ਅਜੋਕਾ ਸਮਾਜ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਝੂਠੇ ਦਾ ਪਖ ਪੂਰਨ ਸਾਰੇ 
ਸਚ ਦੇ ਨਾਲ ਨਾ ਕੋਈ .....

ਅਣਖ ਰੁਲਦੀ ਫਿਰੇ ਬਜਾਰਾਂ
ਖੂਨ ਦੇ ਹੰਜੂ ਰੋਈ ......

ਨੇਕੀ ਨੋਕਰ ਬੇਈਮਾਨਾ ਦੀ 
ਮਿਲੇ ਨਾ ਕਿਧਰੇ ਢੋਈ.

ਮਜਬੂਰੀ ਤਾਂ ਭਠ ਝੋਕਦੀ 
ਇਕ ਪਾਲ ਵੀ ਨਾ ਸੋਈ .....

ਲੁੱਟ ਮਾਰ ਤੇ ਧਕੇ ਸ਼ਾਹੀ 
ਫ਼ਸਲ ਫਰੇਬ ਦੀ ਬੋਈ ....

ਬੇਦਰਦੀ ਦੀ ਅਖ ਚੰਦਰੀ
ਤਕ ਮਜਲੂਮ ਨਾ ਚੋਈ ......

ਹਮਦਰਦੀ ਦੀ ਭਾਸਾ ਬਿੰਦ੍ਰਾ 
ਦੁਨਿਆ ਉਤੋਂ ਖੋਈ .......