ਛੜਯੰਤਰ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੁੱਲਾਂ ਤੇ ਬੋਲਾਂ ਦਾ ਜਦ ਕੋਈ ਮੇਲ ਨਹੀ ਹੁੰਦਾਂ,
ਪੇਪਰ ਖਾਲੀ ਛੱਡਕੇ ਵੀ ਜਦ ਕੋਈ ਫੇਲ ਨਹੀ ਹੁੰਦਾਂ,

ਕਤਲ ਕਰਕੇ ਵੀ ਕਾਤਿਲ ਜਦ ਬਾਹਰ ਘੁੰਮਦਾ ਏ,
ਕੁੱਤਿਆਂ ਵਾਗੂੰ ਜਦ ਕੋਈ ਤੁਹਾਡੀਆਂ ਪੈੜ੍ਹਾਂ ਸੁੰਘਦਾ ਏ,

ਕਹਿਣੀ ਤੇ ਕਰਨੀ ਦੇ ਵਿੱਚ ਜਦ ਕੋਈ ਅੰਤਰ ਹੁੰਦਾਂ ਏ,
ਨੀਵੀਆਂ ਪਾਕੇ ਕੋਲੋਂ ਜਦ ਕੋਈ ਉਡੰਤਰ ਹੁੰਦਾਂ ਏ,

ਧਾਗੇ ਤਬੀਤ ਤੇ ਮੰਤਰ ਜਦ ਕੋਈ ਘਰਾਂ ਚ ਗੱਡ ਜਾਂਦਾਂ,
ਘਰ ਦੇ ਭੇਤ ਲੈਣ ਲਈ ਘਰ ਵਿੱਚ ਭੇਤੀ ਛੱਡ ਜਾਂਦਾਂ,

ਗਲਤ ਨੂੰ ਗਲਤ ਸਹੀ ਨੂੰ ਸਹੀ ਜਦ ਕੋਈ ਕਹਿਣੋ ਟਲਦਾ ਹੈ,
ਕੋਈ ਪੁਰਾਣਾ ਦੁਸ਼ਮਣ ਜਦ ਤੁਹਾਡੇ ਨਾਲ ਦੋਸਤੀ ਕਰਦਾ ਹੈ,

ਕੋਈ ਜਿਆਦਾ ਹੀ ਜਦ ਤੁਹਾਡੀ ਹਾਂ ਵਿੱਚ ਹਾਂ ਮਿਲਾਉਂਦਾ ਏ,
ਕਿਸੇ ਗਰੀਬ ਲਾਚਾਰ ਨੂੰ ਜਦ ਕੋਈ ਧੱਕੇ ਨਾਲ ਦਬਾਉਂਦਾ ਏ,

ਮੁਲਕ ਸੁਤੰਤਰ ਹੋਕੇ ਵੀ ਜਦ ਜੁਲਮ ਨਿਰੰਤਰ ਹੁੰਦਾਂ ਹੈ,
ਸੱਚ ਜਾਣਿਉ ਮਿੱਤਰੋ,ਉਦੋਂ ਕੋਈ ਸ਼ਡਯੰਤਰ ਹੁੰਦਾਂ ਏ!


samsun escort canakkale escort erzurum escort Isparta escort cesme escort duzce escort kusadasi escort osmaniye escort