ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਸੋਚ ਵਿਚਾਰ ਦਾ ਵਿਕਾਸ (ਲੇਖ )

  ਗੁਰਚਰਨ ਨੂਰਪੁਰ   

  Email: gurcharannoorpur@yahoo.com
  Cell: +91 98550 51099
  Address: ਨੇੜੇ ਮੌਜਦੀਨ
  ਜੀਰਾ India
  ਗੁਰਚਰਨ ਨੂਰਪੁਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਇਸ ਬ੍ਰਹਿਮੰਡ ਦਾ ਹਰ ਜਰਾ੍ਹ ਆਪਣਾ ਰੂਪ ਵਟਾ ਰਿਹਾ ਹੈ। ਇਹ ਧਰਤੀ ਸੂਰਜ ਚੰਦ ਤਾਰੇ ਹਰ ਪਲ ਬਦਲ ਰਹੇ ਹਨ । ਸਮੇਂ ਦੇ ਹਰ ਦੌਰ ਵਿੱਚ ਬਦਲਾਅ ਜਾਰੀ ਰਹਿੰਦਾ ਹੈ। ਦੁਨੀਆਂ ਦੀ ਹਰ ਸੈæਅ ਬਦਲ ਰਹੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਦੁਨੀਆਂ ਅੱਜ ਵਰਗੀ ਨਹੀਂ ਸੀ। ਅੱਜ ਤੋਂ ਪੰਜਾਹ ਸਾਲ ਬਾਅਦ ਦੀ ਦੁਨੀਆਂ ਅੱਜ ਨਾਲੋਂ ਹੋਰ ਜਿਆਦਾ ਵੱਖਰੀ ਹੋਵੇਗੀ। 
  ਜੇਕਰ ਸੋਚ ਵਿਚਾਰ ਦਾ ਵਿਕਾਸ ਨਹੀਂ ਹੋਵੇਗਾ ਤਾਂ ਆਉਣ ਵਾਲਾ ਕੱਲ੍ਹ ਜੋ ਸਵਾਲ ਖੜੇ ਕਰੇਗਾ ਉਹਦੇ ਸਾਹਮਣੇ ਸਾਨੂੰ ਨਿਰਉੱਤਰ ਹੋਣਾ ਪਵੇਗਾ। ਅਲਬਰਟ ਸ਼ਵੀਟਜ਼ਰ ਕਹਿੰਦੇ ਹਨ 'ਸੋਚ ਵਿਚਾਰ ਦਾ ਤਿਆਗ ਕਰਨਾ ਰੂਹਾਨੀ ਦਿਵਾਲੀਆਪਣ ਦਾ ਐਲਾਨ ਕਰਨਾ ਹੁੰਦਾ ਹੈ।' 
  ਸਮੇ ਦੇ ਬੀਤਣ ਨਾਲ ਗਿਆਨ ਵਿਗਿਆਨ ਦੇ ਖੇਤਰ ਵਿੱਚ ਆਏ ਇੰਕਲਾਬ ਨੇ ਬਹੁਤ ਸਾਰੇ ਤੱਥ ਜਿਹਨਾਂ ਨੂੰ ਸਦੀਵੀ ਮੰਨਿਆ ਜਾਂਦਾ ਸੀ ਝ੍ਰੂਠੇ ਸਾਬਤ ਕਰ ਦਿੱਤਾ ਹੈ। ਹੁਣ ਵਹਿਮ ਦਾ ਇਲਾਜ ਹੋ ਸਕਦਾ ਹੈ, ਸਮੇਂ ਨਾਲ ਬੰਦੇ ਦੀਆਂ ਆਦਤਾਂ ਬਦਲ ਜਾਂਦੀਆਂ ਹਨ ਅਤੇ ਮਨੁੱਖ ਦੇ ਗੁਰਦੇ, ਲਹੂ ,ਅੱਖਾਂ ਖੂਨ  ਦੂਜਿਆਂ ਦੇ ਕੰਮ ਆ ਸਕਦੇ ਹਨ। 
  ਮਨੁੱਖੀ ਸਭਿਅਤਾ ਰੁੱਖਾਂ, ਜੰਗਲਾਂ, ਪਹਾੜੀ ਕੁੰਦਰਾਂ ਚੋਂ ਨਿਕਲ ਕੇ ਵਿਕਾਸ ਕਰਦੀ ਕਰਦੀ ਅੱਜ ਕੰਪਿਊਟਰ ਦੇ ਯੁੱਗ ਤਕ ਆਈ ਹੈ। ਹੁਣ ਤਕ ਧਰਤੀ ਤੇ ਮਨੁੱਖ ਨੇ ਜਿੰਨਾ ਵੀ ਵਿਕਾਸ ਕੀਤਾ ਹੈ ਇਹ ਸਭ ਪੁਰਾਣੀਆਂ ਰੂੜੀਵਾਦੀ ਧਾਰਨਾਵਾਂ ਨੂੰ ਛੱਡਣ ਅਤੇ ਸੋਚ ਵਿਚਾਰ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਅੱਜ ਮਨੁੱਖ ਪੁਲਾੜੀ ਬਸਤੀਆਂ ਬਣਾਉਣ ਲਈ ਯਤਨਸ਼ੀਲ ਹੈ, ਕਲੋਨ ਵਿਧੀ, ਨੈਨੋਟੈਕਨਾਲੌਜੀ ਆਦਿ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ। ਪਰ ਇਸ ਦੇ ਬਾਵਜੂਦ ਅਜੇ ਵੀ ਮਨੁੱਖ ਦੇ ਅਗਿਆਨ ਦਾ ਕੋਈ ਪਾਰਾਵਾਰ ਨਹੀਂ ਅਜੇ ਵੀ ਅਸੀਂ ਬਿਮਾਰੀਆਂ ਦੇ ਬਚਾਅ ਲਈ ਰੁੱਖਾਂ ਦੇ ਮੁੱਢਾਂ ਤੇ ਕੱਚੀਆਂ ਲੱਸੀਆਂ ਪਾ ਰਹੇ ਹਾਂ। ਅਖੌਤੀ ਜੋਤਸ਼ੀ, ਤਾਂਤਰਿਕ, ਬਾਬੇ, ਸੰਤ, ਸੁਆਮੀ, ਲੋਕਾਂ ਦੇ ਮਨਾਂ ਅੰਦਰ ਅਗਿਆਨਤਾ ਦੇ ਹਨੇਰ ਨੂੰ ਹੋਰ ਗਹਿਰਾ ਕਰਨ ਲੱਗੇ ਹੋਏ ਹਨ। ਖਲੀਲ ਜਿਬਰਾਨ ਨੇ ਕਿਹਾ ਹੈ 'ਗਿਆਨ ਮਨੁੱਖ ਦੀ ਤਰੱਕੀ ਦਾ ਸੂਚਕ ਹੈ ਅਤੇ ਅਗਿਆਨ ਵਿਨਾਸ਼ ਦਾ।'  ਅੱਜ ਵੀ ਜਦੋਂ ਵਿਗਿਆਨ ਵੱਲੋਂ ਕਈ ਸਾਲਾਂ ਦੀ ਮਿਹਨਤ ਮਗਰੋਂ ਕਿਸੇ ਖੋਜ-ਕਾਰਜ ਨੂੰ ਨੇਪਰੇ ਚਾਹੜਿਆ ਜਾਂਦਾ ਹੈ ਤਾਂ ਇਹਦੀ ਮਿਹਨਤ ਦੀ ਖਿੱਲੀ ਉਡਾਉਣ ਲਈ ਕਿਹਾ ਜਾਂਦਾ ਹੈ ਇਹ ਕਿਹੜੀ ਨਵੀਂ ਗੱਲ ਏ ਇਹਦੇ ਬਾਰੇ  ਤਾਂ ਪਹਿਲਾਂ ਹੀ ਸਾਡੇ ਗੰ੍ਰਥਾਂ ਸ਼ਾਸ਼ਤਰਾਂ ਵਿੱਚ ਲਿਖਿਆ ਹੈ। 
  ਗੱਲ ਕੀ ਅਸੀਂ ਵਿਗਿਆਨ ਵੱਲੋਂ ਮਹੱਈਆ ਕਰਾਈਆਂ ਵਸਤਾਂ ਤਾਂ ਚੌਵੀ ਘੰਟੇ ਵਰਤ ਰਹੇ ਹਾਂ ਪਰ ਅਸੀਂ ਆਪਣੀ ਸੋਚ ਵਿਗਿਆਨਕ ਨਹੀਂ ਬਣਾ ਸਕੇ। ਇਹਦੇ ਲਈ ਕਈ ਹੋਰ ਵੀ ਕਾਰਨ ਹੋਣਗੇ ਪਰ ਦੋ ਮੁੱਖ ਕਾਰਨਾਂ ਚੋਂ ਇੱਕ ਇਹ ਹੈ ਕਿ ਸਾਡੀ ਵਿਦਿਆ ਪ੍ਰਣਾਲੀ ਬੇਹੱਦ ਨੁਕਸਦਾਰ ਹੈ ਇਸ ਵਿੱਚ 70% ਬੇਲੋੜਾ ਹੈ। ਇਹ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਵੱਲ ਸੇਧਤ ਨਹੀਂ ਹੈ। ਦੂਜਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿੱਚ ਸਦੀਆਂ ਤੋਂ ਸਾਡੇ ਮਨਾਂ ਵਿੱਚ ਪੀੜੀ ਦਰ ਪੀੜੀ ਧਾਰਮਿਕ ਰੂੜੀਵਾਦੀ ਧਾਰਨਾਵਾਂ ਦਾ ਪਸਾਰ ਚੱਲਿਆ ਆ ਰਿਹਾ ਹੈ। ਇਹਨਾਂ ਧਾਰਨਾਵਾਂ ਦਾ ਪ੍ਰਚਾਰ ਕਰਨ ਵਾਲਿਆਂ ਨੇ ਵਿਗਿਆਨਕ ਸੋਚ ਦੇ ਖਿਲਾਫ ਵਿਗਿਆਨਕ ਖੋਜਾਂ ਜਿਵੇਂ ਸਪੀਕਰ, ਟੇਪ ਰਿਕਾਰਡਰ, ਟੀ ਵੀ, ਅਤੇ ਰੇਡੀਓ ਆਦਿ ਦੇ ਮਾਧਿਅਮ ਰਾਹੀਂ ਆਪਣੇ ਸਵਾਰਥਾਂ ਲਈ ਲੋਕਾਈ ਨੂੰ ਅੰਧਵਿਸ਼ਵਾਸ਼ ਦਾ ਪਾਠ ਪੜਾਉਣਾ ਸ਼ੁਰੂ ਕਰ ਦਿੱਤਾ । ਟੀ ਵੀ ਚੈਨਲਾਂ ਦੀ ਗਿਣਤੀ ਵਧਣ ਨਾਲ ਅੰਧਵਿਸ਼ਵਾਸ਼ ਦਾ ਫੈæਲਾਅ ਸਗੋਂ ਹੋਰ ਤੇਜੀ ਨਾਲ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਮਨੁੱਖ ਨੂੰ ਲਾਲਚਾਂ ਦਾ ਮਲੱਮਾ ਲਾ ਕੇ ਅੰਧਵਿਸ਼ਵਾਸ਼ ਅਤੇ ਅਗਿਆਨਤਾ ਦਾ ਜ਼ਹਿਰ ਦਿੱਤਾ ਜਾ ਰਿਹਾ ਹੈ।  
       ਜਿੱਥੇ ਮਜ੍ਹਬ ਆਪਣੀ ਵਿਚਾਰਧਾਰਾਂ ਨੂੰ ਅੰਤਮ ਸੱਚ ਮੰਨ ਕੇ ਚਲਦਾ ਹੈ ਉੱਥੇ ਵਿਗਿਆਨ ਅਜਿਹਾ ਦਾਹਵਾ ਨਹੀਂ ਕਰਦਾ। ਵਿਗਿਆਨ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ਼ ਕਰਨ ਦਾ ਨਾਮ ਨਹੀਂ। ਵਿਗਿਆਨ ਨੇ ਕਿਹਾ ਅਜੇ ਇੱਥੋਂ ਤੱਕ ਪਤਾ ਹੈ, ਇਸ ਤੋਂ ਅਗਾਂਹਂ ਜਦੋਂ ਪਤਾ ਕਰਾਂਗੇ ਦੱਸ ਦਿੱਤਾ ਜਾਵੇਗਾ। ਅਕਸਰ ਕਿਹਾ ਜਾਂਦਾ ਹੈ ਕਿ ਜਿੱਥੇ ਜਾ ਕੇ ਵਿਗਿਆਨ ਖਤਮ ਹੁੰਦਾ ਹੈ ਉੱਥੋਂ ਧਰਮ ਦੀ ਖੋਜ ਸ਼ੁਰੂ ਹੁੰਦੀ ਹੈ। ਇਹਦੇ ਸਬੰਧ ਵਿੱਚ ਇਹ ਹੀ ਕਹਾਂਗੇ ਕਿ ਧਰਮ ਅਤੇ ਵਿਗਿਆਨ ਦੋ ਅਲੱਗ ਅਲੱਗ ਪਹਿਲੂ ਹਨ ਜੋ ਮਨੁੱਖ ਦੀ ਜਿੰਦਗੀ ਨੂੰ ਪ੍ਰਭਾਵਿੱਤ ਕਰਦੇ ਹਨ। ਪਰ ਕਈ ਪੱਖਾਂ ਤੋਂ ਵਿਗਿਆਨ ਨੇ ਪੁਰਾਤਨ ਧਾਰਨਾਵਾਂ ਨੂੰ ਚੁਣੌਤੀ ਵੀ ਦਿੱਤੀ ਜਿਵੇਂ ਪਹਿਲਾਂ ਜਦੋਂ ਕਦੇ ਵਕਤ ਤੋਂ ਬੱਚਾ ਪੈਦਾ ਹੋ ਜਾਂਦਾ ਤਾਂ ਉਹ ਕੁਝ ਸਮਾਂ ਜਿਉਂਦਾ  ਤੇ ਮਰ ਜਾਂਦਾ। ਇੱਥੇ ਗ੍ਰੰਥਾਂ ਸ਼ਾਸ਼ਤਰਾਂ ਦਾ ਜਵਾਬ ਸੀ ਕਿ ਇਸ ਦੀ ਲਿਖੀ ਹੀ ਇੰਨੀ ਸੀ ਪਰ ਜਦੋਂ ਵਿਗਿਆਨ ਇੱਥੇ ਹਾਜਰ ਹੁੰਦਾ ਹੈ ਤਾਂ ਉਸ ਨੇ ਲਿਖੀ ਦੀ ਧਾਰਨਾ ਨੂੰ ਪਾਸੇ ਰੱਖ ਕੇ ਮਾਂ ਦੇ ਗਰਭ ਜਿਹੀ ਵਿਵਸਥਾ ਵਾਲੀ ਮਸ਼ੀਨ ਇੰਨਕੁਬੇਟਰ ਬਣਾ ਲਈ ਤੇ ਬੱਚੇ ਨੂੰ ਉਹਦੇ ਜਨਮ ਦਾ ਰਹਿੰਦਾ ਸਮਾਂ ਉਸ ਵਿੱਚ ਰੱਖ  ਉਹਦੀ ਲਿਖੀ ਵਾਲੀ ਧਾਰਨਾ ਨੂੰ ਇੱਕ ਤਰੀਕੇ ਨਾਲ ਚੁਣੌਤੀ ਦਿੱਤੀ। ਜਿੱਥੋਂ ਤਕ ਵਿਗਿਆਨ ਦੀਆਂ ਖੋਜਾਂ ਦਾ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੋਣ ਦਾ ਸਵਾਲ ਹੈ ਇੱਥੇ ਕਿਹਾ ਜਾ ਸਕਦਾ ਹੈ ਕਿ ਅੱਜ ਤਕ ਸਭ ਤੋਂ ਵੱਧ ਮਨੁੱਖੀ ਜਿੰਦਗੀ ਨੂੰ ਬਿਜਲੀ ਨੇ ਪ੍ਰਭਾਵਿਤ ਕੀਤਾ ਕੀ ਕਿਸੇ ਗ੍ਰੰਥ ਵਿੱਚ ਇਸ ਦੀ ਕਾਢ ਸਬੰਧੀ ਕੁਝ ਹੈ? ਇਸ ਸਮੇ ਮਨੁੱਖਤਾ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਸਾਡੇ ਉਰਜਾ ਦੇ ਸਰੋਤ ਖਤਮ ਹੋ ਰਹੇ ਹਨ, ਸਾਡੇ ਬਹੁਤ ਸਾਰੀਆਂ ਬਿਮਾਰੀਆਂ ਦੁਸ਼ਵਾਰੀਆਂ ਅਜਿਹੀਆਂ ਹਨ ਜਿਹਨਾਂ ਤੋਂ ਮਨੁੱਖ ਨੂੰ ਖੌਫ ਬਣਿਆ ਹੋਇਆ ਹੈ ਅੱਜ ਜਾਂ ਕੱਲ ਇਹ ਪੱਕਾ ਹੈ ਕਿ ਵਿਗਿਆਨ ਇਹਨਾਂ ਦੇ ਹੱਲ ਖੋਜ ਲਵੇਗਾ ਕਿਉਂ ਕਿ ਵਿਗਿਆਨ ਦਾ ਹੁਣ ਤਕ ਦਾ ਇਤਿਹਾਸ ਇਹ ਦਰਸਾਉਂਦਾ ਹੈ। ਜੇਕਰ ਮਨੁੱਖੀ ਸਮੱਸਿਆਵਾਂ ਦੇ ਹੱਲ ਪੁਰਾਤਨ ਗੰ੍ਰਥਾਂ ਵਿੱਚ ਹਨ ਤਾਂ ਕੀ  ਇਹਨਾਂ ਸਮੱਸਿਆਵਾਂ ਦੇ ਹੱਲ ਗ੍ਰੰਥਾਂ ਸ਼ਾਸ਼ਤਰਾਂ ਦੀ ਮਦਦ ਨਾਲ ਸਾਨੂੰ ਕਰਨੇ ਨਹੀਂ ਚਾਹੀਦੇ? ਦੂਜੀ ਗੱਲ ਅੱਜ ਵਿਗਿਆਨ ਜਦੋਂ ਕੋਈ ਖੋਜ ਕਰਦਾ ਹੈ ਤਾਂ ਇਹਦਾ ਲਾਭ ਦੂਜੇ ਲੱਖਾਂ ਲੋਕ ਲੈਂਦੇ ਹਨ। ਰਿਧੀਆਂ ਸਿਧੀਆਂ ਵੱਸ ਕਰਨ ਦੇ ਦਾਹਵੇ ਕਰਨ ਵਾਲਿਆਂ ਪਾਸ ਜੇਕਰ ਕੋਈ ਅੱਜ ਨਾਲੋਂ ਵੱਧ ਵਿਕਸਤ ਤਕਨੀਕਾਂ ਸਨ ਉਹਨਾਂ ਦੀ ਵਰਤੋਂ ਲੋਕ ਹਿਤਾਂ ਲਈ ਪੇਸ਼ ਕਿਉਂ ਨਹੀਂ ਕੀਤੀਆਂ ਗਈਆਂ?  
  ਦਰਅਸਲ ਧਰਤੀ ਉੱਪਰ ਹੋਇਆ ਅੱਜ ਤਕ ਦਾ ਵਿਕਾਸ ਮਨੁੱਖ ਦੀ ਲਗਾਤਾਰ ਮਿਹਨਤ, ਸੋਚ ਵਿਚਾਰ ਅਤੇ ਪੁਰਾਤਨ ਰੂੜੀਵਾਦੀ ਧਾਰਨਾਵਾਂ ਨੂੰ ਤਿਆਗਣ ਦਾ ਸਿੱਟਾ ਹੈ। ਗ੍ਰੰਥਾਂ ਸ਼ਾਸ਼ਤਰਾਂ ਦੀਆਂ ਧਾਰਨਾਵਾਂ ਉਹੀ ਹਨ ਜੋ ਅੱਜ ਤੋਂ ਸਦੀਆਂ ਪਹਿਲਾਂ ਦੇ ਸਮਾਜ ਲਈ ਸਨ। ਇਹਨਾਂ ਵਿੱਚ ਬਦਲਾਅ ਦੀ ਗੱਲ ਤਾਂ ਛੱਡੋ ਐਸਾ ਸੋਚਣਾ ਵੀ ਗੁਨਾਹ ਹੈ। ਪਰ ਸਮੇਂ ਦੇ ਬੀਤਣ ਨਾਲ ਬਹੁਤ ਸਾਰੇ ਤੱਥ-ਸੱਚ ਐਸੇ ਹਨ ਜਿਹਨਾਂ ਨੂੰ ਅਸੀਂ ਪਹਿਲਾਂ ਕੁਦਰਤੀ ਕਰੋਪੀਆਂ ਹੀ ਸਮਝਦੇ ਰਹੇ। ਜਿਵੇਂ ਬਿਮਾਰੀਆਂ ਨੂੰ ਕਿਸੇ ਦੇਵੀ ਦੇਵਤੇ ਦਾ ਪ੍ਰਕੋਪ, ਪਸੂਆਂ ਦੀਆਂ ਬਿਮਾਰੀਆਂ ਲਈ ਜਾਦੂ ਟੂਣੇ ਤੇ ਹੋਰ ਆਹਰ-ਪਾਹਰ ਆਦਿ। ਅਸੀਂ ਕਿਸੇ ਗ੍ਰੰਥ ਤੋਂ ਸੇਧ ਲੈ ਕੇ ਇਹਨਾਂ ਉਸ ਸਮੇਂ ਜਾਂ ਬਾਅਦ ਵਿੱਚ ਵੀ ਬਹੁਤਾ ਕੁਝ ਨਹੀਂ ਕਰ ਸਕੇ। ਸਾਡੇ ਪਿੰਡਾਂ ਵਿੱਚ ਹੁਣ ਤਕ ਵੀ ਪਸੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਦੇ ਬਚਾ ਲਈ ਰੱਖਾਂ-ਧਾਗੇ ਬੰਨ ਕੇ ਹੇਠੋਂ ਪਸੂæਆਂ ਨੂੰ ਲੰਘਇਆ ਜਾਂਦਾ ਰਿਹਾ ਹੈ। ਅੱਜ ਅਸੀਂ ਕਹਿ ਸਕਦੇ ਹਾਂ ਕਿ ਅਜਿਹੀਆਂ ਪ੍ਰਵਿਰਤੀ ਤੋਂ ਨਿਜਾਤ ਅਸੀਂ ਵਿਗਿਆਨ ਦੇ ਚਾਨਣ ਵਿੱਚ ਹੀ ਪਾਈ ਹੈ। 
  ਸਮੇਂ ਬਦਲਣ ਨਾਲ ਗਿਆਨ ਵਿਗਿਆਨ ਦੇ ਪ੍ਰਕਾਸ਼ ਵਿੱਚ  ਪੁਰਾਤਨ ਧਾਰਨਾਵਾਂ ਟੁੱਟਦੀਆਂ ਰਹਿੰਦੀਆਂ ਹਨ ਇਸ ਬਦਲਾਅ ਦੇ ਨਾਲ ਨਾਲ ਸਾਨੂੰ ਆਪਣੇ ਵਿਚਾਰਾਂ ਅਤੇ ਵਿਚਾਰਧਾਰਾ ਵਿੱਚ ਵਿਕਾਸ ਲਿਆਉਣ ਦੀ ਲੋੜ ਹਮੇਸ਼ਾਂ ਬਣੀ ਰਹਿੰਦੀ ਹੈ। ਵਿਲੀਅਮ ਬਲੇਕ ਲਿਖਦੇ ਹਨ:- ਜਿਹੜਾ ਵਿਆਕਤੀ ਆਪਣਾ ਵਿਚਾਰ ਨਹੀਂ ਬਦਲਦਾ ਉਹ ਖੜੇ ਪਾਣੀ ਵਾਂਗ ਹੈ। ਦੁਨੀਆਂ ਭਰ ਵਿੱਚ ਜਿਹੜੀਆਂ ਕੌਮਾਂ ਨੇ ਆਪਣੀ ਵਿਚਾਰਧਾਰਾ ਨੂੰ ਉਦਾਰਵਾਦੀ ਰੱਖਿਆ ਉਹਨਾਂ ਨੇ ਕੱਟੜਵਾਦੀ ਕੌਮਾਂ ਦੇ ਮੁਕਾਬਲੇ ਵੱਧ ਤਰੱਕੀ ਕੀਤੀ। ਵਿਚਾਰਸ਼ੀਲ ਲੋਕ ਦੁਜਿਆਂ ਦੇ ਮੁਕਾਬਲੇ ਵਧੇਰੇ ਸ਼ਾਂਤ ਰਹਿੰਦੇ ਹਨ। ਚੀਨੀ ਫਿਲਾਸਫਰ ਕਨਫਿਊਸ਼ੀਅਸ ਦਾ ਕਥਨ ਹੈ ਅਗਿਆਨਤਾ ਮਨ ਦੀ ਰਾਤ ਹੈ ਅਜਿਹੀ ਰਾਤ ਜਿਸ ਵਿੱਚ ਨਾ ਚੰਦ ਨਾ ਤਾਰੇ ਹਨ। ਆਪਣੇ ਵਿਚਾਰਾਂ ਅਤੇ ਸੋਚਾਂ ਨੂੰ ਨਿਖਾਰਨ ਲਈ ਸਾਨੂੰ ਚਾਹੀਦਾ ਹੈ ਕਿ ਵੱਧ ਵੱਧ ਤੋਂ ਸਾਹਿਤ ਪੜ੍ਹਿਆ ਜਾਵੇ। ਕਿਤਾਬਾਂ ਇਸ ਵਿੱਚ ਸਾਡੀਆਂ ਸਭ ਤੋਂ ਵੱਧ ਸਹਾਇਕ ਹੋ ਸਕਦੀਆਂ ਹਨ। ਕਿਤਾਬਾਂ ਹੀ ਮਨੁੱਖ ਦੀਆਂ ਅਜਿਹੀਆਂ ਦੋਸਤ ਹਨ ਜੋ ਉਸ ਨੂੰ ਮਨੁੱਖ ਤੋਂ ਪਰਮ ਮਨੁੱਖ ਬਣਾ ਸਕਦੀਆਂ ਹਨ।