ਚਿੰਤਾ ਤਾ ਕੀ ਕੀਜੀਐ (ਕਵਿਤਾ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


tamoxifen uk side effects

buy tamoxifen pct go tamoxifen uk pct
ਪਤਨੀ ਦੇ ਗਹਿਣਿਆਂ ਦਾ

ਨਿਰਿਕਸ਼ਣ ਕਰਦਿਆਂ

ਪਿਤਾ ਬੋਲਿਆ

ਪੁੱਤ, ਇਹ ਕੰਗਣ

ਤੇਰੇ ਵਿਆਹ ਲਈ

ਕਹਿੰਦੀ ਹੁੰਦੀ ਸੀ

ਤੁਹਾਡੀ ਮਾਂ

ਬਾਪੂ ਜੀ

ਛੋਟੇ ਲਈ?

ਪਿਤਾ ਘਬਰਾਇਆ

ਬੋਲਿਆ

ਕੁੱਝ ਕਰੀਂ

ਵਿਚਾਰੇ ਲਈ!

ਬਾਪੂ ਜੀ, ਫਿਕਰ ਛੱਡੋ

ਜੋ ਕਹੋਗੇ ਕਰਾਂਗਾ

ਪੁੱਤਰ

ਘਾਲ ਕਰਨੀ

ਵੰਡ ਛਕਣਾ

ਸੁਖੀ ਰਹੇਂਗਾ

ਮਂੈ ਦੱਸਣਾ ਹੈ

ਸੱਚ ਤੈਨੂੰ

ਬਣਾਉਣਾ ਹੈ

ਮਜ਼ਬੂਤ, ਬਹਾਦਰ


ਮੇਰੀ ਬਿਮਾਰੀ

ਫੈਲ ਗਈ

ਸ਼ਰੀਰ ਮੁੱਕਣ ਨੇੜੇ ਐ


ਛੋਟਾ ਭਰਾ ਅੱਖਾਂ

ਹੱਥਾਂ ਨਾਲ਼ ਡੱਕ

ਫਰਕਦੇ ਬੁੱਲ੍ਹ

ਨੀਰ ਡੋਹਲਣ

ਦੂਰ ਚਲਾ ਗਿਆ


ਵੱਡਾ ਝਾਕਦਾ ਰਿਹਾ

ਝਾਕੀ ਗਿਆ

ਡਿੱਗੇ ਪੀੜ ਪਹਾੜ ਵੱਲ

ਅਚਨਚੇਤ ਫਟੇ ਗਗਨ ਹੇਠ

ਟੱਡੀਆਂ ਅੱਖਾਂ

ਸੀਤੇ ਬੁਲ੍ਹ

ਅਹਿੱਲ, ਸ਼ਰਦ


ਪਿਤਾ ਡਰਿਆ

ਬਹਾਦਰ ਬੇਟੇ

ਇਹ ਕੀ

ਕਠੋਰ ਬਣ

ਹਸਕੇ, ਸਹਿਣਾ ਸਿੱਖ

ਦਰਦ ਵੀ


ਬਾਪੂ ਜੀ

ਪੀ ਹੀ ਰਿਹਾਂ

ਅੰਦਰੋਂ ਕਿਰਦਾ ਨੀਰ

ਸਹਿ ਰਿਹਾ ਹਾਂ

ਕਠੋਰਤਾ ਨਾਲ਼ ਪੀੜ

ਖੁਸ਼ ਰਹਿਣ ਲਈ

ਹਸਦਿਆਂ


ਫੇਰ ਵੱਡੇ ਦੀਆਂ

ਅਥੱਮ ਸਿਸਕੀਆਂ, ਧਾਹਾਂ!

ਮੋਹ ਉੱਭਰਿਆ

ਪਿਉ ਰੋਇਆ

ਪੁੱਤਰੋ, ਜਿਉਂਦਾ ਹਾਂ, ਮੈਂ

ਤੁਹਾਨੂੰ ਵੇਖ ਵੇਖ

ਅਜੇ ਸਾਹ ਨੇ ਬਾਕੀ

ਨਾ ਰੋਵੋ, ਨਾ ਰੋਵੋ

ਭਾਣਾ ਅਟੱਲ ਹੁੰਦੈ

ਗੁਰੂ ਗਿਆਨ ਹੈ

ਚਿੰਤਾ ਤਾ ਕੀ ਕੀਜੀਐ

ਜੋ ਅਨਹੋਨੀ ਹੋਇ।।