ਗ਼ਜ਼ਲ (ਗ਼ਜ਼ਲ )

ਦਲਜੀਤ ਕੁਸ਼ਲ   

Email: suniar22@gmail.com
Cell: +91 95921 62967
Address: ਬਾਘਾ ਪੁਰਾਣਾ
ਮੋਗਾ India
ਦਲਜੀਤ ਕੁਸ਼ਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਿਰਜਦਾ ਹਾ ਨਜ਼ਮ ਜਦ ਵੀ ਪਿਆਰ ਦੀ ਮੈਂ,
ਚਿਤਰਦਾ  ਤਸਵੀਰ  ਵਿਛੜੇ  ਯਾਰ ਦੀ  ਮੈਂ।

ਇਸ਼ਕ  ਦੇ  ਦੋ  ਕਦਮ  ਚੱਲ ਸਕੇ ਅਸੀ ਨਾ,
ਗੱਲ ਕਰਦਾ ਕਿaਂ  ਝਣਾ ਦੇ ਪਾਰ   ਦੀ  ਮੈਂ।

ਜਿੱਤ ਨਾ  ਹੋਈ  ਮੇਰੀ  ਅਫ਼ਸੋਸ  ਫਿਰ  ਵੀ,
ਹੈ   ਮਨਾਈ ਪਰ ਖੁਸ਼ੀ  ਵੀ  ਹਾਰ  ਦੀ  ਮੈਂ।

ਪਰਤੇਗਾ  ਜਦ ਤੂੰ  ਮੁਸਾਫਿਰ  ਸ਼ਹਿਰ  ਸਾਡੇ,
ਹੋ ਨਾ ਜਾਵਾ ਖ਼ਬਰ  ਕਿਸੇ ਅਖ਼ਬਾਰ  ਦੀ  ਹੈ।

ਢਾਲ ਬਣਿਆਂ ਮੈ  ਕਦੇ   ਤਲਵਾਰ  ਬਣਿਆਂ,
ਨਾ  ਕਦੇ  ਪਰਵਾਹ  ਕੀਤੀ  ਵਾਰ   ਦੀ  ਮੈਂ।

ਪਾਰਖੂ  ਅੱਖ  ਨਾਲ  ਜੇ ਤੂੰ ਪਰਖਦਾ  ਦਿਲ,
ਸੂਲੀ  ਚੜਦਾ  ਨਾ  ਤੇਰੇ  ਤਕਰਾਰ  ਦੀ ਮੈਂ।

ਕੁਝ ਨਹੀ ਹੈ  ਕੋਲ  ਮੇਰੇ  ਜਿਉਣ  ਦੇ ਲਈ,
ਜ਼ਿੰਦਗੀ  ਵੀ  ਜਿਉਂ ਰਿਹਾ ਵੰਗਾਰ  ਦੀ  ਮੈਂ।