ਟਿਕ ਟੋਕ (ਕੇਸਰੀ ਛੰਦ) (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੱਖਾਂ ਤੇ  ਕਰੋੜਾਂ  ਲੋਕਾਂ  ਦੀ ਪਸੰਦ ਜੋ ,
ਚੱਲਣੀ  ਨਾ ਹੁਣ  ਕਰ  ਦਿੱਤੀ ਬੰਦ ਜੋ ,  
ਸੁਣ ਕੇ ਖ਼ਬਰ ਖੁੱਲ੍ਹੇ  ਰਹਿ ਗੇ ਨੈਨ ਜੀ , 
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ । 

ਨਿੱਤ  ਨਵੀਂ  ਰੋਜ਼  ਵੀਡਿਓ  ਬਣਾਂਵਦੇ , 
ਅੱਸੀ ਅੱਸੀ ਸਾਲੇ ਅੱਤ  ਸੀ ਕਰਾਂਵਦੇ , 
ਮੁੰਡੇ ਕੁੜੀਆਂ  ਨੂੰ ਕਿਥੋਂ ਪੈਣਾਂ ਚੈਨ ਜੀ , 
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।

ਸਾਰਾ ਸਾਰਾ ਟੱਬਰ  ਹੀ ਕਲਾਕਾਰ ਸੀ , 
ਪੂਰਾ ਸੀ ਹਸਾਉਂਦੇ ਗੱਲ ਹੱਦੋਂ ਪਾਰ ਸੀ , 
ਕਰਦੇ  ਨੇ  ਚੇਤੇ  ਜੋ  ਬਣਾਏ  ਫੈਨ ਜੀ , 
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।

ਕਈ  ਸੀ   ਖਤਰਨਾਕ   ਖੇਲ  ਖੇਲਦੇ , 
ਦੌੜਦੇ  ਹੁੰਦੇ  ਸੀ  ਨਾਲ ਨਾਲ ਰੇਲ ਦੇ , 
ਬਣ ਕੇ ਵਿਖਾਉਂਦੇ ਸੀ  ਸੁਪਰ ਮੈਨ ਜੀ , 
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।

ਲੋਕ  ਫਸੇ  ਵਿੱਚ ਸੀ  ਕਸੂਤੇ  ਜਾਲ ਦੇ , 
ਸਾਰਾ ਦਿਨ ਕੀਮਤੀ ਸਮਾਂ ਸੀ ਗਾਲਦੇ ,
ਜਾਗਦੇ ਰਹਿੰਦੇ ਸੀ ਪੂਰੀ ਪੂਰੀ ਰੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।

ਸੱਚ  ਖੌਰੇ  ਝੂਠ  ਗੱਲ "ਪਰਵੀਨ" ਦੀ , 
ਵੇਖੀ ਨਾ ਚਲਾ ਕੇ ਕਦੇ ਐਪ ਚੀਨ ਦੀ , 
ਰੱਖੀ  ਹੈ  ਚਮੇੜ   ਫੇਸਬੁੱਕ  ਡੈਨ  ਜੀ , 
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।


samsun escort canakkale escort erzurum escort Isparta escort cesme escort duzce escort kusadasi escort osmaniye escort