ਨਵੇਂ ਸਾਲ ਦੀ ਨਿਸ਼ਾਨੀ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ ।

                      ਭੁੱਲ  ਨਾ  ਤੂੰ  ਜਾਵੀਂ , ਸੁਣ ਮੇਰੇ  ਦਿਲ ਜਾਨੀ ।                      ਜੋ ਬੀਤੀਆਂ ਬਿਤਾਈਆਂ,ਹੁਣ ਹੋਰ ਨਾ ਤੂੰ ਛੇੜੀਂ ।

                      ਤੂੰ ਪਿਆਰ ਦੀਆਂ ਗੱਲਾਂ ਕਰ, ਮੁੱਖ ਮੇਰਾ ਖੇੜੀਂ ।

                      ਫੇਰ  ਨਵੀਆਂ ਬਹਾਰਾਂ ਵਿਚ  ਖ਼ਿੜੇ  ਜ਼ਿੰਦਗਾਨੀ ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ ।

                      ਭੁੱਲ ਨਾ ਤੂੰ ਜਾਵੀਂ.......................................।                      ਜੇ ਪੱਤਝੜ ਲੰਘੀ , ਹੁਣ  ਆਊਗੀ  ਬਹਾਰ  ਵੇ।

                      ਤੇਰੇ ਬਿਨਾ  ਹੋਇਆ ਚੰਨਾ,  ਸੁੱਨਾ  ਸੰਸਾਰ ਵੇ ।

                      ਤੁੰ  ਇਕ ਵਾਰੀ ਤੱਕ , ਮੇਰੀ  ਚੜ੍ਹਦੀ  ਜਵਾਨੀ ,

                      ਨਵੇਂ ਸਾਲ ਦੀ ਨਿਸਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ ਤੂੰ ਜਾਵੀਂ .....................................।                      ਲਾਲ ਸੂਹੇ  ਫ਼ੁੱਲ ਵਾਂਗ , ਸੋਹਣਾ ਮੇਰਾ  ਮੁੱਖ ਵੇ।

                      ਦਿਨੇ ਰਾਤ ਮੰਗਦੀ  ਹਾਂ , ਚੰਨਾ  ਤੇਰੀ ਸੁੱਖ ਵੇ ।

                      ਵੇ ਤੇਰਿਆਂ ਖ਼ੁਆਬਾਂ 'ਚ ਮੈਂ, ਹੋਈ ਹਾਂ  ਦੀਵਾਨੀ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ ਤੂੰ ਜਾਵੀਂ......................................।                      ਜੇ "ਸੁਹਲ" ਨੁਸ਼ਹਿਰੇ ਵਾਲਾ, ਆ ਜਾਏ ਅੱਜ ਵੇ।

                      ਮੁੱਖ਼ ਉਹਦਾ ਚੁੱਮ-ਚੁੱਮ , ਕਰ ਲਊਂਗੀ ਰੱਜ ਵੇ ।

                      ਇਹ ਦਿਲ ਦੁੱਖੜੇ ਦਾ , ਹੋਰ ਨਾ  ਕੋਈ  ਸਾਨੀ ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ  ਤੂੰ ਜਾਵੀਂ,  ਸੁਣ  ਮੇਰੇ  ਦਿਲ  ਜਾਨੀ।
-------------------------------------------