ਵੋਟਰ ਨੂੰ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣੀ ਕੀਮਤ ਜਾਣ ਵੋਟਰਾ 
ਆਪਣੀ ਕੀਮਤ ਜਾਣ ।
ਸੋਚ ਜਰਾ ਕਿਉਂ ਨੇਤਾ ਮੁੜ-ਮੁੜ 
ਤੇਰੇ ਘਰ ਦੇ ਗੇੜੇ ਲਾਉਣ ।
ਦੇਖ ਦਫਤਰਾਂ 'ਚ ਕਿਵੇਂ
ਫੈਲਿਆ ਹੋਇਆ ਭਰਿਸ਼ਟਾਚਾਰ ।
ਚਾਰ ਦਿਨ ਪਹਿਲਾਂ ਦਿੱਤੀ ਫਾਈਲ 
ਦਫਤਰਾਂ ਵਿੱਚੋਂ ਜਾਏ ਗਵਾਚ ।
" ਪਾਣੀ ਜੀਵਨ ਦਾ ਆਧਾਰ ਹੈ "
ਕਹਿੰਦੇ ਲੋਕ ਸਿਆਣੇ ।
ਪਰ ਪਾਣੀ ਦੀ ਇੱਕ – ਇੱਕ ਬੂੰਦ ਨੂੰ 
ਤਰਸਣ ਗਰੀਬਾਂ ਦੇ ਨਿਆਣੇ ।
ਦੇਖ ਕਿਸਾਨਾਂ ਦੀ ਫਸਲ 
ਕਿਵੇਂ ਮੰਡੀ ਵਿੱਚ ਹੈ ਰੁਲਦੀ ।
ਕੌਡੀਆਂ ਦੇ ਭਾਅ ਖਰੀਦਣ ਆੜ੍ਹਤੀ 
ਫਸਲ ਮਹਿੰਗੇ ਮੁੱਲ ਦੀ ।
ਰੋਜ ਵਰਤੋਂ ਦੀਆਂ ਚੀਜ਼ਾਂ ਦੇ ਭਾਅ 
ਅਸਮਾਨੀ ਜਾ ਚੜ੍ਹੇ ।
ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ 
ਗਾਹਕ ਰਹਿ ਜਾਣ ਖੜੇ ਦੇ ਖੜੇ ।
ਦੇਖ ਕਿਵੇਂ ਡਿੱਗਰੀਆਂ ਲ਼ੈਕੇ
ਵਿਹਲੇ ਫਿਰਦੇ ਨੌਜਵਾਨ ।
ਨੌਕਰੀ ਨਾ ਮਿਲਣ ਦੇ ਗਮ 'ਚ
ਉਹ ਨਸ਼ੇ ਲੱਗ ਪਏ ਖਾਣ ।
ਹੁਣ ਚੋਣ ਮੈਦਾਨ ਹੈ ਭਖਿਆ 
ਤੇਰਾ ਵੱਧ ਗਿਆ ਹੈ ਮੁੱਲ ।
ਸੌ , ਦੋ ਸੌ ਦੇ ਲਾਲਚ ਵਿੱਚ
ਨੇਤਾਵਾਂ ਦੀਆਂ ਕਰਤੂਤਾਂ ਜਾਈਂ ਨਾ ਭੁੱਲ ।
ਜੋ ਤੇਰੀਆਂ ਸਮੱਸਿਆਵਾਂ ਨੂੰ 
ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ ।
ਆਪਣੇ ਹੱਕ ਦੀ ਵਰਤੋਂ ਕਰਕੇ 
ਤੂੰ ਉਨ੍ਹਾਂ ਨੂੰ ਲਈਂ ਚੁਣ ।