ਖ਼ਬਰਸਾਰ

  •    ਰਘਬੀਰ ਸਿੰਘ ਮਹਿਮੀ ਦੇ ਮਿੰਨੀ ਕਹਾਣੀ ਸੰਗ੍ਰਹਿ 'ਤਿੜਕ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਿਰਨਜੀਤ ਕੌਰ ਦੀ ਪੁਸਤਕ 'ਪ੍ਰਸੰਗ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ' ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਰਸਾਲੇ ਦਾ ਵਾਤਾਵਰਣ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਪੁਸਤਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ ਗਿਆਰਵਾਂ ਅੰਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਚੀਰੇ ਵਾਲਿਆ ਗੱਭਰੂਆ ਦਾ ਲ ੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨੌਵਾਂ 'ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ' ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ 12ਵਾਂ ਵਿਸ਼ੇਸ਼ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨਾਵਲ 'ਜ਼ੱਰਾ ਜ਼ੱਰਾ ਇਸ਼ਕ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਯਾਦਗਾਰੀ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਸਰਹੱਦੀ ਖੇਤਰ ਦਾ ਲੋਕ ਸੰਗੀਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸੁਰਿੰਦਰ ਕੈਲੇ ਨੂੰ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਤੇਰੇ ਬਿਨ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    'ਬਾਲ ਪ੍ਰੀਤ' ਦੀ ਪ੍ਰਕਾਸ਼ਨਾ ਦੇ ਤਿੰਨ ਵਰ ਮੁਕੰਮਲ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ਚਰਚਾ ਅਤੇ ਲੇਖਕਾਂ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾਇਰੈਕਟਰ ਭਾਸ਼ਾ ਵਿਭਾਗ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਾਲ ਸਾਹਿਤਕ ਮਿਲਣੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਗੁਰਬਚਨ ਸਿੰਘ ਰਾਹੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਤੇਰੇ ਜਾਣ ਤੋਂ ਬਾਅਦ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਕੁਝ ਪਲ ਮੇਰੇ ਨਾਂ ਕਰ ਦੇ` ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬੀਬੀ ਜੌਹਰੀ ਰਚਿਤ ‘ਬੀਬਾ ਜੀ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ 'ਆਸ਼ਟ' ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਹਰਭਜਨ ਸਿੰਘ ਖੇਮਕਰਨੀ ਨੂੰ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਜਨਮ ਦਿਨ ਮਨਾਇਆ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ‘ਔਰਤ ਦੂਜਾ ਰੱਬ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਰਾਜਵੰਤ ਕੌਰ ‘ਪੰਜਾਬੀ` ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਬਲਬੀਰ ਪਰਵਾਨਾ ਨੂੰ ਪੁਰਸਕਾਰ ਪ੍ਰਦਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਤੀਸ਼ ਠੁਕਰਾਲ ਸੋਨੀ ਦੀਆਂ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਮਿੰਨੀ ਕਹਾਣੀ ਸੰਗ੍ਰਹਿ ‘ਮੋਨਾਲੀਜ਼ਾ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਵਿ ਸੰਗ੍ਰਹਿ ‘ਤਿੱਪ ਤੇ ਕਾਇਨਾਤ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਪੰਜਾਬੀ ਦੀ ਪੁਸਤਕ ਦਾ ਲੋਕ-ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਦਰਸ਼ਨ ਸਿੰਘ ‘ਆਸ਼ਟ` ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਡਾ. ਦਰਸ਼ਨ ਸਿੰਘ ‘ਆਸ਼ਟ' ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਯਾਦਗਾਰੀ ਸਾਹਿਤਕ ਸਮਾਗਮ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕੇਵਲ ਧਾਲੀਵਾਲ ਨੂੰ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ* ਪ੍ਰਦਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ (ਖ਼ਬਰਸਾਰ)


    ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਅਦਾਰਾ ‘ਸਰੋਕਾਰ` ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਖੁੱਲ੍ਹੇ ਵਿਹੜੇ ਵਿਚ ਪਰਵਾਸੀ ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ‘ਮੇਰੀ ਪਾਕਿਸਤਾਨੀ ਸਫ਼ਰਨਾਮਾ` (ਸਫ਼ਰਨਾਮਾ) ਅਤੇ ‘ਆਮ ਆਦਮੀ ਦਾ ਇਨਕਲਾਬ` (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਸਾਹਿਤਕ ਰਸਾਲੇ ‘ਸੰਖ` ਦੇ ਸੰਪਾਦਕ ਸਿੱਧੂ ਦਮਦਮੀ, ਅਦਾਰਾ ‘ਸਰੋਕਾਰ` ਦੇ ਪ੍ਰਬੰਧਕ ਡਾ. ਭੀਮਇੰਦਰ ਸਿੰਘ, ਰੰਗਕਰਮੀ ਪ੍ਰਾਣ ਸੱਭਰਵਾਲ ਅਤੇ ਗੀਤਕਾਰ ਗਿੱਲ ਸੁਰਜੀਤ ਸ਼ਾਮਲ ਸਨ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ‘ਆਸ਼ਟ` ਨੇ ਮੁੱਖ ਪ੍ਰਾਹੁਣੇ ਸੁਖਿੰਦਰ ਦੇ ਜੀਵਨ ਅਤੇ ਰਚਨਾ-ਸੰਸਾਰ ਬਾਰੇ ਹਾਜ਼ਰ ਸਰੋਤਿਆਂ ਨੂੰ ਭਰਵੀਂ ਵਾਕਫ਼ੀਅਤ ਕਰਵਾਉਂਦੇ ਹੋਏ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਪ੍ਰਸਿੱਧ ਵਿਦਵਾਨ ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਗੁਰਭਗਤ ਸਿੰਘ ਦੇ ਭਰਾਤਾ ਸੁਖਿੰਦਰ ਹੋਰਾਂ ਨੇ ਕੈਨੇਡਾ ਵਿਚ ਜਾ ਕੇ ਆਪਣੀ ਮਾਂ ਬੋਲੀ ਦੇ ਵਿਕਾਸ ਵਿਚ ਪੰਜਾਬੀ ਕਵਿਤਾ, ਆਲੋਚਨਾ, ਵਾਰਤਕ, ਨਾਵਲਨਿਗਾਰੀ, ਸੰਪਾਦਨਾ ਅਤੇ ਵਿਗਿਆਨਕ ਸਾਹਿਤ ਦੀ ਰਚਨਾ ਨਾਲ ਨਿਰੰਤਰ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੁਆਰਾ ਸੰਪਾਦਿਤ ਕੀਤਾ ਜਾ ਰਿਹਾ ਸਾਹਿਤਕ ਰਸਾਲਾ ‘ਸੰਵਾਦ` ਅੱਜ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਪਛਾਣ ਰੱਖਦਾ ਹੈ। ਸ੍ਰੀ ਸਿੱਧੂ ਦਮਦਮੀ ਨੇ ਸੁਖਿੰਦਰ ਦੀ ਕਵਿਤਾ ਅਤੇ ਵਾਰਤਕ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਕਵੀ ਵੱਲੋਂ ਲਿਖਿਆ ਗਿਆ ਸਫ਼ਰਨਾਮਾ ਲੰਬੀ ਕਵਿਤਾ ਹੁੰਦਾ ਹੈ। ਇਹ ਸੁਖਿੰਦਰ ਦੇ ਸਫ਼ਰਨਾਮੇ ਬਾਰੇ ਸੱਚ ਹੈ। ਉਸਦੀ ਕਲਮ ਸਮਾਜ ਨੂੰ ਜਿਹੋ ਜਿਹਾ ਵੇਖਦੀ ਹੈ, ਹੂ ਬ ਹੂ ਉਸ ਦਾ ਯਥਾਰਥਕ ਚਿੱਤ੍ਰਣ ਕਰ ਦਿੰਦੀ ਹੈ।ਡਾ. ਭੀਮਇੰਦਰ ਸਿੰਘ ਦਾ ਕਹਿਣਾ ਸੀ ਕਿ ਸੁਖਿੰਦਰ ਪਰਵਾਸ ਹੰਢਾਉਂਦਾ ਹੋਇਆ ਵੀ ਆਪਣੀ ਜੰਮਣ ਭੋਇੰ, ਮਿੱਟੀ ਅਤੇ ਪੰਜਾਬੀ ਸਮਾਜ ਨੂੰ ਚਿੱਤ੍ਰਦਾ ਹੈ।ਇਸ ਮੌਕੇ ਤੇ ਸੁਖਿੰਦਰ ਨੇ ਆਪਣੀ ਤਾਜ਼ਾ ਲੋਕ ਅਰਪਿਤ ਪੁਸਤਕ ‘ਆਮ ਆਦਮੀ ਦਾ ਇਨਕਲਾਬ` ਵਿਚੋਂ ਔਰਤ ਦੀ ਦਵੰਦਾਤਮਕ ਅਤੇ ਤਰਸਯੋਗ ਹਾਲਤ ਦੇ ਨਾਲ ਨਾਲ ਉਸ ਦੀ ਖੁੱਦਾਰੀ ਨੂੰ ਬੁਲੰਦ ਕਰਦੀਆਂ ਕਵਿਤਾਵਾਂ ਤੋਂ ਇਲਾਵਾ ਵਰਤਮਾਨ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਨਜ਼ਮਾਂ ਸੁਣਾ ਕੇ ਵਾਹ ਵਾਹ ਖੱਟੀ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਜੁੜੇ ਲੇਖਕਾਂ ਵਿਚੋਂ ਰੰਗਕਰਮੀ ਪ੍ਰਾਣ ਸੱਭਰਵਾਲ, ਇੰਜੀਨੀਅਰ ਹਰਭਜਨ ਸਿੰਘ, ਨਵਦੀਪ ਸਿੰਘ ਮੁੰਡੀ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ, ਡਾ. ਅਰਵਿੰਦਰ ਕੌਰ, ਯੂ.ਐਸ.ਆਤਿਸ਼, ਬਲਵਿੰਦਰ ਸਿੰਘ ਭੱਟੀ ਨੇ ਸੁਖਿੰਦਰ ਹੋਰਾਂ ਦੀ ਸਾਹਿਤ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟਾਏ।ਕਵਿੰਦਰ ਚਾਂਦ, ਗੀਤਕਾਰ ਗਿੱਲ ਸੁਰਜੀਤ,  ਅੰਮ੍ਰਿਤਪਾਲ ਸਿੰਘ ਸ਼ੈਦਾ ਅਤੇ ਐਸ.ਐਸ.ਭੱਲਾ ਆਦਿ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਸੁਖਿੰਦਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ  ਭਾਸ਼ਾ ਵਿਭਾਗ ਦੇ ਖੋਜ਼ ਅਫਸਰ ਡਾ. ਢੋਟ, ਪ੍ਰੀਤਮਹਿੰਦਰ ਸੇਖੋਂ, ਰਮਿੰਦਰ ਸਿੰਘ, ਡਾ. ਲੱਛਮੀ ਨਾਰਾਇਣ ਭੀਖੀ, ਡਾ. ਸੰਤੋਖ ਸਿੰਘ ਸੁਖੀ,ਐਮ.ਐਸ.ਜੱਗੀ ਅਤੇ ਪੰਜਾਬੀ ਸਾਹਿਤ ਦੇ ਖੋਜਾਰਥੀ ਅਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ। ਅੰਤ ਵਿਚ ਡਾ. ਭੀਮਇੰਦਰ ਸਿੰਘ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।  



    ਦਵਿੰਦਰ ਪਟਿਆਲਵੀ