ਪਰ ਕਾਫਿਲਾ ਚੱਲਦਾ ਰਿਹਾ (ਕਵਿਤਾ)

ਰਕੇਸ਼ ਕੁਮਾਰ   

Email: ricky6419@yahoo.com
Cell: +91 94630 64649
Address:
ਬੰਗਾ United States
ਰਕੇਸ਼ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਸ ਸ਼ੈਅ ਦੀ ਕੋਈ ਹੋਂਦ ਨਹੀਂ
   ਉਸ ਲਈ ਤੜਪ ਰਿਹਾ ਹਾਂ ਮੈਂ
 ਮ੍ਰਿਗਤ੍ਰਿਸ਼ਨਾ ਦੇ ਹਿਰਨ ਦੀ ਤਰ੍ਹਾਂ
   ਭਟਕਦਾ ਫਿਰ ਰਿਹਾ ਹਾਂ ਮੈਂ
   ਮ੍ਰਿਗਤ੍ਰਿਸ਼ਨਾ ਵਿੱਚ ਭਟਕਦੇ ਹਿਰਨ
   ਤੋਂ ਵੀ ਬਦਤਰ ਹਾਲਾਤ ਨੇ ਮੇਰੇ
  ਕੈਸੀ ਹੈ ਇਹ ਮ੍ਰਿਗਤ੍ਰਿਸ਼ਨਾ
    ਕੈਸੇ ਭਰਮ ਭੁਲੇਖੇ ਨੇ…
    ਇਕ ਆਸ ਦੀ ਕਿਰਨ ਜਗਾ ਕੇ
   ਇਹ ਔਝਲ ਹੁੰਦੇ ਦੇਖੇ ਨੇ..
  ਕੁਝ ਸੁਪਨੇ ਸੁਹਾਣੇ ਸੀ ਜੋ ਰਾਤਾਂ ਨੂੰ
 ਦਿਨ ਵੇਲੇ ਉਹ ਬੋਝਲ ਹੁੰਦੇ ਦੇਖੇ ਨੇ..
   ਮ੍ਰਿਗਤ੍ਰਿਸ਼ਨਾ ਦੀ ਭਟਕਣਾ ਦਾ ਇਹ
  ਸਿਲਸਿਲਾ ਇੰਝ ਹੀ ਚੱਲਦਾ ਰਿਹਾ
   ਪੈਰ ਥਮ ਗਏ
   ਸਾਹ ਰੁਕ ਗਏ
  ਪਰ ਕਾਫਿਲਾ ਚੱਲਦਾ ਰਿਹਾ
  ਪਰ ਕਾਫਿਲਾ ਚੱਲਦਾ ਰਿਹਾ……