ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 2 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


4

ਥੋੜ੍ਹੀ ਹੀ ਦੇਰ ਬਾਅਦ ਮੁਹੱਲੇ ਦਾ ਮਾਹੌਲ ਫਿਰ ਸਾਧਾਰਣ ਹੋ ਗਿਆ ਜਿਵੇਂ ਉੱਥੇ ਕੁਝ ਹੋਇਆ ਹੀ ਨਹੀਂ ਸੀ। ਮਰਦ ਆਪਣੇ ਕੰਮਾਂ ਕਾਰਾਂ ਲਈ ਬਾਹਰ ਜਾ ਰਹੇ ਸਨ। ਬੱਚੇ ਗਲੀ ਵਿੱਚ ਠੀਕਰੀਆਂ ਨਾਲ ਖੇਡਦੇ ਹੋਏ ਰੌਲਾ ਪਾ ਰਹੇ ਸਨ ਪਰ ਔਰਤਾਂ ਵਿੱਚ ਹਾਲੇ ਗਹਿਮਾ ਗਹਿਮੀ ਸੀ। ਉਹ ਗਲੀ ਵਿੱਚ ਸਵੇਰ ਦੀ ਘਟਨਾ 'ਤੇ ਟਿੱਪਣੀ ਕਰਦੀਆਂ ਕਦੇ ਆਪਸ ਵਿੱਚ ਲੜ ਪੈਂਦੀਆਂ ਅਤੇ ਕਦੇ ਖੁਸਰ-ਫੁਸਰ ਕਰਨ ਲੱਗਦੀਆਂ।
ਕਾਲੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਚੌਧਰੀ ਹਰਨਾਮ ਸਿੰਘ ਨੇ ਜੀਤੂ ਨੂੰ ਕਿਉਂ ਕੁੱਟਿਆ। ਉਹਨੇ ਚੌਧਰੀਆਂ ਤੋਂ ਆਪ ਵੀ ਬਚਪਨ ਵਿੱਚ ਕਈ ਵਾਰ ਕੁੱਟ ਖਾਧੀ ਸੀ ਅਤੇ ਉਹ ਹਰ ਵਾਰ ਉਹਨੂੰ ਮਾਮੂਲੀ ਗੱਲ ਸਮਝ ਕੇ ਭੁੱਲ ਜਾਂਦਾ ਸੀ। ਉਹਨੂੰ ਕਦੇ ਸੰਰਮ ਮਹਿਸੂਸ ਨਹੀਂ ਹੋਈ ਸੀ। ਪਰ ਜੀਤੂ ਨੂੰ ਕੁੱਟ ਪੈਣ 'ਤੇ ਉਹਨੂੰ ਬਹੁਤ ਦੁੱਖ ਹੋਇਆ ਅਤੇ ਉਹਨੂੰ ਬਹੁਤ ਗੁੱਸਾ ਆ ਰਿਹਾ ਸੀ। ਉਹ ਘਰ ਆ ਕੇ ਕੰਧ ਦੇ ਸਹਾਰੇ ਜ਼ਮੀਨ 'ਤੇ ਹੀ ਬੈਠ ਗਿਆ ਅਤੇ ਗਵਾਚਿਆ ਗਵਾਚਿਆ ਛੱਤ ਵਲ ਦੇਖਣ ਲੱਗਾ। ਉਹਦੇ ਹੱਥ ਇਕ ਦੂਸਰੇ ਵਿੱਚ ਉਲਝਣ ਲੱਗੇ ਅਤੇ ਖੱਬੀ ਲੱਤ ਆਪਣੇ ਆਪ ਹੀ ਹਿਲੱਣ ਲੱਗੀ। ਚਾਚੀ ਨੇ ਉਹਨੂੰ ਇਸ ਤਰ੍ਹਾਂ ਬੈਠਾ ਦੇਖਿਆ ਤਾਂ ਪਿਆਰ ਨਾਲ ਝਿੜਕਦੀ ਹੋਈ ਬੋਲੀ:
"ਪੁੱਤਰਾ, ਇਸ ਤਰ੍ਹਾਂ ਕਿਵੇਂ ਬੈਠਾਂ ਮੰਜਾ ਲੈ ਲਾ।"
ਕਾਲੀ ਨੇ ਕੋਈ ਜੁਆਬ ਨਾ ਦਿੱਤਾ ਤਾਂ ਚਾਚੀ ਉਹਨੂੰ ਧਿਆਨ ਨਾਲ ਦੇਖ ਕੇ ਸਮਝਾਉਂਦੀ ਹੋਈ ਬੋਲੀ:
"ਇਸ ਤਰ੍ਹਾਂ ਲੱਤ ਨਹੀਂ ਹਿਲਾਉਂਦੇ ਹੁੰਦੇ, ਨਹਿਸੰ  ਹੁੰਦੀ ਆ।"
ਕਾਲੀ ਦੀ ਲੱਤ ਹਿੱਲਣੀ ਬੰਦ ਹੋ ਗਈ ਲੇਕਿਨ ਉਹਨੇ ਚਾਚੀ ਨੂੰ ਜੁਆਬ ਨਾ ਦਿੱਤਾ। ਕੁਝ ਦੇਰ ਬਾਅਦ ਚਾਚੀ ਫਿਰ ਬੋਲੀ:
"ਜੀਤੂ ਦੀ ਮਾਂ ਨਿਹਾਲੀ ਬਹੁਤ ਦੁਖੀ ਆ। ਮੈਨੂੰ ਉਹਦੇ 'ਤੇ ਬਹੁਤ ਤਰਸ ਆਉਂਦਾ। ਛੋਟੀ ਉਮਰ 'ਚ ਹੀ ਉਹਦੀ ਮਾਂ ਮਰ ਗਈ ਸੀ। ਰਿਸੰਤੇਦਾਰਾਂ ਦੀਆਂ ਝਿੜਕਾਂ ਖਾ ਕੇ ਹੁਸਿੰਆਰ ਹੋਈ। ਵਿਆਹ ਦਾ ਚੂੜਾ ਅਜੇ ਮੈਲ਼ਾ ਵੀ ਨਹੀਂ ਹੋਇਆ ਸੀ ਕਿ ਰੰਡੇਪਾ ਦੇਖਣਾ ਪਿਆ। ਅੱਜ ਤੱਕ ਜੀਤੂ ਨੂੰ ਦੇਖ ਦੇਖ ਕੇ ਜਿਉਂਦੀ ਰਹੀ ਆ। ਉਹਨੂੰ ਆਸ ਸੀ ਕਿ ਪੁੱਤ ਦਾ ਸੁੱਖ ਮਿਲੂਗਾ ਪਰ ਏਦਾਂ ਲੱਗਦੈ ਕਿ ਉਹ ਵੀ ਨਸੀਬ 'ਚ ਨਹੀਂ।"
ਚਾਚੀ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ:
"ਨਿਹਾਲੀ ਜਿੰਨੀ ਭੋਲੀ ਆ, ਜੀਤੂ ਉਨਾ ਹੀ ਸੰੈਤਾਨ ਆ। ਘਰ ਆਉਂਦਾ ਤਾਂ ਮਾਂ ਨਾਲ ਲੜਦਾ। ਬਾਹਰ ਜਾਂਦਾ ਤਾਂ ਲੋਕਾਂ ਨਾਲ ਲੜਾਈ ਮੁੱਲ ਲੈ ਲੈਂਦਾ। ਸੱਤ ਕੋਹਾਂ ਦਾ ਫੇਰਾ ਪਾ ਲੜਨ ਜਾਂਦਾ । ਅੱਜ ਉਹਨੂੰ ਚੌਧਰੀ ਨੇ ਕੁੱਟਿਆ। ਨੱਕ ਦੀ ਹੱਡੀ ਟੁੱਟ ਗਈ ਆ। ਖੂਨ ਦੇ ਪਰਨਾਲੇ ਵਗ ਗਏ ਆ। ਨਿਹਾਲੀ ਵਿਚਾਰੀ ਦੀਆਂ ਰੋ ਰੋ ਕੇ ਅੱਖਾਂ ਸੁੱਜ ਗਈਆਂ। ਉਹਨੂੰ ਤਾਂ ਜ਼ਿੰਦਗੀ ਦੇ ਅਖੀਰਲੇ ਵਕਤ ਵੀ ਦੁੱਖ ਹੀ ਦੁੱਖ ਮਿਲਿਆ।"  
ਚਾਚੀ ਪਰਮਾਤਮਾ ਨੂੰ ਯਾਦ ਕਰਦੀ ਹੋਈ ਕਾਲੀ ਵੱਲ ਦੇਖਣ ਲੱਗੀ। ਉਹ ਸੋਚਾਂ 'ਚ ਡੁੱਬਿਆ ਹੌਲੀ ਹੌਲੀ ਸਿਰ ਹਿਲਾਉਂਦਾ ਬੋਲਿਆ। 
"ਚਾਚੀ, ਚੌਧਰੀ ਨੇ ਜੀਤੂ ਨੂੰ ਨਜਾਇਜ਼ ਕੁੱਟਿਆ। ਉਹਦਾ ਕੋਈ ਕਸੂਰ ਨਹੀਂ ਸੀ। ਜੇ ਜੀਤੂ ਦੀ ਥਾਂ ਮੈਂ ਹੁੰਦਾ ਤਾਂ ਬਾਂਹ ਮਰੋੜ ਦਿੰਦਾ।"
ਕਾਲੀ ਦੀ ਗੱਲ ਸੁਣ ਕੇ ਚਾਚੀ ਉਹਦੇ ਵੱਲ ਡਰ ਅਤੇ ਹੈਰਾਨੀ ਭਰੀ ਨਿਗ੍ਹਾ ਨਾਲ ਦੇਖਣ ਲੱਗੀ ਅਤੇ ਜਦੋਂ ਉਹ ਦਰਵਾਜ਼ੇ ਵੱਲ ਵਧਿਆ ਤਾਂ ਉਹਨੂੰ ਰੋਕਦੀ ਹੋਈ ਬੋਲੀ:
"ਕਾਕਾ, ਤੂੰ ਕਿੱਥੇ ਚੱਲਿਆਂ? ਆਪਣੇ ਅੰਦਰ ਬੈਠ। ਚੌਧਰੀ ਤੇ ਜੀਤੂ ਦਾ ਝਗੜਾ। ਆਪਾਂ ਉਹਦੇ 'ਚੋਂ ਕੀ ਲੈਣਾਂ।"
ਪਰ ਕਾਲੀ ਦਰਵਾਜ਼ੇ 'ਤੋਂ ਬਾਹਰ ਨਿਕਲ ਗਿਆ ਤਾਂ ਉਹ ਪਿੱਛੇ ਜਾ ਕੇ ਉਹਨੂੰ ਦੇਖਣ ਲੱਗੀ। ਜਦੋਂ ਉਹ ਜੀਤੂ ਦੇ ਘਰ ਵੱਲ ਜਾਣ ਵਾਲੀ ਗਲੀ ਵਿੱਚ ਮੁੜ ਗਿਆ ਤਾਂ ਉਹ ਘਬਰਾ ਗਈ ਅਤੇ ਸੋਚਣ ਲੱਗੀ ਕਿ ਉਹਦੇ ਪਿੱਛੇ ਜਾਵੇ। ਪਰ ਇਸ ਖਿਆਲ ਨਾਲ ਰੁਕ ਗਈ ਕਿ ਜੇ ਘਰ ਸੁੰਨਾ ਰਹਿ ਗਿਆ ਤਾਂ ਪ੍ਰੀਤੋ ਦੇ ਨਿਆਣੇ ਕੋਈ-ਨ-ਕੋਈ ਚੀਜ਼ ਚੁੱਕ ਕੇ ਲੈ ਜਾਣਗੇ।
ਕਾਲੀ ਤੇਜ਼ ਕਦਮ ਪੁੱਟਦਾ ਹੋਇਆ ਚੁਗਾਨ ਵਿੱਚ ਚਲਾ ਗਿਆ। ਉੱਥੇ ਹੁਣ ਕੋਈ ਨਹੀਂ ਸੀ। ਸਿਰਫ ਵੱਛੇ ਅਤੇ ਵੱਛੀਆਂ ਬੰਨੀਆਂ ਹੋਈਆਂ ਸਨ ਜੋ ਚੌਧਰੀਆਂ ਦੀ ਕ੍ਰਿਪਾ ਨਾਲ ਚਮਾਰਾਂ ਤੱਕ ਪਹੁੰਚਦੀਆਂ ਹਨ। ਉਹ ਆਪਣੇ ਆਪ ਨੂੰ ਮੱਛਰ-ਮੱਖੀ ਤੋਂ ਬਚਾਉਣ ਲਈ ਵਾਰ ਵਾਰ ਪੈਰ ਮਾਰ ਰਹੀਆਂ ਸਨ ਅਤੇ ਪੂਛਾਂ ਨੂੰ ਪੱਖੇ ਦੀ ਤਰ੍ਹਾਂ ਇੱਧਰ ਉੱਧਰ ਹਿਲਾ ਰਹੀਆਂ ਸਨ।
ਜਦੋਂ ਉਹ ਜੀਤੂ ਦੇ ਘਰ ਪਹੁੰਚਿਆ ਤਾਂ ਦੋ ਔਰਤਾਂ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਰਹੀਆਂ ਸਨ। ਬਾਬੇ ਫੱਤੂ ਦੀ ਘਰਵਾਲੀ ਹੁਕਮਾ ਜੋ ਲਾਠੀ ਦੇ ਸਹਾਰੇ ਰਾਹ ਲੱਭ ਲੱਭ ਕੇ ਅੱਗੇ ਵੱਧ ਰਹੀ ਸੀ ਅਤੇ ਦੂਸਰੀ ਨਿੱਕੂ ਦੀ ਘਰਵਾਲੀ ਪ੍ਰੀਤੋ ਜੋ ਦੋ ਦਰਜ਼ਨ ਦੇ ਲਗਭਗ ਬੱਚੇ ਜੰਮਣ ਤੋਂ ਬਾਅਦ ਵੀ ਰੰਗਦਾਰ ਦਾਤਣ ਅਤੇ ਤੇਲ ਦੇ ਸਹਾਰੇ ਜਵਾਨੀ ਦੀਆਂ ਹੱਦਾਂ ਅੰਦਰ ਹੀ ਰਹਿਣਾ ਚਾਹੁੰਦੀ ਸੀ। ਬੇਬੇ ਹੁਕਮਾ ਨੇ ਤੇਰ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਪਰ ਉਹਨਾਂ ਵਿੱਚੋਂ ਬਾਰਾਂ ਨੂੰ ਆਪਣੇ ਹੱਥੀਂ ਧਰਤੀ ਦੀ ਗੋਦ ਵਿੱਚ ਲਿਟਾ ਦਿੱਤਾ ਸੀ। ਉਹ ਪਰਮਾਤਮਾ ਦੇ ਡਰ ਕਾਰਨ ਕਦੇ ਸਿੰਕਾਇਤ ਨਹੀਂ ਕਰਦੀ ਸੀ। ਉਸ ਦਾ ਦਿਲ ਏਨਾ ਨਰਮ ਹੋ ਗਿਆ ਸੀ ਕਿ ਉਹ ਕੰਡੇ ਦੀ ਚੋਭ ਨੂੰ ਤਲਵਾਰ ਦਾ ਫੱਟ ਸਮਝ ਆਪਣਾ ਬੁਰਾ ਹਾਲ ਕਰ ਲੈਂਦੀ ਸੀ। ਜੀਤੂ ਦੇ ਨੱਕ ਵਿੱਚੋਂ ਖੂਨ ਵਗਦਾ ਦੇਖਕੇ ਬੇਬੇ ਹੁਕਮਾ ਰੋ ਪਈ ਅਤੇ ਸੁਬਕੀਆਂ ਲੈਂਦੀ ਹੋਈ ਸਿਰਫ ਏਨਾ ਕਹਿ ਸਕੀ ਕਿ ਪਰਮਾਤਮਾ ਤੋਂ ਡਰਨਾ ਚਾਹੀਦਾ ਜੋ ਸਭ ਦਾ ਹੰਕਾਰ ਤੋੜਦਾ ਹੈ।
ਗਲੀ ਵਿੱਚ ਆਉਂਦੀ ਹੋਈ ਉਹ ਪ੍ਰੀਤੋ ਨੂੰ ਇਹ ਹੀ ਸਮਝਾ ਰਹੀ ਸੀ ਕਿ ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਗਰੀਬ ਦੀ ਆਹ ਤਾਂ ਪਲੇਗ ਤੋਂ ਵੀ ਬੁਰੀ ਹੁੰਦੀ ਹੈ। ਪਰ ਪ੍ਰੀਤੋ ਝੱਟ ਦੇਣੀ ਬੋਲੀ:
"ਬੇਬੇ, ਇਹ ਜੀਤੂ ਵੀ ਆਫਤ ਆ, ਆਫਤ। ਇਸ 'ਤੇ ਜਵਾਨੀ ਕੀ ਆਈ ਆ, ਪੂਰਾ ਮੁਸੰਟੰਡਾ ਬਣ ਗਿਆ। ਮੁਹੱਲੇ ਭਰ ਦੀਆਂ ਨਹੁੰਆਂ-ਧੀਆਂ ਨੂੰ ਮੈਲ਼ੀ ਅੱਖ ਨਾਲ ਦੇਖਦਾ। ਤਕੀਏ 'ਤੇ ਬੈਠ ਕੇ ਮੁਟਿਆਰ ਕੁੜੀਆਂ ਦੇ ਗੱਭਰੂ ਮੁੰਡਿਆਂ ਨਾਲ ਰਿਸੰਤੇ ਜੋੜਦਾ। ਜੇ ਇਹਦੀ ਮਾਂ-ਜਾਈ ਭੈਣ ਨਹੀਂ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਰਕਾਰੀ ਸਾਨ੍ਹ ਵਾਂਗ ਚਾਰੇ ਪਾਸੇ ਫਸਲਾਂ ਨੂੰ ਮੂੰਹ ਮਾਰਦਾ ਫਿਰੇ।" 
ਇਹ ਕਹਿ ਕੇ ਪ੍ਰੀਤੋ ਨੇ ਆਪਣੇ ਦਿਲ ਦੀ ਭੜਾਸ ਕੱਢਣ ਦੀ ਕੋਸਿੰਸੰ ਕੀਤੀ ਅਤੇ ਆਪਣੀ ਕੁੜੀ ਲੱਛੋ ਦਾ ਮੰਗੂ ਨਾਲੋਂ ਉਹ ਰਿਸੰਤਾ ਤੋੜ ਦਿੱਤਾ ਜਿਸ ਬਾਰੇ ਜੀਤੂ ਤਕੀਏ ਵਿੱਚ ਬੈਠ ਗੱਲਾਂ ਕਰਿਆ ਕਰਦਾ ਸੀ। ਪਰ ਇਹ ਸਭ ਕੁਝ ਕਹਿ ਦੇਣ ਬਾਅਦ ਵੀ ਪ੍ਰੀਤੋ ਦੇ ਮਨ ਵਿੱਚ ਅਜੇ ਕਸਕ ਰਹਿ ਗਈ ਸੀ। ਉਹ ਬੇਬੇ ਦੇ ਝੁਕੇ ਹੋਏ ਮੋਢਿਆਂ 'ਤੇ ਹੱੰਥ ਰੱਖਦੀ ਹੋਈ ਬੋਲੀ:
"ਬੇਬੇ, ਜੀਤੂ  ਨੇ ਪਰਸੋਂ ਤਕੀਏ ਵਿੱਚ ਕਿਹਾ ਸੀ ਕਿ ਮੰਗੂ ਬਦਮਾਸੰ ਆ, ਲੱਛੋ ਦਾ ਪੇ ਬਦਮਾਸੰ ਆ। ਮੁਹੱਲੇ ਦੀਆਂ ਸਾਰੀਆਂ ਕੁੜੀਆਂ ਬਦਮਾਸੰ ਨੇ। ਚੌਧਰੀਆਂ ਦੇ ਮੁੰਡੇ ਬਦਮਾਸੰ ਨੇ। ।।। ਮੰਗੂ ਨੂੰ ਪਤਾ ਲੱਗ ਗਿਆ ਤਾਂ ਉਹ ਉਹਦੀ ਹੱਡੀ ਪਸਲੀ ਇਕ ਕਰ ਦੇਊਗਾ। ਬਹੁਤ ਜ਼ਹਿਰੀ ਆਦਮੀ ਆ।"
ਬੇਬੇ ਹੁਕਮਾ ਨੇ ਪ੍ਰੀਤੋ ਨੂੰ ਕੋਈ ਜੁਆਬ ਨਹੀਂ ਦਿੱਤਾ ਅਤੇ ਪਰਮਾਤਮਾ ਨੂੰ ਯਾਦ ਕਰਦੀ ਅਗਾਂਹ ਵਧਦੀ ਗਈ। ਪ੍ਰੀਤੋ ਨੇ ਫਿਰ ਗੱਲ ਸੁੰਰੂ ਕੀਤੀ ਤਾਂ ਬੇਬੇ ਰੁਕ ਕੇ ਬੋਲੀ:
"ਪ੍ਰੀਤੋ, ਤੂੰ ਮੈਨੂੰ ਸਮਝਾ ਰਹੀ ਏਂ? ਮੈਂ ਇਸੇ ਮੁਹੱਲੇ ਵਿੱਚ ਰਹਿੰਦੀ ਆਂ।"
ਕਾਲੀ ਉਹਨਾਂ ਦੇ ਕੋਲ ਪਹੁੰਚ ਕੇ ਰੁਕ ਗਿਆ ਅਤੇ ਉਸ ਨੇ ਬੇਬੇ ਹੁਕਮਾ ਨੂੰ ਮੱਥਾ ਟੇਕਿਆ। ਉਹ ਗਰਦਨ ਉਤਾਂਹ ਚੁੱਕ ਕੇ ਅਤੇ ਅੱਖਾਂ 'ਤੇ ਖੱਬੇ ਹੱਥ ਨਾਲ ਛਤਰੀ ਬਣਾ ਕੇ ਕਾਲੀ ਨੂੰ ਪਹਿਚਾਣਨ ਦੀ ਕੋਸਿੰਸੰ ਕਰਦੀ ਹੋਈ ਬੋਲੀ:
"ਪੁੱਤਰਾ ਤੂੰ ਕੋਣ ਆਂ? ਮੈਂ ਪਹਿਚਾਣਿਆ ਨਹੀਂ।"
"ਬੇਬੇ, ਮੈਂ।।।।।।।।।।।" ਕਾਲੀ ਅਜੇ ਆਪਣੀ ਗੱਲ ਵੀ ਪੂਰੀ ਨਹੀਂ ਕਰ ਸਕਿਆ ਸੀ ਕਿ ਪ੍ਰੀਤੋ ਬੋਲ ਪਈ:
"ਬੇਬੇ, ਕਾਲੀ ਆ, ਭਾਬੀ ਪ੍ਰਤਾਪੀ ਦਾ ਭਤੀਜਾ, ਜਿਹੜਾ ਪਰਦੇਸ ਗਿਆ ਹੋਇਆ ਸੀ। ਅੱਜ ਹੀ ਆਇਆ।"
"ਅੱਛਾ ਅੱਛਾ । ਪੁੱਤ ਜੁਗ ਜੁਗ ਜੀਵੇਂ।" 
ਬੇਬੇ ਕਾਲੀ ਨੂੰ ਅਸੀਸ ਦਿੰਦੀ ਹੋਈ ਬੋਲੀ:
"ਪੁੱਤ ਮੈਨੂੰ ਨਜ਼ਰ ਨਹੀਂ ਆਉਂਦਾ। ਜਿੱਧਰ ਦੇਖਦੀ ਆਂ ਬਸ ਪਰਛਾਵੇਂ ਈ ਨਜ਼ਰ ਆਉਂਦੇ ਨੇ। ਹੁਣ ਪ੍ਰਤਾਪੀ ਨੂੰ ਸੁੱਖ ਦੇਵੀਂ। ਤੇਰੇ ਸਿਵਾ ਉਹਦਾ ਕੌਣ ਆਂ? ਤੂੰ ਪਰਦੇਸ ਚਲਾ ਗਿਆ ਤਾਂ ਵਿਚਾਰੀ ਕਿੰਨਾ ਕਿੰਨਾ ਰੋਂਦੀ ਰਹੀ।"
"ਬੇਬੇ, ਬਾਬੇ ਦਾ ਕੀ ਹਾਲ ਆ, ਦਲੀਪਾ ਅੱਜ-ਕੱਲ੍ਹ ਕਿੱਥੇ ਆ?" ਕਾਲੀ ਨੇ ਪੁੱਛਿਆ।
"ਕਾਕਾ, ਤੇਰੇ ਬਾਬੇ ਦਾ ਹਾਲ ਏਦਾਂ ਈ ਆ। ਬੁਢਾਪਾ ਆਪਣੇ ਆਪ ਈ ਸਭ ਤੋਂ ਵੱਡਾ ਰੋਗ ਆ। ਉੱਤੋਂ ਬੀਮਾਰ ਰਹਿੰਦਾ। ਕਦੇ ਖੰਘ ਤੇ ਕਦੇ ਤਾਪ। ਕੋਈ ਨਾ ਕੋਈ ਰੋਗ ਘੇਰੀ ਹੀ ਰੱਖਦਾ।।।।। ਬਾਕੀ ਦਲੀਪਾ।।। ਆਪਣੀ ਮੌਜ ਕਰ ਰਿਹਾ। ਮਹੀਨੇ ਦੋ ਮਹੀਨੀਂ ਚੱਕਰ ਲਾ ਜਾਂਦਾ। ਸੰਹਿਰ 'ਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ। ਆਪਣਾ ਗੁਜ਼ਾਰਾ ਕਰ ਰਿਹਾ।।। ਰਾਜੀ ਖੁਸੰੀ ਰਹੇ।"
ਇਹ ਕਹਿਕੇ ਬੇਬੇ ਹੁਕਮਾ ਨੇ ਠੰਢੀ ਆਹ ਭਰੀ ਜਿਵੇਂ ਬਹੁਤ ਸਾਰੀਆਂ ਗੱਲਾਂ ਨੂੰ ਜ਼ਬਾਨ 'ਤੇ ਆਉਣੋ ਰੋਕ ਦਿੱਤਾ ਹੋਵੇ। ਫਿਰ ਉਹ ਦੁੱਖ ਭਰੀ ਅਵਾਜ਼ ਵਿੱਚ ਬੋਲੀ:
"ਨਿਹਾਲੀ ਦਾ ਦੁੱਖ ਮੈਥੋਂ ਦੇਖਿਆ ਨਹੀਂ ਗਿਆ। ਜੀਤੂ ਤਾਂ ਕੁੱਟ ਖਾ ਕੇ ਮੰਜੇ 'ਤੇ ਪੈ ਗਿਆ, ਉਹ ਵਿਚਾਰੀ ਤੜਪ ਰਹੀ ਆ। ਅੱਛਾ ।।। ਜੋ ਕਰਮਾਂ 'ਚ  ਲਿਖਿਆ ਮਿਲਕੇ ਰਹਿਣਾ।"
ਬੇਬੇ ਦੀ ਗੱਲ ਸੁਣ ਕੇ ਪ੍ਰੀਤੋ ਤੁਨਕ ਕੇ ਬੋਲੀ:
"ਜੀਤੂ ਨੂੰ ਚੌਧਰੀ ਨੇ ਕਿਹੜਾ ਗੜਾਸਾ ਮਾਰਿਆ। ਰੰਡੀ ਮਾਂ ਦੇ ਨਾਲ ਖੇਖਣ ਕਰਦਾ। ਮੰਜੇ 'ਤੇ ਏਦਾਂ ਪਿਆ ਜਿਵੇਂ ਸਿਰ 'ਤੇ ਕੁਹਾੜਾ ਲੱਗਾ ਹੋਵੇ।"
ਕਾਲੀ ਨੇ ਪ੍ਰੀਤੋ ਵੱਲ ਧਿਆਨ ਨਾਲ ਦੇਖਿਆ ਅਤੇ ਕੁਝ ਕਹੇ ਬਿਨਾਂ ਅੱਗੇ ਵੱਧ ਗਿਆ।
ਜਦੋਂ ਉਹ ਜੀਤੂ ਦੇ ਘਰ ਪਹੁੰਚਿਆ ਤਾਂ ਤਾਈ ਨਿਹਾਲੀ ਜੀਤੂ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਸਾਫ ਕਰਨ ਦੀ ਕੋਸਿੰਸੰ ਕਰ ਰਹੀ ਸੀ। ਜੀਤੂ ਚੀਕਦਾ-ਚਿਲਾਉਂਦਾ ਹੋਇਆ ਉਸ ਦੇ ਹੱਥ ਪਰੇ ਕਰ ਦਿੰਦਾ। ਕਾਲੀ ਨੂੰ ਦੇਖ ਕੇ ਤਾਈ ਨਿਹਾਲੀ ਜੀਤੂ ਵੱਲ ਇਸੰਾਰਾ ਕਰਦੀ ਬੋਲੀ:
"ਕਾਲੀ, ਦੇਖ ਚੌਧਰੀ ਨੇ ਇਹਦਾ ਕੀ ਹਾਲ ਕਰ ਦਿੱਤਾ। ਨੱਕ ਨੂੰ ਹੱਥ ਲਾਉਂਦੀ ਆਂ ਤਾਂ ਤੜਪ ਉੱਠਦਾ ਹੈ।।।। ਭਲਾ ਇਹਨੇ ਚੌਧਰੀ ਦਾ ਕੀ ਵਿਗਾੜਿਆ ਸੀ ਜੋ ਇਹਨੂੰ ਪੁਲਸੀਆਂ ਵਾਂਗ ਕੁੱਟ ਸੁੱਟਿਆ ।।। ਪੂਰਾ ਸਾਲ ਉਹਦੀ ਵਗਾਰ ਕਰਦਾ ਰਿਹਾ।।। ਅਤੇ ਇਹਨੂੰ ਸਾਰੀ ਮਿਹਨਤ ਦਾ ਇਹ ਇਨਾਮ ਮਿਲਿਆ।"
ਤਾਈ ਨਿਹਾਲੀ ਮੈਲ਼ਾ ਜਿਹਾ ਕੱਪੜਾ ਲੈ ਕੇ ਜੀਤੂ ਦੇ ਮੂੰਹ ਅਤੇ ਨੱਕ ਤੋਂ ਖੂਨ ਸਾਫ ਕਰਨ ਲੱਗੀ। ਉਹ ਉਹਦੇ ਵੱਲ ਹੱਥ ਵਧਾਉਂਦੀ ਤਾਂ ਜੀਤੂ ਜਾਂ ਤਾਂ ਮੂੰਹ ਪਰੇ ਕਰ ਲੈਂਦਾ ਜਾਂ ਉਹਦਾ ਹੱਥ ਝਟਕ ਦਿੰਦਾ। ਕਾਲੀ ਤਾਈ ਨਿਹਾਲੀ ਦੇ ਹੱਥੋਂ ਕੱਪੜਾ ਲੈਂਦਾ ਹੋਇਆ ਬੋਲਿਆ:
"ਤਾਈ, ਲਿਆ ਮੈਂ ਖੂਨ ਸਾਫ ਕਰਦਾ, ਤੂੰ ਪਾਣੀ ਗਰਮ ਕਰਕੇ ਲਿਆ।"
ਤਾਈ ਨਿਹਾਲੀ ਦੇ ਉੱਠਣ ਤੋਂ ਪਹਿਲਾਂ ਹੀ ਗਿਆਨੋ, ਜਿਹੜੀ ਦਰਵਾਜ਼ੇ ਦੇ ਉਹਲੇ ਖੜੀ ਸੀ, ਝੱਟ ਸਾਹਮਣੇ ਆ ਕੇ ਬੋਲੀ:
"ਤਾਈ ਤੂੰ ਬੈਠ, ਮੈਂ ਪਾਣੀ ਗਰਮ ਕਰ ਦਿੰਦੀ ਆਂ।"
ਕਾਲੀ ਨੇ ਚੌਂਕ ਕੇ ਗਿਆਨੋ ਵੱਲ ਦੇਖਿਆ ਅਤੇ ਨਾਲ ਹੀ ਉਸਦੀਆਂ ਅੱਖਾਂ ਸਾਹਮਣੇ ਛੇ ਸਾਲ ਪਹਿਲਾਂ ਦੀ ਬੇਬਾਕ, ਨਿਡਰ, ਝਗੜਾਲੂ ਅਤੇ ਖੁੱਲ੍ਹੇ ਵਾਲਾਂ ਵਾਲੀ ਗਿਆਨੋ ਘੁੰਮ ਗਈ ਜੋ ਸਾਰਾ ਦਿਨ ਅੱਲੜ੍ਹ ਵਛੇਰੀ ਵਾਂਗ ਗਲੀਆਂ ਵਿੱਚ ਘੁੰਮਦੀ ਫਿਰਦੀ ਸੀ। ਕਿਤੇ ਗਮੀ ਹੋਵੇ ਜਾਂ ਵਿਆਹ, ਝਗੜਾ ਹੋਵੇ ਜਾਂ ਫਸਾਦ , ਇਹ ਕੁੜੀ ਸਾਰਾ ਦਿਨ ਉਸ ਥਾਂ ਹੀ ਮੰਡਰਾਉਂਦੀ ਰਹਿੰਦੀ। ਕਾਲੀ ਨੇ ਗਿਆਨੋ ਵੱਲ ਧਿਆਨ ਨਾਲ ਦੇਖਿਆ ਅਤੇ ਉਸਦੀ ਜਵਾਨੀ ਅਤੇ ਗੁੰਦਵੇਂ ਸਰੀਰ ਵੱਲ ਦੇਖਦਾ ਬੋਲਿਆ:
"ਗਿਆਨੋ, ਤੂੰ ਤਾਂ ਬਹੁਤ ਬੜੀ ਹੋ ਗਈ ਏਂ?"
"ਤੂੰ ਵੀ ਤਾਂ ਵੱਡਾ ਹੋ ਗਿਆਂ।"
ਗਿਆਨੋ ਨੇ ਬੇਬਾਕੀ ਨਾਲ ਜੁਆਬ ਦਿੱਤਾ ਅਤੇ ਫਿਰ ਸੰਰਮਾਉਂਦੀ ਹੋਈ ਬਾਹਰ ਨਿਕਲ ਗਈ। 
ਗਿਆਨੋ ਗਰਮ ਪਾਣੀ ਲੈ ਕੇ ਜੀਤੂ ਦੇ ਮੰਜੇ ਦੇ ਪੈਂਦੀ ਖੜੀ ਹੋ ਗਈ। ਕਾਲੀ ਗਿੱਲਾ ਕੱਪੜਾ ਜੀਤੂ ਦੇ ਬੁੱਲ੍ਹਾਂ ਅਤੇ ਨੱਕ ਦੇ ਹੇਠਾਂ ਫੇਰ ਕੇ ਨਿਚੋੜਦਾ ਤਾਂ ਲਾਲ ਪਾਣੀ ਦੇਖ ਤਾਈ ਨਿਹਾਲੀ ਦਾ ਦਿਲ ਬੈਠ ਜਿਹਾ ਜਾਂਦਾ। ਉਹ ਰੋਂਦੀ ਅਵਾਜ਼ ਵਿੱਚ ਬੋਲੀ:
"ਜੀਤੂ ਦੇ ਅੰਦਰੋਂ ਲਹੂ ਦੇ ਘੜੇ ਨਿਕਲ ਰਹੇ ਆ। ਜੇ ਦੋ ਚਾਰ ਵਾਰ ਏਦਾਂ ਦੀ ਕੁੱਟ ਹੋਰ ਪਈ ਤਾਂ ਇਹ ਇਸ ਦੁਨੀਆਂ-ਜਹਾਨ ਤੋਂ ਜਾਂਦਾ ਰਹੂ।"
ਕਾਲੀ ਹਸਦਾ ਹੋਇਆ ਕਹਿਣ ਲੱਗਾ:
"ਤਾਈ ਇਹ ਖੂਨ ਨਹੀਂ ਪਾਣੀ ਆਂ। ਤੂੰ ਕਿਉਂ ਏਨਾ ਘਬਰਾ ਰਹੀ ਏਂ।"
ਜੀਤੂ ਦੇ ਚਿਹਰੇ ਤੋਂ ਖੂਨ ਸਾਫ ਹੋ ਗਿਆ ਤਾਂ ਕਾਲੀ ਉਹਦੇ ਨੱਕ 'ਤੇ ਗਰਮ ਪਾਣੀ ਦੀ ਟਕੋਰ ਕਰਦਾ ਹੋਇਆ ਜੀਤੂ ਉੱਪਰ ਝੁਕ ਕੇ ਬੋਲਿਆ:
"ਜੀਤੂ ਹੁਣ ਤਬੀਅਤ ਕਿਸ ਤਰ੍ਹਾਂ ਦੀ ਆ? ਦਰਦ ਕੁਝ ਘਟਿਆ?"
ਉਸ ਨੇ ਕੋਈ ਜੁਆਬ ਨਾ ਦਿੱਤਾ। ਸਿਰਫ ਬੇਬਸ ਨਜ਼ਰਾਂ ਨਾਲ ਕਾਲੀ ਵੱਲ ਦੇਖਦਾ ਰਿਹਾ। ਉਹਦੀਆਂ ਅੱਖਾਂ ਵਿੱਚ ਗਹਿਰੀ ਮਿਟੀ ਰੰਗੀ ਧੁੰਦ ਛਾਈ ਹੋਈ ਸੀ। ਉਹ ਕੁਝ ਪਲਾਂ ਲਈ ਕਾਲੀ ਵੱਲ ਦੇਖਦਾ ਰਿਹਾ। ਫਿਰ ਉਹਦਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਘੁੱਟਦਾ ਬੋਲਿਆ:
"ਕਾਲੀ, ਤੂੰ ਤਾਂ ਇਸ ਪਿੰਡ ਤੋਂ ਚਲਾ ਗਿਆ ਸੀ। ਦੁਬਾਰਾ ਇਸ ਨਰਕ ਵਿੱਚ ਕਿਉਂ ਆ ਗਿਆਂ?"
"ਹੋਰ ਕਿੱਥੇ ਜਾਂਦਾ? ਆਦਮੀ ਸਾਰੀਆਂ ਥਾਂਵਾਂ ਤੋਂ ਨਿਰਾਸੰ ਹੋ ਕੇ ਘਰ ਵੱਲ ਹੀ ਮੁੜਦਾ।" ਕਾਲੀ ਨੇ ਜੀਤੂ ਨੂੰ ਸਮਝਾਉਂਦੇ ਹੋਏ ਨਰਮੀ ਨਾਲ ਕਿਹਾ। ਉਹਨੇ ਆਪਣੀਆਂ ਅੱਖਾਂ ਮੀਚ ਲਈਆਂ ਅਤੇ ਮੂੰਹ ਦੂਸਰੇ ਪਾਸੇ ਫੇਰ ਲਿਆ। ਕੁਝ ਪਲਾਂ ਬਾਅਦ ਉਹਨੇ ਮੁੜਕੇ ਕਾਲੀ ਵੱਲ ਦੇਖਿਆ ਜਿਵੇਂ ਉਹਨੂੰ ਉਹਦੀ ਗੱਲ 'ਤੇ ਵਿਸੰਵਾਸ ਨਾ ਆਇਆ ਹੋਵੇ। ਉਹਦੀਆਂ ਅੱਖਾਂ ਵਿੱਚ ਬੇਵਿਸੰਵਾਸੀ ਦੀ ਝਲਕ ਦੇਖ ਕਾਲੀ ਵੀ ਸੋਚ ਵਿੱਚ ਪੈ ਗਿਆ ਅਤੇ ਉਹਨੇ ਮੂੰਹ ਦੂਸਰੇ ਪਾਸੇ ਫੇਰ ਲਿਆ। ਪਰ ਜਦੋਂ ਜੀਤੂ ਨੇ ਆਪਣਾ ਸਵਾਲ ਦੁਹਰਾਇਆ ਤਾਂ ਉਹ ਉਹਦਾ ਮੋਢਾ ਥਪਥਪਾਉਂਦਾ ਹੋਇਆ ਬੋਲਿਆ:
"ਜੀਤੂ, ਆਪਣੇ ਘਰ ਬੈਠ ਕੇ ਦੁਨੀਆਂ ਬਹੁਤ ਵੱਡੀ ਨਜ਼ਰ ਆਉਂਦੀ ਆ, ਪਰ ਗਰੀਬ ਆਦਮੀ ਲਈ ਹਰ ਜਗ੍ਹਾ ਤੰਗ ਆ।" ਫਿਰ ਉਹਨੇ ਗੱਲ ਬਦਲਣ ਲਈ ਤਾਈ ਨਿਹਾਲੀ ਨੂੰ ਕਿਹਾ:
"ਤਾਈ,  ਜੀਤੂ ਨੂੰ ਦੋ ਘੁੱਟ ਚਾਹ ਮਿਲ ਜਾਵੇ ਤਾਂ ਇਹਦੇ ਅੰਦਰ ਗਰਮਾਇਸੰ ਹੋ ਜਾਊਗੀ।"
ਤਾਈ ਨਿਹਾਲੀ ਸੋਚ ਵਿੱਚ ਡੁੱਬੀ ਹੋਈ ਬੋਲੀ:
"ਘਰ ਵਿੱਚ ਗੁੜ ਤਾਂ ਹੈ, ਚਾਹ ਦੀ ਪੱਤੀ ਵੀ ਮਿਲ ਜਾਊ, ਪਰ ਦੁੱਧ ਕਿੱਥੋਂ ਆਊਗਾ? ਚੌਧਰੀਆਂ ਦੇ ਘਰਾਂ ਤੋਂ ਤਾਂ ਲੱਸੀ ਵੀ ਬਹੁਤ ਮੁਸੰਕਿਲ ਨਾਲ ਮਿਲਦੀ ਆ, ਦੁੱਧ ਕੌਣ ਦੇਊਗਾ? ਗਲੀ ਵਿੱਚ ਮੰਗੂ ਦੇ ਘਰ ਮੱਝ ਤਾਂ ਹੈ। ਉੱਥੋਂ ਦੁੱਧ ਤਾਂ ਕੀ ਖਾਲੀ ਭਾਂਡਾ ਵੀ ਵਾਪਸ ਨਹੀਂ ਮਿਲੂ।"
ਗਿਆਨੋ ਨੂੰ ਤਾਈ ਨਿਹਾਲੀ ਦੇ ਇਹ ਸੰਬਦ ਬਹੁਤ ਬੁਰੇ ਲੱਗੇ। ਪਰ ਨਾਲ ਹੀ ਉਹਨੂੰ ਇਹ ਅਹਿਸਾਸ ਹੋਇਆ ਕਿ ਤਾਈ ਨੇ ਜੋ ਕਿਹਾ ਹੈ, ਉਹ ਸੱਚ ਹੈ। ਗਿਆਨੋ ਅਜੇ ਸੋਚ ਹੀ ਰਹੀ ਸੀ ਕਿ ਕੀ ਜੁਆਬ ਦੇਵੇ ਕਿ ਕਾਲੀ ਝੱਟ ਬੋਲ ਪਿਆ:
'ਮੇਰੇ ਘਰ ਦੁੱਧ ਆ। ਸਵੇਰੇ ਚਾਚੀ ਕਿਤਿਉਂ ਲਿਆਈ ਸੀ। ਮੈਂ ਦੌੜ ਕੇ ਲਿਆਉਂਦਾਂ।" ਕਾਲੀ ਦੇ ਜਾਣ ਤੋਂ ਬਾਅਦ ਤਾਈ ਨਿਹਾਲੀ ਪਰਮਾਤਮਾ ਨੂੰ ਯਾਦ ਕਰਦੀ ਗਿਆਨੋ ਨੂੰ ਕਹਿਣ ਲੱਗੀ:
"ਜੀਤੂ ਦੀ ਤਰ੍ਹਾਂ ਕਾਲੀ ਦਾ ਪੇ ਵੀ ਬਹੁਤ ਛੋਟੀ ਉਮਰ ਵਿੱਚ ਮਰ ਗਿਆ ਸੀ। ਕਾਲੀ ਵਿਚਾਰੇ ਨੂੰ ਤਾਂ ਉਹਦੀ ਸੰਕਲ ਵੀ ਯਾਦ ਨਹੀਂ ਹੋਣੀ। ਇਹਦਾ ਪੇ ਬਹੁਤ ਹੌਂਸਲੇ ਵਾਲਾ ਆਦਮੀ ਸੀ। ਪਹਿਲਵਾਨੀ ਕਰਦਾ ਸੀ। ਇੱਜ਼ਤਦਾਰ ਬੰਦਾ ਸੀ। ਚੌਧਰੀ ਵੀ ਘੱਟ ਹੀ ਉਹਦੇ ਮੂੰਹ ਲੱਗਦੇ ਸਨ। ਥਾਣਾ ਤੱਕ ਉਹਦੇ ਕੋਲੋਂ ਡਰਦਾ ਸੀ। ਉਹ ਸੰਰੀਫਾਂ ਦਾ ਸੰਰੀਫ ਅਤੇ ਬਦਮਾਸੰਾਂ ਦਾ ਬਦਮਾਸੰ ਸੀ। ਕਾਲੀ ਦੀ ਮਾਂ ਵੀ ਉਹਦੇ ਮਰਨ ਤੋਂ ਦੋ ਸਾਲ ਬਾਅਦ ਚੱਲ ਵਸੀ। ਪ੍ਰਤਾਪੀ ਵਿਚਾਰੀ ਨੇ ਚੱਪੇ ਗਿਣ ਗਿਣ ਕੇ ਪਾਲਿਆ। ਬਹੁਤ ਚੰਗਾ ਮੁੰਡਾ। ਜੀਤੂ ਤੋਂ ਤਿੰਨ ਮਹੀਨੇ ਵੱਡਾ। ਬਾਹਰ ਤੋਂ ਤਕੜਾ ਹੋ ਕੇ ਆਇਆ।" ਗਿਆਨੋ ਤਾਈ ਨਿਹਾਲੀ ਦੀਆਂ ਗੱਲਾਂ ਬਹੁਤ ਦਿਲਚਸਪੀ ਨਾਲ ਸੁਣ ਰਹੀ ਸੀ। ਜਦੋਂ ਕਾਲੀ ਵਾਪਸ ਆਇਆ ਤਾਂ ਉਹ ਝੇਂਪ ਕੇ ਵਿਹੜੇ ਵਿੱਚ ਚਲੀ ਗਈ।
ਤਾਈ ਨਿਹਾਲੀ ਦੁੱਧ ਲੈ ਕੇ ਚਾਹ ਬਣਾਉਣ  ਲਈ ਵਿਹੜੇ ਵਿੱਚ ਆ ਗਈ। ਕਾਲੀ ਦਰਵਾਜ਼ੇ ਵਿੱਚ ਖੜ ਗਿਆ ਅਤੇ ਚਾਰੇ ਪਾਸੇ ਚੰਗੀ ਤਰ੍ਹਾਂ ਦੇਖ ਜੀਤੂ ਦੇ ਕੋਲ ਆ ਗਿਆ। ਉਹਨੇ ਜੇਬ ਵਿੱਚੋਂ ਇਕ ਬਹੁਤ ਛੋਟੀ ਜਿਹੀ ਗੰਢ ਕੱਢੀ ਅਤੇ ਉਹਦੇ ਵਿੱਚੋਂ ਛੋਟੀ ਜਿਹੀ ਸੰੀਸੰੀ ਕੱਢ ਕੇ ਜੀਤੂ ਨੂੰ ਦਿਖਾਉਂਦਾ ਹੋਇਆ ਬੋਲਿਆ:
"ਹੁਣੇ ਤੇਰੇ ਨੱਕ ਵਿੱਚ ਇਹ ਦਵਾਈ ਲਾਉਂਦਾ ਹਾਂ। ਪਹਿਲਾਂ ਤਾਂ ਇਹ ਦਰਦ ਕਰੂ, ਫਿਰ ਇਕਦਮ ਆਰਾਮ ਆ ਜਾਊ।"
ਕਾਲੀ ਨੇ ਕੱਪੜੇ ਦਾ ਇਕ ਟੋਟਾ ਸੰੀਸੰੀ ਵਿੱਚ ਭਿਉਂ ਕੇ ਕੁਝ ਬੂੰਦਾਂ ਜੀਤੂ ਦੇ ਨੱਕ ਵਿੱਚ ਟਪਕਾ ਦਿੱਤੀਆਂ। ਜੀਤੂ ਦਰਦ ਵਿੱਚ ਕਰਾਹੁਣ ਲੱਗਾ ਅਤੇ ਹੱਥ ਮੂੰਹ 'ਤੇ ਰੱਖ ਲਿਆ।
"ਸਬਰ ਕਰ ਹੁਣੇ ਆਰਾਮ ਆ ਜਾਊ। " ਕਾਲੀ ਨੇ ਉਹਦਾ ਹੱਥ ਮੂੰਹ ਉੱਪਰੋਂ ਪਾਸੇ ਕਰ ਦਿੱਤਾ। ਦੋ-ਚਾਰ ਬੂੰਦਾਂ ਨੱਕ ਤੋਂ ਵਗ ਕੇ ਜੀਤੂ ਦੇ ਉੱਪਰਲੇ ਬੁੱਲ੍ਹ ਤੱਕ ਪਹੁੰਚ ਗਈਆਂ ਅਤੇ ਕੁਝ ਗਲੇ ਵਿੱਚ ਉਤਰ ਗਈਆਂ। ਉਹਨੇ ਉਹਨਾਂ ਨੂੰ ਚੱਟ ਲਿਆ ਅਤੇ ਬੁਰਾ ਜਿਹਾ ਮੂੰਹ ਬਣਾ ਕੇ ਬੋਲਿਆ:
"ਦਾਰੂ (ਸੰਰਾਬ) ਆ ਨਾ?" ਅਤੇ ਫਿਰ ਇਕਦਮ ਖੁਸੰ ਹੋ ਕੇ ਬੋਲਿਆ:
"ਇਹ ਤਾਂ ਠੇਕੇ ਦੀ ਸੰਰਾਬ ਲੱਗਦੀ ਆ।"
ਕਾਲੀ ਜੁਆਬ ਵਿੱਚ ਮੁਸਕਰਾ ਪਿਆ ਅਤੇ ਸੰੀਸੰੀ ਨੂੰ ਕੱਪੜੇ ਵਿੱਚ ਲਪੇਟ ਕੇ ਜੇਬ ਵਿੱਚ ਪਾ ਲਿਆ। ਜੀਤੂ ਉਪਰਲਾ ਬੁੱਲ੍ਹ ਜ਼ਬਾਨ 'ਤੇ ਫੇਰਦਾ ਹੋਇਆ ਬੋਲਿਆ:
"ਇਹ ਤਾਂ ਇਕਦਮ ਠੇਕੇ ਦੀ ਆ। ਦੇਸੀ ਦਾ ਤਾਂ ਸਵਾਦ ਹੀ ਹੋਰ ਹੁੰਦਾ।"
ਕਾਲੀ ਜੁਆਬ ਵਿੱਚ ਫਿਰ ਮੁਸਕਰਾ ਪਿਆ। ਜੀਤੂ ਉੱਠ ਕੇ ਬੈਠਦਾ ਹੋਇਆ ਬੋਲਿਆ:
"ਚਾਹ ਪੀ ਕੇ ਕੀ ਕਰੂੰਗਾ। ਇਹਦੀਆਂ ਦੋ ਘੁੱਟਾਂ ਦੇ ਦੇ। ਦਰਦ ਘੱਟ ਜਾਊਗਾ।" ਉਹਨੇ ਜ਼ੋਰ ਦੇ ਕੇ ਕਿਹਾ।
ਕਾਲੀ ਨੇ ਹੱਸਦਿਆਂ ਉਹਦੇ ਮੂੰਹ ਉੱਤੇ ਹੱਥ ਰੱਖ ਦਿੱਤਾ।
ਤਾਈ ਨਿਹਾਲੀ ਚਾਹ ਲੈ ਕੇ ਆਈ ਤਾਂ ਜੀਤੂ ਨੇ ਬੇਦਿਲੀ ਨਾਲ ਦੋ ਘੁੱਟ ਪੀਤੇ ਅਤੇ ਫਿਰ ਲੰਮਾ ਪੈ ਗਿਆ। ਤਾਈ ਉਹਦਾ ਸਿਰ ਘੁੱਟਣ ਲੱਗੀ। ਉਹਦੇ ਬੁੱਢੇ ਹੱਥਾਂ ਵਿੱਚ ਏਨੀ ਤਾਕਤ ਨਹੀਂ ਸੀ ਕਿ ਜੀਤੂ ਨੂੰ ਆਰਾਮ ਆਉਂਦਾ। ਕਾਲੀ ਨੇ ਤਾਈ ਨੂੰ ਉਠਾ ਦਿੱਤਾ ਅਤੇ ਆਪ ਜੀਤੂ ਦਾ ਸਿਰ ਘੁੱਟਣ ਲੱਗਾ। ਗਿਆਨੋ ਮੰਜੇ ਦੇ ਪੈਂਦੀ ਖੜੀ ਸੀ। ਕਾਲੀ ਕਦੇ ਕਦੇ ਕਨਖੀਆਂ ਰਾਹੀਂ ਉਹਦੇ ਵੱਲ ਦੇਖ ਲੈਂਦਾ। ਥੋੜੀ ਦੇਰ ਬਾਅਦ ਜੀਤੂ ਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਇਕ ਵਾਰ ਫੇਰ ਉਪਰਲੇ ਬੁੱਲ੍ਹ 'ਤੇ ਜ਼ਬਾਨ ਫੇਰਨ ਲੱਗਾ। ਗੁੜ ਦੀ ਮਿਠਾਸ ਦੇ ਸੁਆਦ 'ਤੇ ਉਹਨੇ ਬੁਰਾ ਜਿਹਾ ਮੂੰਹ ਬਣਾਇਆ। ਕਾਲੀ ਨੇ ਜੀਤੂ ਦੇ ਉੱਪਰ ਝੁਕਦਿਆਂ ਹੋਇਆਂ ਦੱਬੀ ਆਵਾਜ਼ ਵਿੱਚ ਪੁੱਛਿਆ:
"ਚੌਧਰੀ ਦੇ ਖੇਤ ਵਿੱਚ ਜਾਨਵਰ ਕੀ ਤੂੰ ਹੱਕੇ ਸੀ?"
"ਨਹੀਂ, ਮੈਂ ਤਾਂ ਉਸ ਵੇਲੇ ਗੜੀ ਦੇ ਭੱਠੇ 'ਤੇ ਸੀ।"
"ਤਾਂ ਫਿਰ ਕਿਹਨੇ ਹੱਕੇ ਸਨ?"
"ਮੈਨੂੰ ਨੀ ਪਤਾ। ਜੀਹਦੀ ਜੀ ਕਰਦਾ ਸਹੁੰ ਖਲਾ ਲੈ।"
ਕਾਲੀ ਦੇ ਇਹਨਾਂ ਸਵਾਲਾਂ ਨਾਲ ਜੀਤੂ ਪਰੇਸੰਾਨ ਜਿਹਾ ਹੋ ਗਿਆ।
"ਮੰਗੂ ਨੇ ਤੇਰਾ ਨਾਂ ਕਿਉਂ ਲਿਆ।" ਕਾਲੀ ਨੇ ਪੁੱਛਿਆ।
ਮੰਗੂ ਦਾ ਨਾਂ ਸੁਣ ਕੇ ਗਿਆਨੋ ਚੁਕੰਨੀ ਹੋ ਗਈ ਅਤੇ ਜੀਤੂ ਵੱਲ ਧਿਆਨ ਨਾਲ ਦੇਖਣ ਲੱਗੀ ਕਿ ਉਹ ਕੀ ਜੁਆਬ ਦਿੰਦਾ ਹੈ। ਉਹ ਉੱਠ ਕੇ ਬੈਠਦਾ ਹੋਇਆ ਬੋਲਿਆ:
"ਇਸ ਲਈ ਕਿ ਮੈਂ ਉਹਨੂੰ ਚੰਗਾ ਨਹੀਂ ਲੱਗਦਾ। ਮੈਂ ਉਹਦੀ ਚੌਧਰ ਨਹੀਂ ਮੰਨਦਾ। ਇਸ ਲਈ ਉਹ ਮੇਰੀ ਜਾਨ ਦਾ ਦੁਸੰਮਣ ਬਣਿਆ ਹੋਇਆ ਹੈ।"
ਕਾਲੀ ਚੁੱਪ ਹੋ ਗਿਆ। ਜੀਤੂ ਲੰਮਾ ਪੈਂਦਾ ਹੋਇਆ ਬੋਲਿਆ:
"ਤੂੰ ਪਿੰਡ ਵਿੱਚ ਰਹੇਂਗਾ ਤਾਂ ਜਲਦੀ ਹੀ ਮੰਗੂ ਦੇ ਰੰਗ ਢੰਗ ਦੇਖ ਲਏਂਗਾ।"
ਗਿਆਨੋ ਡਰੀਆਂ ਨਜ਼ਰਾਂ ਨਾਲ ਕਾਲੀ ਦੇ ਗੰਭੀਰ ਚਿਹਰੇ ਵੱਲ ਦੇਖਦੀ ਰਹੀ। ਉਹ ਨਹੀਂ ਸੀ ਚਾਹੁੰਦੀ ਕਿ ਕਾਲੀ ਅਤੇ ਮੰਗੂ ਵਿਚਕਾਰ ਕਿਸੇ ਤਰ੍ਹਾਂ ਦੀ ਵੈਰ-ਭਾਵਨਾ ਪੈਦਾ ਹੋਵੇ। ਉਹ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਲਾਉਣ ਲਈ ਜੀਤੂ ਦੇ ਮੰਜੇ ਹੇਠਾਂ ਪਏ ਖੂਨ ਨਾਲ ਲਿਬੜੇ ਕੱਪੜਿਆਂ ਦੇ ਟੋਟੇ ਚੁੱਕਣ ਲੱਗੀ।
ਤਾਈ ਨਿਹਾਲੀ ਨੇ ਇਕ-ਦੋ ਵਾਰ ਗਿਆਨੋ ਨੂੰ ਮਨ੍ਹਾਂ ਕੀਤਾ ਪਰ ਜਦੋਂ ਉਹ ਉਹਨਾਂ ਨੂੰ ਸਮੇਟ ਕੇ ਉੱਥੇ ਝਾੜੂ ਲਾਉਣ ਲੱਗੀ ਤਾਂ ਤਾਈ ਖੁਸੰ ਹੋ ਕੇ ਬੋਲੀ:
"ਪੁੱਤ ਰੱਬ ਤੈਨੂੰ ਭਾਗ ਲਾਵੇ। ਤੈਨੂੰ ਰਾਜਾ ਘਰ ਮਿਲੇ।।।" ਤਾਈ ਉਹਨੂੰ ਅਸੀਸ ਦੇ ਰਹੀ ਸੀ ਕਿ ਦਰਵਾਜ਼ੇ 'ਤੇ ਜ਼ੋਰ ਦੀ ਠੋਕਰ ਪਈ ਅਤੇ ਮੰਗੂ ਬਦਮਸਤ ਸਾਨ੍ਹ ਦੀ ਤਰ੍ਹਾਂ ਅੰਦਰ ਵੜ ਕੇ ਜੀਤੂ ਦੇ ਮੰਜੇ ਦੇ ਕੋਲ ਆ ਖੜਾ ਹੋਇਆ। ਗਿਆਨੋ ਨੇ ਝਾੜੂ ਉੱਥੇ ਹੀ ਸੁੱਟ ਦਿੱਤਾ ਅਤੇ ਘਬਰਾਈ ਹੋਈ ਦਰਵਾਜ਼ੇ ਵੱਲ ਵਧਣ ਲੱਗੀ। ਜੀਤੂ ਬੇਚੈਨੀ ਵਿੱਚ ਮੰਜੇ 'ਤੇ ਪਾਸੇ ਬਦਲਣ ਲੱਗਾ।
ਮੰਗੂ ਗਿਆਨੋ ਨੂੰ ਦੇਖ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਤੂੰ ਇੱਥੇ ਕੀ ਕਰ ਰਹੀ ਏਂ। ਘਰ ਚੱਲ ਤੇਰੇ ਟੁੱਕੜੇ ਕਰ ਜ਼ਮੀਨ ਵਿੱਚ ਗੱਡ ਦਊਂਗਾ।" ਗਿਆਨੋ ਡਰ ਕੇ ਕੰਧ ਨਾਲ ਲੱਗ ਗਈ ਅਤੇ ਉਹਦੇ ਨਾਲ ਨਾਲ ਘਿਸਰਦੀ ਹੋਈ ਦਰਵਾਜ਼ੇ ਵੱਲ ਵਧਣ ਲੱਗੀ। ਉਹ ਨਹੀਂ ਸੀ ਚਾਹੁੰਦੀ ਕਿ ਕਾਲੀ ਅੱਗੇ ਮੰਗੂ ਉਹਦੀ ਬੇਇਜ਼ਤੀ ਕਰੇ। ਉਹ ਮੰਗੂ ਦੇ ਬਰਾਬਰ ਪਹੁੰਚੀ ਤਾਂ ਉਹਨੇ ਲਾਠੀ ਦਾ ਸਿਰਾ ਉਹਦੇ ਢਿੱਡ ਵਿੱਚ ਚੋਭ ਦਿੱਤਾ। ਗਿਆਨੋ ਚੀਖਦੀ ਹੋਈ ਬਾਹਰ ਦੌੜ ਗਈ। ਕਾਲੀ ਨੂੰ ਮੰਗੂ ਦੀ ਇਸ ਹਰਕਤ 'ਤੇ ਬਹੁਤ ਗੁੱਸਾ ਆਇਆ। ਤਾਈ ਨਿਹਾਲੀ ਮੰਗੂ ਨੂੰ ਝਿੜਕਦੀ ਹੋਈ ਬੋਲੀ:
"ਕਿਸ ਤਰ੍ਹਾਂ ਦਾ ਨਿਰਦਈ ਆਂ, ਕਸਾਈ ਦੀ ਤਰ੍ਹਾਂ ਕੁੱਟਦਾਂ। ਵਿਚਾਰੀ ਜੀਤੂ ਦਾ ਹਾਲ ਪੁੱਛਣ ਆਈ ਸੀ।" ਫਿਰ ਉਹ ਉਸ ਨੂੰ ਸਮਝਾਉਂਦੀ ਹੋਈ ਬੋਲੀ:
"ਮੰਗੂ ਪੁੱਤ, ਦੇਖ, ਬਰਾਬਰ ਦੀ ਭੈਣ 'ਤੇ ਹੱਥ ਨਹੀਂ ਚੁੱਕਣਾ ਚਾਹੀਦਾ।" ਤਾਈ ਨਿਹਾਲੀ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕਰ ਸਕੀ ਸੀ ਕਿ ਉਹ ਵਿੱਚ ਹੀ ਬੋਲ ਪਿਆ:
"ਚੁੱਪ ਰਹਿ ਮਾਈ, ਜ਼ਿਆਦਾ ਗੱਲਾਂ ਨਾ ਬਣਾਇਆ ਕਰ।" ਅਤੇ ਉਹ ਲਾਠੀ ਦੇ ਆਸਰੇ ਜੀਤੂ ਦੇ ਮੰਜੇ 'ਤੇ ਝੁਕਦਾ ਹੋਇਆ ਬੋਲਿਆ:
"ਜੀਤੂ ਕਿਉਂ ਮਕਰ ਕਰ ਰਿਹੈਂ, ਅਜੇ ਤਾਂ ਕੁਝ ਵੀ ਕੁੱਟ ਨਹੀਂ ਪਈ। ਅਜੇ ਤਾਂ ਥਾਣੇ ਵਾਲੇ ਤੇਰੀ ਹੱਡੀਆਂ ਦਾ ਸੁਰਮਾ ਬਣਾਉਣਗੇ।" ਫਿਰ ਉਹਨੇ ਤਾਈ ਨਿਹਾਲੀ ਨੂੰ ਕਿਹਾ:
"ਮਾਈ, ਤੂੰ ਇਹਨੂੰ ਸਿਰ 'ਤੇ ਚੜ੍ਹਾ ਰੱਖਿਆ। ਉਠਾ ਇਹਨੂੰ, ਐਵੇਂ ਮੰਜਾ ਤੋੜ ਰਿਹਾ। ਜੇ ਗੱਲ ਥਾਣੇ ਪਹੁੰਚ ਗਈ ਤਾਂ ਉਹ ਕੁੱਟ ਕੁੱਟ ਕੇ ਇਹਨੂੰ ਦਿਨ ਵਿੱਚ ਤਾਰੇ ਅਤੇ ਰਾਤ ਨੂੰ ਸੂਰਜ ਦਿਖਾ ਦੇਣਗੇ।।।। ਚੌਧਰੀ ਦੇ ਖੇਤ ਦੁਆਲੇ ਵਾੜ ਲਾ ਰਹੇ ਆ, ਇਹਨੂੰ ਕਹਿ ਉੱਥੇ ਚਲਾ ਜਾਵੇ। ਚੌਧਰੀ ਖੁਸੰ ਹੋ ਜਾਊਗਾ।" 
ਮੰਗੂ ਨੇ ਅਜੇ ਤੱਕ ਕਾਲੀ ਨਾਲ ਕੋਈ ਗੱਲ ਨਹੀਂ ਕੀਤੀ ਸੀ। ਉਹ ਉਹਨੂੰ ਧਿਆਨ ਨਾਲ ਦੇਖਦਾ ਹੋਇਆ ਬੋਲਿਆ:
"ਸੁਣਾ ਕਾਲੀ, ਤੈਨੂੰ ਤਾਂ ਸੰਹਿਰ ਦਾ ਖਾਣਾ ਘੇ ਦੀ ਤਰ੍ਹਾਂ ਲੱਗਿਆ। ਮਰਿਅਲ ਵੱਛੇ ਵਰਗਾ ਗਿਆ ਸੀ ਅਤੇ ਸਾਨ੍ਹ ਦੀ ਤਰ੍ਹਾਂ ਪਲਕੇ ਆਇਆਂ। ।।। ਖੈਰ ਪਿੰਡ 'ਚ ਰਿਹਾ ਤਾਂ ਦੋ ਮਹੀਨਿਆਂ ਵਿੱਚ ਸਾਰੀ ਚਰਬੀ ਢਲ ਜਾਊਗੀ। ਇਥੇ ਕਿਸੇ ਨੂੰ ਹਰਾਮ ਦੀ ਰੋਟੀ ਨਹੀਂ ਮਿਲਦੀ।"
"ਜੇ ਇਥੇ ਸਾਰੇ ਹਲਾਲ ਦੀ ਰੋਟੀ ਖਾਂਦੇ ਆ ਤਾਂ ਮੈਂ ਵੀ ਉਹ ਹੀ ਖਾਊਂਗਾ।" ਕਾਲੀ ਨੇ ਏਨਾ ਕਿਹਾ ਅਤੇ ਚੁੱਪਚਾਪ ਬੈਠਾ ਰਿਹਾ। 
ਮੰਗੂ ਥੋੜ੍ਹੀ ਦੇਰ ਤੱਕ ਖਾਮੋਸੰੀ ਨਾਲ ਕਮਰੇ ਵਿੱਚ ਏਧਰ-ਉਧਰ ਦੇਖਦਾ ਰਿਹਾ। ਜਦੋਂ ਉਹਦੀ ਨਜ਼ਰ ਚਾਹ ਦੇ ਖਾਲੀ ਗਿਲਾਸ 'ਤੇ ਪਈ ਤਾਂ ਉਹ ਜੀਤੂ ਵਲ ਇਵੇਂ ਦੇਖਣ ਲੱਗਾ, ਜਿਵੇਂ ਉਸ ਦਾ ਘੋਰ ਪਾਪ ਫੜ ਲਿਆ ਹੋਵੇ। ਉਹ ਅੱਖਾਂ ਨਚਾਉਂਦਾ ਹੋਇਆ ਧਮਕੀ ਭਰੇ ਲਹਿਜੇ ਵਿੱਚ ਬੋਲਿਆ:
"ਐਸੰ ਕਰ ਰਿਹਾਂ ਅੱਜਕਲੱ੍ਹ, ਚਾਹ ਪੀਂਦਾ। ਦੁੱਧ ਉਹ ਰੰਡੀ ਦੇ ਗਈ ਹੋਣੀ ਆਂ। ਮੈਂ ਵੀ ਸੋਚਦਾ ਸੀ ਕਿ ਮੰਹਿ ਦੋ ਵੱਟੀਆਂ ਦੁੱਧ ਦਿੰਦੀ ਆ, ਪਰ ਕਾੜ੍ਹਨਾ ਫਿਰ ਵੀ ਖਾਲੀ ਹੀ ਰਹਿੰਦਾ। ਹੁਣੇਂ ਜਾ ਕੇ ਹੀ ਉਹਦੀ ਖਬਰ ਲੈਂਦਾਂ।" ਮੰਗੂ ਨੇ ਘੂਰ ਕੇ ਸਾਰਿਆਂ ਵੱਲ ਦੇਖਿਆ ਅਤੇ ਲਾਠੀ ਪਟਕਾਉਂਦਾ ਹੋਇਆ ਬਾਹਰ ਨਿਕਲ ਗਿਆ। 
ਉਹਦੇ ਜਾਣ ਤੋਂ ਬਾਅਦ ਕੁਝ ਸਮਾਂ ਸਾਰੇ ਜਣੇ ਚੁੱਪ ਬੈਠੇ ਰਹੇ। ਕਾਲੀ ਨੇ ਜੀਤੂ ਵੱਲ ਦੇਖਿਆ ਅਤੇ ਸੋਚ ਵਿੱਚ ਡੁੱਬਿਆ ਹੋਇਆ ਬੋਲਾ:
"ਮੰਗੂ ਤਾਂ ਬਹੁਤ ਅੱਗੇ ਨਿਕਲ ਚੁੱਕਿਆ।"
ਜੀਤੂ ਨੇ ਬਹੁਤ ਕਮਜ਼ੋਰ ਅਵਾਜ਼ ਵਿੱਚ ਜੁਆਬ ਦਿੱਤਾ:
"ਆਪ ਸਾਰਾ ਦਿਨ ਚੌਧਰੀ ਦੀ ਦਹਿਲੀਜ ਚੱਟਦਾ ਰਹਿੰਦਾ ਅਤੇ ਇਥੇ ਸਾਰਿਆਂ 'ਤੇ ਰੋਬ ਪਾਉਂਦਾ ਆ। ਸਾਰੇ ਮੁਹੱਲੇ ਨੂੰ ਗਾਲ੍ਹਾਂ ਕੱਢਦਾ। ਨ ਬੜੇ ਦੀ ਸੰਰਮ, ਨ ਛੋਟੇ ਦਾ ਲਿਹਾਜ਼। ਪ੍ਰੀਤੋ ਦੀ ਲੱਛੋ ਨੂੰ ਦਿਨ ਦਿਹਾੜੇ ਗਲੀ ਵਿੱਚ ਘੇਰ ਲੈਂਦਾ।"
ਇਹ ਸੁਣ ਕੇ ਤਾਈ ਨਿਹਾਲੀ ਜੀਤੂ ਦੇ ਸਾਹਮਣੇ ਹੱਥ ਜੋੜਦੀ ਹੋਈ ਬੋਲੀ:
"ਪੁੱਤਰਾ, ਤੂੰ ਚੁੱਪ ਰਹਿ। ਮੰਗੂ ਜਾਣੇ, ਲੱਛੋ ਦੇ ਮਾਪੇ ਜਾਣਨ।।।। ਤੈਂ ਕੀ ਲੈਣਾ।।। ਤੇਰੇ ਨੱਕ ਵਿੱਚੋਂ ਤਾਂ ਅਜੇ ਤੱਕ ਸਵੇਰ ਦੀ ਕੁੱਟ ਕਾਰਨ ਖੂਨ ਵਗ ਰਿਹਾ।"
ਕੁਛ ਸਮੇਂ ਬਾਅਦ ਕਾਲੀ ਉੱਠ ਕੇ ਗਲੀ ਵਿੱਚ ਆ ਗਿਆ। ਜਦੋਂ ਉਹ ਮੰਗੂ ਦੇ ਘਰ ਸਾਹਮਣੇ ਪਹੁੰਚਿਆ ਤਾਂ ਅੰਦਰੋਂ ਗਿਆਨੋ ਦੀਆਂ ਚੀਕਾਂ ਅਤੇ ਮੰਗੂ ਦੀਆਂ ਗਾਲ੍ਹਾਂ ਦੀਆਂ ਮਿਲੀਆਂ-ਜੁਲੀਆਂ ਅਵਾਜ਼ਾਂ ਆ ਰਹੀਆਂ ਸਨ। ਕਾਲੀ ਕੁਝ ਪਲਾਂ ਲਈ ਦਰਵਾਜ਼ੇ ਦੇ ਸਾਹਮਣੇ ਰੁੱਕ ਗਿਆ ਪਰ ਚੀਕਾਂ ਅਤੇ ਗਾਲ੍ਹਾਂ ਸੁਣ ਕੇ ਉਹਦਾ ਮਨ ਕੰਬਣ ਲੱਗਾ ਅਤੇ ਉਹ ਉਹਨਾਂ ਤੋਂ ਪਿੱਛਾ ਛੁਡਵਾਉਣ ਲਈ ਤੇਜ਼-ਤੇਜ਼ ਕਦਮ ਚੁੱਕਦਾ ਹੋਇਆ ਆਪਣੇ ਘਰ ਆ ਗਿਆ।


5
ਕਾਲੀ ਜਦੋਂ ਵੀ ਕੋਠੜੀ ਵਿੱਚ ਲੰਮਾ ਪੈਂਦਾ ਤਾਂ ਉਹਨੂੰ ਇਹ ਹੀ ਡਰ ਲੱਗਾ ਰਹਿੰਦਾ ਕਿ ਛੱਤ ਉਸ ਦੇ ਉੱਪਰ ਆ ਡਿਗੂਗੀ। ਕੰਧਾਂ ਉਹਨੂੰ ਆਪਣੇ ਮਲਬੇ ਦੇ ਹੇਠਾਂ ਦੱਬ ਲੈਣਗੀਆਂ। ਛੱਤ ਥਾਂ ਥਾਂ ਹੇਠਾਂ ਵੱਲ ਝੁਕੀ ਹੋਈ ਸੀ ਅਤੇ ਮੈਲ਼ੇ-ਮੈਲ਼ੇ ਜਾਲੇ ਲਟਕ ਰਹੇ ਸਨ। ਸਰਕੰਡਿਆਂ ਤੋਂ ਮਿੱਟੀ ਡਿਗਦੀ ਰਹਿੰਦੀ ਸੀ। ਸੰਤੀਰਾਂ ਨੂੰ ਘੁਣ ਨੇ ਖਾ ਲਿਆ ਸੀ ਅਤੇ ਸਰਕੰਡਿਆਂ ਤੋਂ ਉੱਪਰ ਮਿੱਟੀ ਨੂੰ ਚੂਹਿਆਂ ਨੇ ਖੋਖਲਾ ਕਰ ਕੇ ਆਪਣੇ ਘਰ ਬਣਾ ਲਏ ਸਨ। ਛੱਤ ਨੂੰ ਖੜਾ ਰੱਖਣ ਲਈ ਕਈ ਥੰਮੀਆਂ ਦਾ ਸਹਾਰਾ ਦਿੱਤਾ ਹੋਇਆ ਸੀ। ਫਰਸੰ ਸਿੱਲ੍ਹਾ ਸੀ ਅਤੇ ਕੋਠੜੀ ਵਿੱਚ ਹਰ ਵੇਲੇ ਅੰਨੀ ਅੱਖ ਵਰਗਾ ਹਨ੍ਹੇਰਾ ਛਾਇਆ ਰਹਿੰਦਾ ਸੀ। ਕੰਧਾਂ ਕੁੱਬੀਆਂ ਹੋ ਗਈਆਂ ਸਨ ਅਤੇ ਕਿਸੇ ਵੀ ਵਕਤ ਛੱਤ ਸਮੇਤ ਧੜੱਮ ਹੇਠਾਂ ਡਿਗ ਸਕਦੀਆਂ ਸਨ।   
ਕਾਲੀ ਨੇ ਕੋਠੇ ਦੇ ਅੰਦਰ ਧਿਆਨ ਨਾਲ ਚਾਰੇ ਪਾਸੇ ਦੇਖਿਆ ਅਤੇ ਫਿਰ ਉੱਠ ਕੇ ਛੱਤ 'ਤੇ ਚਲਾ ਗਿਆ। ਛੱਤ ਵੀ ਬੋਦੀ ਹੋ ਚੁੱਕੀ ਸੀ ਅਤੇ ਲੇਪ ਨਾ ਹੋਣ ਕਾਰਨ ਉਸ ਉੱਪਰ ਰੇਤ ਜਿਹੀ ਵਿਛੀ ਹੋਈ ਸੀ। ਉਹ ਪੌੜੀ ਦੇ ਅਖੀਰਲੇ ਡੰਡੇ 'ਤੇ ਖੜਾ ਚੌਧਰੀਆਂ ਅਤੇ ਮਹਾਜਨਾਂ ਦੇ ਮਕਾਨਾਂ ਅਤੇ ਪੱਕੇ ਚੁਬਾਰਿਆਂ ਨੂੰ ਦੇਖਣ ਲੱਗਾ। ਚਮ੍ਹਾਰਲੀ ਦੇ ਕੱਚੇ ਕੋਠਿਆਂ ਦੇ ਮੁਕਾਬਲੇ ਉਹ ਚੁਬਾਰੇ ਅਤੇ ਪੱਕੇ ਮਕਾਨ ਬਹੁਤ ਹੀ ਚੰਗੇ ਲੱਗ ਰਹੇ ਸਨ। ਉਹ ਬਹੁਤ ਦੇਰ ਤੱਕ ਉਹਨਾਂ ਵੱਲ ਦੇਖਦਾ ਰਿਹਾ ਅਤੇ ਸੋਚਣ ਲੱਗਾ ਕਿ ਉਹ ਵੀ ਆਪਣੇ ਕੋਠੇ ਨੂੰ ਢਾਹ ਕੇ ਪੱਕਾ ਮਕਾਨ ਬਣਾਊਗਾ। ਉਸ ਉੱਪਰ ਇਕ ਚੁਬਾਰਾ ਵੀ ਪਾਊਗਾ। ਇਹ ਖਿਆਲ ਉਸ ਦੇ ਦਿਮਾਗ ਵਿੱਚ ਏਨੀ ਛੇਤੀਂ ਮਜ਼ਬੂਤ ਹੋ ਗਿਆ ਕਿ ਉਹ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਹੋਇਆ ਦੇਖਣ ਲਈ ਬੇਕਰਾਰ ਹੋ ਗਿਆ। ਉਹਨੇ ਦਿਮਾਗ ਵਿੱਚ ਮਕਾਨ ਦਾ ਨਕਸੰਾ ਵੀ ਬਣਾ ਲਿਆ ਅਤੇ ਹੇਠਾਂ ਉਤਰਦਾ ਹੋਇਆ ਚਾਚੀ ਨੂੰ ਬਹੁਤ ਉੱਚੀ ਅਵਾਜ਼ ਵਿੱਚ ਅਵਾਜ਼ਾਂ ਦੇਣ ਲੱਗਾ। ਜਦੋਂ ਚਾਚੀ ਨੇ ਕੋਈ ਜੁਆਬ ਨਾ ਦਿੱਤਾ ਤਾਂ ਉਹ ਅਵਾਜ਼ਾਂ ਮਾਰਦਾ ਗਲੀ ਵਿੱਚ ਆ ਗਿਆ ਅਤੇ ਪ੍ਰੀਤੋ ਦੇ ਘਰੋਂ ਚਾਚੀ ਨੂੰ  ਸੱਦ ਕੇ ਅੰਦਰ ਲੈ ਆਇਆ। ਕਾਲੀ ਚਾਚੀ ਨੂੰ ਮੰਜੇ 'ਤੇ ਬਿਠਾ ਖੁਦ ਉਸ ਦੇ ਪੈਰਾਂ ਵਿੱਚ ਬੈਠਦਾ ਹੋਇਆ ਬੋਲਿਆ:
"ਚਾਚੀ, ਮੈਂ ਇਕ ਗੱਲ ਸੋਚੀ ਆ।"
"ਕੀ?" ਚਾਚੀ ਨੇ ਇਸ ਖਿਆਲ ਨਾਲ ਖੁਸੰ ਹੋ ਕੇ ਕਿਹਾ ਕਿ ਸੰਾਇਦ ਕਾਲੀ ਆਪਣੇ ਵਿਆਹ ਬਾਰੇ ਗੱਲ ਕਰਨੀ ਚਾਹੁੰਦਾ।
"ਚਾਚੀ, ਮੈਂ ਸੋਚ ਰਿਹਾਂ ਕਿ ਕੋਠੇ ਨੂੰ ਢਾਹ ਕੇ ਪੱਕਾ ਮਕਾਨ ਬਣਾ ਲਵਾਂ। ਇਹ ਮਕਾਨ ਆਪਣੀ ਉਮਰ ਬਿਤਾ ਚੁੱਕਿਆ।" ਕਾਲੀ ਨੇ ਟੁੱਟੇ ਹੋਏ ਦਰਵਾਜ਼ਿਆਂ, ਬੋਦੀਆਂ ਕੰਧਾਂ ਅਤੇ ਝੁਕੀ ਹੋਈ ਛੱਤ ਵੱਲ ਇਸੰਾਰਾ ਕਰਦਿਆਂ ਹੋਇਆਂ ਕਿਹਾ।
ਉਹਦੀ ਆਵਾਜ਼ ਸੁਣ ਕੇ ਚਾਚੀ ਨੇ ਹੱਥ ਵਿੱਚੋਂ ਅਟੇਰਨ ਰੱਖ ਦਿੱਤਾ ਅਤੇ ਅੱਖਾਂ 'ਚੋਂ ਪਾਣੀ ਪੂੰਝਦੀ ਹੋਈ ਬੋਲੀ:
"ਪੁੱਤ ਤੇਰਾ ਬਾਪ ਦਾਦੇ ਇਸ ਹੀ ਮਕਾਨ ਵਿੱਚ ਰਹੇ। ਇੱਥੇ ਹੀ ਪੈਦਾ ਹੋਏ ਅਤੇ ਉਹਨਾਂ ਇੱਥੇ ਹੀ ਆਪਣੇ ਸਵਾਸ ਪੂਰੇ ਕੀਤੇ। ਉਹਨਾਂ ਦੇ ਸਮਿਆਂ ਵਿੱਚ ਵੀ ਕੁਝ ਨਾ ਕੁਝ ਟੁੱਟਦਾ ਰਹਿੰਦਾ ਸੀ। ਕੰਧ ਡਿਗੀ ਤਾਂ ਨਵੀਂ ਬਣਾ ਦਿੱਤੀ। ਸੰਤੀਰ  ਟੁੱਟਿਆ ਤਾਂ ਉਹਨੂੰ ਥੰਮੀ ਦਾ ਸਹਾਰਾ ਦੇ ਦਿੱਤਾ। ਛੱਤ ਤੋਂ ਮਿੱਟੀ ਡਿਗਣ ਲੱਗੀ ਤਾਂ ਸਰਕੰਡੇ ਬਦਲ ਦਿੱਤੇ ਅਤੇ ਪਾਣੀ ਚੋਣ ਲੱਗਾ ਤਾਂ ਉੱਪਰ ਮਿੱਟੀ ਪਾ ਦਿੱਤੀ।।।। ਇਹ ਦਰਵਾਜ਼ਾ ਵੀ ਤੇਰੇ ਚਾਚੇ ਨੇ ਲਾਇਆ ਸੀ ਨਹੀਂ ਪਹਿਲਾਂ ਤਾਂ ਸਰਕੰਡਿਆਂ ਦੀ ਖਿੜਕੀ ਹੀ ਹੁੰਦੀ ਸੀ।।। ਤੂੰ ਚਾਰ ਪੈਸੇ ਕਮਾ ਕੇ ਲਿਆਇਆਂ ਤਾਂ ਉਹਨਾਂ ਨੂੰ ਸੰਭਾਲ ਕੇ ਰੱਖ।।। ਕੱਲ੍ਹ ਨੂੰ ਤੇਰੇ ਵਿਆਹ ਹੋਊਗਾ ਤਾਂ ਕੰਮ ਆਉਣਗੇ। ਤੂੰ ਮੈਨੂੰ ਛੱਪੜ ਤੋਂ ਮਿੱਟੀ ਲਿਆ ਦੇ ਮੈਂ ਸਾਰੇ ਮਕਾਨ ਨੂੰ ਲੇਪ ਕਰ ਦਊਂਗੀ।" 
"ਨਹੀਂ ਚਾਚੀ ਮੈਂ ਨਵਾਂ ਮਕਾਨ ਬਣਾਊਂਗਾ। ਪੈਸੇ ਖਰਚ ਹੋ ਗਏ ਤਾਂ ਕੀ ਹੋਇਆ, ਹੋਰ ਕਮਾ ਲਊਂਗਾ।" ਕਾਲੀ ਚਾਚੀ ਦੇ ਗੋਡੇ ਫੜ ਕੇ ਬੋਲਿਆ, "ਚਾਚੀ, ਜਦੋਂ ਤੂੰ ਐਨਕ ਲਾ ਕੇ ਪੱਕੇ ਵਿਹੜੇ 'ਚ ਚਰਖਾ ਕੱਤੂੰਗੀ, ਤਾਂ ਚੌਧਰਾਣੀਆਂ ਵੀ ਤੇਰੇ ਨਾਲ ਈਰਖਾ ਕਰਨਗੀਆਂ।"
ਕਾਲੀ ਦੀਆਂ ਗੱਲਾਂ 'ਤੇ ਚਾਚੀ ਖੁਸੰ ਸੀ ਅਤੇ ਨਾਲ ਹੀ ਹੈਰਾਨ ਵੀ। ਉਹ ਸੋਚ ਰਹੀ ਸੀ ਕਿ ਅੱਜ ਇਸ ਛੋਕਰੇ ਨੂੰ ਕੀ ਹੋ ਗਿਆ। ਇਹ ਅਣਹੋਣੀਆਂ ਗੱਲਾਂ ਕਿਉਂ ਕਰਨ ਲੱਗਿਆ। ਭਲਾ ਅੱਜ ਤੱਕ ਇਸ ਮੁਹੱਲੇ ਵਿੱਚ ਕਿਸੇ ਨੇ ਮਕਾਨ ਨੂੰ ਪੱਕੀਆਂ ਇੱਟਾਂ ਲਾਈਆਂ। ਚਾਚੀ ਨੇ ਮਨ-ਹੀ-ਮਨ ਵਿੱਚ ਮੰਨਤ ਮੰਗੀ ਕਿ ਕਾਲੀ ਏਦਾਂ ਦੀਆਂ ਗੱਲਾਂ ਕਰਨੀਆਂ ਛੱਡ ਦੇਵੇ। ਜਦੋਂ ਕਾਲੀ ਨੇ ਚਾਚੀ ਦੀ ਇਜਾਜ਼ਤ ਲਈ ਜ਼ੋਰ ਪਾਇਆ ਤਾਂ ਉਹ ਅਟੇਰਨ ਚੁੱਕਦੀ ਹੋਈ ਬੋਲੀ:
"ਕਾਕਾ, ਮੈਂ ਕੀ ਦੱਸਾਂ। ਤੂੰ ਜੋ ਠੀਕ ਸਮਝਦਾਂ ਉਹ ਕਰ। ਤੇਰੀ ਅਕਲ ਮੇਰੀ ਅਕਲ ਤੋਂ ਵੱਡੀ ਆ।"
ਕਾਲੀ ਨੇ ਚਾਚੀ ਨੂੰ ਬਾਹਾਂ ਵਿੱਚ ਚੁੱਕ ਲਿਆ ਅਤੇ ਉਹਨੂੰ ਦੋ ਤਿੰਨ ਘੁੰਮਾਟਣੀਆਂ ਦੇ ਦਿੱਤੀਆਂ। ਚਾਚੀ ਕਰਾਹੁੰਦੀ ਹੋਈ ਬੋਲੀ:
"ਹਟ ਕਾਕਾ, ਮੇਰੀ ਤਾਂ ਜਾਨ ਨਿਕਲ ਗਈ। ਜੋੜ-ਜੋੜ ਹਿੱਲ ਗਿਆ। ਮੇਰੇ ਸਰੀਰ ਵਿੱਚ ਹੁਣ ਤਾਕਤ ਨਹੀਂ ਰਹੀ।"
ਕਾਲੀ ਨੇ ਚਾਚੀ ਨੂੰ ਮੰਜੇ 'ਤੇ ਬਿਠਾ ਦਿੱਤਾ ਅਤੇ ਆਪ ਜੁੱਤੀ ਪਾ ਕੇ ਝੂਮਦਾ ਹੋਇਆ ਦੁਕਾਨਾਂ ਵੱਲ ਚਲਾ ਗਿਆ ਤਾਂ ਕਿ ਮਕਾਨ ਬਾਰੇ ਛੱਜੂ ਸੰਾਹ ਨਾਲ ਸਲਾਹ ਕਰ ਸਕੇ। ਨਵੇਂ ਮਕਾਨ ਦਾ ਨਕਸੰਾ ਉਹਦੇ ਦਿਮਾਗ ਵਿੱਚ ਵੱਖ ਵੱਖ ਸੰਕਲਾਂ ਵਿੱਚ ਉੱਭਰ ਰਿਹਾ ਸੀ ਅਤੇ ਉਹ ਮਹਾਜਨਾਂ ਦੀ ਗਲੀ ਵਿੱਚ ਜਾਂਦਾ ਹੋਇਆ ਹਰੇਕ ਮਕਾਨ ਨੂੰ ਧਿਆਨ ਨਾਲ ਦੇਖ ਰਿਹਾ ਸੀ।
ਕਾਲੀ ਛੱਜੂ ਸੰਾਹ ਦੀ ਦੁਕਾਨ 'ਤੇ ਪਹੁੰਚਿਆ ਤਾਂ ਉੱਥੇ ਕਾਫੀ ਭੀੜ ਸੀ। ਸੰਾਹ ਸੌਦਾ ਦੇਣ ਵਿੱਚ ਰੁਝਿਆ ਹੋਇਆ ਸੀ। ਉਹ ਦਰਵਾਜ਼ੇ ਦੇ ਨਾਲ ਖੜਾ ਹੋ ਗਿਆ ਤਾਂ ਕਿ ਛੱਜੂ ਸੰਾਹ ਦੀ ਨਿਗ੍ਹਾ ਉਸ ਤੱਕ ਪਹੁੰਚੇ ਤਾਂ ਉਹ ਉਹਨੂੰ ਬੰਦਗੀ ਕਰੇ। ਕਾਲੀ  ਉਹਨੂੰ ਕੰਮ ਕਰਦੇ ਨੂੰ ਦਿਲਚਸਪੀ ਨਾਲ ਦੇਖਣ ਲੱਗਾ। ਦੁਕਾਨ 'ਤੇ ਗਾਹਕਾਂ ਦੀ ਭੀੜ ਵੱਧ ਰਹੀ ਸੀ। ਪਰ ਛੱਜੂ ਸੰਾਹ ਦੀ ਹਰ ਇਕ 'ਤੇ ਨਿਗ੍ਹਾ ਸੀ। ਕੀ ਮਜਾਲ ਆ ਕੋਈ ਸੌਦਾ ਲਏ ਬਿਨਾਂ ਵਾਪਸ ਚਲਾ ਜਾਵੇ। ਛੱਜੂ ਸੰਾਹ ਨੂੰ ਬਹੁਤ ਜ਼ਿਆਦ ਰੁਝਿਆ ਦੇਖ ਕੇ ਕਾਲੀ ਨਿਰਾਸੰ ਹੋ ਗਿਆ ਅਤੇ ਵਾਪਸ ਜਾਣ ਲਈ ਦਰਵਾਜ਼ੇ ਤੋਂ ਹੱਟ ਗਿਆ। ਛੱਜੂ ਸੰਾਹ ਦੀ ਨਿਗ੍ਹਾ ਉਹਦੇ ਵੱਲ ਵੀ ਸੀ। ਉਹ ਝੱਟ ਬੋਲ ਪਿਆ:
"ਕਿੱਥੇ ਚੱਲਿਆਂ ਬਾਬੂ ਕਾਲੀ ਦਾਸ, ਬੋਰੀ 'ਤੇ ਬੈਠੋ, ਮੈਂ ਸਾਰਿਆਂ ਨੂੰ ਸੌਦਾ ਤੋਲ ਦੇਵਾਂ, ਫਿਰ ਬੈਠ ਕੇ ਆਰਾਮ ਨਾਲ ਗੱਲਾਂ ਕਰਾਂਗੇ।"
ਕਾਲੀ ਥੜੇ 'ਤੇ ਇਕ ਪਾਸੇ ਵਿਛੀ ਹੋਈ ਪਾਟੀ-ਜਿਹੀ ਬੋਰੀ 'ਤੇ ਬੈਠ ਗਿਆ। ਥੜੇ ਦੇ ਦੂਜੇ ਪਾਸੇ ਵੜੇਵਿਆਂ ਅਤੇ ਖਲ ਦੀਆਂ ਖੁੱਲ੍ਹੀਆਂ ਬੋਰੀਆਂ ਪਈਆਂ ਸਨ ਅਤੇ ਨਾਲ ਵੱਡੀ ਤੱਕੜੀ ਅਤੇ ਵੱਟੇ ਪਏ ਸਨ। ਥੜੇ ਦੇ ਪਿਛਲੇ ਪਾਸੇ ਦਾਲਾਨ ਸੀ ਜਿਹਦੇ ਇਕ ਕੋਨੇ ਵਿੱਚ ਬਜਾਜੀ ਦੀ ਅਲਮਾਰੀ ਸੀ। ਉਸ ਦੇ ਸਾਹਮਣੇ ਇਕ ਬਹੁਤ ਮੈਲ਼ੀ ਚਾਦਰ ਵਿਛੀ ਹੋਈ ਸੀ। ਅਲਮਾਰੀ ਦੇ ਨਾਲ ਲੱਕੜੀ ਦੀ ਸੰਦੂਕੜੀ ਅਤੇ ਉਹਦੇ ਨਾਲ ਲੋਹੇ ਦਾ ਗੱਜ ਪਿਆ ਸੀ। ਦੂਸਰੇ ਖੂੰਜੇ ਵਿੱਚ ਕਈ ਛੋਟੀਆਂ-ਵੱਡੀਆਂ ਬੋਰੀਆਂ ਸਨ। ਉਹਨਾਂ ਦੇ ਪਿੱਛੇ ਟੀਨ ਦੇ ਛੋਟੇ-ਵੱਡੇ ਡੱਬਿਆਂ ਦੀ ਲੱਕ ਤੱਕ ਉੱਚੀ ਲਾਇਨ ਸੀ। ਦਲਾਨ ਦੇ ਪਿੱਛੇ ਇਕ ਲੰਬੀ ਅਤੇ ਡੂੰਘੀ ਕੋਠੜੀ ਸੀ, ਜਿਸ ਦੇ ਅੰਦਰ ਘੁੱਪ ਹਨ੍ਹੇਰਾ ਸੀ। ਸੰਾਹ ਜਦੋਂ ਕੋਠੜੀ ਵਿੱਚ ਜਾਂਦਾ ਤਾਂ ਏਦਾਂ ਲੱਗਦਾ ਜਿਵੇਂ ਕਿਸੇ ਗੁਫਾ ਵਿੱਚ ਚਲਾ ਗਿਆ ਹੋਵੇ। ਕਾਲੀ ਉਸ ਨੂੰ ਦੇਖਦਾ ਹੋਇਆ ਸੋਚਣ ਲੱਗਾ ਕਿ ਸੁਭਾਅ ਤੋਂ ਇਹ ਆਦਮੀ ਦੇਵਤਾ ਹੈ। ਕੀ ਬੱਚਾ, ਕੀ ਬੁੱਢਾ, ਕੀ ਚੌਧਰੀ, ਕੀ ਚਮਾਰ ਸਾਰਿਆਂ ਦੇ ਨਾਲ ਜੀ ਕਹਿ ਕੇ ਗੱਲ ਕਰਦਾ ਅਤੇ ਫਿਰ ਕੰਮ ਵਿੱਚ ਏਨਾ ਚੁਸਤ ਆ ਜਿਵੇਂ ਇਹਦੇ ਚਾਰ ਹੱਥ ਹੋਣ।
ਸੰਾਹ ਆਪਣੀ ਬਾਂਹ ਨਾਲ ਚਿਹਰੇ ਦਾ ਪਸੀਨਾ ਪੂੰਝਦਾ ਹੋਇਆ ਥੜੇ 'ਤੇ ਆਇਆ ਅਤੇ ਪਲ ਝਪਕਦੇ ਵਿੱਚ ਉਹਨੇ ਵੜੇਵਿਆਂ ਦੀਆਂ ਕਈ ਧੜੀਆਂ ਤੋਲ ਦਿੱਤੀਆਂ। ਉਹ ਕਾਲੀ ਵੱਲ ਦੇਖ ਕੇ ਮੁਸਕਰਾਇਆ ਅਤੇ ਅੰਦਰ ਜਾ ਕੇ ਉਹਦੀ ਵੱਲ ਲੈਂਪ ਦੀ ਸਿਗਰਟ ਅਤੇ ਮਾਚਸ ਸੁੱਟਦਾ ਬੋਲਿਆ:
"ਕਾਲੀ ਦਾਸ ਤੂੰ ਸਿਗਰਟ ਪੀ। ਏਨੀ ਦੇਰ ਵਿੱਚ ਮੈਂ ਇਹਨਾਂ ਦਾ ਹਿਸਾਬ ਕਰ ਦਿਆਂ। ਫਿਰ ਬੇਫਿਕਰ ਹੋ ਕੇ ਗੱਲ ਕਰਾਂਗੇ।"
ਕਾਲੀ ਸਿਗਰਟ ਪੀਂਦਾ ਹੋਇਆ ਮਨ-ਹੀ-ਮਨ ਵਿੱਚ ਛੱਜੂ ਸੰਾਹ ਦਾ ਚੌਧਰੀ ਹਰਨਾਮ ਸਿੰਘ ਨਾਲ ਮੁਕਾਬਲਾ ਕਰਨ ਲੱਗਾ। ਇਕ ਗਿੱਲੀ ਮਿੱਟੀ ਵਾਂਗ ਨਰਮ ਅਤੇ ਦੂਜਾ ਸੁੱਕੀ ਮਿੱਟੀ ਵਾਂਗ ਸਖਤ। ਕਾਲੀ ਨੇ ਜ਼ੋਰ ਨਾਲ ਸਿਗਰਟ ਦਾ ਕੱਸੰ ਖਿੱਚਿਆ ਅਤੇ ਆਪਣੇ ਆਪ ਨਾਲ ਬੁਦਬੁਦਾਇਆ ਕਿ ਸੰਾਹ ਵਰਗੇ ਆਦਮੀ ਲਈ ਜਾਨ ਵੀ ਚਲੀ ਜਾਵੇ ਤਾਂ ਕੋਈ ਹਰਜ ਨਹੀਂ।
ਥੋੜੀ ਦੇਰ ਬਾਅਦ ਸਭ ਗਾਹਕਾਂ ਨੂੰ ਨਿਪਟਾ ਕੇ ਛੱਜੂ ਸੰਾਹ ਆਪਣਾ ਹੁੱਕਾ ਚੁੱਕ ਕੇ ਕਾਲੀ ਤੋਂ ਜ਼ਰਾ ਪਰ੍ਹੇ ਹੱਟ ਕੇ ਥੜੇ 'ਤੇ ਆ ਬੈਠਿਆ। ਉਹਨੇ ਦੋ-ਚਾਰ ਵਾਰ ਹੁੱਕਾ ਗੁੜਗੁੜਾਇਆ ਅਤੇ ਖੰਘਦਾ ਹੋਇਆ ਬੋਲਿਆ:
"ਕਾਲੀ ਦਾਸ, ਦੇਰ ਹੋ ਗਈ। ਕੀ ਕਰਾਂ, ਦੁਕਾਨਦਾਰੀ ਪੇਸੰਾ ਹੀ ਏਦਾਂ ਦਾ। ਲਾਲਚ ਰਹਿੰਦਾ ਕਿ ਗਾਹਕ ਆਇਆ, ਜੇ ਚਾਰ ਪੈਸਿਆਂ ਦਾ ਸੌਦਾ ਲੈ ਜਾਊਗਾ ਤਾਂ ਕੁਛ ਬੱਚਤ ਹੋ ਜਾਊਗੀ। ਦੁਕਾਨਦਾਰੀ ਨਾਂ ਹੀ ਆਈ ਚਲਾਈ ਦਾ।"
ਛੱਜੂ  ਸੰਾਹ ਨੇ ਆਪਣੀ ਟਿੰਡ 'ਤੇ ਕਈ ਵਾਰ ਹੱਥ ਫੇਰਿਆ ਅਤੇ ਹੁੱਕੇ ਦੇ ਦੋ ਚਾਰ ਲੰਮੇ ਕੱਸੰ ਖਿੱਚ ਕੇ ਨੜੀ ਇਕਦਮ ਪਰੇ ਕਰ ਦਿੱਤੀ ਜਿਵੇਂ ਉਹਨੂੰ ਅਚਾਨਕ ਕੁਛ ਯਾਦ ਆ ਗਿਆ ਹੋਵੇ। ਉਹ ਕਾਲੀ ਵਲ ਝੁਕਦਾ ਹੋਇਆ ਬੋਲਿਆ:
"ਉਸ ਦਿਨ ਚੌਧਰੀ ਹਰਨਾਮ ਸਿੰਘ ਨੇ ਜੀਤੂ ਨੂੰ ਨਹੱਕ ਕੁੱਟਿਆ। ਉਹ ਵਿਚਾਰਾ ਬੇਕਸੂਰ ਸੀ। ਸਵੇਰ ਤੋਂ ਸੰਾਮ ਤੱਕ ਮੇਰੇ ਕੰਮ ਵਿੱਚ ਲੱਗਾ ਰਿਹਾ ਸੀ। ਰਾਤ ਨੂੰ ਜਦੋਂ ਮੈਂ ਦੁਕਾਨ ਬੰਦ ਕੀਤੀ ਤਾਂ ਉਹ ਆਪਣੇ ਘਰ ਗਿਆ ਸੀ।"
"ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਲੋਕ ਕੁੱਟਣ ਦਾ ਹੌਂਸਲਾ ਕਿਵੇਂ ਕਰ ਲੈਂਦੇ ਆ ਅਤੇ ਕਸੂਰ ਨਾ ਹੁੰਦੇ ਹੋਏ ਲੋਕ ਕੁੱਟ ਖਾ ਕਿਉਂ ਲੈਂਦੇ ਆ।" ਕਾਲੀ ਇਹ ਕਹਿ ਕੇ ਕੁਛ ਛਣਾਂ ਤੱਕ ਚੁੱਪ ਰਿਹਾ ਅਤੇ ਫਿਰ ਛੱਜੂ ਸੰਾਹ ਵੱਲ ਦੇਖਦਾ ਹੋਇਆ ਬੋਲਿਆ, "ਸੰਾਹ ਜੀ ਇਸ ਵਿੱਚ ਚੌਧਰੀ ਦਾ ਏਨਾ ਦੋਸੰ ਨਹੀਂ, ਜਿੰਨਾ ਮੰਗੂ ਦਾ ਆ। ਉਹ ਚੌਧਰੀ ਦੇ ਕੰਨ ਭਰਦਾ ਰਹਿੰਦਾ। ਮੈਂ ਛੇ ਸਾਲ ਬਾਅਦ ਪਿੰਡ ਆਇਆਂ। ਮੇਰਾ ਉਹਦੇ ਨਾਲ ਕੋਈ ਸੰਰੀਕਾ ਭਾਈਚਾਰਾ ਨਹੀਂ, ਫਿਰ ਵੀ ਮੇਰੇ ਨਾਲ ਦੁਸੰਮਣੀ ਕਰਨ ਲੱਗ ਪਿਆ ਹੈ। ਜਿੱਥੇ ਮਿਲਦਾ ਨਜਾਇਜ਼ ਗੱਲਾਂ ਕਰਦਾ।"
"ਬਾਬੂ ਕਾਲੀ ਦਾਸ, ਇਸ ਪਿੰਡ ਦਾ ਹਾਲ ਨਾ ਪੁੱਛ। ਚੋਰੀ, ਯਾਰੀ, ਨਿੰਦਾ, ਚੁਗਲੀ ਬਹੁਤ ਵੱਧ ਗਈ ਆ। ਭਲੇਮਾਣਸੀ ਦਾ ਜ਼ਮਾਨਾ ਖਤਮ ਹੋ ਗਿਆ ਅਤੇ ਲੁੱਚਿਆਂ ਦਾ ਰਾਜ ਆ ਗਿਆ।"
ਛੱਜੂ ਸੰਾਹ ਨੇ ਖੰਘ-ਖੰਘ ਕੇ ਗਲ ਵਿੱਚ ਫਸੀ ਬਲਗਮ ਕੱਢੀ ਅਤੇ ਗਲੀ ਵਿੱਚ ਥੁੱਕਦਾ ਹੋਇਆ ਬੋਲਿਆ:
"ਛੁੱਟੀ ਕੱਟਣ ਆਇਆਂ ਜਾਂ ਪਿੰਡ ਵਿੱਚ ਹੀ ਰਹਿਣ ਦਾ ਵਿਚਾਰ ਆ।" 
"ਇਰਾਦਾ ਤਾਂ ਪਿੰਡ ਵਿੱਚ ਹੀ ਰਹਿਣ ਦਾ ਹੈ, ਅੱਗੇ ਜੋ ਰੱਬ ਨੂੰ ਮਨਜ਼ੂਰ। ਸੰਹਿਰਾਂ ਵਿੱਚ ਵੀ ਹਾਲਤ ਜ਼ਿਆਦਾ ਚੰਗੀ ਨਹੀਂ।"
"ਹਾਂ ਸੰਹਿਰ ਵਿੱਚ ਗਰੀਬ ਆਦਮੀ ਮਾਰਿਆ ਜਾਂਦਾ। ਪਿੰਡ ਵਿੱਚ ਤਾਂ ਫਿਰ ਵੀ ਪਲ ਜਾਂਦਾ। ਪਿੰਡ ਦੇ ਲੋਕਾਂ ਵਿੱਚ ਅਜੇ ਤੱਕ ਹਮਦਰਦੀ ਹੈ, ਪਰ ਸੰਹਿਰ ਵਿੱਚ ਤਾਂ ਆਦਮੀ ਸਾਹਮਣੇ ਤੜਪ-ਤੜਪ ਕੇ ਜਾਨ ਦੇ ਦੇਵੇ, ਕੋਈ ਪਾਣੀ ਤੱਕ ਨਹੀਂ ਪੁੱਛਦਾ।" ਛੱਜੂ ਸੰਾਹ ਹੁੱਕਾ ਗੁੜਗੜਾਉਣ ਲੱਗਾ।
ਕਾਲੀ ਉਹਦੀ ਵੱਲ ਦੇਖਦਾ ਹੋਇਆ ਬੋਲਿਆ, "ਸੰਾਹ ਜੀ, ਮੇਰਾ ਕੋਠਾ ਬਹੁਤ ਬੋਦਾ ਹੋ ਗਿਆ ਹੈ। ਪਤਾ ਨਹੀਂ ਕਿਸ ਵੇਲੇ ਬੈਠ ਜਾਵੇ। ਸੋਚ ਰਿਆਂ ਕਿ ਉਹਨੂੰ ਢਾਹ ਕੇ ਪੱਕਾ ਬਣਾ ਦੇਵਾਂ। ਇਸ ਬਾਰੇ ਹੀ ਤੁਹਾਡੇ ਨਾਲ ਸਲਾਹ ਕਰਨ ਆਇਆ ਸੀ।"
ਛੱਜੂ ਸੰਾਹ ਦੀਆਂ ਅੱਖਾਂ ਅੱਗਿਉਂ ਕਾਲੀ ਦਾ ਦਸ ਰੁਪਈਆਂ ਦਾ ਨੋਟ ਇਕ ਵਾਰ ਫਿਰ ਘੁੰਮ ਗਿਆ। ਉਹ ਉੱਠ ਕੇ ਅੰਦਰ ਗਿਆ ਅਤੇ ਉਹਨੇ ਕਾਲੀ ਵੱਲ ਲੈਂਪ ਦਾ ਇਕ ਹੋਰ ਸਿਗਰਟ ਸੁੱਟਿਆ। 
"ਸੰਾਹ ਜੀ, ਰਹਿਣ ਦਿਉ। ਮੈਂ ਸਿਗਰਟਾਂ ਘੱਟ ਪੀਂਦਾ। ਇਸ ਤੋਂ ਚੰਗਾ ਤਾਂ ਹੁੱਕਾ।" ਕਾਲੀ ਨੇ ਕਿਹਾ।
"ਗੱਲ ਤਾਂ ਤੇਰੀ ਠੀਕ ਆ। ਮੈਂ ਇਸ ਹੁੱਕੇ ਦੇ ਇਲਾਵਾ ਦੋ ਹੋਰ ਹੁੱਕੇ ਰੱਖੇ ਹੋਏ ਸੀ। ਇਕ ਜੱਟਾਂ ਲਈ ਅਤੇ ਦੂਸਰਾ ਚਮਾਰਾਂ ਲਈ। ਪਰ ਇਸ ਦੁਨੀਆਂ ਵਿੱਚ ਭਾਂਤ ਭਾਂਤ ਦੇ ਲੋਕ ਆ। ਕੁਝ ਦਿਨ ਪਹਿਲਾਂ ਪਾਰੋਂ ਇਕ ਚਮਾਰ ਮੇਰੇ ਲਈ ਸੱਕਰ ਲੈ ਕੇ ਆਇਆ ਸੀ। ਉਹਨੇ ਪੀਣ ਲਈ ਹੁੱਕਾ ਮੰਗਿਆ। ਮੈਂ ਦੇ ਦਿੱਤਾ, ਪਰ ਉਹ ਭਲਾਮਣਸ ਜਾਂਦਾ ਹੋਇਆ ਅੱਖ ਬਚਾ ਕੇ ਹੁੱਕਾ ਲੈ ਕੇ ਖਿਸਕ ਗਿਆ।"
ਕਾਲੀ ਦਾ ਸਿਰ ਸੰਰਮ ਨਾਲ ਝੁੱਕ ਗਿਆ ਅਤੇ ਉਹ ਕੁਛ ਦੇਰ ਲਈ ਸਿਗਰਟ ਨੂੰ ਉਂਗਲਾਂ ਵਿੱਚ ਫੜੀ ਜ਼ਮੀਨ ਨੂੰ ਘੂਰਦਾ ਰਿਹਾ। ਛੱਜੂ ਸੰਾਹ ਨੇ ਗਲ ਸਾਫ ਕਰਕੇ ਇਕ ਵਾਰ ਫਿਰ ਬਲਗਮ ਗਲੀ ਵਿੱਚ ਥੁੱਕ ਦਿੱਤੀ ਅਤੇ ਕਾਲੀ ਨੂੰ ਕਿਹਾ:
"ਤੂੰ ਮਕਾਨ ਦੀ ਗੱਲ ਕਰ ਰਿਹਾ ਸੀ।।।। ਵਾਹ ਬੜਾ ਨੇਕ ਖਿਆਲ ਆ। ਤੇਰੇ ਸਦਕੇ ਚਮ੍ਹਾਰਲੀ ਵਿੱਚ ਵੀ ਇਕ ਪੱਕਾ ਮਕਾਨ ਹੋ ਜਾਊਗਾ। ਤੇਰੀ ਇੱਜ਼ਤ ਵਧੂਗੀ। ਚਾਰ ਪਿੰਡਾਂ ਵਿੱਚ ਨਾਂ ਹੋ ਜਾਊਗਾ ਕਿ ਘੋੜੇਵਾਹੇ ਦੀ ਚਮ੍ਹਾਰਲੀ ਵਿੱਚ ਵੀ ਇਕ ਪੱਕਾ ਮਕਾਨ ਬਣ ਗਿਆ ਹੈ।"
"ਸੰਾਹ ਜੀ, ਇਸ ਵੇਲੇ ਮੇਰੇ ਕੋਲ ਤਿੰਨ ਸੌ ਰੁਪਈਆ ਹੈਗਾ। ਜੇ ਤਿੰਨ ਸੌ ਵਿੱਚ ਕੰਮ ਹੋ ਜਾਵੇ ਤਾਂ ਕੱਲ੍ਹ ਨੂੰ ਹੀ ਮਕਾਨ ਸੁੰਰੂ ਕਰ ਦੇਵਾਂ। ਕੁਛ ਪੈਸੇ ਮਿਲਣ ਵਾਲੇ ਆ ਪਰ ਅਜੇ ਉਸ ਵਿੱਚ ਕੁਛ ਸਮਾਂ ਲੱਗੂਗਾ।" ਕਾਲੀ ਨੇ ਖੁਸੰ ਰਉਂ ਵਿੱਚ ਕਿਹਾ।
"ਤਿੰਨ ਸੌ ਤਾਂ ਘੱਟ ਆ। ਤੇਰਾ ਘਰ ਮੈਂ ਦੇਖਿਆ ਹੋਇਆ। ਤੇਰੇ ਚਾਚੇ ਸਿੱਦੂ ਨਾਲ ਤਾਂ ਮੇਰਾ ਲੈਣ-ਦੇਣ ਸੀ। ਉਹਨੇ ਵੀ ਇਕ ਵਾਰ ਮਕਾਨ ਪੱਕਾ ਕਰਨ ਦਾ ਇਰਾਦਾ ਕੀਤਾ ਸੀ। ਕੁਛ ਪੈਸਾ ਵੀ ਇਕੱਠਾ ਕੀਤਾ ਸੀ। ਸੌ ਰੁਪਈਏ ਮੇਰੇ ਕੋਲੋਂ ਵੀ ਉਧਾਰ ਲੈ ਗਿਆ ਸੀ। ਪਰ ਤਕਦੀਰ ਨੇ ਸਾਥ ਨਹੀਂ ਦਿੱਤਾ। ਉਸ ਸਸਤੇ ਜ਼ਮਾਨੇ ਵਿੱਚ ਸੰਾਇਦ ਏਨੇ ਪੈਸਿਆਂ ਵਿੱਚ ਮਕਾਨ ਬਣ ਜਾਂਦਾ ਪਰ ਹੁਣ ਪੰਜ-ਛੇ ਸੌ ਤੋਂ ਘੱਟ ਨਾਲ ਕੰਮ ਨਹੀਂ ਚੱਲਣਾ। ਹਰ ਚੀਜ਼ ਮਹਿੰਗੀ ਹੋ ਗਈ ਆ।"
"ਇਹ ਤਾਂ ਬਹੁਤ ਵੱਡੀ ਰਕਮ ਆ। ਏਨਾ ਪੈਸਾ ਮੇਰੇ ਕੋਲ ਨਹੀਂ।" ਕਾਲੀ ਨੇ ਬਹੁਤ ਨਿਰਾਸੰਾ ਵਿੱਚ ਕਿਹਾ। ਛੱਜੂ ਸੰਾਹ ਵੀ ਸੋਚਾਂ ਵਿੱਚ ਪੈ ਗਿਆ ਅਤੇ ਹੁੱਕਾ ਗੁੜਗੜਾਉਣ ਲੱਗਾ। ਫਿਰ ਉਹ ਹੁੱਕੇ ਦੀ ਨੜੀ ਮੂੰਹ ਤੋਂ ਹਟਾਉਂਦਾ ਹੋਇਆ ਬੋਲਿਆ:
"ਬਾਬੂ ਕਾਲੀ ਦਾਸ, ਮੇਰੀ ਸਮਝ ਵਿੱਚ ਤਾਂ ਇਕ ਹੱਲ ਆਉਂਦਾ। ਉਹ ਇਹ ਕਿ ਗਲੀ ਵਾਲੀ ਕੰਧ ਪੱਕੀ ਬਣਾ ਲੈ। ਬਾਕੀ ਪੱਕੇ ਥੰਮ ਖੜੇ ਕਰਕੇ ਕੱਚੀਆਂ ਕੰਧਾਂ ਖੜੀਆਂ ਕਰਦੇ। ਛੱਤ ਦਾ ਸਾਰਾ ਭਾਰ ਪੱਕੇ ਥੰਮਾਂ 'ਤੇ ਰਹੂਗਾ। ਜਦੋਂ ਪੈਸੇ ਹੱਥ ਵਿੱਚ ਆ ਗਏ ਤਾਂ ਉਹ ਕੰਧਾਂ ਵੀ ਪੱਕੀਆਂ ਕਰ ਲਵੀਂ। ਮੈਂ ਵੀ ਪੰਦਰਾਂ ਸਾਲ ਪਹਿਲਾਂ ਇਸ ਹੀ ਤਰ੍ਹਾਂ ਆਪਣਾ ਮਕਾਨ ਬਣਾਇਆ ਸੀ। ਹੁਣ ਦੇਖ ਲੈ, ਭਗਵਾਨ ਦੀ ਕ੍ਰਿਪਾ ਨਾਲ ਉਸ ਹੀ ਮਕਾਨ 'ਤੇ ਦੋ ਮੰਜ਼ਿਲਾ ਚੁਬਾਰਾ ਆ।"
ਕਾਲੀ ਨੇ ਸੰਾਹ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਸਮਝ ਲਿਆ। ਉਹਨੇ ਇਕ ਵਾਰ ਫਿਰ ਸਾਰੀ ਗੱਲ ਨੂੰ ਮਨ-ਹੀ-ਮਨ ਵਿੱਚ ਦੁਹਰਾਇਆ। ਛੱਜੂ ਸੰਾਹ ਹਿਸਾਬ ਲਾਉਂਦਾ ਹੋਇਆ ਬੋਲਿਆ:
"ਇੱਟਾਂ ਗੜਿਆਂ ਦੇ ਭੱਠੇ ਤੋਂ ਮਿਲ ਜਾਣਗੀਆਂ।  ਸੰਤੀਰਾਂ ਅਤੇ ਕੜੀਆਂ ਦਾ ਬੰਦੋਬਸਤ ਹੋ ਜਾਊਗਾ। ਦਰਵਾਜ਼ਿਆਂ ਲਈ ਟਾਹਲੀ ਦੀ ਲੱਕੜੀ ਦੇ ਫੱਟੇ ਮਹਾਸੰੇ ਤੋਂ ਲੈ ਲਈਂ। ਮਿੱਟੀ ਪਿੱਪਲ ਵਾਲੇ ਛੱਪੜ ਤੋਂ ਪੁੱਟ ਲਵੀਂ।"
ਉਹਨੇ ਸਾਰਾ ਹਿਸਾਬ ਲਾ ਕੇ ਵਿਸੰਵਾਸ ਭਰੀ ਅਵਾਜ਼ ਵਿੱਚ ਕਿਹਾ:
"ਪਰਮਾਤਮਾ ਦਾ ਨਾਂ ਲੈ ਕੇ ਮਕਾਨ ਸੁੰਰੂ ਕਰ ਦੇ। ਮਹੀਨੇ 'ਚ ਮਕਾਨ ਖੜਾ ਹੋ ਜਾਊ।" 
ਕਾਲੀ ਛੱਜੂ ਸੰਾਹ ਨੂੰ ਬੰਦਗੀ ਕਰਕੇ ਥੜੇ ਤੋਂ ਹੇਠਾਂ ਉਤਰਨ ਲੱਗਾ ਤਾਂ ਸੰਾਹ ਨੇ ਉਹਨੂੰ ਬਹੁਤ ਨਿਮਰਤਾ ਨਾਲ ਅਵਾਜ਼ ਦਿੱਤੀ। ਕਾਲੀ ਪਿੱਛੇ ਮੁੜ ਕੇ ਉਹਦੇ ਵੱਲ ਦੇਖਣ ਲੱਗਾ ਅਤੇ ਉਹਦੇ ਇਸੰਾਰੇ 'ਤੇ ਫਿਰ ਥੜੇ 'ਤੇ ਆ ਗਿਆ। ਸੰਾਹ ਨੇ ਬਹੁਤ ਹੀ ਗੰਭੀਰ ਅਵਾਜ਼ ਵਿੱਚ ਕਿਹਾ:
"ਕਾਲੀ ਦਾਸ, ਤੇਰੇ ਨਾਲ ਗੱਲ ਕਰਨੀ ਤਾਂ ਨਹੀਂ ਚਾਹੀਦੀ ਕਿਉਂਕਿ ਜਿਹੜੀ ਗੱਲ ਬੀਤ ਗਈ ਹੋਵੇ, ਉਹਦੇ ਜ਼ਿਕਰ ਦਾ ਕੀ ਫਾਇਦਾ।"
"ਕੀ ਗੱਲ ਆ, ਸੰਾਹ ਜੀ?" ਕਾਲੀ ਨੇ ਦਿਲਚਸਪੀ ਨਾਲ ਪੁੱਛਿਆ। ਛੱਜੂ ਸੰਾਹ ਕਾਲੀ ਦੀ ਗੱਲ ਦਾ ਜੁਆਬ ਦਿੱਤੇ ਬਿਨਾਂ ਉੱਠ ਕੇ ਅੰਦਰ ਚਲੇ ਗਿਆ। ਇਕ ਤਾਕੀ ਵਿੱਚੋਂ ਪੁਰਾਣੇ ਵਹੀ-ਖਾਤੇ ਨੂੰ ਝਾੜਦਾ ਪੂੰਝਦਾ ਚੁੱਕ ਲਿਆਇਆ ਅਤੇ ਸਫੇ ਪਲਟ ਕੇ ਇਕ ਥਾਂ 'ਤੇ ਉਂਗਲ ਰੱਖਦਾ ਹੋਇਆ ਬੋਲਿਆ:
"ਤੇਰੇ ਚਾਚੇ ਸਿੱਦੂ ਨੇ ਬਾਰਾਂ ਸਾਲ ਪਹਿਲਾਂ ਮੇਰੇ ਕੋਲੋਂ ਮਕਾਨ ਬਣਾਉਣ ਲਈ ਇਕ ਸੌ ਰੁਪਈਆ ਉਧਾਰ ਲਿਆ ਸੀ। ਉਹਦੇ ਕੋਲੋਂ ਵਿਆਜ ਲੈਣਾ ਤਾਂ ਮੈਂ ਮੁਨਾਸਬ ਨਾ ਸਮਝਿਆ ਕਿਉਂਕਿ ਉਹ ਆਪਣਾ ਪ੍ਰੇਮੀ ਸੀ। ਉਹਨੇ ਅਸਲ ਰਕਮ ਵਿੱਚੋਂ ਪਝੱਤਰ ਰੁਪਈਏ ਹੀ ਵਾਪਸ ਕੀਤੇ ਸਨ ਅਤੇ ਪੱਚੀ ਅਜੇ ਬਾਕੀ ਸਨ ਜਦੋਂ ਉਹਨੂੰ ਮੌਤ ਨੇ ਆ ਘੇਰਿਆ। ਵਿਚਾਰਾ ਬਹੁਤ ਇਮਾਨਦਾਰ ਆਦਮੀ ਸੀ। ਮੇਰਾ ਵੱਡੇ-ਵੱਡੇ ਚੌਧਰੀਆਂ ਅਤੇ ਸੰਾਹੂਕਾਰਾਂ ਨਾਲ ਲੈਣ ਦੇਣ ਆ, ਪਰ ਉਹਦੇ ਵਰਗਾ ਇਮਾਨਦਾਰ ਆਦਮੀ ਅੱਜ ਤੱਕ ਨਹੀਂ ਦੇਖਿਆ।" ਛੱਜੂ ਸੰਾਹ ਨੇ ਉਸ ਸਫੇ 'ਤੇ ਉਂਗਲ ਰੱਖ ਕੇ ਵਹੀ ਬੰਦ ਕਰ ਲਈ ਅਤੇ ਅਫਸੋਸ ਭਰੀ ਅਵਾਜ਼ ਵਿੱਚ ਬੋਲਿਆ, "ਜੋ ਮਰ ਗਿਆ ਸੋ ਮਰ ਗਿਆ। ਤੈਨੂੰ ਦੇਖ ਕੇ ਮੈਨੂੰ ਖਿਆਲ ਆ ਗਿਆ ਸੀ। ਅਖੀਰ ਨੂੰ ਤੂੰ ਉਸ ਖਾਨਦਾਨ ਦੀ ਹੀ ਨਿਸੰਾਨੀ ਆ। ਜਦੋਂ ਕਦੇ ਸਿੱਦੂ ਦੀ ਯਾਦ ਆਉਂਦੀ ਆ, ਤਾਂ ਇਹ ਵਹੀ ਕੱਢ ਕੇ ਦੇਖ ਲੈਂਦਾਂ। ਇਸ ਵਿੱਚ ਉਸ ਦਾ ਅੰਗੂਠਾ ਲੱਗਿਆ ਹੋਇਆ।" ਛੱਜੂ ਸੰਾਹ ਆਪਣੀ ਗੱਲ ਖਤਮ ਚੁੱਕਿਆ ਤਾਂ ਕਾਲੀ ਬਹੁਤ ਹੌਂਸਲੇ ਵਿੱਚ ਬੋਲਿਆ:
"ਸੰਾਹ ਜੀ, ਉਹਨਾਂ ਦੀ ਥਾਂ ਮੈਂ ਜਿਉਂ ਬੈਠਾਂ। ਤੁਸੀਂ ਮੈਨੂੰ ਪਹਿਲਾਂ ਦੱਸਿਆ ਹੁੰਦਾ। ਮੈਂ ਅੱਜ ਰਾਤ ਦਿਨ ਢਲੇ ਤੁਹਾਨੂੰ ਪੈਸੇ ਦੇ ਜਾਊਂਗਾ।"
"ਨਹੀਂ ਨਹੀਂ, ਏਦਾਂ ਦੀ ਕੋਈ ਜਲਦੀ ਨਹੀਂ। ਪੈਸੇ ਆ ਜਾਣਗੇ। ਜੇ ਬਾਰਾਂ ਸਾਲ ਬੇਇਤਬਾਰੀ ਨਾ ਹੋਈ ਤਾਂ ਹੁਣ ਦੋ-ਚਾਰ ਦਿਨਾਂ ਲਈ ਕਿਉਂ ਹੋਊਗੀ। ਜਦੋਂ ਕਦੇ ਏਧਰ ਆਵੇਂ ਤਾਂ ਦੇ ਜਾਈਂ।"
ਕਾਲੀ ਥੜੇ ਤੋਂ ਹੇਠਾਂ ਉਤਰਨ ਲੱਗਾ ਤਾਂ ਛੱਜੂ ਸੰਾਹ ਕਾਲੀ ਨੂੰ ਹੌਂਸਲਾ ਦਿੰਦਾ ਹੋਇਆ ਬੋਲਿਆ:
"ਮਕਾਨ ਛੇਤੀਂ ਹੀ ਸੁੰਰੂ ਕਰ ਦੇ। ਉਦਾਂ ਤਾਂ ਪਰਮਾਤਮਾ ਦੇ ਕੰਮਾਂ ਵਿੱਚ ਕਿਸੇ ਦਾ ਦਖਲ ਨਹੀਂ, ਪਰ ਹਿਸਾਬ ਨਾਲ ਅਜੇ ਬਰਸਾਤ ਵਿੱਚ ਦੋ-ਪੌਣੇ ਦੋ ਮਹੀਨੇ ਬਾਕੀ ਨੇ। ਹਾਂ।।। ਕਿਸੇ ਕਮੀ ਦੀ ਹਾਲਤ ਵਿੱਚ ਸੰਗਣਾ ਨਹੀਂ। ਸਾਰਿਆਂ ਦੇ ਕਾਰਜ ਕਰਨ ਵਾਲਾ ਪਰਮਾਤਮਾ ਈ ਆ, ਪਰ ਬੰਦਾ ਬੰਦੇ ਦਾ ਦਾਰੂ ਆ।"
"ਤੁਹਾਡੀ ਮਿਹਰਬਾਨੀ ਰਹੇ। ਤੁਹਾਡੇ ਵਰਗੇ ਲੋਕਾਂ ਦੇ ਸਹਾਰੇ ਹੀ ਪਿੰਡ ਵਿੱਚ ਇੱਜ਼ਤ ਨਾਲ ਦਿਨ ਕੱਟਣ ਦੀ ਆਸ ਆ, ਨਹੀਂ ਤਾਂ ਇਥੇ ਤਾਂ ਹਰ ਆਦਮੀ ਖਾਣ ਨੂੰ ਆਉਂਦਾ।" ਕਾਲੀ ਇਹ ਕਹਿ ਕੇ ਥੜੇ ਤੋਂ ਹੇਠਾਂ ਉਤਰ ਆਇਆ ਅਤੇ ਸੰਾਹ ਦੀਆਂ ਗੱਲਾਂ 'ਤੇ ਮੁਗਧ ਗਰਦਨ ਚੁੱਕੀ ਆਪਣੇ ਘਰ ਨੂੰ ਜਾਣ ਵਾਲੀ ਗਲੀ ਵੱਲ ਮੁੜ ਗਿਆ।
  --------ਚਲਦਾ--------