ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਮਾਂ ਬੋਲੀ ਪੰਜਾਬੀ (ਕਵਿਤਾ)

    ਜਸਵਿੰਦਰ ਸਿੰਘ ਰੁਪਾਲ   

    Email: rupaljs@gmail.com
    Cell: +91 98147 15796
    Address: 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ ਡਾਕ : ਗੁਰੂ ਨਾਨਕ ਇਜੀਨੀਅਰਿੰਗ ਕਾਲਜ, ਗਿੱਲ ਰੋਡ
    ਲੁਧਿਆਣਾ India 141006
    ਜਸਵਿੰਦਰ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੰਜਾਬੀ ਹੈ ਜ਼ਬਾਨ ਮੇਰੀ ।
    ਰੂਹ ਮੇਰੀ ਜਾਨ ਮੇਰੀ ।
    ਉਚੀ ਕਰੇ ਸ਼ਾਨ ਮੇਰੀ ।
    ਸ਼ਬਦਾਂ ਦੀ ਖਾਨ ਮੇਰੀ ।
              ਇਸੇ ਲਈ ਸਦਾ ਇਹਦਾ ਕਰਾਂ ਸਤਿਕਾਰ ਮੈਂ ।
    ਦੁੱਧ ਦੀ ਮਿਠਾਸ ਇਹੋ।
    ਪਿਆਸੇ ਦੀ ਪਿਆਸ ਇਹੋ ।
    ਜਿਸਮ ਚ' ਸਾਸ ਇਹੋ।
    ਜੀਵਨ ਦੀ ਆਸ ਇਹੋ ।
              ਧੁਰ ਅੰਦਰ ਤੋਂ ਦਿੰਦਾ ਰਹਾਂ ਇਹਨੂੰ ਪਿਆਰ ਮੈਂ ।
    ਗੁਰੂਆਂ ਦੇ ਬੋਲ ਮਿੱਠੇ।
    ਸ਼ਹਿਦ ਰਹੇ ਘੋਲ ਮਿੱਠੇ ।
    ਸੂਫ਼ੀ-ਰੰਗ ਫੋਲ ;ਮਿੱਠੇ ।
    ਸ਼ਬਦਾਂ ਦੇ ਝੋਲ ਮਿੱਠੇ ।
            ਮਿੱਠਤ ਦੇ ਨਾਲ ਤਾਹੀਓਂ ਹੋਇਆ ਸਰਸ਼ਾਰ ਮੈਂ ।
    ਬੱਚਿਆਂ ਦੇ ਵਿਹੜੇ ਵੀ ।
    ਪ੍ਰੇਮੀਆਂ ਦੇ ਨੇੜੇ ਵੀ ।
    ਜਜ਼ਬਿਆਂ ਨੂੰ ਛੇੜੇ ਵੀ ।
    ਪਿਆਰ ਵੀ ਤੇ ਝੇੜੇ ਵੀ।
            ਦਿਲ ਧੜਕਾਏ ਮੇਰਾ ਜਾਵਾਂ ਬਲਿਹਾਰ ਮੈਂ ।
    ਮਾਵਾਂ ਦੀਆਂ ਲੋਰੀਆਂ ਚੋਂ ।
    ਯਾਰਾਂ ਦੀਆਂ ਜੋੜੀਆਂ ਚੋਂ ।
    ਬਾਂਕਿਆਂ ਤੇ ਗੋਰੀਆਂ ਚੋਂ ।
     ਚੀਰਿਆਂ ਤੇ ਡੋਰੀਆਂ ਚੋਂ ।
               ਜਿਹੜੇ ਬੰਨੇ ਦੇਖਾਂ ਇਹਦੀ ਤੱਕਦਾ ਨੁਹਾਰ ਮੈਂ ।
    ਗਿੱਧੇ ਦੀਆਂ ਬੋਲੀਆਂ ਚ'।
    ਭੰਗੜੇ ਦੀਆਂ ਟੋਲੀਆਂ ਚ'।
    ਬੋਲੀ ਪਾਂਦੇ ਢੋਲੀਆਂ ਚ'।
    ਗੀਤਾਂ ਦੀਆਂ ਝੋਲੀਆਂ ਚ'।
           ਮਿੱਠੀ ਧੁਨ ਉੱਤੇ ਹੋਇਆ ਨੱਚਣ ਨੂੰ ਤਿਆਰ ਮੈਂ ।
    ਵੰਝਲੀ ਜਿਹੇ ਸਾਜ਼ਾਂ ਵਿਚ।
    ਮਿਠੀਆਂ ਅਵਾਜ਼ਾਂ ਵਿਚ ।
    ਰੀਤਾਂ ਤੇ ਰਿਵਾਜਾਂ ਵਿਚ।
    ਖੁਸ਼ੀ ਗਮੀ ਕਾਜਾਂ ਵਿਚ ।
           ਸਦ ਹੀ ਨਿਭਾਂਵਦਾ ਪੰਜਾਬੀ ਦੇ ਵਿਹਾਰ ਮੈਂ।
    ਮਾਂ ਦੇ ਦੁੱਧ ਦਾ ਕਰਜ਼ ਹੈ ।
    ਸਭ ਨੂੰ ਇਹੋ ਅਰਜ਼ ਹੈ ।
    ਕਰਜ਼ ਲਾਹੀਏ ਫਰਜ਼ ਹੈ ।
    ਵੱਡੀ ਇਹੋ ਗਰਜ਼ ਹੈ ।
           "ਰੁਪਾਲ" ਕਰਜ਼ ਤਾਰਨੇ ਨੂੰ ਜਾਨ ਦੇਵਾਂ ਵਾਰ ਮੈਂ ।