ਮਾਏ ਮੇਰੀਏ (ਕਵਿਤਾ)

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy accutane malaysia

accutane without insurance meteo.marche.it buy accutane europe
ਹਾਏ ਮਾਏ ਮੇਰੀਏ ,ਮਿੱਟੀ ਦੀਏ ਢੇਰੀਏ
ਕੁੱਖ ‘ਚ ਮੁਕਾਇਆ ਮੈਨੂੰ ਲਾਈ ਨਹੀਓਂ ਦੇਰੀ ਏ 

ਲੋਕਾਂ ਦੀਆਂ ਗੱਲਾਂ ਵਿਚ ਸਿਰ ਨੂੰ ਝੁਕਾ ਲਿਆ 
ਇਹ ਕੀ ਕੀਤਾ ਕਹਿਰ ਨੀ ਤੂੰ , ਦਿੱਲ ਨੂੰ ਮਨਾ ਲਿਆ
ਹੋਲੀ ਹੋਲੀ ਛੁਰੀ ਮੇਰੇ ਦਿੱਲ ਉੱਤੇ ਫੇਰੀ ਏ
ਹਾਏ ਮਾਏ ਮੇਰੀਏ 

ਮੈਂ ਤਾਂ ਵੱਡੀ ਭੈਣ ਨਾਲ ਕਿਕਲੀ ਸੀ ਖੇਲਣੀ 
ਛੋਟੇ-ਛੋਟੇ ਹੱਥਾਂ ਨਲ ਰੋਟੀ ਸੀ ਮੈਂ ਵੇਲਨੀ 
ਫਿਰ ਸੀ ਤੂੰ ਕਹਿਣਾ ਇਹ ਤਾਂ ਚੰਗੀ ਧੀ ਮੇਰੀ ਏ
ਹਾਏ ਮਾਏ ਮੇਰੀਏ 

ਪੁੱਤਰਾਂ ਦੇ ਬਾਜੋ ਕਿਹੜੇ ਕੰਮ ਨਹੀਂ ਸਰਦੇ
ਧੀਆਂ ਦੇ ਖਿਆਲ ਵਿਚ ਮਾਪੇ ਕਾਨੂੰ ਡਰਦੇ 
ਚੰਦਰੇ ਸਮਾਜ ਲਾਈ ਸ਼ਰਮਾਂ ਦੀ ਢੇਰੀ ਏ
ਹਾਏ ਮਾਏ ਮੇਰੀਏ

ਕੁੜੀਆਂ ਨੇ ਦੱਸ ਕਿਥੇ ਮੱਲਾਂ ਨਹੀਂ ਮਾਰੀਆਂ 
ਮਾਪਿਆਂ ਨੂੰ ਮੱਥੇ ਰੱਖਣ ਉਮਰਾਂ ਉਹ ਸਾਰੀਆਂ  
ਮਾਏ ਮੇਨੂੰ ਜਨਮ ਲੈ ਮੈਂ ਤਾਂ ਰੂਹ ਤੇਰੀ ਏਂ ,
ਹਾਏ ਮਾਏ ਮੇਰੀਏ ,ਮਿੱਟੀ ਦੀਏ ਢੇਰੀਏ
ਕੁੱਖ ‘ਚ ਮੁਕਾਇਆ ਮੈਨੂੰ ਲਾਈ ਨਹੀਓਂ ਦੇਰੀ ਏ