ਗਜ਼ਲ (ਗ਼ਜ਼ਲ )

ਜਗੀਰ ਸਿੰਘ ਖੋਖਰ   

Cell: +91 86994 01951
Address: H NO 1 STREET NO 1 NEW DASHMESH NAGAR,AMRITSAR ROAD
MOGA India
ਜਗੀਰ ਸਿੰਘ ਖੋਖਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਾਕਮਾਂ ਦੇ ਲਾਰਿਆਂ ਤੇ ਨਾ ਵਿਰੇ
ਆਖਿਆ ਸੀ ਉਹਨਾ ਨੂੰ ਸਿਰ- ਫਿਰੇ ।

ਮਹਿਕ ਖਿੰਡਾਗੇ ਆਪਣੀ ਧਰਤ ਤੇ
ਖਿੜੇ ਸਨ ਭਾਵੇਂ ਉਹ ਥੋੜ੍ਹ- ਚਿਰੇ ।

ਦੌੜੇ ਸਨ ਜੋ ਸਿਰ ਤੇ ਪੈਰ ਰੱਖਕੇ
ਦੌੜ ਵਿਚੋਂ ਸਭ ਤੋਂ ਪਹਿਲਾਂ ਉਹ ਗਿਰੇ।

ਤੋੜ  ਦਿੱਤੇ ਡਾਲੀ ਤੋਂ ਜੋ ਮਾਲੀਆਂ
ਚਮਨ ਵਿਚ ਸੀ ਨਾ ਖਿੜੇ ਨਾ ਕਿਰੇ ।

ਨਾਮ ਲਿਖਿਆ ਅੰਬਰਾਂ ਦੀ ਸਿਖਰ ਤੇ
ਜੋ ਕਦੇ ਨਾ ਗਿਰੇ ਤੇ ਨਾ ਫਿਰੇ ।