ਠੰਢ ਦਾ ਗੀਤ (ਗੀਤ )

ਓਮਕਾਰ ਸੂਦ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਠੁਰ-ਠੁਰ ਕੰਬਣ ਲਾ ਦਿੱਤਾ ਹੈ!                
ਠੰਢ ਨੇ ਰੰਗ ਵਿਖਾ ਦਿੱਤਾ ਹੈ-
ਦੇਸ ਮੇਰੇ ਨੂੰ ਯਾਰ !
       ਆਵੋ ਠੰਢ ਨੂੰ ਦੂਰ ਭਜਾਈਏ!
       ਧੂਣੀ ਦੇ ਨਾਲ ਹੱਥ ਗਰਮਾਈਏ!
       ਰਲਕੇ ਸਾਰੇ ਯਾਰ !
ਜਦੋਂ ਦਸੰਬਰ ਚੜ੍ਹ ਕੇ ਆਇਆ।
ਠੰਢ ਨੇ ਆਪਣਾ ਜ਼ੋਰ ਵਧਾਇਆ।
ਕਰ ਦਿੱਤਾ ਪ੍ਰਹਾਰ !
       ਕੋਟੀਆਂ ਦੇ ਨਾਲ ਕੋਟ ਵੀ ਨਿਕਲੇ।
       ਜੇਬਾਂ੍ਹ ਵਿੱਚੋਂ ਨੋਟ ਵੀ ਨਿਕਲੇ।
       ਮਹਿੰਗਾ ਬੜਾ ਬਜ਼ਾਰ !
ਕਾਮੇਂ ਠੰਢ ਵਿੱਚ ਕਰਨ ਕਮਾਈਆਂ।
ਸਿਰੜੀ ਬੰਦਿਆਂ ਹਿੱਕਾਂ ਡਾਹੀਆਂ।
ਟੱਕਰ ਜ਼ੋਰਦਾਰ !
       ਸਾਗ ਸਰੋਂ੍ਹ ਦਾ ਮੱਕੀ ਰੋਟੀ।
       ਕਿਧਰੇ ਚਲਦੀ ਮੁਰਗਾ ਬੋਟੀ।
       ਰੋਟੀ ਕਿਤੇ ਜਵਾਰ !
ਕੋਹਰੇ ਨੇ ਵੀ ਜ਼ੋਰ ਵਧਾਇਆ।
ਰੇਲਾਂ ਨੂੰ ਵਖਤਾਂ ਵਿੱਚ ਪਾਇਆ।
ਛਾਇਆ ਧੁੰਦ ਗੁਬਾਰ !

ਕਈ ਗ਼ਰੀਬਾਂ ਨੇ ਮਰਨਾ ਹੈ।
ਪਾਲ਼ੇ ਦੀ ਭੇਟਾ ਚੜਨ੍ਹਾਂ ਹੈ।
ਇਸ ਦਾ ਘਾਤਕ ਵਾਰ !
        ਜੇ ਪੈ ਜਾਵਣ ਚੰਦ ਫੁਹਾਰਾਂ।
        ਵੱਗ ਜਾਵਣ ਫਿਰ ਸ਼ੀਤਲ ਠਾਰਾਂ।
        ਸਭ ਨੂੰ ਦਿੰਦੀਆਂ ਠਾਰ !
ਖੂਬ ਕੜਾਕੇ ਦੀ ਠੰਢ ਪੈਣੀ।
ਬੱਸ ਇਹ ਦੋ ਕੁ ਮਹੀਨੇ ਰਹਿਣੀ।
ਇਸ ਤੋਂ ਪਿੱਛੋਂ ਪਾਰ !
        ਮੌਸਮ ਹਰ ਪਲ਼ ਚੰਗਾ ਲੋਚੇ।
        ਯਾਰ ਬਹੋਨਾ ਬਹਿ ਕੇ ਸੋਚੇ।
        ਹੁੰਦੇ ਮੌਸਮ ਚਾਰ !