ਖ਼ਬਰਸਾਰ

  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਿਰਨਜੀਤ ਕੌਰ ਦੀ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ' ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਰਸਾਲੇ ਦਾ ਵਾਤਾਵਰਣ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਪੁਸਤਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ ਗਿਆਰਵਾਂ ਅੰਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਚੀਰੇ ਵਾਲਿਆ ਗੱਭਰੂਆ ਦਾ ਲ ੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨੌਵਾਂ 'ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ' ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਸਰਹੱਦੀ ਖੇਤਰ ਦਾ ਲੋਕ ਸੰਗੀਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸੁਰਿੰਦਰ ਕੈਲੇ ਨੂੰ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਤੇਰੇ ਬਿਨ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਦੀ ਪ੍ਰਕਾਸ਼ਨਾ ਦੇ ਤਿੰਨ ਵਰ ਮੁਕੰਮਲ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ਚਰਚਾ ਅਤੇ ਲੇਖਕਾਂ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾਇਰੈਕਟਰ ਭਾਸ਼ਾ ਵਿਭਾਗ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਾਲ ਸਾਹਿਤਕ ਮਿਲਣੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਗੁਰਬਚਨ ਸਿੰਘ ਰਾਹੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਤੇਰੇ ਜਾਣ ਤੋਂ ਬਾਅਦ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਕੁਝ ਪਲ ਮੇਰੇ ਨਾਂ ਕਰ ਦੇ` ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬੀਬੀ ਜੌਹਰੀ ਰਚਿਤ ‘ਬੀਬਾ ਜੀ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ 'ਆਸ਼ਟ' ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਹਰਭਜਨ ਸਿੰਘ ਖੇਮਕਰਨੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਜਨਮ ਦਿਨ ਮਨਾਇਆ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਔਰਤ ਦੂਜਾ ਰੱਬ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਰਾਜਵੰਤ ਕੌਰ ‘ਪੰਜਾਬੀ` ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਲਬੀਰ ਪਰਵਾਨਾ ਨੂੰ ਪੁਰਸਕਾਰ ਪ੍ਰਦਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਤੀਸ਼ ਠੁਕਰਾਲ ਸੋਨੀ ਦੀਆਂ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਮਿੰਨੀ ਕਹਾਣੀ ਸੰਗ੍ਰਹਿ ‘ਮੋਨਾਲੀਜ਼ਾ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਵਿ ਸੰਗ੍ਰਹਿ ‘ਤਿੱਪ ਤੇ ਕਾਇਨਾਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਪੰਜਾਬੀ ਦੀ ਪੁਸਤਕ ਦਾ ਲੋਕ-ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਦਰਸ਼ਨ ਸਿੰਘ ‘ਆਸ਼ਟ` ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਡਾ. ਅਮਰ ਕੋਮਲ ਦਾ ਸਨਮਾਨ (ਖ਼ਬਰਸਾਰ)


    ਪਟਿਆਲਾ -- ' ਅੱਜ ਹਰੇਕ ਇਨਸਾਨ ਪਰਿਵਾਰਕ ਅਤੇ ਸਮਾਜਕ ਤੌਰ 'ਤੇ ਭਾਰੀ ਰੁਝੇਵਿਆਂ ਵਿੱਚ ਗ੍ਰਸਤ ਹੈ ਪਰ ਫਿਰ ਵੀ ਸਮਾਜ ਲਈ ਚੰਗਾ ਕਰਨ ਦੀ ਸੋਚ ਰੱਖਣ ਵਾਲੇ ਵਿਦਵਾਨ ਆਪਣੀ ਕਲਮ ਦੇ ਰਾਹੀਂ ਲਗਾਤਾਰ ਅਜਿਹੀਆਂ ਸਾਹਿਤਕ ਕਿਰਤਾਂ ਦੀ ਰਚਨਾ ਕਰਨ ਵਿੱਚ ਸਰਗਰਮ ਰਹਿੰਦੇ ਹਨ ਜਿਹੜੀਆਂ ਪਾਠਕਾਂ ਨੂੰ ਸਮਾਜਕ ਕਦਰਾਂ ਕੀਮਤਾਂ ਦੇ ਰੂਬਰੂ ਕਰਦੀਆਂ ਹਨ। '' ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. 
    ਜੀ.ਕੇ. ਸਿੰਘ ਨੇ ਹੁਣ ਤੱਕ ਸੌ ਤੋਂ ਵੀ ਵੱਧ ਪੁਸਤਕਾਂ ਪਾਠਕਾਂ ਨੂੰ ਸਮਰਪਿਤ ਕਰ ਚੁੱਕੇ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਦੀ ਰਿਹਾਇਸ਼ ਵਿਖੇ ਉਨ•ਾਂ ਨੂੰ ਸਨਮਾਨਤ ਕਰਨ ਸਮੇਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਕੋਮਲ ਨੇ ਕਵਿਤਾ, ਕਹਾਣੀ, ਅਨੁਵਾਦ, ਨਿਬੰਧ, ਆਲੋਚਨਾ ਸਮੇਤ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਸਾਹਿਤ ਸਿਰਜਣਾ ਕਰਕੇ ਮੀਲ ਪੱਥਰ ਕਾਇਮ ਕੀਤੇ ਹਨ। ਉਨ•ਾਂ ਕਿਹਾ ਕਿ ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਡਾ. ਅਮਰ ਕੋਮਲ ਦੀਆਂ ਲਿਖਤਾਂ ਪਾਠਕ ਵਰਗ ਲਈ ਰਾਹ ਦਸੇਰਾ ਸਾਬਤ ਹੋ ਰਹੀਆਂ ਹਨ ਜਿਸ 'ਤੇ ਹਰੇਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਬਜ਼ੁਰਗ ਸਾਹਿਤਕਾਰ ਸਾਡਾ ਸਰਮਾਇਆ ਹਨ ਅਤੇ ਇਨ•ਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦੇਣਾ ਹਰੇਕ ਨਾਗਰਿਕ ਦਾ ਮੁਢਲਾ ਫਰਜ਼ ਹੈ। ਸਮਾਜ ਨੂੰ ਸਹੀ ਦਿਸ਼ਾ ਦੇਣ ਵਿੱਚ ਸਾਹਿਤਕਾਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਜੋ ਆਪਣੀਆਂ ਲਿਖਤਾਂ ਰਾਹੀਂ ਬੱਚਿਆਂ ਤੇ ਨੌਜਵਾਨ ਪੀੜ•ੀ ਨੂੰ ਚੰਗੇ ਰਾਹ 'ਤੇ ਤੁਰਨ ਦੇ ਯੋਗ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। 
    ਇਸ ਮੌਕੇ ਸ਼੍ਰੀ ਜੀ.ਕੇ. ਸਿੰਘ ਨੇ ਡਾ. ਅਮਰ ਕੋਮਲ ਦੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਉਮਰ ਦੇ ਵੱਖ-ਵੱਖ ਪੜਾਵਾਂ ਦੀਆਂ ਅਨਮੋਲ ਯਾਦਾਂ ਤੇ ਜੀਵਨ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸ਼੍ਰੀ ਜੀ.ਕੇ ਸਿੰਘ ਨੇ ਕਿਹਾ ਕਿ ਹਰ ਇਨਸਾਨ ਵਿੱਚ ਜਿੰਦਗੀ ਭਰ ਕੁਝ ਨਵਾਂ ਸਿੱਖਣ ਦੀ ਲਾਲਸਾ ਹੋਣੀ ਚਾਹੀਦੀ ਹੈ ਅਤੇ ਅਜਿਹੇ ਜਗਿਆਸੂ ਹੀ ਆਪਣੇ ਗਿਆਨ ਨਾਲ ਦੂਜਿਆਂ ਦੇ ਜੀਵਨ ਦਾ ਹਨੇਰਾ ਦੂਰ ਕਰਨ ਵਿੱਚ ਚੰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ 8 ਦਹਾਕੇ ਪਾਰ ਕਰ ਚੁੱਕੇ ਡਾ. ਅਮਰ ਕੋਮਲ ਦਾ ਵੱਡੀ ਗਿਣਤੀ ਵਿੱਚ ਸਾਹਿਤਕ ਤੇ ਸਮਾਜਕ ਸੰਸਥਾਵਾਂ ਨਾਲ ਜੁੜਨਾ ਇਸ ਗੱਲ ਦੀ ਮਿਸਾਲ ਹੈ ਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਲੋਕਾਂ ਦੇ ਭਲੇ ਨੂੰ ਸਮਰਪਿਤ ਕੀਤਾ ਹੋਇਆ ਹੈ। ਇਸ ਮੌਕੇ ਡਾ. ਅਮਰ ਕੋਮਲ ਨੇ ਦੱਸਿਆ ਕਿ ਉਹ ਬੀਤੇ ਕਰੀਬ ਇੱਕ ਦਹਾਕੇ ਤੋਂ ਪਰਿਵਾਰ ਸਮੇਤ ਪਟਿਆਲਾ ਵਿਖੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਬਰਨਾਲਾ ਜ਼ਿਲੇ ਦਾ ਹੈ। ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਅਧਿਆਪਨ ਕਾਰਜ ਨਿਭਾਅ ਕੇ ਸੇਵਾਮੁਕਤ ਹੋਏ ਡਾ. ਅਮਰ ਕੋਮਲ ਦੀ ਸਵੈ ਜੀਵਨੀ 'ਠਰੀ ਚਾਨਣੀ ਦਾ ਗੀਤ', ਪੰਜਾਬੀ ਦੇ ਚੋਣਵੇਂ ਨਿਬੰਧ, ਭਗਵਤ ਗੀਤਾ ਦਾ ਪੰਜਾਬੀ ਅਨੁਵਾਦ, ਬੱਚਿਆਂ ਦੇ ਟੈਗੋਰ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਨੁਵਾਦ ਸਾਹਿਤ ਜਗਤ ਵਿੱਚ 
    ਕਾਫੀ ਸਨਮਾਨਯੋਗ ਸਥਾਨ ਰੱਖਦੀਆਂ ਹਨ। ਬਰਨਾਲਾ ਵਿਖੇ ਪੰਜਾਬੀ ਸਾਹਿਤ ਸਭਾ ਦੇ ਮੋਢੀ ਡਾ. ਅਮਰ ਕੋਮਲ ਦੀਆਂ ਸਾਹਿਤਕ ਕਿਰਤਾਂ 'ਤੇ ਖੋਜਾਰਥੀਆਂ ਵੱਲੋਂ ਐਮ.ਫਿਲ ਅਤੇ ਪੀ.ਐਚ.ਡੀ ਵੀ ਕੀਤੀ ਜਾ ਚੁੱਕੀ ਹੈ। 
    ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਡਾ. ਅਮਰ ਕੋਮਲ ਅਤੇ ਉਨ੍ਹਾਂ ਦੀ ਧਰਮਪਤਨੀ ਸ਼ੀ੍ਰਮਤੀ ਚਾਂਦ ਰਾਣੀ ਦਾ ਸਨਮਾਨ ਕੀਤੇ ਜਾਣ ਮੌਕੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ, ਜ਼ਿਲ੍ਹਾ ਰੈਡ ਕਰਾਸ ਦੇ ਸੰਯੁਕਤ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਅਤੇ ਡਾ. ਕੋਮਲ ਦੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। 

    ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਪ੍ਰਸਿੱਧ ਸਾਹਿਤਕਾਰ ਡਾ. ਅਮਰ ਕੋਮਲ ਨੂੰ ਸਨਮਾਨਤ ਕਰਦੇ ਹੋਏ।  ਨਾਲ ਡਾ. 
    ਦਰਸ਼ਨ ਸਿੰਘ ਆਸ਼ਟ ਵੀ ਨਜ਼ਰ ਆ ਰਹੇ ਹਨ।