ਖ਼ਬਰਸਾਰ

 •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
 •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
 •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
 •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 • ਅਖੇ ਮਾਂ ਵਰਗੀ ਨਾ ਆਖੋ (ਕਹਾਣੀ)

  ਰਮੇਸ਼ ਸੇਠੀ ਬਾਦਲ   

  Email: rameshsethibadal@gmail.com
  Cell: +9198766 27233
  Address: Opp. Santoshi Mata Mandir, Shah Satnam Ji Street
  Mandi Dabwali, Sirsa Haryana India 125104
  ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੈਂ ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ| ਪਤਾ ਨਹੀ ਕਿਉਂ? ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ| ਇਹਦਾ ਕੁਸ ਦੁਖਦਾ ਨਾ ਹੋਵੇ| ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ| ਵਾਹਵਾ ਸਿਆਣੀ ਹੈ| ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ| ਸਾਰੇ ਉਸ ਨੂੰ ਭੂਆ ਬਿਸਨੀ ਆਖਦੇ ਸੀ| ਉਹ ਬਾਲ ਵਿਧਵਾ ਸੀ | ਪਰ ਸੀ ਬਹੁਤ ਸਿਆਣੀ|ਹੁਣ ਤੇ ਪੇਕੇ ਵੀ ਛੁੱਟ ਗਏ ਤੇ ਭੁਆ ਬਿਸਨੀ ਵੀ| ਹੁਣ ਤੇ ਮਾਸੀ ਮੂਰਤੀ ਹੀ ਕੰਮ ਆਉਦੀ ਹੈ ਵੇਲੇ ਕੁਵੇਲੇ|  ਮਾਸੀ ਮੂਰਤੀ ਦੇ ਸੁੱਖ ਨਾਲ ਪੰਜ ਛੇ ਮੁੰਡੇ ਹਨ| ਪੂਰਾ ਭਰਿਆ ਪਰਿਵਾਰ ਹੈ| ਸਿਆਣੀ ਤਾਂ ਮਾਸੀ ਮੂਰਤੀ ਵੀ ਬਹੁਤ ਹੈ ਜਵਾਂ ਭੂਆ ਬਿਸਨੀ ਤਰ੍ਹਾਂ| ਨਿੱਕੜੀ ਦਾ ਕਰਦੀ ਵੀ ਬਹੁਤ ਹੈ| ਜਦੋ ਮਿਲੂ, ਨਿੱਕੜੀ ਨੂੰ ਗੋਦੀ ਚੁੱਕ ਲਊ| ਕਿਉਂਕਿ ਨਿੱਕੜੀ ਜਵਾਂ ਮੇਰੇ ਤੇ ਹੀ ਗਈ ਹੈ| ਉਹੀ ਪਤਲੇ ਪਤਲੇ ਬੁੱਲ ਤਿੱਖਾ ਨੱਕ ਤੇ ਸਾਗੀ ਮੇਰੇ ਵਰਗੀਆਂ ਗੋਲ ਮਟੋਲ ਅੱਖਾਂ|ਨਾਲੇ ਆਖੂ “ਕਿਵੇਂ ਆਂ ਮਾਂ ਵਰਗੀਏ ਮੋਰਨੀਏ|" ਤੇ ਹੱਸ ਪਊ|

                   ਇੱਕ ਦਿਨ ਮੇਰੀ ਸੱਸ ਨੇ ਸੁਣ ਲਿਆ ਤੇ ਉਹ ਮਾਸੀ ਤੇ ਗੁੱਸੇ ਹੋਗੀ “ਅਖੇ ਤੂੰ ਇਹਨੂੰ ਮਾਂ ਵਰਗੀ ਨਾ ਆਖਿਆ ਕਰ|"|“ ਜਦੋ ਸਕਲ ਸੂਰਤ ਮਾਂ ਤੇ ਗਈ ਹੈ ਤਾਂ ਮੈਂ ਇਹਨੂੰ ਮਾਂ ਵਰਗੀ ਹੀ ਆਖੂ| ਇਹ ਕਿਹੜੀ ਕਾਲੀ ਕਲੂਟੀ ਤੇ ਮੋਟੀ ਹੈ ਜੋ ਇਹਨੂੰ ਮੈਂ ਪਿਓ ਵਰਗੀ ਜਾ ਦਾਦੇ ਵਰਗੀ ਆਖਾਂ|" ਮੇਰੀ ਸੱਸ ਨੇ ਹੱਸ ਕੇ ਗੱਲ ਟਾਲ ਦਿੱਤੀ| ਪਰ ਕਈ ਦਿਨ ਮੇਰੀ ਸੱਸ ਖਿਝੀ ਖਿਝੀ ਜਿਹੀ ਰਹੀ ਮੇਰੇ ਤੇ ਵੀ ਤੇ ਮਾਸੀ ਮੂਰਤੀ ਤੇ ਵੀ| ਮੈਂ ਬੋਲੀ ਤੇ ਕੁਝ ਨਾ ਪਰ ਗੱਲ ਤੇ ਸਮਝਦੀ ਸੀ ਸਾਰੀ| ਜਦੋ ਆਪਣੇ ਸਿੱਕੇ ਚ ਖੋਟ ਹੀ ਹੋਵੇ ਤਾਂ ਬੰਦਾ ਕਿਸੇ ਨੂੰ ਦ੍ਹੋ ਕਿਵੇ ਦੇਵੇ| ਇੱਥੇ ਆ ਕੇ ਮਸਲਾ ਨੂੰਹ ਅਤੇ ਧੀ ਦੇ ਫੇਰ ਚ ਅਟਕ ਜਾਂਦਾ ਹੈ| ਬੰਦਾ ਆਪਣਾ ਦਰਦ ਕਿਸ ਨੂੰ ਸੁਣਾਵੇ | ਮਾਂ ਰਹੀ ਨਹੀ| ੦ਿਉਂਦੇ ਜੀ ਮਾਰਤੀ ਮੈ. ਆਪੇ| ਤੇ ਸੱਸ ਕਦੇ ਮਾਂ ਬਣ ਨਹੀ ਸਕਦੀ| ਢਿੱਡ ਵਿੱਚ ਗਚੱਲ ਬਣੇ ਪਏ ਹਨ| ਜੇ ਕਦੇ ਅੱਖ ਚੋ ਹੰਝੂ ਕਿਰ ਪੈਣ ਤਾਂ ਮੇਰੀ ਸੱਸ ਟੁੱਟ ਕੇ ਪੈ ਜਾਂਦੀ ਹੈ “ਅਖੇ ਸੁੱਖ ਮੰਗਿਆ ਕਰ| ਤੇਰੇ ਘਰ ਆਲਾ ਸਾਰਾ ਦਿਨ ਡਰੈਵਰੀ ਕਰਦਾ ਹੈ| ਤੂੰ ਹੰਝੂ ਨਾ ਕੇਰਿਆ ਕਰ|" ਤੇ ਸੱਸ ਬੁੜ ਬੁੜ ਕਰਦੀ| ਸਾਰਾ ਦਿਨ ਕਿਸਮਤ ਨੂੰ ਵੀ ਨਹੀ ਰੋਇਆ ਜਾਂਦਾ| ਲਿਖਿਆਂ ਨੂੰ ਕੋਣ ਮੇਟ ਸਕਦਾ ਹੈ|

                       ਮਾਸੀ ਮੂਰਤੀ  ਵੀ ਘਰੇ ਨਹੀ ਸੀ| ਗਈ ਹੋਊ ਕਿਸੇ ਦੇ ਖੰਡ ਪਾਠ ਤੇ| ੦ਾ ਕਿਸੇ ਦੇ ਕੀਰਤਨ ਤੇ ਗਈ ਹੋਊ| ਮਾਸੀ ਨੂੰ ਕਿਹੜਾ ਘਰੇ ਟਿਕਾ ਆਉੱਦਾ ਹੈ| ਕੰਮ ਦਾ ਫਿਕਰ ਨਹੀ| ਨੂੰਹਾਂ ਕਰਣ ਨਾ ਕਰਣ| ਸਾਰੀ ਕਮਾਂਡ ਮਾਸੀ ਹੱਥ ਹੈ| ਮਾਸੜ ਨੂੰ ਉਹ ਟਿੱਚ ਕਰਕੇ ਜਾਣਦੀ ਹੈ| ਹੋਰ ਨਹੀ ਤਾਂ ਕਿਸੇ ਮਰਗ ਆਲੇ ਘਰੇ ਗਈ ਹੋਵੇਗੀ | ਕੋਈ ਮਰ ਜੇ ਬਸ ਮਾਸੀ ਨੂੰ ਪਤਾ ਲੱਗ ਜੇ ਸਹੀ| ਸਭ ਤੋ. ਮੂਹਰੇ ਹੋਊ ਕੰਮ ਚ ਵੀ ਤੇ ਰੋਣ ਧੋਣ ਚ ਵੀ|ਜੇ ਕੋਈ ਜਨਾਨੀ ਮਰੀ ਹੋਵੇ ਤਾਂ ਅਗਲੇ ਦੀਆਂ ਨੂੰਹਾਂ ਨਹਾਉਣ ਨਾ ਨਹਾਉਣ ਬਸ ਨਹਾਊ ਮਾਸੀ ਹੀ| ਐ. ਨਹਾਊ ਜਿਵੇ ਅਗਲੀ ਵੇਖਦੀ ਪਈ ਹੋਵੇ|ਆਉਂਦੀ ਮੈਂ ਮਾਸੀ ਦੀ ਨੂੰਹ ਨਾਲ ਗੱਲੀ ਲੱਗ ਪਈ| ਉਹ ਵੀ ਵਿਚਾਰੀ ਡਾਹਢੀ ਦੁੱਖੀ ਸੀ ਪੇਕਿਆ ਵਲੋਂ| ਕੋਈ ਭਰਾ ਨਹੀ ਹੈ  ਉਸ ਦੇ| ਮਾਂ ਪਿਓ ਦੀ ਝੋਰਾ ਵੱਡ ਵੱਡ ਖਾਂਦਾ ਹੈ| ਮੇਰੇ ਤਾਂ ਸਭ ਕੁਝ ਸੀ ਮੈਂ ਗੰਵਾ ਲਿਆ ਆਪਣੇ ਹੱਥੀ|ਸੋਹਣੀ ਕੋਠੀ ਸੀ ਸਾਡੀ| ਸਹਿਰ ਚ ਨਾਂ ਸੀ ਮੇਰੇ ਡੈਡੀ ਜੀ ਦਾ|  ਸਾਡੇ ਚਾਚੇ ਤਾਇਆ ਦਾ ਸਾਂਝਾ ਕਾਰੋਬਾਰ ਸੀ| ਘਰੇ ਤਿੰਨ ਤਿੰਨ ਕਾਰਾਂ, ਮੋਟਰ ਸਾਇਕਲ ਵੱਖਰੇ ਵੱਖਰੇ ਸਭਦੇ| ਬਸ ਮੱਤ ਹੀ ਮਾਰੀ ਗਈ ਮੇਰੀ|

                        ਅਜੇ ਮੈਂ ਕਾਲਜ ਚ ਦਾਖਿਲਾ ਲਿਆ ਹੀ ਸੀ| ਮੈਂ ਡੈਡੀ ਜੀ ਨੂੰ ਕਿਹਾ ਮੈਨੂੰ ਐਕਟਿਵਾ ਲੈ ਦਿਉ| ਮੈ. ਸਾਇਕਲ ਤੇ ਕਾਲਜ ਨਹੀ ਜਾਣਾ| ਡੈਡੀ ਜੀ ਵੀ ਮੰਨ ਗਏ | ਪਰ ਮੰਮੀ ਜੀ ਕਹਿੰਦੇ ਪਹਿਲਾਂ ਤੂੰ ਪੂਰਾ ਸਾਇਕਲ ਸਿੱਖ ਲੈ| ਮਹੀਨੇ ਕੁ ਬਾਆਦ ਤੈਨੂੰ ਅੇਕਟਿਵਾ ਵੀ ਲੈ ਦਿਆਂਗੇ| ਕਿਉਕਿ ਮੇਰੀ ਮਾਸੀ ਦੀਆਂ ਦੋਨੇ ਕੁੜੀਆਂ ਕੋਲ ਐਕਟਿਵਾਂ ਸੀ ਤੇ ਮੰਮੀ ਦੀ ਰੀਝ ਵੀ ਸੀ| ਅਜੇ ਤੀਜਾ ਚੋਥਾ ਦਿਨ ਹੀ ਹੋਇਆ ਸੀ ਮੈਨੂੰ ਕਾਲਜ ਜਾਂਦੀ ਨੂੰ| ਫਾਟਕਾਂ ਤੇ ਮੇਰੀ ਚੁੰਨੀ ਫਸ ਗਈ ਸਾਇਕਲ ਦੀ ਚੈਨ ਵਿੱਚ ਤੇ ਮੈ. ਧੜੱਮ ਦਿਨੇ ਥੱਲੇ ਡਿੱਗ ਪਈ ਤੇ ਲੋਕੀ ਇੱਕਠੇ ਹੋ ਗਏ| ਬਹੁਤੇ ਮੈੰਨੂ ਜਾਣਦੇ ਸੀ ਬਈ ਇਹ ਮਿੱਤਲਾਂ ਦੀ ਕੁੜੀ ਹੈ| ਸਾਰਿਆ ਨੇ ਮੈਨੂੰ ਖੜੀ ਕੀਤਾ ਤੇ ਮੇਰਾ ਹਾਲ ਪੁਛਿਆ| ਕੋਈ ਸੱਟ ਤੇ ਨਹੀ ਲੱਗੀ| ਮੇਰੇ ਗੋਡੇ ਤੇ ਜੋਰ ਦੀ ਸੱਟ ਵੱਜੀ ਸੀ ਤੇ ਮਾਸ ਵੀ ਛਿੱਲਿਆ ਗਿਆ ਸੀ |ਪਰ ਮੈਂ ਡਰਦੀ ਨੇ ਕਿਸੇ ਨੂੰ ਨਹੀ ਦੱਸਿਆ| ਹੁਣ ਸੱਮਸਿਆ ਚੁੰਨੀ ਨੂੰ ਚੈਨ ਵਿੱਚੋਂ ਕੱਢਣ ਦੀ ਸੀ| ਇਹ ਵੀ ਭੀੜ ਵਿੱਚ ਸਾਮਿਲ ਸੀ ਤੇ ਇਹਨੇ ਇਕੱਲੇ ਨੇ ਪੋਣਾ ਘੰਟਾ ਮੱਥਾ ਮਾਰ ਕੇ ਸਾਇਕਲ ਤੁਰਣ ਜੋਗਾ ਕਰਤਾ|

                    ਉਸ ਦਿਨ ਤੋ ਬਾਅਦ ਤਾਂ ਇਹ ਆਪਣੇ ਆਪ ਨੂੰ ਹੀਰੋ ਹੀ ਸਮਝਣ ਲੱਗ ਗਿਆ ਆਪਣੇ ਆਪ ਨੂੰ|ਇਸ ਨੇ ਮੇਰਾ ਪਿੱਛਾ ਕਰਣਾ ਸੁਰੂ ਕਰ ਦਿੱਤਾ|ਹੋਲੀ ਹੋਲੀ ਮੈਂ ਪਿੰਘਲਦੀ ਗਈ ਤੇ ਇਹ ਆਪਣੇ ਮਿਸਨ ਚ ਕਾਮਜਾਬ ਹੁੰਦਾ ਗਿਆ| ਅਸੀ ਚੋਰੀ ਚੋਰੀ ਮਿਲਣ ਲੱਗ ਪਏ| ਮੈਨੂੰ ਇਸ ਦੀ ਗੋਤ ਘਰ ਬਾਰ ਦਾ ਪਤਾ ਨਹੀ ਲੱਗਿਆ| ਮੈਂਨੂੰ ਲੱਗਦਾ ਇਹ ਵੀ ਕਾਲਜ ਚ ਪੜ੍ਹਦਾ ਹੋਵੇਗਾ| ਜਦੋ ਵੀ ਮੈਂ ਪੁੱਛਣ ਦੀ ਕੋਸਿਸ ਕਰਦੀ ਤਾਂ ਮੈਨੂੰ ਇਹ ਗੱਲੀ ਬਾਤੀ ਟਾਲ ਦਿੰਦਾ| ਆਪਣੇ ਘਰ ਬਾਰੇ ਵੀ ਇਹਨੇ ਮੈਨੂੰ ਭੰਬਲ ਭੂਸੇ ਵਿੱਚ ਪਾਈ ਰੱਖਿਆ|ਦਿਨ ਬੀਤਦੇ ਗਏ ਤੇ ਸਾਡਾ ਇਸਕ ਅਗਲੀਆਂ ਮੰਜਿਲਾਂ ਸਰ ਕਰਦਾ ਗਿਆ| ਮੈਂ ਘਰਦਿਆਂ ਤੋ ਪੂਰੀ ਚੋਰੀ ਰੱਖਦੀ| ੍ਹੱਕ ਦੀ ਕੋਈ ਗੁੰਜਾਇਸ ਹੀ ਨਹੀ ਸੀ| ਮੰਮੀ ਡੈਡੀ ਨੂੰ ਮੇਰੇ ਤੇ ਪੂਰਾ ਯਕੀਨ ਸੀ| ਵੈਸੇ ਵੀ ਮੈਨੂੰ ਸਾਰੇ ਭੋਲੀ ਹੀ ਸਮਝਦੇ ਸਨ| ਪਰ ਉਹਨਾਂ ਨੂੰ ਕੀ ਪਤਾ ਉਹਨਾਂ ਦੀ ਭੋਲੀ ਤੇ ਵੀ ਇ੍ਹਕ ਦਾ ਭੂਤ ਸਵਾਰ ਹੋ ਗਿਆ ਸੀ| ਵੈਸੇ ਮਾਂ ਪਿਓੁ ਵੀ ਅੋਲਾਦ ਦੇ ਮੋਹ ਚ ਅੰਨੇ ਹੁੰਦੇ ਹਨ| ਚਾਹੇ ਸਾਰੀ ਦੁਨਿਆ ਆਖੀ ਜਾਵੇ ਇਹਨਾ ਨੂੰ ਆਪਣੀ ਅੋਲਾਦ ਹੀ ਸੱਚੀ ਲੱਗਦੀ ਹੈ| ਤੇ ਇਹ ਅੰਧ ਵ੍ਹਿਵਾ੍ਹ ਹੀ ਮੇਰੇ ਇ੍ਹਕ ਦੀ ਪੋੜੀ ਬਣਿਆ| ਸਾਡੇ ਪਿਆਰ ਦਾ ਸਿਲਸਲਾ ਕਈ ਹੱਦਾ ਪਾਰ ਕਰ ਗਿਆ | ਪਾਰ ਹੀ ਨਹੀ ਸਗੋਂ ਇਉ ਕਹਿ ਲਵੋ ਕੋਈ ਹੱਦ ਬਾਕੀ ਨਹੀ ਸੀ ਰਹੀ| ਇਸ ਨੇ ਹੋਲੀ ਹੋਲੀ ਆਪਣੀ ਭੈਣ ਨੂੰ ਤੇ ਫਿਰ ਮਾਂ ਨੂੰ ਸਭ ਕੁਝ ਦੱਸ ਦਿੱਤਾ|

                      ਉਹ ਪਹਿਲਾਂ ਤਾਂ ਮੈਨੁੰ ਆਨੀ ਬਹਾਨੀ ਮਿਲੀਆਂ ਤੇ ਫਿਰ ਤਾਂ ਪੱਕਾ ਹੀ ਘਰ ਦੀ ਬਹੂ ਸਮਝ ਕੇ ਬੇਝਿਜਕ ਮਿਲਦੀਆਂ| ਸਾਡੀ ਜਾਣ ਪਹਿਚਾਣ ਦੇ ਇੱਕ ਦੋ ਲੋਕਾਂ ਨੇ ਸਾਨੂੰ ਦੇਖ ਲਿਆ| ਪਰ ਕਿਸੇ ਨੇ ਸਾਡੇ ਘਰੇ ਦੱਸਣ ਦੀ ਜੁਰਅਤ ਨਾ ਕੀਤੀ ਕਿਉਂਕਿ ਮੇਰੇ ਮੰਮੀ ਡੈਡੀ ਮੰਨਦੇ ਹੀ ਨਹੀ ਸਨ| ਤੇ ਜੇ ਕਿਸੇ ਭਲੇਮਾਨ੍ਹੁ ਨੇ ਦੱਸਿਆ ਤਾਂ ਡੈਡੀ ਉਸ ਦੇ ਗੱਲ ਪੈ ਗਏ| ਮੈਨੂੰ ਪਤਾ ਸੀ ਕਿ ਸਾਡਾ ਵਿਆਹ ਨਹੀ ਹੋ ਸਕਦਾ| ਇਸ ਗੱਲ ਦਾ ਇਹਨਾ ਨੂੰ ਵੀ ਪਤਾ ਸੀ| ਸੋ ਹੋਲੀ ਹੋਲੀ ਇਹ ਮੈਨੂੰ ਕੋਰਟ ਮੈਰਿਜ ਦਾ ਪਾਠ ਪੜਾਉਣ ਲੱਗ ਪਏ|

                 ਇੱਕ ਦਿਨ ਇਹਨਾ ਨੇ ਬਹਾਨੇ ਨਾਲ ਮੇਰਾ ਦੱਸਵੀ ਦਾ ਸਰਟੀਫੀਕੇਟ ਮੰਗਵਾ ਲਿਆ| ਹੁਣ ਇਹਨਾ ਦਾ ਪਿਓ ਵੀ ਇਹਨਾ ਚ ੍ਹਾਮਿਲ ਹੋ ਗਿਆ ਸੀ| ਮੈਨੂੰ ਬਾਦ ਚ ਪਤਾ ਲੱਗਿਆ ਕਿ ਇਹ ਸਾਰਾ ਮਸਲਾ ਡੈਡੀ ਤੋ ਮੋਟਾ ਪੈਸਾ ਵਸੂਲਣ ਦਾ ਸੀ| ਮੈਂ ਬਾਲਗ ਸੀ ਤੇ ਇਸਕ ਚ ਅੰਨੀ| ਮੈਂ ਘਰੋਂ ਇਹਨਾਂ ਦੇ ਕਹੇ ਅਨੁਸਾਰ ਪੈਸਾ ਤੇ ਜੇਵਰ ਲੈ ਕੇ ਚੰਡੀਗ੍ਹੜ ਪਹੁੰਚ ਗਈ ਤੇ ਅਸੀ ਕੋਰਟ ਮੈਰਿਜ ਕਰਵਾ ਲਈ| ਅਜੇ ਵੀ ਮੈਂ ਘਰਦਿਆਂ ਭਾਂਣੇ ਪੇਪਰ ਦੇਣ ਗਈ ਸੀ| ਜਦੋਂ ਮੈਂ ਘਰੇ ਆ ਕੇ ਸਾਰੀ ਗੱਲ ਦਾ ਖੁਲਾਸਾ ਕੀਤਾ ਤਾਂ ਘਰੇ ਕੋਹਰਮ ਮੱਚ ਗਿਆ| ਘਰ ਵਾਲੇ ਮੈਨੂੰ ਕੁਝ ਵੀ ਨਹੀ ਸਨ ਆਖ ਸਕਦੇ ਕਿਉਕਿ ਪੁਲਿਸ ਵਲੋਂ ਮੈਨੂੰ ਸੁਰੱਖਿਆ ਮਿਲੀ ਹੋਈ ਸੀ| ਮੇਰੀ ਮੰਮੀ ਨੇ ਮੇਰੀਆਂ ਖੂਬ ਮਿੰਨਤਾਂ ਕੀਤੀਆਂ ਅਖੇ ਤੂੰ ਮੁਕਰ ਜਾ| ਪਰ ਮੇਰੀਆਂ ਅੱਖਾਂ ਤੇ ਤਾਂ ਇ੍ਹਕ ਦੀ ਪੱਟੀ ਸੀ|

                       ਮੈਂ ਆਪਣੇ ਮਾਪਿਆਂ ਦਾ ਰਾਜਭਾਗ ਛੱਡ ਕੇ ਇਹਨਾਂ ਦੀ ਖੋਲ੍ਹੀ ਚ ਆ ਗਈ| ਇਹ ਘਰ ਨਹੀ ਸੀ ਨਰਕ ਦਾ ਦੁਆਰ ਸੀ| ਚੁਲ੍ਹੇ ਤੇ ਫੂਕਾਂ ਮਾਰ ਮਾਰ ਕੇ ਮੈਂ ਖਾਣਾਂ ਬਨਾਉਦੀ ਤੇ ਆਪ ਭੁੱਖੀ ਸੋਂਦੀ| ਇਹਨਾ ਨੇ ਵੀ ਅਸਲੀ ਰੰਗ ਦਿਖਾਉਣਾ ਸੁਰੂ ਕਰ ਦਿੱਤਾ| ਮਾਪਿਆਂ ਨੇ ਵੀ ਮੇਰਾ ਵਰਕਾ ਫਾੜ ਦਿੱਤਾ ਅਖੇ ਅਸੀ ਸਮਝ ਲਾਂਗੇ ਕਿ ਸਾਡੀ ਤੇ ਜੰਮਦੀ ਮਰ ਗਈ ਸੀ|ਮੈਂ ਤੇ ਇਸ ਨੂੰ ਪਤੀ ਪ੍ਰਮ੍ਹੇਵਰ ਮੰਨ ਲਿਆ ਸੀ ਪਰ ਇਹ ਤਾਂ ਡੈਡੀ ਦੇ ਪੈਸਿਆਂ ਨਾਲ ਆਪਣੀ ਟੈਕਸੀ ਪਾਉਣ ਦੀ ਸੋਚੀ ਬੈਠਾ ਸੀ| ਰਹਿੰਦੀ ਖੂੰਦੀ ਕਸਰ ਨਿੱਕੜੀ ਦੇ ਪੈਦਾ ਹੋਣ ਨਾਲ ਨਿਕਲ ਗਈ|ਅੱਜ ਦੇ ਜਮਾਨੇ ਚ ਧੀ ਦੇ ਪੈਦਾ ਹੋਣ ਤੇ ਹੀ ਘਰੇ ਸੋਗ ਮਨਾਉਣ ਲੱਗ ਜਾਂਦੇ ਹਨ| ਹੋਰ ਕੋਈ ਧੀਆਂ ਰਾਤ ਨੂੰ ਉਠੱਕੇ  ਤਾਂ ਨਹੀ ਖਾਂਦੀਆਂ |ਮਾਂ ਪਿਉ ਦੇ ਹੱਥ ਨਾਲ ਦਿੱਤੇ ਤੇ ਸਬਰ ਕਰ ਲੈਂਦੀਆਂ ਹਨ| ਪਰ ਜੇ ਧੀਆਂ ਦੇ ਲੇਖ ਚੰਗੇ ਹੋਣ ਤਾਂ| ਮੇਰੇ ਵਰਗੀਆਂ ਧੀਆਂ ਨੂੰ ਤਾਂ ਕੁੱਖ ਚ ਮਾਰਣ ਚ ਹੀ ਭਲਾ ਹੈ| ਮੇਰੀ ਸੱਸ ਨੁੰ ਕਿੰਨਾ ਦੁੱਖ ਹੁੰਦਾ ਹੈ ਜਦੋ ਕੋਈ ਮੇਰੀ ਧੀ ਨੂੰ ਮਾਂ ਵਰਗੀ ਆਖੇ ਤਾਂ| ਜੇ ਭਲਾ ਦੀ ਉਸ ਦੀ ਪੋਤੀ ਵੀ ਮਾਂ ਵਰਗੀ ਨਿੱਕਲ ਗਈ ਤਾਂ ਉਹ ਕਿਵੇਂ ਬਰਦਾਸਤ ਕਰਣਗੇ|ਤਾਂਹੀਓ ਤਾਂ ਮੇਰੀ ਸੱਸ ਆਖਦੀ ਹੈ ਅਖੇ ਇਹਨੂੰ ਮਾਂ ਵਰਗੀ ਨਾ ਆਖੋ|