ਵਫਾ (ਕਵਿਤਾ)

ਪਰਦੀਪ ਗਿੱਲ   

Email: psgill@live.in
Cell: +91 85286 61189
Address:
India
ਪਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਦੀਪ " ਦੀ ਵਫਾ ਦਾ ਸਿਲਾ ਦੇਖੋ ਯਾਰੋ,
ਕਰ  ਬੇਵਫਾਈ ਓਹ ਬੇਵਫਾ ਮੈਨੂੰ ਦੱਸਦੇ ਨੇ.
ਨਹੀਂ ਹਨ ਗੈਰ ਕਦੇ ਸਾਡੇ ਵੀ ਓਹ ਹੁੰਦੇ ਸਨ,
ਸਾਡੇ ਉੱਤੇ ਅੱਜ ਤਾਅਨੇ - ਫਿਕਰੇ ਜੋ ਕਸਦੇ ਨੇ.
ਦੁੱਖਾਂ ਵਿੱਚ ਜਿਹੜੇ ਸਾਡੇ ਨਾਲ ਆਣ ਖੜਦੇ ਸੀ,
ਅੱਜ ਓਹੀ ਸਾਨੂੰ ਠੋਕਰਾਂ ਮਾਰ-ਮਾਰ ਹੱਸਦੇ ਨੇ.
ਪਿਆਰ ਵਿੱਚ ਜਿੰਨਾ ਸੌਹਾਂ ਕਈ ਖਾਧੀਆਂ,
ਅੱਜ ਸਾਨੂੰ  ਔਂਤਰੀ ਬਲਾ ਪਏ ਦੱਸਦੇ ਨੇ.
ਜਿੰਨਾ ਲਈ ਝੱਲੀਆਂ ਦੁੱਖ ਤਕਲੀਫਾਂ ਕਈ,
ਅੱਜ ਓਹੀ ਗੈਰਾਂ ਦੇ ਦਿਲਾਂ ਵਿੱਚ ਵੱਸਦੇ ਨੇ.
ਇੱਕ ਗੱਲ ਆਖਾਂ ਨਾ ਕਰੋ ਕਿਸੇ ਦਾ ਇਤਬਾਰ,
ਪਿਆਓ ਜੀਹਨੂੰ ਦੁੱਧ ਓਹੀ 'ਬੁਰੀ ਤਰਾਂ' ਡੱਸਦੇ ਨੇ.