ਗਿਆਨ ਦੇ ਦੀਵੇ (ਗੀਤ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਓ ਮਿਲ ਕੇ ਮਨਾਈਏ ਸਭ ਤਿਉਹਾਰਾਂ ਨੂੰ ,
ਲੁੱਟੀਏ ਰੱਲ-ਮਿਲ ਕੇ ਫਿਰ ਮੌਜ ਬਹਾਰਾਂ ਨੂੰ ।

ਹੋਵੇ ਈਂਦ, ਗੁਰਪੁਰਬ,ਕਿ੍ਸਮਸ ਜਾਂ ਦੀਵਾਲੀ ,
ਜਾਂ  ਫੇਰ ਹੋਵੇ ਕੋਈ ਵੀ ਗੱਲ  ਖੁਸ਼ੀਆਂ ਵਾਲੀ ।
ਢਾਹੋ ਮਿਲ ਕੇ ਨਫ਼ਰਤ ਦੀਆਂ ਦੀਵਾਰਾਂ ਨੂੰ...

ਸਿਖਿਆ ਲਈਏ ਹਮੇਸ਼ਾਂ ਧਾਰਮਿਕ ਗ੍ਰੰਥਾਂ ਤੋਂ ,
ਦੂਰ ਰਹੀਏ ਸਮਾਜ ਵਿਰੋਧੀ ਫਿਰਕੂ ਤੱਤਾਂ ਤੋਂ ।
ਗਾਈਏ ਯੋਧਿਆਂ ਦੇ ਕਿੱਸੇ ਅਤੇ ਵਾਰਾਂ ਨੂੰ... 

ਆਓ ਗਿਆਨ ਦੇ ਦੀਵੇ ਮਨਦੀਪ ਜਗਾਈਏ ,
ਆਗਿਆਨਤਾ ਦੇ ਹਨੇਰੇ ਨੂੰ ਦੂਰ ਭਜਾਈਏ ।
ਇੱਜਤ ਦੇਈਏ ਹਮੇਸ਼ਾਂ ਨਾਰਾਂ ਨੂੰ.....
ਆਓ ਮਿਲ ਕੇ ਮਨਾਈਏ ਸਭ ਤਿਉਹਾਰਾਂ ਨੂੰ ।