ ਆਨੰਦ ਬਣਿਆ ਰਹਿੰਦਾ ਹੈ, ਉਹ ਹਰ ਪ੍ਰਮਾਤਮਾ ਨੂੰ ਵੇਖ ਸਕਦਾ ਹੈ। ਉਸਨੂੰ ਫਿਰ ਕੋਈ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ। ਵਿਕਾਰਾਂ ਦੇ ਟਾਕਰੇ ਤੇ ਉਸਨੂੰ ਕਦੇ ਹਾਰ ਨਹੀਂ ਮਿਲਦਾ ਅਤੇ ਸਦਾ ਜਿੱਤ ਪ੍ਰਾਪਤ ਹੁੰਦੀ ਹੈ।) ਵਾਲੀ ਬਣ ਜਾਵੇਗੀ।
  ਸੋ ਆਉ! ਬਾਹਰੋਂ ਪੈਸਾ ਰੁਪਿਆ ਖਰਚ ਕੇ ਖੁਸ਼ੀਆਂ ਮਿਲਦੀਆਂ ਹਨ, ਇਹ ਸਮਝਣ ਜਾਂ ਮੰਨਣ ਦੀ ਥਾਂ ਆਪਣੇ ਅੰਦਰ 'ਮਨ ਖੋਜਿ ਮਾਰਗੁ' ਦੇ ਸਿਧਾਂਤ ਅਨੁਸਾਰ ਆਪਣੇ ਅੰਦਰੋਂ ਖੁਸ਼ੀਆਂ ਲੱਭਣ ਦਾ ਜਤਨ ਕਰੀਏ। ਆਮੀਨ