ਕਵਿਤਾਵਾਂ

 •    ਉਦਾਸੇ ਪਿੰਡ ਦੀ ਗਾਥਾ / ਗੁਰਦੀਸ਼ ਗਰੇਵਾਲ (ਗੀਤ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਕਰ ਲਈਏ ਸੰਭਾਲ / ਗੁਰਦੀਸ਼ ਗਰੇਵਾਲ (ਗੀਤ )
 •    ਧੰਨ ਗੁਰੂ ਨਾਨਕ / ਗੁਰਦੀਸ਼ ਗਰੇਵਾਲ (ਗੀਤ )
 •    ਆ ਨੀ ਵਿਸਾਖੀਏੇ / ਗੁਰਦੀਸ਼ ਗਰੇਵਾਲ (ਗੀਤ )
 •    ਦੋਹੇ (ਵਿਦੇਸ਼ਾਂ ਬਾਰੇ) / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰ ਨੂੰ / ਗੁਰਦੀਸ਼ ਗਰੇਵਾਲ (ਗੀਤ )
 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਗੁਰੂ ਤੇ ਸਿੱਖ / ਗੁਰਦੀਸ਼ ਗਰੇਵਾਲ (ਕਵਿਤਾ)
 •    ਵੀਰਾ ਅੱਜ ਦੇ ਸ਼ੁਭ ਦਿਹਾੜੇ / ਗੁਰਦੀਸ਼ ਗਰੇਵਾਲ (ਗੀਤ )
 •    ਮੈਂ ਔਰਤ ਹਾਂ / ਗੁਰਦੀਸ਼ ਗਰੇਵਾਲ (ਕਵਿਤਾ)
 •    ਮਾਪਿਆਂ ਦੇ ਸਾਏ / ਗੁਰਦੀਸ਼ ਗਰੇਵਾਲ (ਗੀਤ )
 •    ਵਾਹ ਕਨੇਡਾ! ਵਾਹ..! / ਗੁਰਦੀਸ਼ ਗਰੇਵਾਲ (ਗੀਤ )
 •    ਪਗੜੀ ਸੰਭਾਲ ਜੱਟਾ / ਗੁਰਦੀਸ਼ ਗਰੇਵਾਲ (ਗੀਤ )
 •    ਗਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਗ਼ਜ਼ਲ / ਗੁਰਦੀਸ਼ ਗਰੇਵਾਲ (ਗ਼ਜ਼ਲ )
 •    ਧੀ ਵਲੋਂ ਦਰਦਾਂ ਭਰਿਆ ਗੀਤ / ਗੁਰਦੀਸ਼ ਗਰੇਵਾਲ (ਗੀਤ )
 •    ਲੱਥਣਾ ਨਹੀਂ ਰਿਣ ਸਾਥੋਂ / ਗੁਰਦੀਸ਼ ਗਰੇਵਾਲ (ਕਵਿਤਾ)
 • ਸਭ ਰੰਗ

 •    ਐਵੇਂ ਕਿਉਂ ਸੜੀ ਜਾਨੈਂ ? / ਗੁਰਦੀਸ਼ ਗਰੇਵਾਲ (ਲੇਖ )
 •    ਇਕੱਲਾਪਨ ਕਿਵੇਂ ਦੂਰ ਹੋਵੇ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖੀ 'ਚ ਬ੍ਰਾਹਮਣਵਾਦੀ ਖੋਟ- ਇਕ ਕੌੜਾ ਸੱਚ / ਗੁਰਦੀਸ਼ ਗਰੇਵਾਲ (ਪੁਸਤਕ ਪੜਚੋਲ )
 •    ਪੰਜਾਬ ਦਾ ਪੈਲੇਸ ਕਲਚਰ / ਗੁਰਦੀਸ਼ ਗਰੇਵਾਲ (ਲੇਖ )
 •    ਪਿੱਪਲੀ ਦੀ ਛਾਂ ਵਰਗੀ / ਗੁਰਦੀਸ਼ ਗਰੇਵਾਲ (ਲੇਖ )
 •    ਏਨਾ ਫਰਕ ਕਿਉਂ? / ਗੁਰਦੀਸ਼ ਗਰੇਵਾਲ (ਲੇਖ )
 •    ਹਰੀਆਂ ਐਨਕਾਂ / ਗੁਰਦੀਸ਼ ਗਰੇਵਾਲ (ਵਿਅੰਗ )
 •    ਮਿੱਟੀ ਦਾ ਮੋਹ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
 •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
 •    ਦਮ ਤੋੜ ਰਹੇ ਰਿਸ਼ਤੇ ਨਾਤੇ / ਗੁਰਦੀਸ਼ ਗਰੇਵਾਲ (ਲੇਖ )
 •    ਚਿੰਤਾ ਚਿਖਾ ਬਰਾਬਰੀ / ਗੁਰਦੀਸ਼ ਗਰੇਵਾਲ (ਲੇਖ )
 •    ਪਾ ਲੈ ਸੱਜਣਾ ਦੋਸਤੀ / ਗੁਰਦੀਸ਼ ਗਰੇਵਾਲ (ਲੇਖ )
 •    ਏਕ ਜੋਤਿ ਦੁਇ ਮੂਰਤੀ / ਗੁਰਦੀਸ਼ ਗਰੇਵਾਲ (ਲੇਖ )
 •    ਮਾਣ ਮੱਤੀਆਂ ਮੁਟਿਆਰਾਂ ਕਿੱਧਰ ਨੂੰ ? / ਗੁਰਦੀਸ਼ ਗਰੇਵਾਲ (ਲੇਖ )
 •    ਥਾਂ ਥਾਂ ਤੇ ਬੈਠੇ ਨੇ ਰਾਵਣ. / ਗੁਰਦੀਸ਼ ਗਰੇਵਾਲ (ਲੇਖ )
 •    ਬਾਬਾ ਨਾਨਕ ਤੇ ਅਸੀਂ / ਗੁਰਦੀਸ਼ ਗਰੇਵਾਲ (ਲੇਖ )
 •    ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ / ਗੁਰਦੀਸ਼ ਗਰੇਵਾਲ (ਲੇਖ )
 •    ਮਾਵਾਂ ਦੀਆਂ ਦੁਆਵਾਂ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ॥ / ਗੁਰਦੀਸ਼ ਗਰੇਵਾਲ (ਲੇਖ )
 •    ਸਿੱਖ ਧਰਮ ਵਿੱਚ ਔਰਤ ਦਾ ਸਥਾਨ / ਗੁਰਦੀਸ਼ ਗਰੇਵਾਲ (ਲੇਖ )
 •    ਸੁੱਖ ਦਾ ਚੜ੍ਹੇ ਨਵਾਂ ਸਾਲ..! / ਗੁਰਦੀਸ਼ ਗਰੇਵਾਲ (ਲੇਖ )
 •    ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ / ਗੁਰਦੀਸ਼ ਗਰੇਵਾਲ (ਲੇਖ )
 •    ਖੁਸ਼ੀ ਦੀ ਕਲਾ-2 / ਗੁਰਦੀਸ਼ ਗਰੇਵਾਲ (ਲੇਖ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਸਚੁ ਸੁਣਾਇਸੀ ਸਚ ਕੀ ਬੇਲਾ / ਗੁਰਦੀਸ਼ ਗਰੇਵਾਲ (ਲੇਖ )
 • ਏਨਾ ਫਰਕ ਕਿਉਂ? (ਲੇਖ )

  ਗੁਰਦੀਸ਼ ਗਰੇਵਾਲ   

  Email: gurdish.grewal@gmail.com
  Cell: +1403 404 1450, +91 98728 60488 (India)
  Address:
  Calgary Alberta Canada
  ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਜਦ ਗੁਰੂ ਕ੍ਰਿਪਾ ਦੁਆਰਾ ਮੇਰੀ ਦੂਜੀ ਪੁਸਤਕ, 'ਸੋਚਾਂ ਦੇ ਸਿਰਨਾਵੇਂ' ਛਪੀ ਤਾਂ ਮੇਰੇ ਕਨੇਡਾ ਪਹੁੰਚਣ ਤੇ, ਬੱਚਿਆਂ ਨੇ ਸਰੀ, ਬੀ. ਸੀ. ਵਿਖੇ ਵੀ ਰਲੀਜ਼ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ ਵਲੋਂ ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ, ਇਸ ਪੁਸਤਕ ਦਾ ਲੋਕ ਅਰਪਣ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਬੀ. ਸੀ. ਦੇ ਉਚ ਵਿਦਿਆ ਮੰਤਰੀ- ਅਮਰੀਕ ਸਿੰਘ ਵਿਰਕ, ਅਤੇ ਮੈਂਬਰ ਪਾਰਲੀਮੈਂਟ- ਜਸਬੀਰ ਸਿੰਘ ਸੰਧ,ੂ ਨੂੰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਦੋਹਾਂ ਨੂੰ ਈ ਮੇਲ ਰਾਹੀਂ ਸੱਦਾ ਪੱਤਰ ਭੇਜਿਆ ਗਿਆ ਅਤੇ ਉਨ੍ਹਾਂ, ਆਪਣਾ ਸਕੈਜੂਅਲ ਚੈੱਕ ਕਰਕੇ ਪ੍ਰਵਾਨਗੀ ਦੇ ਦਿੱਤੀ ਨਾਲ ਹੀ ਦੋਹਾਂ ਸ਼ਖਸੀਅਤਾਂ ਨੇ ਇਹ ਵੀ ਦੱਸ ਦਿੱਤਾ ਕਿ ਉਹ ਕਿੰਨੇ ਵਜੇ ਪਹੁੰਚ ਸਕਦੇ ਹਨ ਅਤੇ ਕਿੰਨਾ ਸਮਾਂ ਹਾਜ਼ਰ ਰਹਿਣਗੇ। ਮੇਰੇ ਲਈ ਤਾਂ ਇਹ ਇੱਕ ਹੈਰਾਨੀਜਨਕ ਗੱਲ ਸੀ, ਕਿਉਂਕਿ ਮੇਰੇ ਦਿਮਾਗ ਵਿੱਚ ਤਾਂ ਆਪਣੇ ਇੰਡੀਆ ਦੇ ਮੰਤਰੀਆਂ ਦੀ ਤਸਵੀਰ ਹੀ ਬੈਠੀ ਹੋਈ ਸੀ ਜੋ ਖਾਸ ਬੰਦਿਆਂ ਦੇ ਸੱਦਾ ਪੱਤਰ ਵੀ ਬੜੀ ਮੁਸ਼ਕਲ ਪ੍ਰਵਾਨ ਕਰਦੇ ਨੇ। ਸੋ ਮੇਰੇ ਵਰਗੀ ਇੱਕ ਛੋਟੀ ਜਿਹੀ ਸਾਹਿਤਕਾਰਾ, ਜਿਸ ਨੂੰ ਉਹ ਜਾਣਦੇ ਤੱਕ ਨਹੀਂ, ਦੇ ਬੁੱਕ ਰਲੀਜ਼ ਸਮਾਗਮ ਦਾ ਸੱਦਾ ਪੱਤਰ- ਬਿਨਾਂ ਕਿਸੇ ਸਿਫਾਰਸ਼ ਤੋਂ, ਜਾਂ ਵਿਚੋਲੇ ਤੋਂ, ਇੰਨੀ ਛੇਤੀ ਪ੍ਰਵਾਨ ਕਰ ਲੈਣਾ ਹੀ, ਮੇਰੇ ਲਈ ਤਾਂ ਹੈਰਾਨੀਜਨਕ ਸੀ। ਜੇ ਸੱਚ ਪੁੱਛੋ ਤਾਂ ਸਮਾਗਮ ਦੇ ਸ਼ੁਰੂ ਹੋਣ ਤੱਕ, ਮੈਂਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ- ਮੰਤਰੀ ਜੀ ਵੀ ਆਉਣਗੇ?
  ਸਮਾਗਮ ਸ਼ੁਰੂ ਹੋਣ ਤੋਂ ਅੱਧੇ ਕੁ ਘੰਟੇ ਬਾਅਦ, ਆਪਣੇ ਨਿਰਧਾਰਤ ਸਮੇਂ ਤੇ, ਉੱਚ ਵਿਦਿਆ ਮੰਤਰੀ, ਅਮਰੀਕ ਸਿੰਘ ਵਿਰਕ ਪਹੁੰਚ ਗਏ। ਸ਼ਾਇਦ ਇੱਕ ਹੀ ਆਦਮੀ ਉਨ੍ਹਾਂ ਦੇ ਨਾਲ ਕਾਰ ਵਿੱਚ ਆਇਆ ਸੀ। ਜਿੱਥੇ ਵੀ ਸਰੋਤਿਆਂ ਵਿੱਚ ਉਹਨਾਂ ਨੂੰ ਕੁਰਸੀ ਖਾਲੀ ਦਿਸੀ, ਉਹ ਬਾਕੀਆਂ ਵਾਂਗ ਚੁੱਪ ਚਾਪ ਉੱਥੇ ਹੀ ਬੈਠ ਗਏ ਅਤੇ ਸਮਾਗਮ ਨਿਰਵਿਘਨ ਚਲਦਾ ਰਿਹਾ। ਉਨ੍ਹਾਂ ਬੜੇ ਧਿਆਨ ਨਾਲ, ਪੁਸਤਕ ਤੇ ਪੜ੍ਹੇ ਜਾ ਰਹੇ ਪਰਚਿਆਂ ਨੂੰ ਸੁਣਿਆਂ। ਪਰਚਿਆਂ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਪਹਿਚਾਨ ਕੇ, ਸਟੇਜ ਤੋਂ 'ਜੀ ਆਇਆਂ' ਕਿਹਾ ਗਿਆ ਅਤੇ ਪਹਿਲੀ ਕਤਾਰ ਵਿੱਚੋਂ ਇੱਕ ਸਾਹਿਤਕਾਰ ਦੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਕਾਰਨ, ਇੱਕ ਖਾਲੀ ਹੋਈ ਸੀਟ ਤੇ ਬੈਠਣ ਦੀ ਬੇਨਤੀ ਕੀਤੀ ਗਈ ਤਾਂ ਮੇਰੇ ਸਮੇਤ ਬਹੁਤੇ ਸਰੋਤਿਆਂ ਨੂੰ ਪਤਾ ਲੱਗਾ ਕਿ ਮੰਤਰੀ ਜੀ ਆਏ ਹਨ। ਕਿਉਂਕਿ ਨਾ ਤਾਂ ਇੰਡੀਆ ਵਾਂਗ ਹੂਟਰ ਹੀ ਵੱਜੇ, ਨਾ ਹੀ ਨਾਲ ਬੌਡੀਗਾਰਡਾਂ ਦੀ ਫੌਜ ਅਤੇ ਨਾ ਹੀ ਕਿਸੇ ਨੇ ਸਮਾਗਮ ਰੋਕ ਕੇ ਉਨ੍ਹਾਂ ਦਾ ਗੇਟ ਤੇ ਸਵਾਗਤ ਕੀਤਾ ਅਤੇ ਨਾ ਹੀ ਸਟੇਜ ਤੇ ਬਿਠਾਇਆ। ਇੱਥੋਂ ਦੇ ਹੋਰ ਵੀ ਬਹੁਤ ਸਾਰੇ ਸਾਹਿਤਕ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਮੈਂ ਇਹ ਗੱਲ ਨੋਟ ਕੀਤੀ ਕਿ ਇੱਥੇ ਸਾਹਿਤਕ ਸਮਾਗਮਾਂ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ, ਸਕੱਤਰ ਤੋਂ ਇਲਾਵਾ, ਉੱਚ ਕੋਟੀ ਦੇ ਸਾਹਿਤਕਾਰਾਂ ਨੂੰ ਹੀ ਥਾਂ ਦਿੱਤੀ ਜਾਂਦੀ ਹੈ ਕਿਸੇ ਵੀ. ਆਈ. ਪੀ. ਨੂੰ ਨਹੀਂ। ਉਹ ਸਾਹਮਣੇ ਸਰੋਤਿਆਂ ਵਿੱਚ ਹੀ ਬੈਠਦੇ ਹਨ- ਜੋ ਕਿ ਚੰਗੀ ਪਿਰਤ ਹੈ।
  ਹਾਂ- ਆਪਾਂ ਗੱਲ ਕਰ ਰਹੇ ਸੀ, ਉੱਚ ਸਿਖਿਆ ਮੰਤਰੀ ਜੀ ਦੀ, ਜੋ ਈਮੇਲ ਰਾਹੀਂ ਦਿੱਤੇ ਸਮੇਂ ਤੇ ਹੀ ਠੀਕ ਪਹੁੰਚ ਗਏ ਅਤੇ ਦਿੱਤੇ ਹੋਏ ਸਮੇਂ ਮੁਤਾਬਕ ਹੀ ਪੌਣਾ ਘੰਟਾ ਠਹਿਰੇ। ਕਿਸੇ ਨੇ ਉਹਨਾਂ ਦੀ ਉਡੀਕ ਵਿੱਚ ਸਮਾਗਮ ਲੇਟ ਨਹੀਂ ਕੀਤਾ ਜਦ ਕਿ ਇੰਡੀਆ ਵਿੱਚ ਤਾਂ ਆਪਾਂ, ਮੰਤਰੀਆਂ ਨੂੰ ਉਡੀਕਦੇ ਹੀ ਸਮਾਗਮ ਘੰਟਿਆਂ ਬੱਧੀ ਲੇਟ ਕਰ ਲੈਂਦੇ ਹਾਂ। ਮੇਰਾ ਖਿਆਲ ਹੈ ਕਿ ਸਾਡੇ ਮੰਤਰੀ ਸ਼ਾਇਦ ਜਨਤਾ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਹਨ ਕਿ ਉਹ ਆਪਣੇ ਕੰਮਾਂ ਵਿੱਚ ਇੰਨੇ ਵਿਅਸਤ ਹਨ ਕਿ ਮਸਾਂ ਹੀ ਪੰਦਰਾਂ ਕੁ ਮਿੰਟ ਕੱਢ ਕੇ ਆਏ ਹਨ। ਲਓ ਸੁਣੋ- ਕਨੇਡਾ ਦੇ ਮੰਤਰੀਆਂ ਬਾਰੇ। ਪਰਚਿਆਂ ਤੋ ਬਾਅਦ ਪੁਸਤਕ ਰਲੀਜ਼ ਹੋਣੀ ਸੀ ਜੋ ਰਵਾਇਤ ਅਨੁਸਾਰ ਸਭਾ ਦੇ ਪ੍ਰਧਾਨ ਨੇ ਹੀ ਕਰਨੀ ਸੀ। ਪਰ ਉਸ ਵੇਲੇ ਜ਼ਰੂਰ ਮੰਤਰੀ ਜੀ ਨੂੰ ਨਾਲ ਬੁਲਾ ਲਿਆ ਗਿਆ। ਭਾਵੇਂ ਫੋਟੋ ਸੈਸ਼ਨ ਵੀ ਚਲ ਰਿਹਾ ਸੀ ਪਰ ਉਹਨਾਂ ਆਪਣਾ ਮੋਬਾਇਲ ਮੇਰੇ ਬੇਟੇ ਨੂੰ ਫੋਟੋ ਖਿੱਚਣ ਲਈ ਫੜਾ ਦਿੱਤਾ ਤਾਂ ਕਿ ਸਮਾਗਮ ਦੀ ਯਾਦ ਆਪਣੇ ਨਾਲ ਲਿਜਾ ਸਕਣ। ਜੋ ਸਨਮਾਨ ਸਭਾ ਨੇ ਲੇਖਿਕਾ ਦਾ ਕਰਨਾ ਸੀ, ਉਸ ਨੂੰ ਮੰਤਰੀ ਜੀ ਦਾ ਹੱਥ ਵੀ ਲੁਆ ਲਿਆ ਗਿਆ ਅਤੇ ਇੱਕ ਬੁੱਕਾ ਅਤੇ ਲੇਖਿਕਾ ਦੀ ਨਵੀਂ ਛਪੀ ਪੁਸਤਕ ਉਹਨਾਂ ਨੂੰ ਭੇਂਟ ਕੀਤੀ ਗਈ। ਜਦੋਂ ਉਹਨਾਂ ਨੂੰ ਦੋ ਸ਼ਬਦ ਬੋਲਣ ਲਈ ਕਿਹਾ ਗਿਆ ਤਾਂ ਉਹਨਾਂ ਸਾਹਿਤਕਾਰਾ ਦੇ ਮਾਂ ਬੋਲੀ ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ-ਕਿ "ਭਾਵੇਂ ਮੈਂ ਬਹੁਤ ਛੋਟੀ ਉਮਰ ਵਿੱਚ ਹੀ ਕੈਨੇਡਾ ਵਿਖੇ ਆ ਗਿਆ ਸਾਂ ਪਰ ਮੈਂਨੂੰ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਹੈ। ਮੈਂ ਪਹਿਲਾਂ ਅੰਗਰੇਜ਼ੀ ਸਿੱਖੀ ਤੇ ਫਿਰ ਪੰਜਾਬੀ। ਪਰ ਅੱਜ ਆਪਣੇ ਪੰਜਾਬੀ ਭਾਈਚਾਰੇ ਵਿੱਚ ਬੈਠ ਕੇ, ਮੈਂਨੂੰ ਬਹੁਤ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ...।" ਆਪਣੇ ਸੰਖੇਪ ਜਿਹੇ ਭਾਸ਼ਣ ਨਾਲ ਹੀ ਉਨ੍ਹਾਂ ਸਰੋਤਿਆਂ, ਲੇਖਿਕਾ ਅਤੇ ਸਭਾ ਕੋਲੋਂ ਮੁਆਫ਼ੀ ਮੰਗਦੇ ਹੋਏ, ਜਾਣ ਦੀ ਇਜਾਜ਼ਤ ਲਈ।
  ਉਹ ਅਜੇ ਗਏ ਹੀ ਸਨ ਕਿ ਅਪਣੇ ਦਿੱਤੇ ਹੋਏ ਸਮੇਂ ਮੁਤਾਬਕ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਸੰਧੂ ਆ ਗਏ। ਉਹ ਸ਼ਾਇਦ ਆਪਣੀ ਕਾਰ ਆਪ ਹੀ ਚਲਾ ਕੇ ਲਿਆਏ ਸਨ। ਉਹ ਅਰਾਮ ਨਾਲ ਅੰਦਰ ਆਏ ਤੇ ਸਰੋਤਿਆਂ ਵਿੱਚ ਹੀ, ਦੂਜੀ ਕਤਾਰ ਵਿੱਚ ਖਾਲੀ ਪਈ ਸੀਟ ਤੇ ਆਰਾਮ ਨਾਲ ਬੈਠ ਗਏ। ਸਮਾਗਮ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਚਲਦਾ ਰਿਹਾ- ਉਹਨਾਂ ਨੂੰ ਵੀ ਕਿਸੇ ਪ੍ਰਧਾਨਗੀ ਮੰਡਲ ਵਿੱਚ ਨਹੀਂ ਬਿਠਾਇਆ। ਉਨ੍ਹਾਂ ਨੇ ਸਭ ਦੇ ਵਿਚਾਰ ਬੜੇ ਧਿਆਨ ਨਾਲ ਸੁਣੇ। ਪੁਸਤਕ ਰਲੀਜ਼ ਤਾਂ ਹੁਣ ਹੋ ਚੁੱਕੀ ਸੀ। ਉਹ ਲੇਖਿਕਾ ਵਲੋਂ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ, ਹਾਊਸ ਆਫ ਕਾਮਨਜ਼ ਵਲੋਂ, ਪ੍ਰਸ਼ੰਸਾ ਪੱਤਰ ਲੈ ਕੇ ਆਏ ਸਨ ਜੋ aੁਨ੍ਹਾਂ ਸਮਾਗਮ ਦੇ ਅਖੀਰ ਤੇ ਲੇਖਿਕਾ ਨੂੰ ਪ੍ਰਦਾਨ ਕੀਤਾ। ਉਨ੍ਹਾਂ ਦਾ ਵੀ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨ ਕੀਤਾ ਗਿਆ ਅਤੇ ਲੇਖਿਕਾ ਵਲੋਂ ਨਵੀਂ ਛਪੀ ਪੁਸਤਕ ਭੇਂਟ ਕੀਤੀ ਗਈ।
  ਇੱਕ ਹੋਰ ਸਾਹਿਤਕਾਰਾ ਦੀ ਪੁਸਤਕ ਦੇ ਲੋਕ ਅਰਪਣ ਸਮਾਗਮ ਤੇ, ਐਨ. ਡੀ. ਪੀ. ਦੀ ਸੰਸਦ ਮੈਂਬਰ ਜਿਮੀ ਸਿੰਮਜ਼ ਆਈ ਹੋਈ ਸੀ। ਉਸ ਨਾਲ ਵੀ ਕੋਈ ਫੋਰਸ ਨਹੀਂ ਸੀ, ਉਸ ਨੇ ਵੀ ਬੜੇ ਆਰਾਮ ਨਾਲ ਸਾਰਾ ਸਮਾਗਮ ਅਟੈਂਡ ਕੀਤਾ ਅਤੇ ਪੁਸਤਕ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਕ ਹੋਰ ਪੁਸਤਕ ਰਲੀਜ਼ ਸਮਾਗਮ ਵਿੱਚ ਜਾਣ ਦਾ ਸਬੱਬ ਬਣਿਆਂ- ਤਾਂ ਦੇਖਿਆ ਕਿ ਪਿਛਲੇ ਪੰਜ ਸਾਲ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸੁੱਖ ਧਾਲੀਵਾਲ ਵੀ, ਸਾਡੇ ਵਿੱਚ ਹੀ ਸਰੋਤਿਆਂ ਦੀਆਂ ਕੁਰਸੀਆਂ ਤੇ ਹੀ ਬੈਠੇ ਸਨ। ਰਲੀਜ਼ ਵੇਲੇ ਜ਼ਰੂਰ ਉਹਨਾਂ ਨੂੰ ਬੁਲਾ ਲਿਆ ਗਿਆ ਅਤੇ ਬਾਅਦ ਵਿੱਚ ਲੇਖਕ ਨੇ ਆਪਣੀਆਂ ਛਪੀਆਂ ਪੁਸਤਕਾਂ ਦਾ ਸੈੱਟ aਹਨਾਂ ਨੂੰ ਭੇਂਟ ਕਰਕੇ ਫੋਟੋ ਖਿਚਵਾ ਲਈ।
  ਇਸੇ ਤਰ੍ਹਾਂ ਪਿਛਲੇ ਦਿਨੀ, ਆਸਟ੍ਰੇਲੀਆ ਤੋਂ ਆਏ ਨਾਮਵਰ ਲੇਖਕ, ਅਜੀਤ ਸਿੰਘ ਰਾਹੀ ਦੇ ਰੂ -ਬ- ਰੂ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਮੌਕਾ ਵੀ ਮਿਲਿਆ। ਉੱਥੇ ਵੀ ਸਾਬਕਾ ਐਮ. ਪੀ. ਸੁੱਖ ਧਾਲੀਵਾਲ ਆਏ ਹੋਏ ਸਨ, ਜੋ ਆਮ ਲੋਕਾਂ ਵਾਂਗ ਹੀ ਵਿਚਰ ਰਹੇ ਸਨ। ਆਪਣੇ ਵਾਂਗ ਕੋਈ ਵੀ. ਆਈ. ਪੀ. ਵਿਸ਼ੇਸ਼ਤਾ ਨਹੀਂ ਸੀ ਦਿੱਤੀ ਗਈ। ਦੋ ਘੰਟੇ ਦਾ ਸਮਾਗਮ ਉਹਨਾਂ ਅਰਾਮ ਨਾਲ ਸਾਰਾ ਅਟੈਂਡ ਕੀਤਾ ਅਤੇ ੩੨ ਪੁਸਤਕਾਂ ਦੇ ਲੇਖਕ ਅਜੀਤ ਸਿੰਘ ਰਾਹੀ ਦੀ, ਇੰਡੀਆ ਵਿੱਚ ਨਕਲਸਵਾੜੀ ਲਹਿਰ ਸਮੇਂ, ਪੁਲਿਸ ਹੱਥੋਂ ਹੋਈ ਬੇਰਹਿਮੀ ਕੁੱਟ- ਮਾਰ ਦੀ ਦਰਦਨਾਕ ਕਹਾਣੀ, ਬੜੇ ਸਬਰ ਸੰਤੋਖ ਨਾਲ ਸੁਣੀ। ਲੇਖਕ ਨੇ ਬਾਅਦ ਵਿੱਚ, ਆਪਣੀਆਂ ਨਵੀਆਂ ਛਪੀਆਂ ਦੋ ਪੁਸਤਕਾਂ ਦਾ ਸੈੱਟ ਉਹਨਾਂ ਨੂੰ ਭੇਟ ਕੀਤਾ।
  ਕੈਨੇਡਾ ਵਿਖੇ ਇਹ ਸਭ ਕੁੱਝ ਤੱਕਣ ਦੇ ਬਾਅਦ, ਮੈਂ ਇਹ ਸੋਚਣ ਤੇ ਮਜਬੂਰ ਹੋ ਗਈ ਕਿ- ਇਹ ਵੀ ਤਾਂ ਮੰਤਰੀ ਹੀ ਨੇ!  ਸਾਡੇ ਮੰਤਰੀਆਂ ਤੇ ਇਨ੍ਹਾਂ ਵਿੱਚ ਏਨਾ ਫਰਕ ਕਿਉਂ? ਸਾਡੇ ਭਾਰਤ ਵਰਗੇ ਗਰੀਬ ਦੇਸ਼ ਦੇ ਮੰਤਰੀਆਂ ਨੂੰ, ਭਲਾ ਇੰਨੀ ਵੱਡੀ ਫੋਰਸ ਨਾਲ ਰੱਖਣ ਦੀ ਕੀ ਜ਼ਰੂਰਤ ਹੈ? ਕਿਸ ਤੋਂ ਖਤਰਾ ਹੈ ਉਹਨਾਂ ਨੂੰ? ਜਨਤਾ ਤੋਂ- ਜਿਸ ਨੇ ਉਹਨਾਂ ਨੂੰ ਮੰਤਰੀ ਦੀ ਕੁਰਸੀ ਤੇ ਬਿਠਾਇਆ? ਜਨਤਾ ਵਿਚਾਰੀ ਤਰਸਦੀ ਹੈ ਕਿ ਉਹਨਾਂ ਦਾ ਨੇਤਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੇ- ਪਰ ਨੇਤਾ ਜੀ ਤਾਂ ਇੰਨੀ ਦੂਰੀ ਜਨਤਾ ਤੋਂ ਬਣਾ ਲੈਂਦੇ ਹਨ ਕਿ ਉਨ੍ਹਾਂ ਤੱਕ ਆਮ ਆਦਮੀ ਪਹੁੰਚ ਹੀ ਨਹੀਂ ਸਕਦਾ। ਮੰਤਰੀ ਜੀ ਨੇ ਕਿਸੇ ਪੰਡਾਲ ਵਿੱਚ ਸ਼ਾਮ ਨੂੰ ਪਹੁੰਚਣਾ ਹੁੰਦਾ ਹੈ ਪਰ ਸੜਕਾਂ ਸਵੇਰੇ ਹੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਲੋਕਾਂ ਦਾ ਟ੍ਰੈਫਿਕ ਵਿੱਚ ਜੋ ਬੁਰਾ ਹਾਲ ਹੁੰਦਾ ਹੈ- ਉਹ ਤਾਂ ਉਹੀ ਜਾਨਣ, ਬੱਸ ਮੰਤਰੀ ਜੀ ਲਈ ਸੜਕ ਸਵੇਰ ਤੋਂ ਹੀ ਖਾਲੀ ਤੇ ਸਾਫ਼ ਸੁਥਰੀ ਚਾਹੀਦੀ ਹੈ। ਕਿਉਂਕਿ ਉਹ ਹੁਣ ਆਮ ਲੋਕ ਨਹੀਂ ਰਹੇ, ਖਾਸ ਜੁ ਹੋ ਗਏ।
  ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਸਾਡੀ ਸਰਕਾਰ ਦਾ ਖਜ਼ਾਨਾ ਖਾਲੀ ਰਹਿੰਦਾ ਹੈ ਤੇ ਅਕਸਰ ਬਹੁਤ ਵਾਰੀ, ਚਾਰ ਚਾਰ ਮਹੀਨੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਪਰ ਦੂਜੇ ਪਾਸੇ ਮੰਤਰੀਆਂ, ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਦੇ ਭੱਤੇ ਦੁੱਗਣੇ ਕਰ ਦਿੱਤੇ ਜਾਂਦੇ ਹਨ, ਸਕਿਉਰਿਟੀ ਵਧਾ ਦਿੱਤੀ ਜਾਂਦੀ ਹੈ। ਤੁਸੀਂ ਦੇਖਿਆ ਹੀ ਹੋਣਾ ਹੈ ਕਿ ਉਥੇ ਸਰਕਾਰ ਤੇ ਵਿਰੋਧੀ ਧਿਰ ਦੀ ਸੁਰ ਵੀ ਇੱਕ ਹੋ ਜਾਂਦੀ ਹੈ, ਬਾਕੀ ਬਿੱਲ ਚਾਹੇ ਮਹੀਨਿਆਂ ਬੱਧੀ ਸ਼ੋਰ ਸ਼ਰਾਬੇ ਦੀ ਭੇਂਟ ਚੜ੍ਹਦੇ ਰਹਿਣ। ਇਸ ਦਾ ਬੋਝ ਵੀ ਤਾਂ ਆਮ ਲੋਕਾਂ ਤੇ ਹੀ ਪਏਗਾ ਨਾ! ਟੈਕਸ ਵਧ ਜਾਣਗੇ। ਆਖਿਰ ਕੀ ਲੋੜ ਹੈ- ਸਾਡੇ ਮੰਤਰੀਆਂ ਨੂੰ ਇੰਨਾ ਵਿਖਾਵਾ ਕਰਨ ਦੀ? ਇੱਕ ਹੋਰ ਗੱਲ- ਆਪਣੇ ਮੁਲਕ ਵਿੱਚ ਤਾਂ ਕਨੂੰਨ ਵੀ ਆਮ ਬੰਦਿਆਂ ਲਈ ਹੀ ਹਨ, ਸਰਕਾਰੀ ਬੰਦੇ ਹੀ ਨਹੀਂ ਸਗੋਂ ਉਹਨਾਂ ਦੇ ਤਾਂ ਰਿਸ਼ਤੇਦਾਰ ਵੀ ਕਨੂੰਨ ਦੀਆਂ ਧੱਜੀਆਂ ਉੜਾਉਂਦੇ ਹਨ। ਪਰ ਬਾਹਰਲੇ ਮੁਲਕਾਂ ਵਿੱਚ, ਜੇਕਰ ਕੋਈ ਮੰਤਰੀ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਵੀ ਜ਼ੁਰਮਾਨਾ ਜਾਂ ਸਜ਼ਾ ਆਮ ਨਾਗਰਿਕ ਜਿੰਨੀ ਹੀ ਹੁੰਦੀ ਹੈ ਭਾਵ ਸਭ ਲਈ ਕਨੂੰਨ ਬਰਾਬਰ ਹੈ। ਇਹਨਾਂ ਗੱਲਾਂ ਕਾਰਨ ਹੀ ਉਹ ਮੁਲਕ ਸਾਥੋਂ ਅੱਗੇ ਹਨ।
  ਸੋਚਦੀ ਹਾਂ- "ਕੀ ਸਾਡਾ ਦੇਸ਼ ਇਹਨਾਂ ਮੁਲਕਾਂ ਤੋਂ ਕੁੱਝ ਨਹੀਂ ਸਿੱਖ ਸਕਦਾ?"