ਮਾਂ ਬੋਲੀ ਪੰਜਾਬੀ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ  ਸਾਡੀ  ਸਭ  ਦੀ  ਮਾਂ  ਬੋਲੀ  ਪੰਜਾਬੀ  ਹੈ,
ਫਿਰ  ਇਸ  ਨੂੰ  ਬੋਲਣ  ਵਿੱਚ  ਕੀ  ਖਰਾਬੀ  ਹੈ ?
ਇਹ ਸ਼ਹਿਦ ਨਾਲੋਂ ਮਿੱਠੀ ,ਨਾ ਇਸ ਵਰਗਾ ਹੋਰ ਕੋਈ, 
ਇਸੇ ਲਈ ਮੈਂ ਇਦ੍ਹੇ ਲਈ ਬੈਠਾਂ ਦਿਲ 'ਚ ਪਿਆਰ ਲਕੋਈ।
ਇਦ੍ਹੇ  ਗਿੱਧੇ  ਤੇ  ਭੰਗੜੇ  ਸਭ  ਨੂੰ  ਮੋਹ  ਲੈਂਦੇ  ਨੇ, 
ਇਸੇ ਲਈ ਵਾਹ ਪੰਜਾਬੀ! ਵਾਹ ਪੰਜਾਬੀ! ਸ਼ਾਰੇ ਕਹਿੰਦੇ ਨੇ। 
ਜਦ ਬੱਚਿਆਂ ਨੂੰ ਇਦ੍ਹੇ 'ਚ  ਸੁਣਾਉਣ ਲੋਰੀਆਂ ਮਾਵਾਂ, 
ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ।
ਇਦ੍ਹੇ  'ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ, 
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤਕ ਲੱਖਾਂ ਪ੍ਰਾਣੀ। 
ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ, 
ਆਣ ਘਰਾਂ ਨੂੰ ਮੁੜ ਉਹ ਸਾਰੇ,ਇਹ ਮੇਰੀ ਅਰਜ਼ੋਈ। 
ਮੈਂ ਇਦ੍ਹੇ 'ਚ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ, 
ਸ਼ਾਲਾ ! ਇਸੇ ਕੰਮ 'ਚ ਮੇਰੀ ਸਾਰੀ ਉਮਰ ਜਾਵੇ ਬੀਤ।