ਸੱਯਦ ਆਸਿਫ ਸ਼ਾਹਕਾਰ ਦਾ ਲੁਧਿਆਣਾ ਵਿਚ ਸਨਮਾਨ (ਖ਼ਬਰਸਾਰ)


ਲੁਧਿਆਣਾ -- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ  ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਤੇ ਲੁਧਿਆਣਾ ਕਲਾ ਮੰਚ ਦੇ ਸਹਿਯੋਗ ਨਾਲ ਸਵੀਡਨ ਵੱਸਦੇ ਪਾਕਿਸਤਾਨੀ ਮੂਲ ਦੇ ਪੰਜਾਬੀ ਲੇਖਕ ਸੱਯਦ ਆਸਿਫ਼ ਸ਼ਾਹਕਾਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਤਿੰਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਸੱਯਦ ਆਸਿਫ਼ ਸ਼ਾਹਕਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਭਾਵੇਂ ਕਈ ਵਾਰ ਵੰਡਿਆ ਜਾ ਚੁੱਕਾ ਹੈ, ਪਰ ਸਾਡੀ ਸ਼ਕਤੀ ਇਕੱਠੇ  ਮਰਨ-ਜਿਊਣ 'ਚ ਹੈ, ਲਡ਼ਣ-ਭਿਡ਼ਣ 'ਚ ਨਹੀਂ। ਜਨਾਬ ਸ਼ਾਹਕਾਰ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ 'ਚ ਵੀ ਸਰਕਾਰਾਂ ਤੇ ਸਿਆਸੀ ਸੰਗਠਨਾਂ ਨੂੰ ਦੇਸ਼ ਦਾ ਬੁਢਾਪਾ ਸੰਭਾਲਣ ਲਈ ਨੌਜਵਾਨ ਪੀਡ਼ੀ੍ਹ ਨੂੰ ਇਨਾਂ ਸਮੱਸਿਆਵਾਂ ਪ੍ਰਤੀ ਗੰਭਰਤਾ ਨਾਲ ਸੁਚੇਤ ਕਰਨਾ ਚਾਹੀਦਾ ਹੈ।
ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐੱਸ ਪੀ ਕਰਕਰਾ ਤੇ ਜਨਰਲ ਸਕੱਤਰ ਡਾ. ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਵੈ-ਸੇਵੀ ਸੰਗਠਨਾਂ ਦੇ ਆਪਸੀ ਤਾਲਮੇਲ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਲੱਭੇ ਜਾ ਸਕਦੇ ਹਨ।ਇਸ ਮੌਕੇ ਲੁਧਿਆਣਾ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਦੋ ਨਾਟਕ 'ਮੈਂ ਹਾਂ ਇਕ ਰੁੱਖ' ਤੇ 'ਬੇ ਘਰ' ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਹੋਏ ਕਵੀ ਦਰਬਾਰ 'ਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪੰਜ ਕਵੀਆਂ ਡਾ ਗੁਰਦੇਵ ਸਿੰਘ ਸੰਧੂ, ਡਾ ਰਘਬੀਰ ਸਿੰਘ ਸੰਧੂ, ਡਾ ਸੁਖਵੰਤ ਸਿੰਘ ਗਰੇਵਾਲ, ਨੀਲਮ ਖੋਸਲਾ ਤੇ ਡਾ ਸਰਜੀਤ ਸਿੰਘ ਗਿੱਲ ਨੇ ਭਾਗ ਲਿਆ।
 
ਸਮਾਗਮ 'ਚ ਪ੍ਰੋ ਰਵਿੰਦਰ ਭੱਠਲ, ਸਰਪ੍ਰਸਤ ਕੁਲਵਿੰਦਰ ਸਿੰਘ ਗਿੱਲ, ਅਜੀਤ ਸਿੰਘ ਗਿੱਲ, ਡਾ ਗੁਰਇਕਬਾਲ ਸਿੰਘ, ਡਾ ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਤ੍ਰਲੋਚਨ ਲੋਚੀ, ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਦਵਿੰਦਰ ਸੇਖਾ, ਰਵੀ ਰਵਿੰਦਰ, ਡਾ ਗੁਲਜ਼ਾਰ ਸਿੰਘ ਪੰਧੇਰ, ਪ੍ਰੋ ਅਮਰਜੀਤ ਸਿੰਘ, ਇੰਜ ਆਰ ਐੱਸ ਬਹਿਲ, ਡਾ ਹਰੀ ਸਿੰਘ ਬਰਾਡ਼, ਸ ਨ ਸੇਵਕ, ਅੰਮ੍ਰਿਤਾ ਸੇਵਕ, ਤਰਲੋਚਨ ਸਿੰਘ ਨਾਟਕਕਾਰ, ਮਹਿੰਦਰਦੀਪ ਗਰੇਵਾਲ ਆਦਿ ਵੀ ਹਾਜ਼ਰ ਸਨ।

ਅਸ਼ਵਨੀ ਜੇਤਲੀ
----------------------------------------------------------------------------------------------------