ਇਕ ਸਚ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amitriptyline online

amitriptyline without prescription jensen.azurewebsites.net amitriptyline for anxiety
ਲੋਕ ਬਿਗਾਨੇਂ ਅਵਾਜ਼ ਵੀ ਮਾਰੀ
ਕਿਸੇ ਨਾਂ ਮੁੜ ਕੇ ਤੱਕਿਆ ।
ਕਦਮ ਕਦਮ ਤੇ ਖੜੀ  ਉਡੀਕਾਂ
ਆਖਿਰ ਜੀਉੜਾ ਥੱਕਿਆ ।
ਚੰਨ  ਚਾਨਣੀ  ਨਿੱਮੀ ਨਿੱਮੀ
ਬਦਲਾਂ ਨੇ ਚੰਨ  ਢੱਕਿਆ ।
ਇਕ ਇਕ ਤਾਰਾ ਨਜ਼ਰ ਚੁਰਾਵੇ
ਤਕ ਤਕ ਮੈਨੂੰ  ਅੱਕਿਆ।
ਯਾਦਾਂ ਆਸਾਂ ਫਿੱਕੀਆਂ  ਪਈਆਂ
ਕਿੰਨਾ  ਵੀ ਸਾਂਭ  ਕੇ ਰੱਖਿਆ ।
ਉਮਰਾਂ  ਦਾ ਮੈਂ ਮੰਥਨ  ਕਰਕੇ
ਜ਼ਹਿਰ ਜਿਹਾ  ਕੁਝ  ਚੱਖਿਆ ।
ਖੂਬ  ਕਲਮ ਨੇ ਬਿਰਹਾ ਜੰਮਿਆਂ
ਅੱਖਰਾਂ  ਸਾਂਭ ਕੇ ਰੱਖਿਆ ।
ਇਧਰ ਉਧਰ  ਜੋ ਸੁਪਨੇਂ ਭਟਕੇ
ਕੋਈ ਵੀ ਫੜ  ਨਾਂ ਸੱਕਿਆ
ਚੜਦਾ  ਸੂਰਜ  ਫਿੱਕਾ  ਫਿੱਕਾ
ਡੁਬਦਾ  ਖੂਬ ਉਹ  ਭੱਖਿਆ।
ਕੁਝ ਪੱਲਾਂ  ਦੀ ਸੂਰਜ ਲਾਲੀ
ਨੇਹਰੇ ਨੇਂ ਝਟ ਢੱਕਿਆ ॥