ਵਾਹਗੇ ਦੀਏ ਕੰਧੇ (ਕਵਿਤਾ)

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਾਹਗੇ ਦੀਏ ਕੰਧੇ, ਨੀ ਵਾਹਗੇ ਦੀਏ ਕੰਧੇ ,
          ਤੇਰੇ ਆਰ ਪਾਰ ਨੇ ਸਿਆਸਤ ਦੇ ਝੰਡੇ |
           ਇਸ ਪਾਰ ਰਾਵੀ ਤੇ ਉਸ ਪਾਰ ਰਾਵੀ ,
            ਕਿਵੇਂ ਤੂੰ ਨੀ ਅੜੀਏ ,ਪਾਣੀ ਨੇ ਵੰਡੇ |
            ਪੰਜਾਬੀ ਪੰਜਾਬੀ , ਭਰਾਂਵਾਂ ਦੇ ਵਾਂਗੋਂ ,
            ਅਜੇ ਸਾਂਝ ਰੱਖਦੇ ਨੇ ਰਾਵੀ ਦੇ  ਕੰਢੇ|
             ਕੇਹੀ ਤੂੰ ਖਲੋਤੀਂ ਹੈਂ ,ਹੱਥਾਂ ਚ  ਲੈਕੇ ,
             ਇਹ ਤਾਰਾਂ ਦੇ ਤਿੱਖੇ ਡਰਾਉਣੇ ਇਹ ਕੰਡੇ |
             ਇਹ ਕੁਰਸੀ ਦੀ ਖਾਤਰ ਤੇ ਚੌਧਰ ਦੀ ਖਾਤਰ 
              ਫੜਾਈਆਂ , ਬੰਦੂਕਾਂ ਫੜਾਏ ਨੇ ਡੰਡੇ |
              ਸਮੇਂ ਤੋਂ ਪੰਜਾਬੀ ਰਹੇ ਹਾਂ ਇਕੱਠੇ ,
              ਸਿਆਸਤ ,ਭਰਾ ਨੇ ਭਰਾਂਵਾਂ ਚ ਵੰਡੇ |
              ਇਕੱਠੇ ਹੀ ਖੇਡੇ ,ਇਕੱਠੇ ਪਲੇ ਸਾਂ ,
              ਗਲੀਆਂ ਚ ਖੇਡੇ ਨੇ ਗੁੱਲੀ ਤੇ ਡੰਡੇ |
               ਇਕੱਠੇ ਹੀ ਵੇਖੇ ਨੇ ਛਿੰਝਾਂ ਅਖਾੜੇ ,
               ਇਕੱਠੇ ਹੀ ਚਾਰੇ ਨੇ ਬੂਰੀ ਤੇ ਲੰਡੇ |
               ਕੇਹੀ ਮਾਰ ਮਾਰੀ ,ਸਿਆਸਤ ਨੇ ਸਾਨੂੰ ,
                ਇਹ ਹੱਦਾਂ ਤੇ ਤਾਰਾਂ ਚ ਸਾਨੂੰ ਨੇ ਵੰਡੇ |
                ਜੋ ਬੀਜ ਸਾਂਝਾਂ ਦੇ, ਬੀਜੇ ਇੱਕਠੇ ,
                ਕੇਹੀ ਰੁੱਤ ਆਈ , ਨੇ ਗਏ ਕਰੰਡੇ |
                ਆਓ ਰਲ ਕੇ ਬਹੀਏ ਪੰਜਾਬੀ ਭਰਾਵੋ ,
                ਝੁਲਸੇ ਹਾਂ ਲੱਗਦੇ ਨਫਰਤਾਂ ਚ ਫੰਡੇ |
                ਨੀ ਵਾਹਗੇ ਦੀਏ ਕੰਧੇ ਪੁਆੜੇ ਕੀ ਪਾਏ ,
                 ਕਿਉਂ ਦੋਵੇਂ ਪਾਸੇ ਗਏ ਹਨ ਘੁਮੰਡੇ |
                 ਤੁਸੀਂ ਸਾਂਝ ਪਾਕੇ ਬਾਹਵਾਂ ਉਲਾਰੋ ,
                 ਝੁਲਣ ਦੇਵੋ ਸੌੜੀ ਸਿਆਸਤ ਦੇ ਝੰਡੇ |
                 ਵਾਹਗੇ ਦੀਏ ਕੰਧੇ , ਨੀ ਵਾਹਗੇ ਦੀਏ ਕੰਧੇ ,
                 ਤੇਰੇ ਆਰ ਪਾਰ , ਜੋ ਇਹ ਹੱਦਾਂ ਦੇ ਝੰਡੇ|