ਅੰਮੜੀ ਦਾ ਵਿਹੜਾ (ਕਵਿਤਾ)

ਹਰਦੀਪ ਕੌਰ ਸੰਧੂ   

Phone:
Address:
ਸਿਡਨੀ ਆਸਟ੍ਰੇਲੀਆ Australia
ਹਰਦੀਪ ਕੌਰ ਸੰਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋਅੰਮੜੀ ਦਾ ਵਿਹੜਾ
ਰਹਿੰਦੀ ਸੋਚ ਪਿੱਛੇ ਦੀ 
ਤਾਹੀਓਂ ਸੁਪਨੇ ਮੈਂ ਵੇਖਦੀ 
ਆਪਣੇ ਪਿੰਡ ਦੀਆਂ ਗਲ਼ੀਆਂ ਦੇ
ਆਪਣੀ ਅੰਮੜੀ ਦੇ ਵਿਹੜੇ ਦੇ
ਜਿਸ ਸੋਹਣੇ ਵਿਹੜੇ ਵਿੱਚ
ਨੱਚਿਆ ਤੇ ਗਾਇਆ ਸੀ
ਮਾਂ-ਪਿਓ ਦੇ ਸਾਏ ਹੇਠ
ਬਚਪਨ ਹੰਡਾਇਆ ਸੀ
ਜਿਥੇ ਕੜਕਦੀ ਧੁੱਪ ਵੀ
ਲੱਗਦੀ ਠੰਢੀ ਛਾਂ ਸੀ
ਕੋਲ਼ ਜੋ ਓਥੇ ਮੇਰੇ
ਮੇਰੀ ਪਿਆਰੀ ਮਾਂ ਸੀ
ਸੁਣਦੀ ਅੱਜ ਵੀ ਮੈਨੂੰ
ਮਾਂ ‘ਵਾਜਾਂ ਮਾਰਦੀ
ਮੁਖੋਂ ਕੁਝ ਨਾ ਕਹਿੰਦੀ
ਦਿਲੋਂ ਹੈ ਪੁਕਾਰਦੀ
ਨੀ ਧੀਏ ਪ੍ਰਦੇਸਣੇ
ਮਿਲ ਜਾ ਆ ਕੇ ਅੰਮੜੀ ਨੂੰ
ਆ ਕੇ ਮਾਂ ਆਪਣੀ ਦੇ
ਦੁੱਖ-ਸੁੱਖ ਸੁਣ ਜਾ ਤੂੰ