ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਗ਼ਜ਼ਲ (ਗ਼ਜ਼ਲ )

    ਅਮਰਜੀਤ ਸਿੰਘ ਸਿਧੂ   

    Email: amarjitsidhu55@hotmail.de
    Phone: 004917664197996
    Address: Ellmenreich str 26,20099
    Hamburg Germany
    ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆਸੇ ਪਾਸੇ ਤੱਕ  ਸੱਜਣਾ।
    ਸੂਲੀ ਚੜਦਾ ਸੱਚ ਸੱਜਣਾ।

    ਤੇਰੇ  ਮੂਰ੍ਹੇ  ਝੂਠ  ਵੇਖ  ਲੈ,
    ਨਾਚ ਰਿਹਾ ਹੈ ਨੱਚ ਸੱਜਣਾ।

    ਕਿੰਨਾਂ ਚਿਰ ਤੂੰ ਹੋਰ ਝੱਲਣਾ,
    ਦੁੱਖਾਂ  ਨੂੰ  ਹੈ ਹੱਸ  ਸੱਜਣਾ।

    ਬਿੰਨਾਂ  ਮੰਗੇ  ਕੌਣ  ਪਾਉਦਾ,
    ਝੋਲੀ ਦੇ ਵਿਚ  ਹੱਕ ਸੱਜਣਾ।

    ਇਹ ਹੀਰੇ ਵਰਗੀ ਕਿਰਤ ਤਿਰੀ,
    ਲੁੱਟਣ ਕਹਿਕੇ  ਕੱਚ ਸੱਜਣਾ।

    ਸਾਧ  ਸਿਆਸੀ  ਚੋਰ ਬੱਣਕੇ,
    ਤੋੜਨ  ਤੇਰਾ  ਲੱਕ   ਸੱਜਣਾ।

    ਲੋਕਾਂ  ਨੂੰ  ਖਾ  ਸਾਧ  ਜਾਣਗੇ,
    ਜੇ  ਨਾਂ  ਖੋਲ੍ਹੀ  ਅੱਖ  ਸੱਜਣਾ।

    ਸਿੱਧੂ  ਫਰਜ  ਪਛਾਣ  ਆਪਣਾ,
    ਤਾਂ  ਹੀ  ਰਹਿਣਾ  ਨੱਕ ਸੱਜਣਾ।