ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ ਦਾ ਚੈਨ ਉਹ ਖ੍ਹੋਵੇ ਦਿਲ ।
ਜਿਸ ਨੂੰ  ਚਹੁੰਦਾ  ਹੋਵੇ  ਦਿਲ ।

ਸੱਜਣਾ ਤੈਨੂੰ ਕਰ ਕੇ ਯਾਦ ,
ਰਾਤ ਦਿਨੇ ਪਿਆ ਰੋਵੇ ਦਿਲ ।

ਰੁਠੜੇ ਯਾਰ ਮਨਾਵਣ ਖ਼ਾਤਰ ,
ਹੰਝੂਆਂ ਦੇ ਹਾਰ ਪਰੋਵੇ ਦਿਲ ।

ਪਿਆਰ ਤੇਰੇ ਵਿਚ ਹਰ ਵੇਲੇ,
ਗ਼ਮ ਦੀ ਚੱਕੀ ਝੋਹਵੇ ਦਿਲ ।

ਜ਼ਖਮ ਵਿਛੋੜੇ ਦੇ ਡੂਘੇ ''ਸਿੱਧੂ'' ,
ਹੰਝੂਆਂ ਦੇ ਨਾਲ ਧੋਵੇ ਦਿਲ ।