ਤੇਰਾ ਦਗ-ਦਗ ਕਰਦਾ ਚਿਹਰਾ (ਕਵਿਤਾ)

ਨਿਰਮਲ ਸਤਪਾਲ    

Email: nirmal.1956@yahoo.com
Cell: +91 95010 44955
Address: ਨੂਰਪੁਰ ਬੇਟ
ਲੁਧਿਆਣਾ India
ਨਿਰਮਲ ਸਤਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਯਾਦ ਹੈ---
ਮੈਨੂੰ ਯਾਦ ਹੈ ਮਾਂ
ਤੇਰਾ ਦਗ-ਦਗ ਕਰਦਾ 
ਚਿਹਰਾ।
ਹਰ ਵੇਲੇ ਨੂਰੋ-ਨੂਰ
ਕਬੀਲ-ਦਾਰੀ ਚ ਰੁੱਝੀ
ਮਸਤ ਰਹਿੰਦੀ 
ਆਪਣੇ-ਆਪ ਵਿੱਚ।
ਬਾਪੂ ਮੇਰਾ ਸੰਤ ਸੁਭਾਅ
ਤੇਰੀ ਹਰ ਖ਼ਾਹਿਸ਼ ਤੇ 
ਪੂਰਾ ਉੱਤਰਦਾ
ਤੂੰ ਕੁੱਝ ਵੀ ਕਹਿੰਦੀ
ਮੰਨ ਲੈਂਦਾ
ਤੂੰ ਕੁੱਝ ਵੀ ਕਰਦੀ
ਤੇਰਾ ਸਾਥ ਦਿੰਦਾ
ਘਰ ਦਾ ਥੰਮ ਸੀ ਤੂੰ
ਬਾਪੂ ਤਾਂ ਸੀ 
ਇਕ ਕਮਾਊ ਪੁੱਤ
ਕਮਾਊ ਬਾਪ ਤੇ
ਕਮਾਊ ਪਤੀ
ਹਰ ਪੈਸਾ-ਧੇਲਾ
ਤੇਰੇ ਹੱਥ ਤੇ ਰੱਖ
ਵਿਹਲਾ ਹੋ ਜਾਂਦਾ
ਸ਼ੁਰੂ ਹੋ ਜਾਂਦੀਆਂ
ਤੇਰੀਆਂ ਜਿੰਮੇਵਾਰੀਆਂ
ਤੂੰ ਕਦੇ ਸੀਅ ਨਾ ਕਰਦੀ
ਹਰ ਰਿਸ਼ਤਾ ਨਿਭਾਉਂਦੀ
ਜੀ-ਜਾਨ ਨਾਲ।
ਤੂੰ ਚੰਗੀ ਪਤਨੀ ਹੀ ਨਹੀਂ
ਚੰਗੀ ਮਾਂ ਤੇ ਚੰਗੀ
ਸੱਸ ਵੀ ਬਣੀ।
ਤੇਰੇ ਨਾਲ ਘਰ ਦਾ 
ਹਰ ਕੋਨਾ
ਭਰਿਆ-ਭਰਿਆ ਲਗਦੈ
ਤੇਰੇ ਤੁਰ ਜਾਣ ਪਿੱਛੋਂ
ਘਰ ਸੁੰਨਾ ਸੁੰਨਾ ਲਗਦੈ
ਬਾਪੂ ਮਾਯੂਸ ਤੇ 
ਵਿਚਾਰਾ ਜਿਹਾ
ਬਹੁਤ ਉਦਾਸ ਲਗਦੈ
ਅਕਸਰ ਯਾਦ ਕਰਦਾ ਹੈ 
ਤੇਰੇ ਕੰਮ
ਤੇਰੀਆਂ ਗੱਲਾਂ
ਗੱਚ ਭਰ ਆਉਂਦਾ ਹੈ 
ਉਸਦਾ।
ਤੇਰੇ ਜਾਣ ਦੇ ਗਮ ਵਿੱਚ
ਗੁੰਮ-ਸੁੰਮ ਜਿਹਾ।
ਨਿਰਮਲ ਨਜ਼ਰਾਂ ਨਾਲ
ਲ਼ਗਦਾ ਹੈ 
ਭਾਲ ਰਿਹਾ ਹੋਵੇ
'ਸਤਪਾਲ' ਦੇ ਵੇਲੇ ਦੇ
ਉਹ ਪਲ 
ਜੋ ਬੀਤੇ ਸੀ
ਉਸਦੇ ਨਾਲ ਤੇਰੇ।