ਜੀ ਚਾਹੁੰਦਾ (ਕਵਿਤਾ)

ਭਰਪੂਰ ਸਿੰਘ ਤੂਰ   

Address: ਸਵੱਦੀ ਕਲਾਂ
ਲੁਧਿਆਣਾ India
ਭਰਪੂਰ ਸਿੰਘ ਤੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀ ਚਾਹੁੰਦਾ ਏ,ਕੁਝ ਗਾ ਕੇ ਵੇਖ ਲਾਂ
ਜੀ ਚਾਹੁੰਦਾ ਏ, ਜੀ ਲਾ ਕੇ ਵੇਖ ਲਾਂ
ਸੇਕ ਪੀੜ ਦਾ ਪਾ, ਪਰਬਤ ਪਿਘਲ ਜਾਂਦੇ
ਅੱਜ ਯਾਦਾਂ ਦਾ ਦੀਵਾ, ਜਗਾ ਕੇ ਵੇਖ ਲਾਂ
ਕੱਚਾ ਪਿਆਲਾ ਇਸ਼ਕ ਦਾ, ਰੰਗ ਸ਼ਿੰਗਰਫ਼ੀ
ਚੁੱਪ ਦਾ ਜ਼ਹਿਰ, ਕੁਝ ਪਾ ਕੇ ਵੇਖ ਲਾਂ
ਹੋ ਜਾਏ ਜੇ ਸੱਜਣਾ ਤੇਰਾ ਦੀਦਾਰ
ਇਹ ਨੈਣਾਂ ਦੀ ਪਿਆਸ ਬੁਝਾ ਕੇ ਵੇਖ ਲਾਂ
ਵੇਖ ਲਈ ਇਹ ਜ਼ਿੰਦਗੀ ਦੀ ਪ੍ਰਹੁਣਚਾਰੀ
ਮੌਤ ਮੈਨੂੰ ਸੱਦ ਰਹੀ ਹੈ, ਜਾ ਕੇ ਵੇਖ ਲਾਂ