ਕਾਫ਼ਲੇ ਦੀ ਔਨਲਾਈਨ ਮੀਟਿੰਗ (ਖ਼ਬਰਸਾਰ)


ਟਰਾਂਟੋ:-  ਬਰੈਂਪਟਨ ਲਾਇਬਰੇਰੀ ਵੱਲੋਂ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਜੂਨ ਮਹੀਨੇ ਦੀ ਮੀਟਿੰਗ ਔਨਲਾਈਨ ਕਰਵਾਈ ਗਈ ਜਿਸ ਵਿੱਚ ਜਿੱਥੇ ਕਵੀ ਦਰਬਾਰ ਹੋਇਆ ਓਥੇ ਕਰੋਨਾ ਦੇ ਦੌਰ ਵਿੱਚ ਸਾਹਿਤਕ ਮਹੌਲ 'ਤੇ ਪੈਣ ਵਾਲ਼ੇ ਚੰਗੇ-ਮਾੜੇ ਅਸਰਾਂ ਨੂੰ ਵੀ ਵਿਚਾਰਿਆ ਗਿਆ।
ਭੁਪਿੰਦਰ ਦੁਲੈ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿੱਥੇ ਕਰੋਨਾ ਕਾਰਨ ਸ਼ੁਰੂ ਹੋਈਆਂ ਔਨਲਾਈਨ ਮੀਟਿੰਗਾਂ ਅਤੇ ਸਾਹਿਤਕ ਸਮਾਗਮਾਂ ਕਾਰਨ ਨੇੜਤਾ ਵਧੀ ਹੈ ਅਤੇ ਪਰਿਵਾਰ ਇਨ੍ਹਾਂ ਸਮਾਗਮਾਂ ਨਾਲ਼ ਜੁੜੇ ਨੇ ਓਥੇ ਇਸਦੇ ਗਲਤ ਫਾਇਦੇ ਵੀ ਲਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਔਨਲਾਈਨ ਹੁੰਦੇ ਸਾਹਿਤਕ ਸਮਾਗਮਾਂ ਕਾਰਨ ਸਮੇਂ ਅਤੇ ਸਥਾਨ ਦੀ ਪਾਬੰਦੀ ਖ਼ਤਮ ਹੋਈ ਹੈ ਕਿਉਂਕਿ ਕੋਈ ਵੀ ਲੇਖਕ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਬੈਠਾ ਸਮਾਗਮ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਇਸ ਦੀ ਰੀਕੌਰਡਿੰਗ ਹੋ ਜਾਣ ਕਰਕੇ ਦ੍ਰਸ਼ਕ ਇਸ ਨੂੰ ਕਿਸੇ ਸਮੇਂ ਵੀ ਵੇਖ ਸਕਦਾ ਹੈ। ਇਸਤੋਂ ਇਲਾਵਾ ਹੁਣ ਬਹੁਤ ਸਾਰੇ ਪਰਿਵਾਰ ਘਰ ਬੈਠਿਆਂ ਹੀ ਇਨ੍ਹਾਂ ਸਮਾਗਮਾਂ ਦਾ ਆਨੰਦ ਮਾਣ ਸਕਦੇ ਨੇ। ਪਰ ਇਸ ਦੀ ਦੁਰਵਰਤੋਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਇੱਕ ਅਕਾਦਮਿਕ ਸੰਸਥਾਵਾਂ ਨਾਲ਼ ਜੁੜੇ ਲੋਕ ਵੈਬੀਨਾਰਾਂ ਦੇ ਨਾਵਾਂ 'ਤੇ ਸਰਕਾਰਾਂ ਕੋਲ਼ੋਂ ਮੋਟੀਆਂ ਰਕਮਾਂ ਵਸੂਲ ਕੇ ਆਪਣੇ ਢਿੱਡ ਵੀ ਭਰ ਰਹੇ ਨੇ, ਜੋ ਕਿ ਗਲਤ ਹੈ। ਉਨ੍ਹਾਂ ਇਸ ਗੱਲ 'ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਅਜਿਹੇ ਲੋਕ ਕੁਝ ਗਿਣੇ-ਚੁਣੇ ਲੋਕਾਂ ਨੂੰ ਵਾਰ ਵਾਰ ਉਭਾਰ ਕੇ ਆਪਣੇ ਨਿੱਜੀ ਮੁਫ਼ਾਦ ਪਾਲ਼ ਰਹੇ ਨੇ ਜਿਸ ਕਾਰਨ ਕੱਚੀਆਂ ਪਿੱਲੀਆਂ ਰਚਨਾਵਾਂ ਅੱਗੇ ਆ ਰਹੀਆਂ ਨੇ ਤੇ ਚੰਗੇ ਲੇਖਕਾਂ ਨੂੰ ਅਣਗੌਲ਼ਿਆ ਜਾ ਰਿਹਾ ਹੈ। ਨਿਰਮਲ ਜਸਵਾਲ ਰਾਣਾ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ਼ ਮਾਨਸਿਕ ਅਤੇ ਸਰੀਰਕ ਬਲ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਰਗੇ ਮਹੌਲ ਵਿੱਚ ਜਦੋਂ ਆਪਸੀ ਮੇਲ-ਜੋਲ ਬਿਲਕੁਲ ਟੁੱਟ ਚੁੱਕਾ ਹੈ ਤਾਂ ਸਾਨੂੰ ਫੋਨਾਂ ਰਾਹੀਂ ਆਪਣੇ ਸਾਥੀ ਲੇਖਕਾਂ ਨਾਲ਼ ਜੁੜਨ ਦੀ ਲੋੜ ਹੈ ਤਾਂ ਕਿ ਮਨੋਬਲ ਬਣਿਆ ਰਹੇ। ਮੇਜਰ ਮਾਂਗਟ ਨੇ ਕਿਹਾ ਕਿ ਇਸ ਦੌਰ 'ਚ ਅਤੇ ਇਸ ਮਹੌਲ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਜਿਸਨੂੰ ਵਿਚਾਰਨ ਦੀ ਲੋੜ ਹੈ ਕਿ ਇੱਕ ਲੇਖਕ ਸਧਾਰਨ ਆਦਮੀ ਨੂੰ ਇਸ ਮਹੌਲ ਨਾਲ਼ ਜੂਝਣ ਲਈ ਤਕੜਿਆਂ ਕਰਨ ਵਾਸਤੇ ਕਿਹੋ ਜਿਹਾ ਰੋਲ ਨਿਭਾ ਰਿਹਾ ਹੈ।
ਸਾਹਿਤਕ ਮਹੌਲ 'ਚ ਆ ਰਹੇ ਨਿਘਾਰ ਬਾਰੇ ਬੋਲਦਿਆਂ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਸਾਹਿਤਕ ਪਰਚਿਆਂ ਦੀ ਗਿਣਤੀ ਤੇਜ਼ੀ ਨਾਲ਼ ਵਧਣ ਕਾਰਨ ਕੱਚੀਆਂ ਪਿੱਲੀਆਂ ਲਿਖਤਾਂ ਛਪਣ ਲੱਗ ਪਈਆਂ ਹਨ ਅਤੇ ਇਹ ਪਰਚੇ ਹਰ ਆਉਣ ਵਾਲ਼ੀ ਰਚਨਾ ਨੂੰ ਛਾਪੀ ਜਾ ਰਹੇ ਨੇ ਜਿਸ ਕਾਰਨ ਸਾਹਿਤਕ ਮਿਆਰ ਡਿਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕ ਸੰਸਥਾਵਾਂ ਅਤੇ ਅਕੈਡਮਿਕ ਅਦਾਰਿਆਂ ਦਾ ਪੱਖਪਾਤੀ ਹੋ ਕੇ ਕੱਚੀ ਪਿੱਲੀ ਰਚਨਾ ਨੂੰ ਬੇਲੋੜਾ ਉਭਾਰਨਾ ਵੀ ਇਸ ਨਿਘਾਰ ਦਾ ਵੱਡਾ ਕਾਰਨ ਬਣ ਰਿਹਾ ਹੈ। ਪਰਮਜੀਤ ਦਿਓਲ ਨੇ ਕਿਹਾ ਕਿ ਸਾਹਿਤਕ ਗੁੱਟਬੰਦੀਆਂ ਅਤੇ ਲੇਖਕਾਂ ਵਿੱਚ ਦੂਸਰੇ ਤੋਂ ਅੱਗੇ ਲੰਘਣ ਦੀ ਦੌੜ ਕਾਰਨ ਡਿਪਰੈਸ਼ਨ ਵਧ ਰਿਹਾ ਹੈ ਜਿਸ ਕਾਰਨ ਸੁਸ਼ਾਂਤ ਕੁਮਾਰ ਵਰਗੇ ਹੋਣਹਾਰ ਅਦਾਕਾਰ ਨੂੰ ਆਪਣੀ ਜਾਨ ਗਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸ਼ਾਇਦ ਇਸਦਾ ਕਾਰਨ ਇਹ ਵੀ ਹੈ ਕਿ ਲੇਖਕ ਦੂਸਰੇ ਲੋਕਾਂ ਕੋਲੋਂ ਆਪਣੀ ਲਿਖਤ ਦੀ ਪ੍ਰਸੰਸਾ ਭਾਲਦਾ ਹੈ ਤੇ ਜਦੋਂ ਉਹ ਪ੍ਰਸੰਸਾ ਨਹੀਂ ਮਿਲਦੀ, ਉਹ ਪ੍ਰੇਸ਼ਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਲੇਖਕ ਅੰਦਰਲਾ ਆਲੋਚਕ ਸਵੈ-ਪੜਚੋਲ ਕਰੇ ਤਾਂ ਉਸਨੂੰ ਖੁਦ ਪਤਾ ਹੋਵੇਗਾ ਕਿ ਉਸਦੀ ਰਚਨਾ ਦਾ ਮਿਆਰ ਕੀ ਹੈ ਤੇ ਫਿਰ ਉਹ ਦੂਸਰਿਆਂ ਲੇਖਕਾਂ ਦੇ ਪ੍ਰਤੀਕਰਮ ਦੀ ਬਹੁਤੀ ਪਰਵਾਹ ਨਹੀਂ ਕਰੇਗਾ।
ਕਵਿਤਾ ਦੇ ਦੌਰ ਵਿੱਚ ਪ੍ਰੀਤਮ ਧੰਜਲ, ਭੁਪਿੰਦਰ ਦੁਲੈ, ਨਿਰਮਲ ਜਸਵਾਲ ਰਾਣਾ, ਡਾæ ਜਗਦੀਸ਼ ਚੋਪੜਾ, ਪਰਮਜੀਤ ਦਿਓਲ, ਜਤਿੰਦਰ ਰੰਧਾਵਾ, ਅਤੇ ਕੁਲਵਿੰਦਰ ਖਹਿਰਾ ਨੇ ਹਾਜ਼ਰੀ ਲਵਾਈ ਜਦਕਿ ਰਿੰਟੂ ਭਾਟੀਆ ਅਤੇ ਲਖਬੀਰ ਸਿੰਘ ਕਾਹਲੋਂ ਨੇ ਤਰੰਨਮ ਵਿੱਚ ਕਲਾਮ ਪੇਸ਼ ਕੀਤਾ। ਇਸਤੋਂ ਇਲਾਵਾ ਗੁਰਜਿੰਦਰ ਸੰਘੇੜਾ, ਮਨਮੋਹਨ ਸਿੰਘ ਗੁਲਾਟੀ ਅਤੇ 'ਪੰਜਾਬੀ ਆਰਟਸ ਐਸੋਸੀਏਸ਼ਨ' ਤੋਂ ਬਲਜਿੰਦਰ ਲੇਲਣਾ ਨੇ ਵੀ ਆਪਣੀ ਹਾਜ਼ਰੀ ਲਵਾਈ। 

ਪਰਮਜੀਤ ਦਿਓਲ
(ਪਰਮਜੀਤ ਦਿਓਲ)


samsun escort canakkale escort erzurum escort Isparta escort cesme escort duzce escort kusadasi escort osmaniye escort