ਪ੍ਰੇਤ ਦੀ ਨਬਜ਼ ਪਛਾਣੀਂ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੇ ਗੁਆਂਢ ਤਾਈ ਨਿਹਾਲੀ ਕਿਆਂ ਨੇ ਅਜੇ ਕੱਲ੍ਹ ਹੀ ਨਵਾਂ ਟੈਲੀਫੋਨ ਲਗਵਾਇਆ ਸੀ ਅੱਜ ਦੁਪਹਿਰ ਦੇ ਸਮੇਂ ਤਾਈ ਇਕੱਲੀ ਘਰੇ ਸੀ ਤਾਂ ਟੈਲੀਫੋਨ ਦੀ ਘੰਟੀ ਖੜਕੀ ਤਾਈ ਨੇ ਪਹਿਲਾਂ ਕਦੇ ਫੋਨ ਕੀਤਾ ਜਾਂ ਸੁਣਿਆ ਨਹੀਂ ਸੀ ਪਰ ਫੋਨ ਕਰਦੇ ਸੁਣਦੇ ਜ਼ਰੂਰ ਦੇਖੇ ਸਨ ਤਾਂ ਡਰਦੀ ਡਰਦੀ ਤਾਈ ਨੇ ਕੰਬਦੇ ਜਿਹੇ ਹੱਥਾਂ ਨਾਲ ਫੋਨ ਦਾ ਰਿਸੀਵਰ ਚੁੱਕ ਕੰਨ ਨੂੰ ਲਗਾਇਆ ਤੇ ਤਾਈ ਨੇ ਕਿਹਾ ਭਾਈ ਕੌਣ ਬੋਲਦੈਂ ਤਾਂਅੱਗੋਂ ਆਵਾਜ਼ ਆਈ ਬੇਬੇ ਮੈਂ ਬਾਂਦਰਾਂ ਦਾ (ਮਤਲਬ ਵਾਂਦਰ ਪਿੰਡ ਦਾ) ਸਰਪੰਚ ਬੋਲਦੈਂ ਤਾਂ ਤਾਈ ਨੇ ਇੱਕਦਮ ਮੱਥੇ ਤੇ ਤਰੇਲ ਪੂੰਝਦਿਆਂ ਕਿਹਾ ਵੇ ਵਾਖਰੂ-ਵਾਖਰੂ ਭਾਈ ਵਾਖਰੂ-ਵਾਖਰੂ (ਵਾਹਿਗੁਰੂ) ਤੇ ਫੋਨ ਚਲਾ ਕੇ ਇੰਨੀ ਦੂਰ ਮਾਰਿਆ ਤੇ ਲੱਗ ਪਈ ਰੌਲਾ ਪਾਉਣ…
    ਹਾਏ ਨੀ ਰੇਸ਼ਮਾਂ, ਹਾਏ ਨੀ ਲਾਜੋ ਇਨ੍ਹਾਂ ਨਪੁੱਤਿਆਂ ਦਿਆਂ ਨੂੰ ਕੀਹਨੇ ਸਾਡੇ ਫੋਨ ਦਾ ਭੇਦ ਦੇ ਦਿੱਤਾ ਹਾਏ ਵੇ ਜਵਾਕਾਂ ਦੇ ਤਾਇਆ ਨੀਲਿਆਂ ਤੂੰ ਥਾਂਏ ਹੀ ਰਹਿ ਜਾਵੇਂ ਵੇ ਹਾਏ ਨੀ ਗੋਲੂ ਕੀਏ ਸੋਧਾਂ ਤੇਰਾ ਬੇੜਾ ਗਰਕ ਜਾਵੇ ਮੈਨੂੰ ਥੋਡੇ ਤੇ ਪਹਿਲਾਂ ਹੀ ਸ਼ੱਕ ਸੀ ਕਿ ਤੁਸੀਂ ਹੀ ਸਾਡੇ ਨਵੇਂ ਲੱਗੇ ਫੋਨ ਦੀ ਚੁਗਲੀ ਕਰਨੀ ਐਂ ਤੁਸੀਂ ਇਨ੍ਹਾਂ ਬਾਂਦਰਾਂ ਬੂੰਦਰਾਂ ਨੂੰ ਨੰਬਰ ਦੇਣਾ ਐਂ ਨੀ ਫੋਨ ਲੱਗਿਆ ਥੋਥੋਂ ਜ਼ਰਿਆ ਕਿੳੁਂ ਨਹੀਂ ਗਿਆਥੋਡਾ ਬਹਿ ਜੇ ਬੇੜਾ ਪਿੰਡ ਸਿਰ ਤੇ ਚੱਲਣਾ ਲੈ ਲਿਆ ਏਨੇ ਨੂੰ ਤਾਈ ਦਾ ਅਨਪੜ੍ਹ ਪੁੱਤ ਛਿੰਦਾ ਵੀ ਘਰੇ ਆ ਗਿਆ ਤਾਈ ਨੁੰ ਚੁੱਪ ਕਰਵਾਇਆ ਤਾਈ ਨੇ ਛਿੰਦੇ ਨੂੰ ਫੋਨ ਵਾਲੀ ਗੱਲ ਦੱਸ ਦਿੱਤੀ ਤਾਈ ਦੇ ਪੁੱਤ ਨੂੰ ਵੀ ਫੋਨ ਸੁਣਨ, ਕਰਨ ਬਾਰੇ ਕੋਈ ਸਮਝ ਨਹੀਂ ਸੀ ਏਨੇ ਨੂੰ ਫੋਨ ਦੀ ਘਮਟੀ ਫਿਰ ਖੜਕ ਪਈ ਫੋਨ ਦੀ ਘੰਟੀ ਸੁਣ ਕੇ ਤਾਈ ਨੂੰ ਤਾਂ ਕੰਬਣੀ ਛਿੜ ਪਈ ਹੁਣ ਮੈ ਸੁਣਾਂਗਾ," ਛਿੰਦੇ ਨੇ ਕਿਹਾ ਤੇ ਰਿਸੀਵਰ ਕੰਨ ਨੂੰ ਲਾਇਆ ਫਿਰ ਉਹੀ ਆਵਾਜ਼ ਆਈ ਕਿ ਬਾਈ ਮੈਂ ਬਾਂਦਰਾਂ ਦਾ ਸਰਪੰਚ ਬੋਲਦੈਂ ਤੇ ਥੋਡੇ ਪਿੰਡ ਤੋਤੇ ਪੰਡਤ… ਤਾਈ ਦਾ ਪੁੱਤ ਤਾਂ ਪਹਿਲਾਂ ਹੀ ਤਾਈ ਦੀਆਂ ਗੱਲਾਂ ਸੁਣ ਸੁਣ ਪਿੰਡ ਛੱਡਣ ਵਾਲਾ ਹੋਇਆ ਪਿਆ ਸੀ ਤੇ ਫੋਨ ਦੀ ਆਵਾਜ਼ ਕੰਨ ਚ ਪੈਣ ਸਾਰ ਹੀ ਫੋਨ ਦਾ ਰਿਸੀਵਰ ਉਸ ਦੇ ਹੋਥੋਂ ਛੁੱਟ ਚਾਰ ਕਦਮਾਂ ਦੂਰ ਜਾ ਡਿੱਗਿਆ ਉਹ ਵੀ ਤਾਈ ਵਾਂਗੂੰ ਲੱਗ ਪਿਆ ਸ਼ਰੀਕਾਂ ਨੂੰ ਖੰਡ ਪਾਉਣ ਗਾਲਾਂ ਕੱਢ ਕੱਢ ਇੱਕ ਮਿੰਟ ਚ ਸ਼ਰੀਕਾਂ ਦੀ ਧੀ ਭੈਣ ਇੱਕ ਕਰ ਦਿੱਤੀ ਥੋਡੀ ਮਾਂ ਨੂੰ ਥੋਡੀ ਭੈਣ ਨੂੰ ਜਿਨ੍ਹਾਂ ਨੇ ਜੰਗਲੀ ਜਾਨਵਰਾਂ ਨੂੰ ਵੀ ਸਾਡੇ ਫੋਨ ਦੇ ਨੰਬਰ ਦਾ ਭੇਦ ਦਿੱਤਾ
         ਅਜੇ ਮਾਂ ਪੁੱਤ ਸ਼ੋਰ ਹੀ ਪੈ ਰਿਹਾ ਸੀ ਕਿ ਏਨੇ ਨੂੰ ਤਾਇਆ ਨਰੈਂਣਾ ਵੀ ਮੌਕੇ ਤੇ ਹੀ ਘਰੇ ਪਰਤ ਆਇਆ ਮਾਂ ਪੁੱਤਰ ਦੀਆਂ ਗੱਲਾਂ ਸੁਣ ਕੇ ਬੁੜ੍ਹਾ ਨਰੈਂਣਾ ਵੀ ਹੈਰਾਨ ਪ੍ਰੇਸ਼ਾਨ ਹੋਇਆ ਤਾਂ ਉਸਨੇ ਕਿਹਾ ਕਿ ਜਦੋਂ ਹੁਣ ਫੁਨ ਆਇਆ ਤਾਂ ਮੈਂ ਸੁਣਾਂਗਾ ਥੋੜ੍ਹੇ ਚਿਰ ਬਾਅਦ ਫੋਨ ਦੀ ਘੰਟੀ ਫਿਰ ਖੜਕ ਪਈ ਸਾਰੇ ਇਕੱਠੇ ਹੀ ਫੋਨ ਵਾਲੇ ਕਮਰੇ ਵਿੱਚ ਜਾ ਵੜ੍ਹੇ ਤਾਈ ਦੇ ਹੱਥ ਵਿੱਚ ਮਿਰਚਾਂ ਦਾ ਘੋਟਣਾ ਤੇ ਦੂਜੇ ਹੱਥ ਵਿੱਚ ਬੌਕ੍ਹਰ, ਛਿੰਦੇ ਦੇ ਹੱਥਾਂ ਵਿੱਚ ਫੌੜਾ ਤੇ ਨਰੈਂਣੇ ਬੁੜ੍ਹੇ ਦੇ ਹੱਥ ਤਿੱਖਾ ਗੰਡਾਸਾ ਸੀ ਪਤੰਦਰ ਇਉਂ ਪੈਂਤਰੇ ਕਸ ਕੇ ਖੜ੍ਹ ਗਏ ਜਿਵੇਂ ਫੋਨ ਕਰਨ ਵਾਲੇ ਦੀ ਧੌਣ ਧੜ ਨਾਲੋਂ ਵੱਖ ਕਰ ਦੇਣ ਦੇਣਗੇ ਤਾਏ ਨੇ ਇੱਕ ਪਾਸੇ ਮੋਢੇ ਤੇ ਰੱਖ ਲਿਆ ਤੇ ਦੂਜੇ ਹੱਥ ਵਿੱਚ ਫੋਨ ਚੁੱਕਿਆ ਤਾਂ ਅੱਗੋਂ ਫਿਰ ਉਹੀ ਆਵਾਜ਼ ਆਈ ਕਿ ਬਈ ਮੈਂ ਬਾਂਦਰਾਂ ਦਾ ਸਰਪੰਚ ਬੋਲਦੈਂ… ਤੋਤੇ ਕਿਆਂ ਨੂੰ ਤੁਸੀਂ ਨਹੀਂ ਜਾਣਦੇ ਤਾਂ ਸ਼ੇਰੂ ਕੇ ਬਿੱਲੇ ਮਸੀਹ ਨੂੰ ਤਾਂ ਬੁਲਾ ਦੇਵੋ ਬੱਸ, ਫਿਰ ਹੋਣਾ ਕੀ ਸੀ ਫੋਨ ਸੁਣਦੇ ਸਾਰ ਹੀ ਤਾਏ ਦਾ ਪਜਾਮਾ ਵੀ ਮੂਤ ਨਾਲ ਗੱਚ ਹੋ ਗਿਆ ਉੱਤੋਂ ਧਰਤੀ ਨਾ ਵਿਹਲ ਦੇਵੇ, ਫੋਨ ਡਿੱਗ ਕੇ ਤਾਏ ਪੈਰਾਂ ਵਿੱਚ ਤਾਏ ਨੇ ਡਿੱਗੇ ਹੋਏ ਫੋਨ ਦੇ ਸੈੱਟ ਤੇ ਤਿੱਖਾ ਗੰਡਾਸਾ ਵਰ੍ਹਾਉਂਦਿਆਂ ਆਪਣੇ ਸੱਜੇ ਪੈਰ ਦਾ ਅੰਗੂਠਾ ਹੀ ਵਢਾ ਲਿਆ ਛਿੰਦੇ ਦੇ ਬਾਪੂ ਇਹ ਤਾਂ ਜ਼ਰੂਰ ਕੋਈ ਕੌਤਕ ਐ ਬਈ ਬਾਂਦਰਾਂ ਦਾ ਸਰਪੰਚ ਵਾਰੀ-ਵਾਰੀ ਸਾਰੇ ਜਾਨਵਰਾਂ ਦੇ ਨਾਂਅ ਲੈਂਦਾ ਐ ਬਿੰਦ ਝੱਟ ਨੂੰ ਰਾਤ ਪੈ ਜਾਣੀ ਹੈ ਹੋ ਸਕਦੈ ਰਾਤ ਨੂੰ ਵੀ ਆਪਾਂ ਨੂੰ ਇਉਂ ਬਾਂਦਰਾਂ ਬੂੰਦਰਾਂ ਦੇ ਫੋਨ ਆਉਂਦੇ ਰਹਿਣ ਜਾਂ ਹੋ ਸਕਦੈ ਕਿਸੇ ਸ਼ੇਰ ਸ਼ੂਰ ਦਾ ਵੀ ਨਾ ਕਿਤੇ ਫੂਨ ਆਏ ਤੇ ਭਲਿਆ ਲੋਕਾ ਕਿਉਂ ਨਾ ਆਪਾਂ ਕੋਈ ਉਪਾਅ ਕਰਵਾ ਲਈਏ ਹਾਂ ਹਾਂ ਛਿੰਦੇ ਦੀ ਬੇਬੇ ਤੁਸੀਂ ਫਟਾਫਟ ਜਾਓ ਤੇ ਆਪਣੇ ਪਿੰਡ ਵਾਲੇ ਮਹਿੰਦਰੂ ਸਾਧ ਨੂੰ ਲੈ ਕੇ ਆਉ
ਥੇ ਫੋਨ ਨੂੰ ਹੱਥਾ ਹੌਲਾ ਈ ਪਵਾ ਕੇ ਵੇਖੀਏ ਬਈ ਕਿਤੇ ਓਪਰੀ ਹੀ ਕਸਰ ਨਾ ਹੋਵੇ ਜੀਹਦੇ ਚ ਜਾਨਵਰਾਂ ਦੇ ਹੀ ਸੁਨੇਹੇ ਆਈ ਜਾਂਦੇ ਹਨ ਬਾਪੂ ਜੀ ਤੁਸੀਂ ਵੀ ਬੇਬੇ ਦੇ ਨਾਲ ਹੀ ਛੇਤੀ ਛੇਤੀ ਜਾਉ ਛਿੰਦੇ ਨਾ ਤਾਏ ਤਾਈ ਦੀ ਹਾਂ ਵਿੱਚ ਹੁੰਗਾਰਾ ਭਰਦਿਆਂ ਕਿਹਾ ਬੁੜ੍ਹਾ ਨਰੈਂਣਾ ਤੇ ਤਾਈ ਨਿਹਾਲੀ ਨੇ ਨੰਗੇ ਪੈਂਰੀ ਫਟਾਫਟ ਮਹਿੰਦਰੂ ਸਾਧ ਦੀ ਝਿੜੀ ਵੱਲ ਸੇਧਾਂ ਘੱਤ ਦਿੱਤੀਆਂ ਉਹ ਉਸ ਸਾਧ ਨੂੰ ਆਪਣੇ ਘਰ ਸੱਦ ਲਿਆਏ ਤੇ ਲੱਗੇ ਵਾਰੋ ਵਾਰੀ ਆਪਣੀ ਹੱਡਬੀਤੀ ਸਾਧ ਨੂੰ ਸੁਣਾਉਣ ਕਿ ਬਾਬਾ ਜੀ ਉਹ ਸਰਪੰਚ ਬਾਂਦਰਾਂ ਦਾ ਐ ਤੇ ਵਾਰੀ ਵਾਰੀ ਪਿੰਡ ਚੋਂ ਜਾਨਵਰਾਂ ਦੇ ਨਾਂ ਕੈ ਕੇ ਹੀ ਬੁਲਾਉਣ ਲਈ ਕਹਿੰਦਾ ਹੈ ਸਾਧ ਨੇ ੧੦-੨੦ ਮਿੰਟ ਛੂੰ ਛੱਪਾ ਕਰਦਿਆਂ ਰਾਮ ਰਾਮ ਕੀਤੀ ਘਰ ਦੇ ਅੰਦਰ ਬਾਹਰ ਪਾਣੀ ਦਾ ਛਿੱਟਾ ਲਗਵਾਇਆ ਚਾਲੀ੍ਹ ਕਿਲੋ ਕਣਕ, ਪੰਸੇਰੀ ਖੰਡ, ਢਾਈ ਕਿਲੋ ਦੇਸੀ ਘਿਉ, ਖੰਮ੍ਹਣੀ, ਲਲੇਰ ਬਾਕੀ ਲਟਰਮ ਪਟਰਮ ਤੋਂ ਇਲਾਵਾ ਦੱਛਣਾ ਬੋਰੀ ਵਿੱਚ ਬੰਦ ਕਰਵਾ ਕੇ ਛਿੰਦੇ ਦੇ ਸਾਇਕਲ ਮਗਰ ਰਖਵਾਈ ਤੇ ਝਿੜੀ ਵਿੱਚ ਛੱਡ ਆਉਣ ਨੂੰ ਕਿਹਾ ਆਪ ਬੈਠ ਗਿਆ ਫੋਨ ਨੂੰ ਹਥੋਲਾ ਪਾਉਣ, ਫੋਨ ਕੋਲੇ ਤੇ ਘਰਵਾਲਿਆਂ ਨੂੰ ਦੂਰ ਬਿਠਾ ਦਿੱਤਾ ਕੁਝ ਚਿਰ ਬਾਅਦ ਫੋਨ ਦੀ ਘੰਟੀ ਖੜਕੀ ਫਿਰ ਉਹੀ ਆਵਾਜ਼ ਆਈ ਕਿ ਬਾਈ ਮੈਂ ਬਾਂਦਰਾਂ ਦਾ ਸਰਪੰਚ ਬੋਲਦੈਂ… ਹੁਣ ਸਾਧ ਨੇ ਪ੍ਰੇਤ ਦੀ ਨਬਜ਼ ਪਛਾਣ ਲਈ ਸੀ ਤੇ ਉਹ ਸਰਪੰਚ ਦਾ ਸੁਨੇਹਾ ਸੁਣਨ ਮਗਰੋਂ ਬੋਲਿਆ ਤੇ ਸਰਪੰਚ ਨੂੰ ਸਮਝਾਉਂਦਿਆਂ ਸਾਧ ਨੇ ਕਿਹਾ ਕਿ ਸਰਪੰਚ ਸਾਹਿਬ ਇਨਾਂ੍ਹ ਦੇ ਤਾਂ ਅਜੇ ਨਵਾਂ ਹੀ ਫੋਨ ਲੱਗਾ ਏ ਤੇ ਤੁਸੀਂ ਕਹੀ ਜਾਂਦੇ ਹੋ ਕਿ ਮੈਂ ਬਾਂਦਰਾਂ ਦਾ ਸਰਪੰਚ ਬੋਲਦੈਂ ਇਹ ਅਨਪੜ੍ਹ ਹਨ ਤੇ ਅੇਨਾ ਸੁਣ ਕੇ ਹੀ ਇਹ ਸਾਰਾ ਟੱਬਰ ਵੰਝ ਤੇ ਚੜ੍ਹਿਆ ਹੋਇਆ ਹੈ ਹੁਣ ਘਰੇ ਕੋਈ ਨਹੀਂ ਤੁਸੀਂ ਪੰਜ ਮਿੰਟ ਬਾਅਦ ਫੋਨ ਕਰਿਓ ਤੇ ਸਿਰਫ ਆਪਣਾ ਨਾਂ ਹੀ ਲਿਓ, ਪਿੰਡ ਦਾ ਨਾਂ ਨਾ ਲੈਣਾ ਉਪਰੰਤ ਸਾਧ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ, ਬਈ ਕਹਾਣੀ ਤਾਂ ਕਾਫੀ ਹੱਦ ਤੱਕ ਖਰਾਬ ਹੋ ਚੁੱਕੀ ਸੀ ਜੇਕਰ ਆਪਾਂ ਅੱਜ ਕੋਈ ਓਹੜ ਪੌਹੜ ਨਾ ਕਰਦੇ ਤਾਂ ਰਾਤ ਤੱਕ ਜ਼ਰੂਰ ਕੋਈ ਭਾਣਾ ਵਰਤ ਜਾਣਾ ਸੀ ਮੈਨ ਹੁਣ ਸਭ ਠਕਿ ਕਰ ਦਿੱਤਾ ਪੰਜ ਮਿੰਟ ਬਾਅਦ ਫਿਰ ਫੋਨ ਦੀ ਘੰਟੀ ਖੜਕੀ ਸਾਧ ਨੇ ਵਾਰੀ ਵਾਰੀ ਸਾਰਿਆਂ ਉਸ ਸਰਪੰਚ ਦੀਆਂ ਗੱਲਾਂ ਕਰਵਾ ਦਿੱਤੀਆਂ ਤੇ ਆਪ ਹੌਲੀ ਕੁ ਦੇਣੇਂ ਖਿਸਰ ਗਿਆ ਰਸਤੇ ਵਿੱਚ ਲੰਘੇ ਜਾਂਦੇ ਸਾਧ ਨੂੰ ਮੈਂ ਇਸ ਘਟਣਾ ਬਾਰੇ ਪੁੱਛਿਆ ਤਾਂ ਸਾਧ ਨੇ ੰਿਮਚਕ ਮੀਣੀ ਜਿਹੀ ਹਾਸੀ ਹੱਸਦਿਆਂ ਕਿਹਾ, ਬੱਸ ਐਂਵੇ ਈ ਰੌਲਾ ਪੈ ਗਿਆ…