ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਦਲਿਦਰ (ਮਿੰਨੀ ਕਹਾਣੀ)

    ਰੁਪਿੰਦਰ ਸੰਧੂ   

    Email: momsandhu9@gmail.com
    Address:
    ਮੋਗਾ India
    ਰੁਪਿੰਦਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਓਹ ਸੋਚ ਰਹੀ ਸੀ ! ਮਾਪਿਆਂ ਦੀ ਰਾਣੀ ਧੀ ,ਚਾਵਾਂ-ਮਲਾਰਾਂ ਨਾਲ ਪਾਲੀ ਧੀ ,ਸੋਹਣਾ ਪੜਾ-ਲਿਖਾ ਕੇ ਕਾਬਿਲ ਬਣਾਈ ਸੀ| ਲਗਰ ਵਰਗੀ ਜੱਟੀ ਦਾ ਹੁਸਨ ਲੁਸ-ਲੁਸ ਕਰਦਾ ਸੀ |
    ਵਿਆਹ ਵੀ ਬਹੁਤ ਸੋਹਣਾ ਕੀਤਾ ਸੀ ਪਾਪਾ ਨੇ |ਕੋਈ ਕਮੀਂ ਨਹੀ ਛਡੀ ਸੀ ਰੀਜ੍ਹ ਲਾਹੁਣ ਵਿਚ |ਵੀਰੇ-ਭਾਭੀ ਨੇ ਵੀ ਮਾਂ ਦੀ ਕਮੀਂ ਮਹਿਸੂਸਣ ਹੀ ਨਹੀਂ ਦਿੱਤੀ ਸੀ |ਸਾਰਾ ਪਿੰਡ ਗਲਾਂ ਕਰਦਾ ਸੀ ਵਿਆਹ ਹੋਵੇ ਤਾਂ ਇੰਜ ਦਾ ਹੋਵੇ |ਤੇ ਧੀ ਹੋਵੇ ਤਾਂ ਵੀ " ਭਾਗ  ਕੌਰ " ਵਰਗੀ  ਹੋਵੇ |
    ਚਾਈ-ਚਾਈ ਓਸ ਦੇ ਕਦਮਾਂ ਦਾ  ਸੋਹਰੇ ਘਰ ਦੀ ਦੇਹ੍ਲੀਜ ਨੇ ਸਵਾਗਤ ਕੀਤਾ  ਸੀ |ਜ਼ਿੰਦਗੀ ਖੂਬਸੂਰਤੀ ਦੇ ਸਭੇ ਰੰਗ ਦਿਖਾ ਰਹੀ ਸੀ |ਹੋਵੇ ਵੀ ਕਿਊਂ ਨਾ " ਭਾਗ  ਕੌਰ " ਸੀ ਹੀ ਭਾਗਾਂ ਵਾਲੀ |ਜ਼ਿੰਦਗੀ ਦੀ ਹਰ ਖੁਸ਼ੀ ਮਾਣਦੀ ,ਓਹ ਖੁਦ ਦੀ ਕਿਸਮਤ ਤੇ ਰਸ਼ਕ ਕਰਿਆ ਕਰਦੀ ਸੀ | ਜਦੋਂ ਓਸ ਦੀ ਗੋਦ ਵਿਚ ,ਨਿੱਕੀ ਜਿਹੀ ਲਾਡੋ ਰਾਣੀ ਨੇ ਕਦਮ ਰਖਿਆ ਸੀ | ਓਸ ਦੀ ਦੁਨੀਆਂ ਹੋਰ ਵੀ ਸੋਹਣੀ ਹੋ ਗਈ ਸੀ |ਸਭਨਾ ਨੇ ਬੜੇ ਚਾਵਾਂ ਨਾਲ ਨਿੱਕੀ ਜਿਹੀ ਗੁੱਡੀ ਦਾ ਖੁਲੇ ਦਿਲ ਨਾਲ ਸਵਾਗਤ ਕੀਤਾ ਤੇ ਬਚੀ  ਨੂੰ ਮੋਹ-ਪਿਆਰ ਵੀ ਖੂਬ ਦਿੱਤਾ | ਇਕ ਤੋਂ ਬਾਦ ਹੋਰ ਦੂਜੀ ਧੀ ਦੇ ਜਨਮ ਨੇ," ਭਾਗ ਕੌਰ " ਨੂੰ ਭਾਗਾਂਵਾਲੀ ਤੋਂ ਵਿਚਾਰੀ ਬਣਾ ਦੇਣਾ ਸ਼ੁਰੂ ਕਰ ਦਿਤਾ | ਹੁਣ ਜ਼ਿੰਦਗੀ ਦੇ ਰੰਗ ਦੋ ਧੀਆਂ ਦੇ ਪਰਛਾਵੇਂ ਹੇਠ ਮਧਮ ਪੈ ਰਹੇ ਸੀ | ਇਸ ਵਾਰ ਤਾਂ ਓਸ ਦਾ ਦਿਲ ਡੋਬੂ ਖਾ ਰਿਹਾ ਸੀ |ਇਕ ਅਨਜਾਣ ਡਰ ਨਾਲ ਡਰੀ ਹੋਈ ਸੀ ਓਹ | ਖਵਰੇ ਇਸ ਵਾਰ ਓਸ ਦੀ ਝੋਲੀ ਕੀ ਪੈਣਾ |ਉਮੀਦ ਕਰਦੀ ਸੀ ਤੇ ਖੁਦ ਨੂੰ ਹੋਸਲਾ ਦਿੰਦੀ ਸੀ | ਖਵਰੇ ਇਸ ਵਾਰ ਰੱਬ ਸੁਣ ਕੇ ਪੁੱਤ ਦੀ ਦਾਤ ਬਖਸ਼  ਦੇਵੇ | ਬੜੀਆਂ ਅਰਦਾਸਾਂ ਕਰਵਾਇਆ ਤੇ ਬੜੇ ਪੁੰਨ-ਦਾਨ ਕੀਤੇ  |ਪਰ ਹੋਇਆ ਓਹੀ ਜੋ ਵਾਹਿਗੁਰੂ ਨੂੰ ਮੰਜੂਰ |
    ਤੀਸਰੀ ਧੀ ਦੇ ਨੂਰ ਨੇ ਓਸ ਦੀ ਝੋਲੀ ਰੁਸ਼ਨਾਈ ਸੀ | ਓਹ ਉਲਝਨ ਵਿਚ ਧੀ ਵਲ ਤਕਦੀ ਸੋਚਦੀ |ਧੀਏ ਤੇਰਾ ਸਵਾਗਤ ਕਰਾਂ ਜਾਂ ਤੇਰੇ ਆਉਣ ਦਾ ਗੰਮ | ਉਲਝੀ ਹੋਈ ਨੇ ਧੀ ਨੂੰ ਹਿਕ ਨਾਲ ਲਾ ਲਿਆ ਸੀ |ਕਿਓਂਕਿ ਓਹ ਓਸ ਦੀ ਆਂਦਰ ਓਸਦੀ ਧੀ ਸੀ |ਅੱਜ ਓਸ ਦੇ ਕੰਨੀ ਅਵਾਜ਼ ਪਈ,ਜਿਸਨੇ ਓਸ ਦੇ ਅੰਦਰ ਦੀ ਔਰਤ ਨੂੰ ਚੀਰ ਕੇ ਰਖ ਦਿੱਤਾ ਸੀ | ਘਰ ਦੀ ਬਜੁਰਗ ਕਿਸੇ ਰਿਸ਼ਤੇਦਾਰਨੀ ਕੋਲ ਕਹਿ ਰਹੀ ਸੀ ," ਮੇਰੇ ਪੁੱਤ ਦੇ ਲੇਖ ਮਾੜੇ | ਦਲਿਦਰ ਨੇ ਦਲਿਦਰ ਜੰਮ ਧਰਿਆ | " 
    ਭਾਗਾਂਵਾਲੀ ਅੱਜ  ਦਲਿਦਰ ਬਣ  ਗਈ ਸੀ |ਕਿਊਂਕਿ ਓਹ ਅੱਜ ਤਿੰਨ  ਧੀਆਂ  ਦੀ ਮਾਂ ਬਣ ਗਈ ਸੀ