ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ (ਖ਼ਬਰਸਾਰ)


  buy naltrexone online canada

  where to buy low dose naltrexone

  ਲੁਧਿਆਣਾ -- ਗ਼ਜ਼ਲ ਦੀ ਸਿਨਫ਼ ਅੰਤਰ-ਰਾਸ਼ਟਰੀ ਪੱਧਰ 'ਤੇ ਹਰਮਨ ਪਿਆਰੀ ਹੋ ਗਈ ਹੈ; ਨਾ ਸਿਰਫ ਉਰਦੂ, ਹਿੰਦੀ, ਪੰਜਾਬੀ, ਪਰਸ਼ੀਅਨ, ਸਗੋਂ ਅੰਗਰੇਜ਼ੀ ਵਿਚ ਵੀ ਲਿਖਣੀ ਸ਼ੁਰੂ ਹੋ ਗਈ ਹੈ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਦਮ ਸ਼੍ਰੀ ਵਿਸ਼ਵ ਪ੍ਰਸਿੱਧ ਕਵੀ ਡਾ ਸੁਰਜੀਤ ਪਾਤਰ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਵੱਲੋਂ ਕੈਨੇਡਾ ਵਾਸੀ ਭੁਪਿੰਦਰ ਦੁਲੇ ਦਾ ਗ਼ਜ਼ਲ-ਸੰਗ੍ਰਹਿ 'ਬੰਦ ਬੰਦ' ਲੋਕ ਅਰਪਣ ਕਰਦਿਆਂ ਕੀਤਾ।  ਉਨ੍ਹਾਂ ਨੇ ਦੁਲੇ ਦੇ ਕੁਝ ਸ਼ਿਅਰਾਂ ਦੀ ਖੂਬ ਪ੍ਰਸ਼ੰਸਾ ਕੀਤੀ। ਪ੍ਰਧਾਨਗੀ ਮੰਡਲ ਵਿਚ ਪਾਤਰ ਸਾਹਿਬ ਦੇ ਇਲਾਵਾ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਅਤੇ ਮਾਤਾ ਰਛਪਾਲ ਕੌਰ ਹਾਜ਼ਿਰ ਸਨ।


  ਸਰਦਾਰ ਪੰਛੀ ਨੇ ਭੁਪਿੰਦਰ ਦੁਲੇ ਦੀ ਰਚਨਾ ਬਾਰੇ ਗੱਲ ਕਰਦਿਆਂ-ਕਰਦਿਆਂ ਸਮੁੱਚੀ ਗ਼ਜ਼ਲ ਰਚਨਾ ਦੇ ਸੰਦਰਭ ਵਿਚ ਬੋਲਦਿਆਂ ਕਿਹਾ ਕਿ ਸਾਹਿਤ ਸਿਰਜਣ ਦੀ ਪ੍ਰੇਰਣਾ ਕਿਤੇ ਵੀ ਲਈ ਜਾ ਸਕਦੀ ਹੈ, ਸਾਹਿਤ ਪੜ੍ਹ ਕੇ ਜਾਂ ਫਿਰ ਸੁਣ ਕੇ। ਡਾ. ਗੁਲਜ਼ਾਰ ਪੰਧੇਰ ਨੇ ਪੁਸਤਕ 'ਤੇ ਪਰਚਾ ਪੇਸ਼ ਕਰਦਿਆਂ ਕਿਹਾ ਕਿ ਦੁਲੇ ਦੀ ਡੂੰਘ-ਸੰਰਚਨਾ ਗ਼ਜ਼ਲ ਹੈ, ਜੋ ਲੋਕ ਮਨਾਂ ਅਤੇ ਸਮਾਜ ਵਿਚ ਡੂੰਘਾ ਪ੍ਰਭਾਵ ਛੱਡਣ ਦੇ ਸਮਰੱਥ ਹੈ। 
  ਦੇਵ ਦਿਲਦਾਰ ਤੇ ਉਸ ਦੇ ਸਾਥੀਆਂ ਨੇ ਗ਼ਜ਼ਲ ਗਾਇਨ ਕਰਦਿਆਂ 'ਕੌਣ ਮੌਸਮ ਦੇ ਸੁਹਾਣੇ ਰੂਪ ਨੂੰ ਮਹਿਕਾ ਗਿਆ, ਕਾਸ਼ਣੀ ਰੰਗਾ ਦੁਪੱਟਾ ਪੌਣ ਵਿਚ ਲਹਿਰਾ ਗਿਆ'। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜ.ਸ. ਪ੍ਰੀਤ ਫਿਲੌਰ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਦੁਲੇ ਨੂੰ ਸਾਹਿਤ ਦੀ ਚੇਟਕ ਘਰ ਤੋਂ ਮਿਲੀ ਸੀ। ਹਰਬੰਸ ਮਾਲਵਾ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ 'ਤੇ ਚਾਨਣਾ ਪਾਇਆ। ਜਸਵੰਤ ਜਫ਼ਰ, ਦਲਵੀਰ ਸਿੰਘ ਲੁਧਿਆਣਵੀ ਆਦਿ ਨੇ ਪੁਸਤਕ 'ਤੇ ਵਿਚਾਰ ਰੱਖਦਿਆਂ ਭੁਪਿੰਦਰ ਦੁਲੇ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਭੁਪਿੰਦਰ ਦੁਲੇ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ।
  ਕਵੀ ਦਰਾਬਰ ਵਿਚ  ਤ੍ਰੈਲੋਚਨ ਲੋਚੀ, ਭਗਵਾਨ ਢਿੱਲੋਂ, ਭੁਪਿੰਦਰ ਜਗਰਾਓਂ, ਰਜਿੰਦਰ ਪ੍ਰਦੇਸੀ, ਅਦਾਕਾਰ ਕਮਲਜੀਤ ਨੀਲੋ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਤਰਲੋਚਨ ਝਾਂਡੇ, ਜਸਪ੍ਰੀਤ ਕੌਰ ਫ਼ਲਕ, ਕੁਲਵਿੰਦਰ ਕੌਰ ਕਿਰਨ, ਤਰਸੂਮ ਨੂਰ, ਰਵਿੰਦਰ ਦੀਵਾਨਾ, ਸ਼ਿਵ ਲੁਧਿਆਣਵੀ, ਮਨਜਿੰਦਰ ਧਨੋਆ, ਰਵਿੰਦਰ ਰਵੀ, ਨਿਰਪਜੀਤ ਕੌਰ, ਬੁੱਧ ਸਿੰਘ ਨੀਲੋ, ਬਲਕੌਰ ਸਿੰਘ ਗਿੱਲ, ਇੰਜ: ਸੁਰਜਨ ਸਿੰਘ, ਮੀਤ ਅਨਮੋਲ, ਪ੍ਰੋ: ਕੇ ਬੀ ਐਸ ਸੋਢੀ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕਰਕੇ ਮਹੌਲ ਖੁਸ਼ਗਵਾਰ ਬਣਾ ਦਿੱਤਾ।  ਜਨਰਲ ਸਕੱਤਰ ਤਰਲੋਚਨ ਝਾਂਡੇ ਨੇ ਆਏ ਹੋਏ ਸਾਹਿਤਕਾਰਾਂ ਦਾ ਧਨਵਾਦ ਕੀਤਾ, ਵਿਸ਼ੇਸ਼ ਕਰਕੇ ਜਿਹੜੇ ਦੇਸ਼-ਵਿਦੇਸ਼ ਤੋਂ ਆਏ ਸਨ।