ਦੰਗ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਨਤਾ ਖੜ੍ਹੀ ਦੰਗ ਰਹਿ ਜਾਂਦੀ ਜਦ ਆਧੁਨਿਕ ਤਕਨੀਕ ਨਾਲ ਲੈਸ ਬੇਖੌ.ਫ ਚੋਰ ਲੁਟੇਰੇ ਪਲਾਂ *ਚ ਆਪਣਾ ਜੌਹਰ ਦਿਖਾ ਜਾਂਦੇ| ਨਿਜਾਮ ਦੀ ਸਾਧੀ ਰਹੱਸਮਈ ਚੁੱਪੀ *ਤੇ ਵੀ ਜਨਤਾ ਦੰਗ ਸੀ| ਬੁਲੰਦੇ ਹੌਸਲੇ ਦੇ ਨੌਸਰਬਾਜ. ਦੀ ਇਹ ਹਿਮਾਕਤ ਹੁਕਮਰਾਨਾਂ ਨੂੰ ਬੇਹੱਦ ਨਾਗਵਾਰ ਗੁਜਰੀ ਜਦ ਚਿੱਟੇ ਦਿਨੇ ਉਹ ਮੰਤਰੀ ਸਾਹਿਬਾ ਨੂੰ ਆਪਣਾ ਸਿ.ਕਾਰ ਬਣਾ ਕੇ ਪੱਤਰੇ ਵਾਚ ਗਿਆ| ਖੂਬ ਖੜਦੁੰਬ ਮੱਚਿਆ ਜਦ ਅੱਖ ਦੇ ਫੋਰ ਨਾਲ ਦੁਰਾਡੇ ਬੈਠੇ ਸਫਲਤਾ ਦਾ ਜਸ.ਨ ਮਨਾਉਦੇ ਨੌਸਰਬਾਜ ਨੂੰ ਨੱਪ ਲਿਆ ਗਿਆ| ਦੀਦੇ ਪਾੜ ਦੇਖਦੀ ਜਨਤਾ ਅੱਜ ਫਿਰ ਦੰਗ ਰਹਿ ਗਈ|