ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਮਾਵਾਂ ਵਰਗੇ ਹੁੰਦੇ ਰੁੱਖ (ਕਵਿਤਾ)

  ਮਲਕੀਅਤ "ਸੁਹਲ"   

  Email: malkiatsohal42@yahoo.in
  Cell: +91 98728 48610
  Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
  ਗੁਰਦਾਸਪੁਰ India
  ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਆਉ ਬੱਚਿਉ!ਰੁੱਖ ਲਗਾਈਏ।
              ਰੁੱਖ ਲਗਾ ਕੇ  ਪਾਣੀ ਪਾਈਏ।

               ਇਹ  ਮਾਵਾਂ ਵਰਗੇ ਹੁੰਦੇ ਰੁੱਖ।
               ਰੁੱਖਾਂ  ਦੇ  ਨੇ  ਸੌ - ਸੌ  ਸੁੱਖ।
               ਵੇਖ- ਵੇਖ ਕੇ  ਲਹਿੰਦੀ  ਭੁੱਖ।
               ਮੁਕ  ਜਾਂਦੇ  ਨੇ   ਸਾਰੇ  ਦੁੱਖ।
               ਇਕ ਦੂਜੇ ਦਾ ਹੱਥ ਵਟਾਈਏ, 
               ਆਉ ਬੱਚਿਉ!ਰੁੱਖ ਲਗਾਈਏ।

               ਘਰ ਸਾਡੇ 'ਚ  ਅੰਬ ਦੀ  ਛਾਂ।
               ਲਾਇਆ ਸੀ,ਸਾਡੀ ਦਾਦੀ ਮਾਂ।
               ਇਹ  ਛਾਂ  ਹੈ  ਰੱਬ  ਦਾ  ਨਾਂ।
               ਜਿਸ  ਹੇਠਾਂ  ਮੈਂ  ਬਹਿੰਦੀ ਹਾਂ।
               ਆਪਾਂ ਇਹਨੂੰ ਕਿਵੇਂ ਭੁਲਾਈਏ,
               ਆਉ ਬੱਚਿਉ! ਰੁੱਖ ਲਗਾਈe।

               ਫ਼ਲ  ਇਸ  ਨੂੰ  ਲਗਣ  ਮਿੱਠੇ।
               ਇਹੋ  ਜਿਹੇ ਤਾਂ, ਮੈਂ ਨਾ ਡਿੱਠੇ।
               ਕਈ  ਬੂਟੇ  ਹਨ  ਗਿੱਠੇ–ਮਿੱਠੇ। 
               ਫ਼ਲ  ਜਿਨ੍ਹਾਂ  ਦੇ  ਖੱਟੇ - ਮਿੱਠੇ।
               ਬਹਿ ਕੇ  ਸਾਰੇ 'ਕੱਠੇ  ਖਾਈਏ,
               ਆਪਾਂ  ਸਾਰੇ  ਰੁੱਖ  ਲਗਾਈਏ।

               ਸੁਣ ਲਉ  ਸਾਰੇ  ਭੈਣ  ਭਰਾਵੋ।
               ਕੋਈ ਆਪਣੇ ਹੱਥੀਂ ਬੂਟਾ ਲਾਵੋ।
               "ਸੁਹਲ" ਇਕ ਮੁਹਿਮ ਚਲਾਵੋ।
               ਸਾਰੇ ਹੀ  ਫ਼ੱਲ  ਘਰ ਦੇ  ਖਾਵੋ।
               ਸੁੱਤੇ  ਲੋਕਾਂ  ਤਾਈਂ  ਜਗਾਈਏ,
               ਰਲ ਕੇ  ਸਾਰੇ  ਰੁੱਖ ਲਗਾਈਏ।
               ਲਗਾਏ ਰੁੱਖਾਂ  ਤਾਈਂ ਬਚਾਈਏ।