ਹੱਕ ਸੱਚ ਲਈ (ਕਵਿਤਾ)

ਸਰਬਜੀਤ 'ਸੰਗਰੂਰਵੀ'   

Email: sarbjitsangrurvi1974@gmail.com
Cell: +91 94631 62463
Address: ਬੂਥ ਨੰਬਰ 18,ਤਹਿਸੀਲ ਕੰਪਲੈਕਸ, ਸਾਹਮਣੇ ਬੱਸ ਅੱਡਾ
ਸੰਗਰੂਰ India
ਸਰਬਜੀਤ 'ਸੰਗਰੂਰਵੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਕ ਸੱਚ ਲਈ,
ਉਸ ਲਿਖਿਆ ਗਾਇਆ।
ਲਿਖਿਆ ਉਸ ਉਹੀ,
ਜੋ ਦੇਖਿਆ ਹੰਢਾਇਆ।

ਕਹਿਣੀ ਕਰਨੀ ਦਾ,
ਰਿਹਾ ਪੱਕਾ ਪੂਰਾ।
ਸਿਰੇ ਚਾੜਿਆ ਕਾਰਜ,
ਨਾ ਛੱਡਿਆ ਅਧੂਰਾ।
"ਅਜੇ ਨਾ ਆਈ ਮੰਜ਼ਲ ਤੇਰੀ",
ਲਿਖ ਗਾ ਸਮਝਾਇਆ।
ਹੱਕ ਸੱਚ ਲਈ,
ਉਸ ਲਿਖਿਆ ਗਾਇਆ।

ਨਾਮ "ਸੰਤ" ਤਾਂ,
ਕਾਰਜ ਸੰਤਾਂ ਦਾ।
ਉਸਦੇ ਗੀਤਾਂ 'ਚ,
ਵਿਦਰੋਹ ਅੰਤਾਂ ਦਾ।
ਛੱਡ "ਰਾਮ" ਨਾਮ,
ਜੱਸ ਕਿਰਤੀਆਂ ਦਾ ਗਾਇਆ।
ਹੱਕ ਸੱਚ ਲਈ,
ਉਸ ਲਿਖਿਆ ਗਾਇਆ।

ਦੇਖ ਹਾਲਤ ਕਿਰਤੀਆਂ ਦੀ,
ਛੱਡ "ਉਦਾਸੀ" ਚਿੰਤਨ ਕੀਤਾ।
ਨਾ ਡਰਿਆ ਜ਼ਾਲਮਾਂ ਤੋਂ,
ਨਾ ਘੁੱਟ ਸਬਰਾਂ ਦਾ ਪੀਤਾ।
"ਮੇਰੀ ਮੌਤ ਤੇ ਨਾ ਰੋਈਓ",
ਉਸ ਗਾ ਸਮਝਾਇਆ।
ਹੱਕ ਸੱਚ ਲਈ,
ਉਸ ਲਿਖਿਆ ਗਾਇਆ।

"ਚੂੜੀਆਂ ਦਾ ਹੋਕਾ" ਤੇ,
"ਦਿੱਲੀਏ ਦਿਆਲਾ ਦੇਗ ਚ ਉਬਲਦਾ" ਲਿਖਿਆ।
ਪੜ ਕਿਤਾਬਾਂ ਉਦਾਸੀ ਦੀਆਂ,
ਹੈ ਬਹੁਤ ਕੁਝ ਸਿੱਖਿਆ।
ਨਾਲ ਸ਼ਰਧਾ "ਸੰਗਰੂਰਵੀ",
ਹੈ ਸੀਸ ਝੁਕਾਇਆ।
ਹੱਕ ਸੱਚ ਲਈ,
ਉਸ ਲਿਖਿਆ ਗਾਇਆ।